ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੩

ਨੂੰ ਆਪਣੇ ਅਧੀਨ ਕਰ ਸਕਦਾ ਹੈ। ਅਸਲ ਵਿਚ ਅਜੋਕੇ ਸਮੇਂ ਦਾ ਸੱਚਾ ਬਲ ਨਾ ਧਨ-ਬਲ ਹੈ ਨਾ ਜਨ-ਬਲ ਸਗੋਂ ਵਿਗਿਆਨ-ਬਲ ਹੈ। ਇਹ ਬਲ ਸਿਖਿਆ ਰਾਹੀਂ ਮਿਲਦਾ ਹੈ। ਇਸ ਲਈ ਰਾਸ਼ਟਰ ਦੇ ਹਰ ਵਿਅਕਤੀ ਦਾ ਕਰਤੱਵ ਹੈ ਕਿ ਆਪਣੇ ਰਾਸ਼ਟਰ ਨੂੰ ਉੱਨਤੀ ਕਰਨ ਵਾਲਾ ਬਨਾਉਣ ਲਈ ਸਿਖਿਆ ਦਾ ਜਿੰਨਾ ਪਰਚਾਰ ਕਰ ਸਕਦਾ ਹੋਵੇ ਕਰੇ।

ਅਧੁਨਿਕ ਮਸ਼ੀਨਰੀ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਸਰੀਰਕ ਮਿਹਨਤ ਦੀ ਇੱਨੀ ਲੋੜ ਨਹੀਂ ਹੈ। ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਲੰਮੀ ਟ੍ਰੇਨਿੰਗ ਅਤੇ ਬੌਧਿਕ ਦੀ ਉੱਨਤੀ ਲੋੜ ਹੈ। ਮਸ਼ੀਨਾਂ ਦੀ ਸਹਾਇਤਾ ਨਾਲ ਜਿਹੜਾ ਕੰਮ ਸੌ ਮਜ਼ਦੂਰ ਦਿਨ ਭਰ ਵਿਚ ਕਰਦੇ ਸੀ ਉਹੋ ਇਕ ਮਜ਼ਦੂਰ ਇਕ ਘੰਟੇ ਵਿਚ ਕਰ ਦਿੰਦਾ ਹੈ। ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਕੰਮ ਕਰਨ ਲਈ ਉਚਿਤ ਸਿਖਿਆ ਦੀ ਲੋੜ ਹੈ। ਨਿਤ ਦਿਨ ਮਸ਼ੀਨਾਂ ਅਤੇ ਕਾਰਖਾਨਿਆਂ ਵਿਚ ਨਵੀਆਂ ਕਾਢਾਂ ਕਢੀਆਂ ਜਾਂਦੀਆਂ ਹਨ। ਜਿਸ ਵਿਅਕਤੀ ਨੂੰ ਉਚਿਤ ਸਿਖਿਆ ਦਿੱਤੀ ਗਈ ਹੈ ਉਹੋ ਆਪਣੇ ਆਪ ਨੂੰ ਇਨ੍ਹਾਂ ਕਾਰਖਾਨਿਆਂ ਵਿਚ ਕੰਮ ਕਰਨ ਦੇ ਯੋਗ ਬਣਾ ਸਕਦਾ ਹੈ। ਇਸ ਲਈ ਇਸ ਦ੍ਰਿਸ਼ਟੀ ਤੋਂ ਵੀ ਜਨਤਾ ਵਿਚ ਸਿਖਿਆ ਦੇ ਪਰਚਾਰ ਦੀ ਬੜੀ ਲੋੜ ਹੈ।