੨੦
ਸਿਖਿਆ ਵਿਚ ਸਮੇਂ ਦੀ ਵੰਡ, ਪਾਠਕਰਮ, ਜ਼ਬਤ ਆਦਿ ਦੀ ਲੋੜ ਪੈਂਦੀ ਹੈ।
ਵਿਧਾਨਿਕ ਸਿਖਿਆ ਦਾ ਸਮਾਂ ਵੀ ਨਿਸਚਤ ਹੁੰਦਾ ਹੈ। ਇਸ ਸਮੇਂ ਵਿਚ ਬੱਚੇ ਸਭ ਕੰਮ ਛਡਕੇ ਸਿਖਿਆ ਲੈਣ ਵਿਚ ਲਗ ਜਾਂਦੇ ਹਨ। ਕੋਈ ਬੱਚੇ ਦਸ ਸਾਲ ਤਕ, ਕੋਈ ਚੌਦਾਂ ਸਾਲ ਤਕ ਅਤੇ ਕੋਈ ਬਾਲਗ਼ ਹੋਣ ਤਕ ਵਿਧਾਨਿਕ ਸਿਖਿਆ ਲੈਂਦੇ ਰਹਿੰਦੇ ਹਨ। ਇਸ ਤੋਂ ਪਿਛੋਂ ਉਹ ਜਿਸ ਕੰਮ ਦੇ ਯੋਗ ਹੁੰਦੇ ਹਨ ਜਾਂ ਜਿਸ ਕੰਮ ਲਈ ਉਹ ਸਿਖਿਆ ਲੈਂਦੇ ਰਹੇ ਹਨ, ਉਸ ਵਿਚ ਲਗ ਜਾਂਦੇ ਹਨ। ਬਹੁਤ ਸਾਰੇ ਬਾਲਕ ਰੋਟੀ ਕਮਾਉਂਦਿਆਂ ਵੀ ਵਿਧਾਨਿਕ ਸਿਖਿਆ ਲੈਂਦੇ ਰਹਿੰਦੇ ਹਨ। ਅਜਿਹੇ ਬਾਲਕਾਂ ਲਈ ਖਾਸ ਤਰ੍ਹਾਂ ਦੀਆਂ ਪਾਠਸ਼ਾਲਾਵਾਂ ਖੋਲ੍ਹਣ ਦੀ ਲੋੜ ਹੁੰਦੀ ਹੈ। ਸੰਸਾਰ ਦੇ ਸਭਯ ਦੇਸਾਂ ਵਿਚ ਮਿਹਨਤੀ ਲੋਕਾਂ ਦੇ ਲਾਭ ਲਈ ਕਈ ਤਰ੍ਹਾਂ ਦੀਆਂ ਸੰਸਥਾਵਾਂ ਬਣਾਈਆਂ ਗਈਆਂ ਹਨ ਜਿਥੇ ਕਾਰਖਾਨਿਆਂ ਵਿਚ ਕੰਮ ਕਰਨ ਵਾਲੇ ਮਜ਼ਦੂਰ ਵਿਹਲ ਸਮੇਂ ਆਪਣੇ ਕੰਮ ਨਾਲ ਸਬੰਧ ਰਖਣ ਵਾਲਿਆਂ ਵਿਸ਼ਿਆਂ ਦਾ ਅਧਿਆਨ ਕਰ ਸਕਦੇ ਹਨ ਅਤੇ ਇਸ ਤਰ੍ਹਾਂ ਆਪਣੇ ਜੀਵਨ ਵਿਚ ਉੱਨਤੀ ਕਰ ਸਕਦੇ ਹਨ।
ਵਿਧਾਨਿਕ ਅਤੇ ਅਵੈਧਾਨਿਕ ਸਿਖਿਆ-ਸੰਸਥਾਵਾਂ ਦੀ ਏਕਤਾ
ਵਿਧਾਨਿਕ ਅਤੇ ਅਵੈਧਾਨਿਕ ਸਿਖਿਆ ਸੰਸਥਾਵਾਂ ਅਰਥਾਤ ਸਿਖਿਆ ਦੇ ਸਾਧਨਾਂ ਵਿਚ ਏਕਤਾ ਹੋਣੀ ਸਿਖਿਆ ਦੇ ਕੰਮ ਵਿਚ ਪੂਰਨ ਸਫਲਤਾ ਪ੍ਰਾਪਤ ਕਰਨ ਲਈ ਬੜੀ ਜ਼ਰੂਰੀ ਹੈ। ਇਸ ਤਰ੍ਹਾਂ ਦੀ ਏਕਤਾ ਹੋਣ ਤੋਂ ਬਗੈਰ ਬੱਚੇ ਦੀ ਸਿੱਖਿਆ ਸੁਚੱਜੀ ਤਰ੍ਹਾਂ ਨਹੀਂ ਹੋ ਸਕਦੀ। ਇਸ ਦਾ ਭਾਵ ਇਹ ਹੈ ਕਿ ਬੱਚੇ ਦੇ ਘਰ ਦੇ ਵਾਤਾਵਰਨ ਅਤੇ ਸਕੂਲ ਦੇ ਵਾਤਾਵਰਨ ਵਿਚ ਇਕਸਾਰਤਾ ਹੋਣੀ ਬਹੁਤ ਜ਼ਰੂਰੀ ਹੈ। ਜਦ ਬੱਚੇ ਦੇ ਘਰ ਦਾ ਵਾਤਾਵਰਨ ਇਕ ਤਰ੍ਹਾਂ ਦਾ ਹੁੰਦਾ ਹੈ ਅਤੇ ਸਕੂਲ ਦਾ ਦੂਜੀ ਤਰ੍ਹਾਂ ਦਾ ਤਾਂ ਜਿਹੜੀ ਸਿਖਿਆ ਬੱਚੇ ਨੂੰ ਸਕੂਲ ਵਿਚ ਦਿਤੀ ਜਾਂਦੀ ਹੈ ਉਸਦਾ ਵਧੇਰੇ ਲਾਭ ਨਹੀਂ ਹੁੰਦਾ। ਬੱਚੇ ਸਕੂਲ ਵਿਚ ਪੰਜ ਛੇ ਘੰਟੇ ਹੀ ਰਹਿੰਦੇ ਹਨ। ਜਦ ਤਕ ਬੱਚੇ ਸਕੂਲ ਵਿਚ ਰਹਿੰਦੇ ਹਨ ਸਕੂਲ ਦੇ ਅਧਿਆਪਕ ਉਨ੍ਹਾਂ ਦੇ ਅਚਾਰ ਵਿਹਾਰ ਅਤੇ ਸਭ ਤਰ੍ਹਾਂ ਦੇ ਕੰਮਾਂ ਦੀ ਵੇਖ ਭਾਲ ਕਰਦੇ ਹਨ। ਪਰ ਜੇ ਬਚਿਆਂ ਦੇ ਘਰ ਦਾ ਵਾਤਾਵਰਨ ਸਕੂਲ ਦੇ ਵਾਤਾਵਹਨ ਤੋਂ ਉਲਟ ਹੋਵੇ ਤਾਂ ਉਨ੍ਹਾਂ ਦਾ ਸਕੂਲ ਤੋਂ ਸਿਖਿਆ ਗਿਆਨ ਵਿਅਰਥ ਹੋ ਜਾਂਦਾ ਹੈ।
ਮੰਨ ਲੌ ਸਕੂਲ ਵਿਚ ਬਚੇ ਨੂੰ ਸਫਾਈ ਦਾ ਪਾਠ ਪੜ੍ਹਇਆ ਗਿਆ ਹੈ ਉਸ ਨੂੰ ਦਸਿਆ ਦਸਿਆ ਜਾਂਦਾ ਹੈ ਕਿ ਘਰ ਵਿਚ ਸਾਫ ਕਪੜੇ ਪਹਿਨਣੇ ਚਾਹੀਦੇ ਹਨ, ਜਿਸ ਕਮਰੇ ਵਿਚ ਸੌਂਦੇ ਹੋ ਉਸਦੀਆਂ ਬਾਰੀਆਂ ਖੁਲ੍ਹੀਆਂ ਰਖਣੀਆਂ ਚਾਹੀਦੀਆਂ ਹਨ, ਰੋਜ਼ ਇਸ਼ਨਾਨ ਕਰਕੇ ਰੋਟੀ ਖਾਣੀ ਚਾਹਦੀ ਹੈ, ਨਾਲੀਆਂ ਨੂੰ ਸਾਫ ਰਖਣਾ ਚਾਹੀਦਾ ਹੈ।
ਹੁਣ ਮੰਨ ਲੌ ਬੱਚੇ ਦੇ ਮਾਪੇ ਸਿਖਿਅਤ ਨਹੀਂ ਹਨ, ਇਸ ਲਈ ਉਨ੍ਹਾਂ ਵਿਚ ਘਰ ਦੀ ਸਫਾਈ ਰਖਣ ਦੀ ਕੋਈ ਰੁਚੀ ਹੀ ਨਹੀਂ ਹੈ। ਉਹ ਘਰ ਦੀਆਂ ਬਾਰੀਆਂ ਸੌਣ ਲੱਗਿਆਂ ਖੋਲਕੇ ਨਹੀਂ ਰਖਦੇ, ਉਹ ਰੋਜ਼ ਨਾਉਂਦੇ ਨਹੀਂ ਹਨ, ਤਾਂ ਬੱਚੇ ਦਾ ਸਕੂਲ ਤੋਂ ਪ੍ਰਾਪਤ ਕੀਤਾ ਗਿਆਨ ਨਿਰਾ ਸ਼ਬਦੀ ਗਿਆਨ ਹੀ ਰਹਿ ਜਾਵੇਗਾ। ਜਦ ਤਕ ਬੱਚੇ ਦੇ ਮਾਪੇ ਸਿਖਿਅਤ ਨਾ ਹੋਣ ਕੋਈ ਵੀ ਬੱਚਾ ਸਕੂਲ ਤੋਂ ਪ੍ਰਾਪਤ ਕੀਤੇ ਗਿਆਨ ਦਾ ਬਹੁਤਾ ਲਾਭ ਨਹੀਂ ਉਠਾ ਸਕਦਾ। ਜਿਹੜੀਆਂ ਗਲਾਂ ਬੱਚਾ ਸਕੂਲ ਤੋਂ ਸਿੱਖਦਾ ਹੈ ਉਨ੍ਹਾਂ ਨੂੰ ਮਨ ਵਿਚ ਪਕਿਆਂ ਕਰਨ ਲਈ ਘਰ ਵਿਚ ਉਨ੍ਹਾਂ ਦਾ ਅਭਿਆਸ ਕਰਨ ਅਤੇ ਉਨ੍ਹਾਂ ਉਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ।