ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੧

ਵਾਰਨ ਲਈ ਤਿਆਰ ਹੋਵੇ। ਇਸ ਤਰ੍ਹਾਂ ਦਾ ਆਦਰਸ਼ ਰੂਸ ਦੀ ਹਕੂਮਤ ਦਾ ਹੈ। ਉਥੋਂ ਦੀ ਅਧੁਨਿਕ ਸਿਖਿਆ-ਪਰਨਾਲੀ ਵੀ ਇਸੇ ਆਦਰਸ਼ ਦੇ ਅਧਾਰ ਤੇ ਬਣੀ ਹੈ।

ਰੂਸ ਦੀ ਸਿਖਿਆ ਪਰਨਾਲੀ ਵਿਚ ਉਸ ਦਾ ਪਾਠ-ਕਰਮ ਅਰੰਭਿਕ ਸ਼ਰੇਣੀ ਤੋਂ ਲੈ ਕੇ ਸਭ ਤੋਂ ਉੱਚੀ ਸ਼ਰੇਣੀ ਤਕ ਹੇਠ ਲਿਖੇ ਤਿੰਨ ਹਿਸਿਆਂ ਵਿਚ ਵੰਡਿਆ ਗਿਆ ਹੈ:-

੧. ਮਿਹਨਤ।

੨. ਸੰਸਕ੍ਰਿਤੀ, ਅਤੇ

੩. ਸਮਾਜ।

ਮਿਹਨਤ:—ਹਰ ਸ਼ਰੇਣੀ ਦੇ ਬੱਚੇ ਨੂੰ ਅਜਿਹੇ ਕੰਮ ਕਰਨੇ ਪੈਂਦੇ ਹਨ ਜਿਸ ਵਿਚ ਉਸ ਨੂੰ ਸਰੀਰਕ ਮਿਹਨਤ ਕਰਨੀ ਪਵੇ। ਹਰ ਬੱਚੇ ਲਈ ਮਿਹਨਤ ਦੇ ਕੰਮਾਂ ਦਾ ਕੋਰਸ ਬਣਿਆ ਹੋਇਆ ਹੈ। ਕਿਸੇ ਕਲਾਸ ਵਿਚ ਬਗੀਚੇ ਦਾ ਕੰਮ ਕਰਾਇਆ ਜਾਂਦਾ ਹੈ ਕਿਤੇ ਮਿੱਟੀ ਦੇ ਕੰਮ ਕਰਾਏ ਜਾਂਦੇ ਹਨ, ਕਿਤੇ ਧਾਤਾਂ ਦੇ ਕੰਮ ਕਰਾਏ ਜਾਂਦੇ ਹਨ, ਕਿਤੇ ਕਪੜਾ ਬੁਨਣ ਦਾ ਕੰਮ ਸਿਖਾਇਆ ਜਾਂਦਾ ਹੈ। ਇਸ ਤਰ੍ਹਾਂ ਬੱਚੇ ਨੂੰ ਹੱਥ ਨਾਲ ਕੰਮ ਕਰਨ ਦਾ ਅਭਿਆਸ ਕਰਾਇਆ ਜਾਂਦਾ ਹੈ। ਇਹ ਕੰਮ ਬੱਚੇ ਨੂੰ ਸਰੀਰਕ ਮਿਹਨਤ ਦੇ ਯੋਗ ਬਣਾਉਂਦੇ ਹਨ। ਜਿਹੜਾ ਬੱਚਾ ਅਰੰਭਿਕ ਅਵਸਥਾ ਤੋਂ ਹੀ ਸਰੀਰਕ ਕੰਮ ਨਹੀਂ ਕਰਦਾ ਰਹਿੰਦਾ ਉਹ ਵੱਡਾ ਹੋ ਕੇ ਅਜਿਹੇ ਕੰਮਾਂ ਤੋਂ ਕੰਨੀਂ ਕਤਰਾਉਂਦਾ ਹੈ। ਉਸ ਦੀ ਮਨ ਬਿਰਤੀ ਵਿਲੱਖਣ ਹੋ ਜਾਂਦੀ ਹੈ। ਉਹ ਹੱਥ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਆਪਣੇ ਤੋਂ ਨੀਵਾਂ ਗਿਣਨ ਲੱਗ ਜਾਂਦਾ ਹੈ। ਇਸ ਤਰ੍ਹਾਂ ਉਸ ਸਮਾਜ ਦੀ ਉਸਾਰੀ ਹੁੰਦੀ ਹੈ ਜਿਹੜਾ ਅਜਿਹੇ ਦੋ ਹਿਸਿਆਂ ਵਿੱਚ ਵੰਡਿਆ ਹੁੰਦਾ ਹੈ ਜਿਹੜੇ ਇਕ ਦੂਜੇ ਦੇ ਸਦਾ ਵੈਰੀ ਬਣੇ ਰਹਿਣ। ਇਕ ਹਾਕਮ ਸ਼੍ਰੇਣੀ ਹੁੰਦੀ ਹੈ ਅਤੇ ਦੂਜੀ ਅਧੀਨ ਸ਼ਰੇਣੀ। ਹਾਕਮ ਸ਼ਰੇਣੀ ਦੀ ਸਦਾ ਇਹ ਇੱਛਾ ਹੁੰਦੀ ਹੈ ਕਿ ਕਿਤੇ ਅਧੀਨ ਸ਼ਰੇਣੀ ਬੌਧਿਕ ਸਿਖਿਆ ਪਰਾਪਤ ਨਾ ਕਰ ਲਵੇ। ਉਹ ਆਪ ਤਾਂ ਗੱਦੀ ਸਾਂਭੀ ਬੈਠੇ ਹੁੰਦੇ ਹਨ ਤੇ ਦੂਜਿਆਂ ਨੂੰ ਸਦਾ ਆਪਣੇ ਅਧੀਨ ਰਖਣਾ ਲੋੜਦੇ ਹਨ। ਉਹ ਜਿਨ੍ਹਾਂ ਦੀ ਮਿਹਨਤ ਤੇ ਪਲਦੇ ਦੇ ਜੀਊਂਦੇ ਰਹਿੰਦੇ ਹਨ ਫਿਰ ਉਨ੍ਹਾਂ ਨੂੰ ਹੀ ਘਿਰਨਾ ਨਾਲ ਵੇਖਦੇ ਹਨ।

ਮਨੁਖ ਅਭਿਆਸ ਦਾ ਦਾਸ ਹੈ। ਉਸ ਦਾ ਜਿਹੋ ਜਿਹਾ ਅਭਿਆਸ ਹੁੰਦਾ ਹੈ ਉਹੋ ਜਿਹਾ ਬਣ ਜਾਂਦਾ ਹੈ। ਜੇ ਅਸੀਂ ਬੱਚੇ ਨੂੰ ਅਰੰਭ ਤੋਂ ਹੀ ਇਹ ਸਿਖਿਆ ਦਈਏ ਕਿ ਹੱਥ ਨਾਲ ਕੰਮ ਕਰਨਾ ਬੁਰਾ ਨਹੀਂ ਅਤੇ ਸਰੀਰਕ ਮਿਹਨਤ ਕਰਨਾ ਇਕ ਬੜੀ ਪਰਸੰਸਾ ਯੋਗ ਗਲ ਹੈ, ਤਾਂ ਬੱਚਾ ਸਦਾ ਹੱਥ ਨਾਲ ਦੇ ਕੰਮ ਕਰਨ ਅਤੇ ਸਰੀਰਕ ਮਿਹਨਤ ਕਰਨ ਲਈ ਉਤਸ਼ਾਹੀ ਰਹਿਣ। ਵੱਡੇ ਹੋਣ ਉਤੇ ਅਜਿਹੇ ਬੱਚੇ ਆਪਣੀ ਬਾਲਗ ਉਮਰ ਵਿਚ ਮਿਹਨਤ ਕਰ ਕੇ ਖਾਣ ਵਾਲੇ ਲੋਕਾਂ ਨੂੰ ਨੀਵਾਂ ਸਮਝਣ ਦੀ ਥਾਂ ਬਰਾਬਰ ਦੇ ਸਮਝਦੇ ਹਨ। ਇਸ ਤਰ੍ਹਾਂ ਦੀ ਮਨ ਬਿਰਤੀ ਨੂੰ ਪੈਦਾ ਕਰਨ ਲਈ ਸਰੀਰਕ ਮਿਹਨਤ ਉਤੇ ਵਿਖਿਆਨ ਦੇਣਾ ਜ਼ਰੂਰੀ ਨਹੀਂ ਸਗੋਂ ਆਪਣੇ ਆਪ ਬੱਚੇ ਤੋਂ ਮਿਹਨਤ ਕਰਾਉਣੀ ਚਾਹੀਦੀ ਹੈ। ਸੋਵਿਅਟ ਰੂਸ ਵਿਚ ਅਜਿਹਾ ਹੀ ਕੀਤਾ ਜਾਂਦਾ ਹੈ। ਭਾਵੇਂ ਗਰੀਬ ਘਰ ਦਾ ਬੱਚਾ ਹੋਵੇ ਤੇ ਭਾਵੇਂ ਅਮੀਰ ਘਰ ਦਾ, ਸਭ ਨੂੰ ਇਕ ਹੀ ਤਰ੍ਹਾਂ ਦੇ ਸਕੂਲਾਂ ਵਿਚ ਪੜ੍ਹਨਾ ਪੈਂਦਾ ਹੈ ਅਤੇ ਸਭ ਨੂੰ ਹੱਥ ਦਾ ਕੰਮ ਕਰਨਾ ਪੈਂਦਾ ਹੈ। ਰੂਸ ਵਿਚ ਜ਼ਿਮੀਂਦਾਰਾਂ ਅਤੇ ਅਮੀਰਾਂ ਦਾ ਕੋਈ ਵੱਖਰਾ ਸਕੂਲ ਨਹੀਂ ਜਿਹਾ ਕਿ ਇੰਗਲੈਂਡ ਅਤੇ ਭਾਰਤ ਵਿਚ ਹਨ। ਰੂਸ ਬੱਚਿਆਂ ਵਿਚੋਂ ਊਚ ਨੀਚ ਦੀ ਭਾਵਨਾ