੫੦
ਕਰਦਾ ਹੈ।
ਪਰ, ਜਦ ਵਿਅਕਤੀ ਦੀ ਸ਼ਖਸ਼ੀਅਤ ਦੇ ਵਿਕਾਸ ਵਲ ਵਧੇਰੇ ਧਿਆਨ ਦਿੱਤਾ ਜਾਂਦਾ ਹੈ ਅਤੇ ਸਮਾਜ ਦੀਆਂ ਲੋੜਾਂ ਨੂੰ ਉਨਾ ਹੀ ਧਿਆਨ ਵਿਚ ਨਹੀਂ ਰਖਿਆ ਜਾਂਦਾ ਜਿੱਨਾ ਸ਼ਖਸ਼ੀਅਤ ਦੀਆਂ ਲੋੜਾਂ ਨੂੰ ਧਿਆਨ ਵਿਚ ਰਖਿਆ ਜਾਂਦਾ ਹੈ ਤਾਂ ਕਈ ਅਨਰਥ ਹੁੰਦੇ ਹਨ। ਜਿਸ ਸਮਾਜ ਵਿਚ ਵਿਅਕਤੀ ਦੀ ਪਰਧਾਨਤਾ ਹੁੰਦੀ ਹੈ, ਉਹ ਸੁਚੱਜੇ ਜ਼ਬਤ ਵਿਚ ਨਹੀਂ ਰਹਿੰਦਾ। ਜੇ ਹਰ ਵਿਅਕਤੀ ਇਹ ਸੋਚਣ ਲੱਗ ਜਾਵੇ ਕਿ ਉਸਨੂੰ ਉਹੋ ਕੰਮ ਕਰਨਾ ਚਾਹੀਦਾ ਹੈ ਜਿਹੜਾ ਉਸਦੀ ਭਲਿਆਈ ਕਰਦਾ ਹੈ, ਤਾਂ ਉਹ ਸਮਾਜ ਬਾਰੇ ਆਪਣੇ ਕਰਤੱਵ ਨੂੰ ਭੁਲ ਜਾਵੇਗਾ। ਸਿੱਟਾ ਇਹ ਹੋਵੇਗਾ ਕਿ ਉਹ ਸਮਾਜ ਦਾ ਅਨਰੱਥ ਵੀ ਕਰ ਸਕਦਾ ਹੈ। ਇਸ ਲਈ ਜੋ ਬਚਿਆਂ ਨੂੰ ਅਰੰਭ ਵਿਚ ਹੀ ਅਜਿਹੀ ਸਿਖਿਆ ਦਿੱਤੀ ਜਾਵੇ ਜਿਸ ਨਾਲ ਉਹ ਸਮਝਣ ਕਿ ਉਹ ਸਮਾਜ ਦਾ ਅੰਗ ਹਨ ਅਤੇ ਸਮਾਜ ਦੇ ਭਲੇ ਵਿਚ ਹੀ ਉਨ੍ਹਾਂ ਦਾ ਭਲਾ ਹੈ, ਫਿਰ ਸਮਾਜ ਦਾ ਭਲਾ ਹੀ ਨਹੀਂ ਹੋਵੇਗਾ ਸਗੋਂ ਵਿਅਕਤੀ ਨੂੰ ਵੀ ਲਾਭ ਹੋਵੇਗਾ। ਟੀ. ਪੀ. ਨੱਨ ਦਾ ਸਿਖਿਆ ਸਿਧਾਂਤ ਉਸ ਅੰਗਰੇਜ਼ੀ ਰਾਜਸੀ ਤੇ ਆਰਥਿਕ ਸਿਧਾਂਤ ਦਾ ਸਬੰਧੀ ਹੈ ਜਿਸ ਅਨੁਸਾਰ ਹਰ ਵਿਅਕਤੀ ਨੂੰ ਧਨ ਕਮਾਉਣ ਅਤੇ ਆਪਣਾ ਜੀਵਨ ਜਿਸ ਤਰ੍ਹਾਂ ਜੀ ਚਾਹੇ ਚਲਾਉਣ ਦੀ ਸੁਤੰਤਰਤਾ ਹੈ, ਜਦੋਂ ਤਕ ਕਿ ਉਹ ਦੂਜੇ ਵਿਅਕਤੀ ਦੀ ਇਸੇ ਤਰ੍ਹਾਂ ਦੀ ਸੁਤੰਤਰਤਾ ਵਿਚ ਰੋਕ ਨਹੀਂ ਪਾਂਉਂਦਾ। ਇਸ ਤਰ੍ਹਾਂ ਦੇ ਵਿਚਾਰ ਢੰਗ ਦਾ ਸਿੱਟਾ ਇਹ ਹੈ ਕਿ ਸੰਸਾਰ ਦੇ ਮੁੱਠੀ ਭਰ ਆਦਮੀਆਂ ਨੇ ਬਾਕੀ ਕਰੋੜਾਂ ਨੂੰ ਆਪਣੇ ਗੁਲਾਮ ਬਣਾਈ ਰਖਿਆ। ਸੰਸਾਰ ਵਿਚ ਬਿਅੰਤ ਧਨ ਮਾਲ ਦੇ ਹੁੰਦਿਆਂ ਸਧਾਰਨ ਜਨਤਾ ਭੁੱਖੀ ਮਰਦੀ ਹੈ। ਇਹ ਸਿਧਾਂਤ ਪੂੰਜੀਵਾਦ ਦਾ ਅਧਾਰ ਹੈ।
ਸਾਮਵਾਦ ਦਾ ਸਿਧਾਂਤ
ਉਪਰ ਲਿਖੇ ਵਿਅਕਤੀ ਵਾਦ ਦਾ ਜਵਾਬ ਸਾਮਵਾਦ ਨੇ ਦਿੱਤਾ ਹੈ। ਸਾਮਵਾਦ ਅਨੁਸਾਰ ਕਿਸੇ ਵੀ ਵਿਅਕਤੀ ਨੂੰ ਮਨ ਮਰਜ਼ੀ ਕਰਨ ਦੀ ਖੁਲ੍ਹ ਨਹੀਂ ਦੇਣੀ ਚਾਹੀਦੀ। ਉਸ ਦਾ ਧਨ ਸੀਮਤ ਰਹਿਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਦੂਜਿਆਂ ਦੇ ਸੁਖ ਅਤੇ ਭਲਿਆਈ ਦਾ ਖਿਆਲ ਰਖਣਾ ਚਾਹੀਦਾ ਹੈ। ਵਧੇਰੇ ਲੋਕਾਂ ਦੇ ਸੁਖ ਲਈ ਥੋੜੇ ਲੋਕਾਂ ਨੂੰ ਦੁਖ ਵਿਚ ਪਾਉਣਾ ਕੋਈ ਬੁਰਾ ਨਹੀਂ। ਕਿਸੇ ਸ਼੍ਰੇਣੀ ਦੇ ਲੋਕਾਂ ਦੀ ਕਦੀ ਵੀ ਅਜਿਹੀ ਹਾਲਤ ਨਹੀਂ ਬਨਣ ਦੇਣੀ ਚਾਹੀਦੀ ਜਿਸ ਨਾਲ ਉਹ ਬਾਕੀ ਸੰਸਾਰ ਨੂੰ ਭੈ ਦੇਣ ਲਗ ਜਾਵੇ। ਸੰਸਾਰ ਦੇ ਵੱਡੇ ਵੱਡੇ ਜੁਧ ਗਿਣਤੀ ਦੇ ਪੂੰਜੀ ਪਤੀਆਂ ਦੀ ਧਨ ਲਾਲਸਾ ਕਰਕੇ ਹੀ ਹੁੰਦੇ ਹਨ। ਜੇ ਇਨ੍ਹਾਂ ਜੁਧਾਂ ਨੂੰ ਅਸਾਂ ਰੋਕਣਾ ਹੈ ਤਾਂ ਮਨੁਖ ਦੀ ਧਨ ਦੀ ਭੁਖ ਨੂੰ ਮਿਟਾਉਣਾ ਪਵੇਗਾ। ਧਨ ਦੀ ਭੁਖ ਬੱਚੇ ਦੀ ਯੋਗ ਲਿਖਿਆ ਰਾਹੀਂ ਹੀ ਮਿਟਾਈ ਜਾ ਸਕਦੀ ਹੈ। ਬੱਚੇ ਨੂੰ ਅਰੰਭ ਤੋਂ ਹੀ ਸਾਮਵਾਦੀ ਬਨਾਉਣਾ ਹੋਵੇਗਾ। ਸਾਮਵਾਦ ਅਨੁਸਾਰ ਹਰ ਬਾਲਕ ਦੀ ਮਨਬਿਰਤੀ ਅਜਿਹੀ ਹੋਣੀ ਚਾਹੀਦੀ ਹੈ ਜਿਸ ਨਾਲ ਉਹ ਆਪਣੀ ਸ਼ਖਸ਼ੀਅਤ ਦੀ ਪਰਧਾਨਤਾ ਦੇ ਵਿਖਾਲੇ ਵਿਚ ਸੁਖ ਨਾ ਸਮਝੇ ਸਗੋਂ ਉਹ ਸਦਾ ਸਮਾਜ ਦੀ ਕਲਿਆਣ ਹੀ ਲੋਚੇ ਅਤੇ ਸਮਾਜ ਲਈ ਆਪਣਾ ਸਭ ਕੁਝ ਵਾਰਨ ਲਈ ਸਦਾ ਤਿਆਰ ਰਹੇ। ਉਸਦੇ ਮਨ ਵਿਚ ਊਚ ਨੀਚ, ਪੜ੍ਹੇ ਲਿਖੇ ਅਤੇ ਮਿਹਨਤੀ ਲੋਕਾਂ ਵਿਚ ਕੋਈ ਭੇਦ ਭਾਵ ਨਾ ਹੋਵੇ। ਉਹ ਭਾਰੀ ਵਿਦਿਵਾਨ ਹੋ ਜਾਣ ਤੇ ਵੀ ਹੱਥ ਦੀ ਕਾਰ ਕਰਨ ਲਈ ਤਿਆਰ ਹੋਣ। ਆਦਰਸ਼ ਵਿਅਕਤੀ ਉਹ ਸਮਝਿਆ ਜਾਣਾ ਚਾਹੀਦਾ ਹੈ ਜਿਹੜਾ ਸਮਾਜ ਲਈ ਹਰ ਤਰਾਂ ਦੇ ਕੰਮ ਕਰਨ ਲਈ ਤਿਆਰ ਹੋਵੇ ਅਤੇ ਜਦ ਰਾਸ਼ਟਰ ਨੂੰ ਲੋੜ ਹੋਵੇ ਉਹ ਆਪਣੀ ਜਾਨ