ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮

ਇਤਿਹਾਸ ਵਿਚ ਨਹੀਂ ਵੇਖਦੇ ਕਿ ਜਿਸ ਗਲ ਨੂੰ ਸਮਾਜ ਦੇ ਸਧਾਰਨ ਲੋਕ ਸਮਾਜ ਲਈ ਭੈੜਾ ਸਮਝਦੇ ਸਨ ਉਹੋ ਸਮਾਜ ਦੇ ਲਾਭ ਦੀ ਸਿਧ ਹੋਈ। ਜਦੋਂ ਕੋਈ ਨਵਾਂ ਪ੍ਰਤਿਭਾ ਵਾਲਾ ਕਵੀ ਆਪਣੀ ਕਵਿਤਾ ਕਿਸੇ ਨਵੇਂ ਢੰਗ ਨਾਲ ਗੁੰਦਦਾ ਹੈ ਅਤੇ ਜਦ ਉਹ ਸੰਸਾਰ ਦੇ ਸਾਹਮਣੇ ਆਉਂਦੀ ਹੈ ਤਾਂ ਉਸ ਦਾ ਵਿਰੋਧ ਹਰ ਪਿਛਾਂਹ ਖਿੱਚੂ ਸਾਹਿੱਤਕਾਰ ਕਰਦਾ ਹੈ, ਪਰ ਵੇਖਿਆ ਜਾਂਦਾ ਹੈ ਕਿ ਕੁਝ ਸਮੇਂ ਪਿਛੋਂ ਉਹੋ ਕਵਿਤਾ ਮਨੁਖਾਂ ਦੇ ਮਨ ਮੱਲ ਲੈਂਦੀ ਹੈ, ਅਤੇ ਜਿਸ ਕਵਿਤਾ ਨੂੰ ਕਦੇ ਸਾਹਿੱਤ ਦੇ ਪੰਡਿਤ ਬੇ ਲੋੜੀ ਸਿੱਧ ਕਰਦੇ ਸਨ ਉਹੋ ਕਵਿਤਾ ਸੰਸਾਰ ਦਾ ਸਭ ਤੋਂ ਵਧ ਭਲਾ ਕਰਦੀ ਹੈ। ਜਿਸ ਤਰ੍ਹਾਂ ਸਾਹਿੱਤ ਦੇ ਅਲੋਚਕ ਨਵੀਂ ਕਵਿਤਾ ਦੇ ਗੁਣਾਂ ਦੋਸ਼ਾਂ ਨੂੰ ਪੂਰਨ ਤੌਰ ਤੇ ਜਾਨਣ ਤੋਂ ਅਸਮਰਥ ਹੁੰਦੇ ਹਨ, ਇਸੇ ਤਰ੍ਹਾਂ ਸਿਖਿਆ ਦੇਣ ਵਾਲਾ ਵੀ ਬੱਚਿਆਂ ਨੇ ਨਵੀਂ ਤਰ੍ਹਾਂ ਨਾਲ ਆਪਣੀ ਸ਼ਖਸੀਅਤ ਦੇ ਪਰਗਟਾਵੇ ਦੇ ਚੰਗੇ ਬੁਰੇ ਹੋਣ ਨੂੰ ਪੂਰੀ ਤਰ੍ਹਾਂ ਜਾਨਣ ਦੇ ਸਮਰਥ ਨਹੀਂ। ਸਾਹਿੱਤ ਅਲੋਚਕ ਅਤੇ ਸਿਖਿਆ ਦੇਣ ਵਾਲਾ ਦੋਵੇਂ ਸਧਾਰਨ ਤੌਰ ਤੇ ਪਿਛਾਂਹ ਖਿੱਚੂ ਹੁੰਦੇ ਹਨ, ਜੇ ਉਨ੍ਹਾਂ ਦੇ ਪਿਛਾਂਹ ਖਿਚੂ ਪੁਣੇ ਨੂੰ ਮਨ ਮਰਜ਼ੀ ਕਰਨ ਦਿਤੀ ਜਾਵੇ ਤਾਂ ਨਾ ਕਿਸੇ ਨਵੀਂ ਤਰ੍ਹਾਂ ਦੇ ਸਾਹਿੱਤ ਨੂੰ ਬਨਾਉਣ ਵਾਲਾ ਹੋਵੇਗਾ ਅਤੇ ਨਾ ਕੋਈ ਪ੍ਰੀਤਭਾ ਵਾਲਾ ਬੱਚਾ ਆਪਣੀ ਪਤਿਭਾ ਦਾ ਸੰਸਾਰ ਅੱਗੇ ਵਿਖਾਵਾ ਕਰ ਸਕੇਗਾ। ਅਲੋਚਕ ਅਤੇ ਸਿਖਿਆ ਦੇਣ ਵਾਲੇ ਦੋਨਾਂ ਨੂੰ ਹੀ ਸੁਹਿਰਦ ਹੋਣਾ ਜ਼ਰੂਰੀ ਹੈ, ਉਨ੍ਹਾਂ ਨੂੰ ਸਦਾ ਦੂਸਰਿਆਂ ਦੀਆਂ ਵਿਸ਼ੇਸ਼ਤਾਵਾਂ ਵਿਚ ਸੌਂਦਰਯ ਵੇਖਣ ਲਈ ਤਿਆਰ ਰਹਿਣ ਚਾਹੀਦਾ ਹੈ ਅਤੇ ਜਦ ਉਹ ਵਿਸ਼ੇਸ਼ਤਾਵਾਂ ਸਮਾਜ ਦਾ ਬੁਰਾ ਕਰਨ ਵਾਲੀਆਂ ਨਾ ਹੋਣ, ਉਨ੍ਹਾਂ ਨੂੰ ਵਧਣ ਫੁਲਣ ਲਈ ਉਤਸ਼ਾਹ ਦੇਣਾ ਚਾਹੀਦਾ ਹੈ।[1]

ਹੁਣ ਸਿਖਿਆ ਵਿਚ ਸੁਤੰਤਰਤਾ ਦੇ ਸਿਧਾਂਤ ਦੇ ਵਿਰੋਧ ਵਿਚ ਇਹ ਕਿਹਾ ਜ ਸਕਦਾ ਹੈ ਕਿ ਇਸ ਨਾਲ ਸਕੂਲਾਂ ਵਿਚ ਕੋਈ ਜ਼ਬਤ ਹੀ ਨਹੀਂ ਰਹੇਗਾ, ਦੂਜੇ ਹਰ ਬਾਲਕ ਲਈ ਉਸਦੀ ਰੁਚੀ ਅਨੁਸਾਰ ਨਵਾਂ ਸਿਖਿਆ ਕਰਮ ਬਨਾਉਣਾ ਪਵੇਗਾ। ਇਸਦਾ ਸਿੱਟਾ ਇਹ ਹੋਵੇਗਾ ਕਿ ਸੰਸਾਰ ਵਿਚ ਕੋਈ ਸਕੂਲ ਹੀ ਨਹੀਂ ਰਹੇਗਾ। ਜ਼ਬਤ ਦੀ ਅਣਹੋਂਦ ਕਰਕੇ ਬਚਿਆਂ ਵਿਚ ਖੋਟੀਆਂ ਆਦਤਾਂ ਦਾ ਵਧ ਜਾਣਾ ਸੁਭਾਵਕ ਹੈ। ਜਦੋਂ ਬੱਚੇ ਨੂੰ ਸਿਖਿਆ ਦੇਣ ਵਾਲੇ ਦਾ ਡਰ ਹੀ ਨਾ ਰਿਹਾ ਤਾਂ ਉਹ ਆਪਣੇ ਸਾਥੀਆਂ ਨਾਲ ਮਨਮਾਨਾ ਵਰਤਾਰਾ ਕਰਨਗੇ ਜਾਂ ਆਪਣਾ ਸਮਾਂ ਆਲਸ ਵਿਚ ਬਤੀਤ ਕਰ ਦੇਣਗੇ।

ਇਸ ਤਰ੍ਹਾਂ ਦੀ ਸ਼ੰਕਾ ਨਿਰਮੂਲ ਹੈ। ਸ਼ਖਸੀਅਤ-ਵਿਕਾਸ ਦਾ ਸਿਧਾਂਤ ਸਿਖਿਆਂ ਦੇਣ ਵਾਲੇ ਨੂੰ ਆਪਣੀਆਂ ਜ਼ਿੰਮੇਵਾਰੀਆਂ ਤੋਂ ਹਟ ਜਾਣ ਲਈ ਨਹੀਂ ਆਖਦਾ। ਬਚਿਆਂ ਦੇ ਆਚਰਨ ਦੀ ਉਸਾਰੀ ਸੁਤੰਤਰ ਜੀਵਨ ਦੀ ਪਕਾਈ ਹੀ ਹੈ। ਸਿਖਿਆ ਦਾ ਨਿਸ਼ਾਨਾ ਬਚਿਆਂ ਨੂੰ ਸੁਤੰਤਰ


  1. 'We may go further and say that the prudent teacher will take care not to multiply his prohibitions beyond necessity. Few things are more difficult than to foresee whether a new type of individuality, a new mode of expression in thought or action, will ultimately add to or depart from the real riches of the world. It is fatally easy to condemn as contrary to beauty, truth, or goodness what merely runs counter to our conser vative prejudices"-Nunn. Education: P. 7.