੩੨
[1]प्रयमेव परो वत्ति, गणना लघुचेतसाम्।
उदारचरितानां तु वसुधैव कुटुम्बकम्।
ਸਿਖਿਆ ਹੀ ਮਨੁਖ ਨੂੰ ਉਦਾਰ ਸੁਭਾ ਦਾ ਬਣਾਉਂਦੀ ਹੈ। ਜਿਸ ਨਾਲ ਉਹ ਸਮੁੱਚੇ ਸੰਸਾਰ ਵਿਚ ਮਿਤਰਤਾ ਦੀ ਭਾਵਨਾ ਪੈਦਾ ਕਰਨ ਦੇ ਸਮਰੱਥ ਹੁੰਦਾ ਹੈ। ਅਧੁਨਿਕ ਕਾਲ ਵਿਚ ਜਿੰਨੀ ਇਸ ਮਿਤਰਤਾ ਦੀ ਭਾਵਨਾ ਦੀ ਲੋੜ ਹੈ ਉੱਨੀ ਪਹਿਲਾਂ ਕਦੇ ਵੀ ਨਹੀਂ ਸੀ। ਸਿਖਿਆ ਕਰਕੇ ਇਕ ਤਾਂ ਸਮਾਜ ਦੀਆਂ ਵਖ ਵਖ ਸ਼੍ਰੇਣੀਆਂ ਅਤੇ ਦੂਜੇ ਇਕ ਰਾਸ਼ਟਰ ਦੇ ਦੂਜੇ ਰਾਸ਼ਟਰ ਨਾਲ ਮਿਤਰਤਾ ਦੀ ਸਾਂਝ ਪੈਦਾ ਹੁੰਦੀ ਹੈ।
ਪਰਜਾ-ਤੰਤਰ-ਵਾਦ ਦਾ ਪਰਚਾਰ:-ਵਰਤਮਾਨ ਪਰਜਾ-ਤੰਤਰ-ਵਾਦ ਦਾ ਯੁਗ ਹੈ। ਰਾਸ਼ਟਰ ਦੇ ਹਰ ਇਕ ਨਾਗਰਿਕ ਨੂੰ ਰਾਸ਼ਟਰ ਦੀਆਂ ਜ਼ਿਮੇਵਾਰੀਆਂ ਵਿਚ ਹੱਥ ਵਟਾਉਣਾ ਬੜਾ ਜ਼ਰੂਰੀ ਹੈ। ਪਰਜਾ-ਤੰਤਰ ਰਾਜ ਦੀ ਨੀਂਹ ਸਿਖਿਅਤ ਜਨਤਾ ਹੈ। ਜਦ ਅੰਗਰੇਜ਼ ਲੋਕਾਂ ਨੇ ਇੰਗਲੈਂਡ ਦੀ ਸਧਾਰਨ ਜਨਤਾ ਨੂੰ ਪਾਰਲੀਮੈਂਟ ਦੀ ਚੋਣ ਵਿਚ ਵੋਟ ਦਾ ਅਧਿਕਾਰ ਦਿੱਤਾ ਤਾਂ ਉਥੋਂ ਰਾਜਨੀਤੀ ਦੇ ਪਰਬੀਨਾਂ ਨੂੰ ਚਿੰਤਾ ਹੋਈ ਕਿ ਉਹ ਉਸ ਜਨਤਾ ਨੂੰ ਸਿਖਿਅਤ ਬਨਾਉਣ। ਉਨ੍ਹਾਂ ਸਿਖਿਆ ਬਾਰੇ ਕਈ ਅਜਿਹੇ ਢੰਗ ਕਢ ਜਿਨ੍ਹਾਂ ਨਾਲ ਕਿ ਰਾਸ਼ਟਰ ਦੀ ਸਾਰੀ ਸਧਾਰਨ ਜਨਤਾ ਪੜ੍ਹ ਲਿਖ ਜਾਵੇ। ਪੜ੍ਹੀ ਲਿਖੀ ਜਨਤਾ ਹੀ ਆਪਣੇ ਉਤੇ ਰਾਜ ਕਰ ਰਹੀ ਪਾਰਟੀ ਦੇ ਕੰਮਾਂ ਦੀ ਉਚਿਤ ਅਲੋਚਨਾ ਕਰ ਸਕਦੀ ਹੈ। ਅਜਿਹੀ ਜਨਤਾ ਦੀ ਅਲੋਚਨਾ ਦਾ ਡਰ ਹਾਕਮਾਂ ਨੂੰ ਰਹਿੰਦਾ ਹੈ। ਉਹ ਜਾਣਦੇ ਹਨ ਜਿਸ ਜਨਤਾ ਨੇ ਉਨ੍ਹਾਂ ਨੂੰ ਚੁਣਿਆ ਹੈ ਉਹ ਅਗਲੀਆਂ ਚੋਣਾਂ ਵਿਚ ਉਨ੍ਹਾਂ ਦੇ ਅਧਿਕਾਰਾਂ ਨੂੰ ਖੋਹ ਵੀ ਸਕਦੀਆਂ ਹਨ। ਜਦੋਂ ਤਕ ਜਨਤਾ ਪੜ੍ਹੀ ਲਿਖੀ ਨਹੀਂ ਹੁੰਦੀ ਤਦੋਂ ਤਕ ਉਹ ਕਿਸੇ ਰਾਜ ਨੂੰ, ਚਾਹੇ ਉਹ ਪਰਜਾ-ਤੰਤਰ ਹੋਵੇ ਤੇ ਚਾਹੇ ਤਾਨਾਸ਼ਾਹੀ, ਆਪਣਾ ਨਹੀਂ ਸਮਝਦੀ। ਉਹ ਜਿਧਰ ਕੋਈ ਲੈ ਜਾਵੇ ਭੇਡ ਬਕਰੀਆਂ ਵਾਂਗ ਚਲੀ ਜਾਂਦੀ ਹੈ। ਸਿਖਿਆ ਨਾਲ ਹੀ ਭਲੇ ਬੁਰੋ ਦੀ ਸਮਝ ਆਉਂਦੀ ਹੈ। ਜਿਸ ਰਾਸ਼ਟਰ ਵਿਚ ਸਿਖਿਆ ਦਾ ਪਰਚਾਰ ਨਹੀਂ ਉਸ ਵਿਚ ਜੇ ਪਰਜਾ-ਤੰਤਰ ਰਾਜ ਬਣ ਵੀ ਜਾਵੇ ਤਾਂ ਉਹ ਥੋੜੇ ਦਿਨਾਂ ਵਿਚ ਖਤਮ ਹੋ ਜਾਵੇਗਾ।
ਅਜੋਕੀਆਂ ਕਾਢਾਂ ਤੋਂ ਲਾਭ:-ਅਜੋਕਾ ਯੁੱਗ ਮਸ਼ੀਨ ਅਤੇ ਕਾਰਖਾਨਿਆਂ ਦਾ ਯੁਗ ਹੈ। ਇਹ ਯੁਗ ਵਿਗਿਆਨ ਦਾ ਯੁਗ ਹੈ। ਵਿਗਿਆਨ ਤੋਂ ਲਾਭ ਉਠਾਉਣ ਲਈ ਸਿਖਿਆ ਦੀ ਬੜੀ ਲੋੜ ਹੈ। ਜਿਹੜਾ ਰਾਸ਼ਟਰ ਦੂਸਰੇ ਰਾਸ਼ਟਰਾਂ ਤੋਂ ਕਾਢਾਂ ਤੋਂ ਲਾਭ ਉਠਾਉਣ ਵਿਚ ਜਿੰਨਾ ਪਛੜਿਆ ਰਹਿੰਦਾ ਹੈ ਉਨਤੀ ਦੀ ਦੌੜ ਵਿਚ ਵੀ ਉਹ ਪਛੜਿਆ ਰਹਿੰਦਾ ਹੈ। ਐਬੇਸੀਨੀਆ ਤੋਂ ਹਾਰ ਖਾ ਆਣ ਦਾ ਕਾਰਨ ਇਹ ਨਹੀਂ ਸੀ ਕਿ ਐਬੇਸੀਨੀਆ ਦੋ ਜੋਧੇ ਇਟਲੀ ਦੇ ਫੌਜੀਆਂ ਨਾਲੋਂ ਘਟ ਬਹਾਦਰ ਸਨ, ਸਗੋਂ ਉਸਦੇ ਹਾਰਨ ਦਾ ਕਾਰਨ ਵਿਗਿਆਨਿਕ ਹਥਿਆਰਾਂ ਦੀ ਘਾਟ ਸੀ। ਜਿਸ ਤਰ੍ਹਾਂ ਬਰੂਦ ਦੀ ਵਰਤੋਂ ਕਰਕੇ ਮੁਗਲ ਲੋਕਾਂ ਬਹਾਦਰ ਰਾਜਪੂਤਾਂ ਦੇ ਹੁੰਦਿਆਂ ਉਤਰੀ ਭਾਰਤ ਉੱਤੇ ਸੌਖੀ ਤਰ੍ਹਾਂ ਆਪਣਾ ਅਧਿਕਾਰ ਜਮਾ ਲਿਆ ਅਤੇ ਜਿਸ ਤਰ੍ਹਾਂ ਐਟਮ ਬੰਬ ਦੀ ਵਰਤੋਂ ਨਾਲ ਬਹਾਦਰ ਜਪਾਨੀਆਂ ਨੂੰ ਚਾਰ ਦਿਨਾਂ ਵਿਚ ਹੀ ਹਥਿਆਰ ਸੁਟਣ ਲਈ ਮਜਬੂਰ ਕਰ ਦਿੱਤਾ ਗਿਆ, ਇਸੇ ਤਰ੍ਹਾਂ ਵਿਗਿਆਨ ਦੀਆਂ ਨਵੀਆਂ ਕਾਢਾਂ ਦੀ ਸਹਾਇਤਾ ਨਾਲ ਕੋਈ ਵੀ ਰਾਸ਼ਟਰ ਬਹਾਦਰ ਤੌਂ ਬਹਾਦਰ ਰਾਸ਼ਟਰ
- ↑ ਇਹ ਆਪਣਾ ਹੈ ਅਥਵਾ ਪਰਾਇਆ ਹੈ; ਇਸ ਤਰ੍ਹਾਂ ਦੀ ਗਿਣਤੀ ਛੋਟੇ ਦਿਲ ਵਾਲੇ ਕਰਦੇ ਹਨ। ਉਦਾਰ ਸੁਭਾ ਵਾਲੇ ਮਨੁਖਾਂ ਲਈ ਤਾਂ ਸਾਰੀ ਧਰਤੀ ਹੀ ਪਰਵਾਰ ਹੈ।