੪੯
ਬਨਾਉਣਾ ਹੋਣਾ ਚਾਹੀਦਾ ਹੈ, ਪਰ ਜਦੋਂ ਤਕ ਬੱਚਾ ਅਖਲਾਕ ਵਿਚ ਆਪਣੇ ਪੈਰਾਂ ਤੇ ਖੜੇ ਹੋਣ ਦੀ ਯੋਗਤਾ ਨਹੀਂ ਪਰਾਪਤ ਕਰ ਲੈਂਦਾ ਤਦ ਤਕ ਸਿਖਿਆ ਦੇਣ ਵਾਲੇ ਨੂੰ ਉਸ ਦੀ ਸਹਾਇਤਾ ਕਰਨੀ ਪਵੇਗੀ। ਬਚਿਆਂ ਨੂੰ ਨਿਰਦਈ ਕੰਮਾਂ ਤੋਂ ਰੋਕਣਾ, ਆਲਸ ਅਤੇ ਭਰਮ ਤੋਂ ਬਚਾਉਣਾ, ਇਹ ਸਿਖਿਆ ਦੇਣ ਵਾਲੇ ਦਾ ਵੱਡਾ ਕਰਤੱਵ ਹੈ। ਪਰ ਜ਼ਬਤ ਨੂੰ ਉਥੋਂ ਨਾ ਲਿਆਂਦਾ ਜਾਵੇ ਜਿੱਥੇ ਉਹਦੀ ਲੋੜ ਹੀ ਨਾ ਹੋਵੇ। ਸਮਾਜ ਵਿਚ ਕਿਵੇਂ ਰਹਿਣਾ ਹੈ ਇਹ ਸਮਝਣ ਦਾ ਅਵਸਰ ਸਿਖਿਆ ਦੇਣ ਵਾਲੇ ਨੂੰ ਬਚਿਆਂ ਨੂੰ ਦੇਣਾ ਚਾਹੀਦਾ ਹੈ। ਜਿਹੜੇ ਬੱਚੇ ਕਰੜੇ ਜ਼ਬਤ ਵਿਚ ਰਹਿੰਦੇ ਹਨ, ਉਹ ਉਸ ਜ਼ਬਤ ਦੇ ਨਾ ਹੋਣ ਉਤੇ ਪਸ਼ੂਆਂ ਵਾਲੇ ਆਚਰਨ ਦਾ ਵਿਖਾਲਾ ਕਰਦੇ ਹਨ। ਕਰੜਾ ਜ਼ਬਤ ਬੱਚਿਆਂ ਵਿਚ ਆਪਣੇ ਆਪ ਨੂੰ ਸੰਭਲਣ ਦੀ ਯੋਗਤਾ ਆਉਣ ਵਿਚ ਰੋਕ ਬਣਦਾ ਹੈ, ਉਨ੍ਹਾਂ ਵਿਚ ਸ੍ਵੈ-ਵਿਸ਼ਵਾਸ਼ ਘਟਾ ਦਿੰਦਾ ਹੈ। ਇਸ ਤਰ੍ਹਾਂ ਦਾ ਵਿਅਕਤੀ ਜਦ ਸੰਸਾਰ ਵਿਚ ਦਾਖਲ ਹੁੰਦਾ ਹੈ ਤਾਂ ਉਹ ਨਦੀ ਵਿਚ ਮਲਾਹ ਬਿਨਾਂ ਕਿਸ਼ਤੀ ਵਾਂਗ ਇਧਰ ਉਧਰ ਭਟਕਦਾ ਹੈ।
ਬੱਚੇ ਦੀ ਸ਼ਖਸੀਅਤ ਦੇ ਵਿਕਾਸ ਲਈ ਇਹ ਵੀ ਜ਼ਰੂਰੀ ਨਹੀਂ ਕਿ ਹਰ ਬੱਚੇ ਲਈ ਇਕ ਨਵਾਂ ਸਿਖਿਆ ਕਰਮ ਬਣਾਇਆ ਜਾਵੇ। ਸਕੂਲਾਂ ਵਿਚ ਪੜ੍ਹਾਏ ਜਾਣ ਵਾਲੇ ਸਧਾਰਨ ਵਿਸ਼ੇ ਦੀ ਸ਼ਖਸੀਅਤ ਦੇ ਵਿਕਾਸ ਲਈ ਕਾਫੀ ਹਨ। ਪਰ ਇਨ੍ਹਾਂ ਵਿਸ਼ਿਆਂ ਦੀ ਗਿਣਤੀ ਜਿੰਨੀ ਵਧੇਰੇ ਹੋ ਸਕੇ, ਹੋਣੀ ਚਾਹੀਦੀ ਹੈ ਅਤੇ ਬੱਚਾ ਜਿਸ ਵਿਸ਼ੇ ਵਿੱਚ ਰੁਚੀ ਵਿਖਾਵੇ ਉਸੇ ਵਿਸ਼ੇ ਵਿੱਚ ਉਸ ਨੂੰ ਵਿਸ਼ੇਸ਼ ਯੋਗਤਾ ਪਰਾਪਤ ਕਰਨ ਦਾ ਅਵਸਰ ਦੇਣਾ ਚਾਹੀਦਾ ਹੈ। ਹਰ ਬੱਚੇ ਨੂੰ ਇਕ ਤਰ੍ਹਾਂ ਦੀ ਸਿਖਿਆ ਦੇਣਾ ਸ਼ਖਸੀਅਤ ਦੇ ਵਾਧੇ ਲਈ ਹਾਨੀਕਾਰਕ ਹੈ। ਮੁਢਲੀ ਅਵੱਸਥਾ ਵਿੱਚ ਬੱਚੇ ਨੂੰ ਸਿਖਿਆ ਕਰਮ ਦੇ ਸਾਰੇ ਵਿਸ਼ੇ ਪੜ੍ਹਾਏ ਜਾਣੇ ਚਾਹੀਦੇ ਹਨ, ਪਰ ਜਿਵੇਂ ਜਿਵੇਂ ਬੱਚਾ ਉੱਮਰ ਵਿੱਚ ਵੱਡਾ ਹੁੰਦਾ ਜਾਵੇ ਅਤੇ ਉਸ ਦੀਆਂ ਰੁਚੀਆਂ ਵਿਕਸਤ ਹੋਣ ਉਸ ਨੂੰ ਆਪਣੀ ਰੁਚੀ ਦੇ ਅਨੁਸਾਰ ਕਿਸੇ ਵਿਸ਼ੇਸ ਵਿਸ਼ੇ ਵਿੱਚ ਲੱਗ ਜਾਣ ਦਾ ਅਵਸਰ ਦੇਣਾ ਚਾਹੀਦਾ ਹੈ।
ਬੱਚੇ ਨੂੰ ਆਪਣੀ ਪ੍ਰਤਿਭਾ ਵਿਖਾਉਣ ਦਾ ਪੂਰਾ ਅਵਸਰ ਮਿਲਣਾ ਚਾਹੀਦਾ ਹੈ। ਇਹ ਪ੍ਰਤਿਭਾ ਪਹਿਲਾਂ ਪਹਿਲ ਦੂਜਿਆਂ ਦੀ ਨਕਲ ਕਰਨ ਵਿਚ ਹੀ ਵੇਖੀ ਜਾਂਦੀ ਹੈ। ਪਰ ਨਕਲ ਕਰਨ ਲਈ ਵੀ ਬੱਚੇ ਦੇ ਸਾਹਮਣੇ ਕਈ ਤਰ੍ਹਾਂ ਦੇ ਆਦਰਸ਼ ਰਹਿਣੇ ਚਾਹੀਦੇ ਹਨ। ਬੱਚੇ ਦੀ ਬੁੱਧੀ ਦੀ ਵਿਸ਼ੇਸ਼ਤਾ ਇਨ੍ਹਾਂ ਆਦਰਸ਼ਾਂ ਦੀ ਚੋਣ ਵਿਚ ਵੇਖੀ ਜਾਂਦੀ ਹੈ। ਬਾਲਕ ਦੇ ਸਾਹਮਣੇ ਜਿੱਨੀ ਤਰ੍ਹਾਂ ਦੇ ਵਧੇਰੇ ਆਦਰਸ਼ ਰਹਿੰਦੇ ਹਨ, ਅਤੇ ਉਸ ਨੂੰ ਜਿੱਨੇ ਵਧੇਰੇ ਵਿਸ਼ਿਆਂ ਵਿਚੋਂ ਆਪਣੇ ਅਧਿਅਨ ਲਈ ਵਿਸ਼ੇ ਚੁਨਣ ਲਈ ਅਵਸਰ ਮਿਲਦਾ ਹੈ, ਉਸਦੀ ਸ਼ਖਸ਼ੀਅਤ ਉੱਨੀ ਹੀ ਵਿਕਸਤ ਅਥਵਾ ਬਲਵਾਨ ਹੁੰਦੀ ਹੈ।
ਉਪਰ ਲਿਖੇ ਵਿਕਾਸ ਦੇ ਸਿਧਾਂਤ ਦੀ ਅਲੋਚਨਾ:-ਸ਼ਖਸ਼ੀਅਤ ਦੇ ਵਿਕਾਸ ਦਾ ਸਿਧਾਂਤ ਸਿਖਿਆ ਦੇ ਕਾਰਨ-ਕਰਮ ਨੂੰ ਜਿੱਨਾ ਸਪਸ਼ਟ ਕਰਦਾ ਹੈ ਇੱਨਾ ਦੂਜਾ ਕੋਈ ਵੀ ਸਿਧਾਂਤ ਸਪਸ਼ਟ ਨਹੀਂ ਕਰਦਾ। ਇਸ ਨਾਲ ਵਿਅਕਤੀ ਹਾਲਤ ਉਤੇ ਕਾਬੂ ਪਾ ਸਕਦਾ ਹੈ, ਆਪਣਾ ਜੀਵਨ ਸੰਪੂਰਨ ਬਣਾ ਸਕਦਾ ਹੈ ਅਤੇ ਇਸ ਨਾਲ ਉਸ ਦੇ ਆਚਰਨ ਦੀ ਉਸਾਰੀ ਵੀ ਹੋ ਸਕਦੀ ਹੈ। ਸ਼ਖਸ਼ੀਅਤ ਦਾ ਵਿਕਾਸ ਅਤੇ ਆਚਰਨ ਦੀ ਉਸਾਰੀ ਕੋਈ ਦੋ ਵਿਰੋਧੀ ਗੱਲਾਂ ਨਹੀਂ ਹਨ। ਸ਼ਖਸ਼ੀਅਤ ਦੇ ਵਿਕਾਸ ਨਾਲ ਆਚਰਨ ਦੀ ਉਸਾਰੀ ਵੀ ਹੁੰਦੀ ਹੈ। ਇਸ ਨਾਲ ਬੱਚਾ ਸੰਸਾਰ ਵਿਚ ਸਫਲ ਜੀਵਨ ਬਤੀਤ ਕਰਨ ਲਈ ਯੋਗ ਸਿਖਿਆ ਵੀ ਪਰਾਪਤ