ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

82 ਕੰਮ, ਭਾਵੇਂ ਉਹ ਸਮਾਜ ਦੀ ਭਲਿਆਈ ਦੇ ਨਿਸ਼ਾਨੇ ਨੂੰ ਅੱਗੇ ਰਖ ਕੋ ਕੀਤਾ ਂ ਹੋਵੇ ਭਾਵੇਂ ਨਾ, ਸਮਾਜ ਦਾ ਕਲਿਆਣ ਕਰਦਾ ਹੈ। ਇਕ ਕਵੀ ਵਲ ਧਿਆਨ ਕਰੋ । ਕਵੀ ਜਿਸ ਵੇਲੇ ਕਵਿਤਾ ਲਿਖਦਾ ਹੈ, ਸਮਾਜ ਦੀ ਭਲਿਆਈ ਦਾ ਧਿਆਨ ਉਸ ਦੇ ਮਨ ਵਿਚ ਨਹੀਂ ਹੁੰਦਾ। ਕਵਿਤਾ ਲਿਖਣ ਦਾ ਕਾਰਨ ਨਿੱਜੀ ਸ਼ਾਂਤੀ ਪਰਾਪਤ ਕਰਨਾ ਹੁੰਦਾ ਹੈ ਪਰ ਉਹ ਕਵਿਤਾ ਸਮਾਜ ਦੇ ਕਈ ਵਿਅਕਤੀਆਂ ਦੇ ਮਨ ਵਿਚ ਸ਼ਾਂਤੀ ਪਹੁੰਚਾਉਂਦੀ ਹੈ ਅਤੇ ਇਸ ਤਰ੍ਹਾਂ ਸਮਾਜ ਦਾ ਭਲਾ ਕਰਦੀ ਹੈ। ਜੋ ਕਵੀ ਨੂੰ ਕਿਹਾ ਜਾਵੇ ਕਿ ਸਮਾਜ ਦੇ ਭਲੇ ਲਈ ਫਲਾਣੀ ਕਿਸਮ ਦੀ ਕਵਿਤਾ ਲ਼ਿਖੋ ਤਾਂ ਕੀ ਉਹ ਸੱਚੀ ਕਵਿਤਾ ਲਿਖਣ ਵਿਚ ਸਮਰੱਥ ਹੋਵੇਗਾ। ਇਥੇ ਐਮਰਸਨ ਦਾ ਇਹ ਕਥਨ ਲਿਖਣ ਯੋਗ ਹੈ ਕਿ ਜਿਹੜਾ ਮਨੁਖ ਆਪਣੇ ਆਪ ਲਈ ਹੀ ਕੁਝ ਲਿਖਦਾ ਹੈ ਉਹ ਅਨੰਤਕਾਲ ਦੀ ਜਨਤਾ ਲਈ ਲਿਖਦਾ ਹੈ। ਸਿਖਿਆ ਵਿਚ ਵੀ ਇਹ ਸੁਤੰਤਰਤਾ ਦਾ ਆਦਰਸ਼ ਚਲਦਾ ਰਹਿਣਾ ਚਾਹੀਦਾ ਹੈ । ਜਿਸ ਪਾਸੇ ਬੱਚੇ ਦੀਆਂ ਬਿਰਤੀਆਂ ਲੈ ਜਾਣ ਉਸੇ ਪਾਸੇ ਉਸ ਨੂੰ ਜਾਣ ਦੇਣਾ ਚਾਹੀਦਾ ਹੈ । ਬੁਤੰਤਰ ਵਾਤਾਵਰਨ ਤੋਂ ਬਿਨਾਂ ਬੱਚੇ ਦੀ ਸ਼ਖਸੀਅਤ ਦਾ ਪੂਰਨ ਵਿਕਾਸ ਹੋਣਾ ਸੰਭਵ ਨਹੀਂ । ਉਸ ਦੀ ਕੁਦਰਤ ਤੋਂ ਪਾਈ ਪ੍ਰਤਿਭਾ ਤਾਂ ਹੀ ਚਮਤਕਾਰ ਵਿਖਾ ਸਕਦੀ ਹੈ ਜੋ ਉਸ ਨੂੰ ਆਪਣੀ ਰੁਚੀ ਅਨੁਸਾਰ ਅਨੇਕ ਵਿਸ਼ਿਆਂ ਨੂੰ ਪੜਨ ਦੀ ਖੁਲ੍ਹ ਹੋਵੇ, ਉਸ ਨੂੰ ਆਪਣੇ ਭਾਵ ਸਪਸ਼ਟ ਕਰਨ ਵਿਚ ਰੋਕ ਨਾ ਪਵੇ ਅਤੇ ਸਕੂਲ ਦਾ ਜ਼ਬਤ ਇੰਨਾ ਕਰੜਾ ਨਾ ਹੋਵੇ ਕਿ ਬੱਚਾ ਉਸ ਕਰਕੇ ਸੁਤੰਤਰਤਾ ਨਾਲ ਕੰਮ ਨਾ ਕਰ ਸਕੇ। ਉਪਰ ਦਸਿਆ ਸਿਖਿਆ ਦਾ ਸਿਧਾਂਤ ਬਚਿਆਂ ਨੂੰ ਅਜ਼ਾਦੀ ਹੋਣ ਵਾਲਾ ਨਹੀਂ ਹੈ । ਬਚਿਆਂ ਨੂੰ ਉੱਨੀ ਹੀ ਸੁਤੰਤਰਤਾ ਦਿਤੀ ਜਾ ਸਕਦੀ ਹੈ ਜਿਸ ਦੀ ਉਹ ਭਲੀ ਵਰਤੋਂ ਕਰ ਸਕਣ । ਕਿਸੇ ਵੀ ਬੱਚੇ ਨੂੰ ਆਪਣੀ ਸਿਖਿਆ ਲਈ ਜ਼ਿੰਮੇਵਾਰ ਨਹੀਂ ਬਣਾਇਆ ਜਾ ਸਕਦਾ । ਬੱਚੇ ਦੀ ਸਿਖਿਆ ਦੀ ਜ਼ਿੰਮੇਵਾਰੀ ਸਿਖਿਆ ਦੇਣ ਵਾਲੇ ਨੂੰ ਬੱਚੇ ਨੂੰ ਬਾਰ ਬਾਰ ਦਸਣਾ ਪਵੇਗਾ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ । ਉਸ ਨੂੰ ਕੁਰਾਹੇ ਜਾਣ ਤੋਂ ਵੀ ਸਿਖਿਆ ਦੇਣ ਵਾਲੇ ਨੂੰ ਬਚਾਉਣਾ ਪਵੇਗਾ। ਬੱਚੇ ਨੂੰ ਸੰਸਾਰ ਦਾ ਗਿਆਨ ਮਿਣਵਾਂ ਜਿਹਾ ਹੀ ਰਹਿੰਦਾ ਹੈ । ਇਸ ਲਈ ਉਹ ਆਪਣੀ ਕਰਨੀ ਦੇ ਕੁਦਰਤੀ ਸਿਟਿਆਂ ਨੂੰ ਸਮਝਣ ਤੋਂ ਅਸਮਰਥ ਵੀ ਹੁੰਦਾ ਹੈ । ਸਿਖਿਆ ਦੇਣ ਵਾਲੇ ਨੂੰ ਚਾਹੀਦਾ ਹੈ ਕਿ ਜਦ ਬੱਚਾ ਕਿਸੇ ਅਜਿਹੇ ਰਾਹ ਪੈ ਜਾਵੇ ਜਿਸ ਨਾਲ ਉਸ ਦੀ ਆਪਣੀ ਹਾਨੀ ਹੋਣ ਦਾ ਡਰ ਹੈ ਤਾਂ ਉਹ ਉਸ ਨੂੰ ਉਸ ਰਾਹ ਤੋਂ ਰੋਕੇ। ਪਰ ਇਸ ਦਾ ਭਾਵ ਇਹ ਵੀ ਨਹੀਂ ਕਿ ਬੱਚੇ ਦਾ ਜੀਵਨ ਕਈ ਤਰ੍ਹਾਂ ਦੀਆਂ ਰਸਮਾਂ ਰੋਕਾਂ ਨਾਲ ਭਰ ਦਿਤਾ ਜਾਵੇ । ਬੱਚੇ ਨੂੰ ਇਕ ਘੇਰੇ ਅੰਦਰ ਤਜਰਬੇ ਕਰਨ ਅਤੇ ਸਚਿਆਈ ਨੂੰ ਨਿੱਜੀ ਤਜਰਬੇ ਰਾਹੀਂ ਜਾਨਣ ਦਾ ਅਵਸਰ ਵੀ ਦੇਣਾ ਚਾਹੀਦਾ ਹੈ । ਦੂਜੇ, ਸਿਖਿਆ ਦੇਣ ਵਾਲੇ ਨੂੰ ਇਹ ਵੀ ਨਹੀਂ ਸਮਝ ਲੈਣਾ ਚਾਹੀਦਾ ਕਿ ਉਹ ਕਿਸੇ ਵਿਸ਼ੇਸ਼ ਬਾਲਕ ਲਈ ਜੋ ਕੁਝ ਲਾਭਕਾਰੀ ਹੈ ਉਹ ਪੂਰਨ ਤੌਰ ਤੇ ਜਾਣਦਾ ਹੈ । ਜਦੋਂ ਤਕ ਬੱਚੇ ਦਾ ਕਿਸੇ ਤਰ੍ਹਾਂ ਦਾ ਪਰਗਟਾਵਾ ਸਮਾਜਿਕ ਭਲੇ ਦਾ ਵਿਰੋਧੀ ਨਾ ਹੋਵੇ, ਉਸ ਨੂੰ ਇਸ ਤਰ੍ਹਾਂ ਦੋ ਸ੍ਵੈ ਪਰਗਟਾਵੇ ਦਾ ਅਵਸਰ ਦੇਣਾ ਚਾਹੀਦਾ ਹੈ। ਕੀ ਅਸੀਂ ਸੰਸਾਰ ਦੇ *He who writes to himself writes to an eternal public.