੫੨
ਮਿਟਾ ਹੀ ਦੇਣਾ ਚਾਹੁੰਦਾ ਹੈ। ਰੂਸ ਦੀ ਸਿਖਿਆ ਦਾ ਨਿਸ਼ਾਨਾ ਹੈ ਕਿ ਅਸੀਂ ਇਕ ਜੁਲਾਹੇ ਲੂਹਾਰ ਜਾਂ ਭੰਗੀ ਦੇ ਬੱਚੇ ਨੂੰ ਉੱਨਾ ਹੀ ਸਤਿਕਾਰ ਦੇਈਏ ਜਿੱਨਾ ਇਕ ਪਰੋਫੈਸਰ, ਡਾਕਟਰ ਜਾਂ ਵਕੀਲ ਦੇ ਬੱਚੇ ਨੂੰ ਦਿੰਦੇ ਹਾਂ। ਇਹ ਤਦ ਹੀ ਸੰਭਵ ਹੈ ਜਦ ਬੱਚਿਆਂ ਤੋਂ ਇਹ ਕੰਮ ਆਪ ਉਨ੍ਹਾਂ ਦੀ ਸਿਖਿਆਂ ਸਮੇਂ ਕਰਾਇਆ ਜਾਵੇ।
ਬੱਚਿਆਂ ਤੋਂ ਸਰੀਰਕ ਮਿਹਨਤ ਕਰਾਉਣ ਦਾ ਇਕ ਨਿਸ਼ਾਨਾ ਇਹ ਵੀ ਹੈ ਕਿ ਉਹ ਆਪ ਆਪਣੇ ਪੈਰਾਂ ਤੇ ਖੜਣ ਵਾਲੇ ਬਨਣ। ਜਿਸ ਸਿਖਿਆ-ਪਰਨਾਲੀ ਵਿਚ ਹੱਥ ਦੇ ਕੰਮ ਉਤੇ ਧਿਆਨ ਨਹੀਂ ਦਿੱਤਾ ਜਾਂਦਾ, ਉਸ ਰਾਹੀਂ ਸਿਖਿਆ ਪਰਾਪਤ ਕੀਤੇ ਬੱਚੇ ਰੋਟੀ ਕਮਾਉਣ ਤੋਂ ਅਸੱਮਰਥ ਰਹਿੰਦੇ ਹਨ। ਹੱਥ ਦੇ ਕੰਮ ਉਤੇ ਧਿਆਨ ਦੇਣਾ ਅੰਗਰੇਜ਼ੀ ਸਿਖਿਆ ਪਰਨਾਲੀ ਦਾ ਵੀ ਅੰਗ ਹੈ, ਪਰ ਸਰੀਰਕ ਮਿਹਨਤ ਕਰਾਉਣਾ ਇਹ ਰੂਸ ਦੀ ਸਿਖਿਆ ਪਰਨਾਲੀ ਦੀ ਹੀ ਵਿਸ਼ੇਸ਼ਤਾ ਹੈ। ਭਾਰਤ ਵਰਸ਼ ਦੀ ਸਿਖਿਆ-ਪਰਨਾਲੀ ਵਿਚ ਨਾ ਤੇ ਹੱਥ ਨਾਲ ਕੰਮ ਕਰਨ ਦੀ ਸਿਖਿਆ ਦਿੱਤੀ ਜਾਂਦੀ ਹੈ ਅਤੇ ਨਾ ਕੋਈ ਸਰੀਰਕ ਮਿਹਨਤ ਕਰਾਈ ਜਾਂਦੀ ਹੈ। ਕਿੰਨਾ ਚੰਗਾ ਹੁੰਦਾ, ਜੇ ਸਾਡੇ ਬੱਚੇ ਬੌਧਿਕ ਸਿਖਿਆ ਦੇ ਨਾਲ ਨਾਲ ਅਜਿਹੀ ਸਿਖਿਆ ਵੀ ਲੈਂਦੇ, ਜਿਸ ਨਾਲ ਉਹ ਆਪਣੇ ਢਿਡ ਨੂੰ ਆਪਣੇ ਆਪ ਭਰਨ ਦੇ ਯੋਗ ਵੀ ਹੁੰਦੇ। ਮਹਾਤਮਾਂ ਗਾਂਧੀ ਨੇ ਇਸ ਤਰ੍ਹਾਂ ਦੀ ਸਿਖਿਆ ਦੀ ਇਕ ਯੋਜਨਾ ਦੇਸ਼ ਨੂੰ ਦਿੱਤੀ ਹੈ। ਉਸ ਯੋਜਨਾਂ ਵਿਚ ਬਹੁਤ ਸਾਰੀਆਂ ਚੰਗਿਆਈਆਂ ਹਨ, ਪਰ ਉਹ ਯੋਜਨਾ ਅਜੋਕੇ ਮਸ਼ੀਨੀ ਯੁਗ ਅਨੁਕੂਲ ਨਹੀਂ। ਬੱਚਿਆਂ ਨੂੰ ਅਜਿਹੀ ਮਿਹਨਤ ਦਾ ਅਭਿਆਸ ਵੀ ਕਰਾਉਣਾ ਚਾਹੀਦਾ ਹੈ ਜਿਹੜੀ ਉਨ੍ਹਾਂ ਨੂੰ ਆਪਣੇ ਵਾਤਾਵਰਨ ਉਤੇ ਕਾਬੂ ਪਾਉਣ ਉਤੇ ਸਹਾਇਤਾ ਕਰੇ।
ਸੰਸਕ੍ਰਿਤੀ:-ਸੋਵਿਅਟ ਸਿਖਿਆ ਪਰਨਾਲੀ ਦਾ ਦੂਸਰਾ ਅੰਗ ਸੰਸਕ੍ਰਿਤੀ ਹੈ। ਕਈ ਤਰ੍ਹਾਂ ਨਾਲ ਇਹ ਅੰਗ ਦੂਸਰੀ ਸਿਖਿਆ ਪਰਨਾਲੀ ਵਾਂਗ ਹੀ ਹੈ। ਪਰ ਇਥੇ ਵੀ ਨਿਸ਼ਾਨਾ ਬੱਚੇ ਨੂੰ ਸਮਾਜ ਲਈ ਲੋੜੀਂਦਾ ਬਨਾਉਣਾ ਹੈ। ਜੇ ਕਿਸੇ ਤਰ੍ਹਾਂ ਦੀ ਸਿਖਿਆ ਨਾਲ ਬੱਚੇ ਦਾ ਸਵਾਰਥ ਵਧਦਾ ਹੈ, ਜਾਂ ਉਹ ਕਿਸੇ ਅੰਧ-ਵਿਸ਼ਵਾਸ ਦਾ ਦਾਸ ਬਣਦਾ ਹੈ, ਤਾਂ ਅਜਿਹੀ ਸਿਖਿਆ ਤੋਂ ਬੱਚੇ ਨੂੰ ਬਚਾਇਆ ਜਾਂਦਾ ਹੈ। ਬੱਚੇ ਦੇ ਮਨ ਵਿਚ ਅਜਿਹੇ ਕੋਈ ਸੰਸਕਾਰ ਨਹੀਂ ਪੈਣ ਦਿਤੇ ਜਾਂਦੇ ਜਿਸ ਨਾਲ ਉਹ ਪੂੰਜੀਵਾਦ, ਸਾਮਰਾਜਵਾਦ ਜਾਂ ਅੰਧ-ਵਿਸ਼ਵਾਸੀ ਲੋਕਾਂ ਦਾ ਪੱਖੀ ਬਣ ਜਾਵੇ। ਬੱਚੇ ਨੂੰ ਵਿਸ਼ਵ-ਭਰਾਤਰੀ ਭਾਵ ਦਾ ਪਾਠ ਪੜ੍ਹਾਇਆ ਜਾਂਦਾ ਹੈ, ਮਨੁਖ ਮਾਤਰ ਇਕ ਹੈ ਅਤੇ ਸਭ ਮਨੁਖ ਬਰਾਬਰ ਹਨ। ਉਸ ਨੂੰ ਨਾਗਰਿਕਤਾ ਦੀ ਚੰਗੀ ਸਿਖਿਆ ਦਿੱਤੀ ਜਾਂਦੀ ਹੈ। ਹਰ ਬੱਚੇ ਦੀ ਯੋਗਤਾ ਦੀ ਪੜਤਾਲ ਕੀਤੀ ਜਾਂਦੀ ਹੈ, ਅਤੇ ਜਿਹੜਾ ਬੱਚਾ ਜਿਸ ਕੰਮ ਦੇ ਯੋਗ ਹੋਵੇ, ਉਸੇ ਦੇ ਅਨਕੂਲ ਉਸ ਨੂੰ ਸਿਖਿਆ ਦਿਤੀ ਜਾਂਦੀ ਹੈ। ਬੱਚੇ ਦੇ ਮਾਪਿਆਂ ਨੂੰ ਰਾਸ਼ਟਰ ਦੇ ਸਿਖਿਆ ਪਰਬੀਨਾਂ ਦੀ ਸਲਾਹ ਮੰਨਣੀ ਪੈਂਦੀ ਹੈ।
ਸੋਵਿਅਟ ਰੂਸ ਨੇ ਆਪਣੀ ਸਿਖਿਆ-ਪਰਨਾਲੀ ਵਿਚ ਉਨ੍ਹਾਂ ਸਾਰੇ ਸਿਖਿਆ ਦੇ ਵਿਸ਼ਿਆਂ ਨੂੰ ਥਾਂ ਨਹੀਂ ਦਿਤਾ ਜਿਨ੍ਹਾਂ ਵਿਚ ਇਨੇ ਧਨ ਦੀ ਲੋੜ ਪੈਂਦੀ ਹੈ ਜਿੰਨਾ ਦੇਸ਼ ਦਾ ਹਰ ਅਮੀਰ ਗਰੀਬ ਆਪਣੇ ਬਚਿਆਂ ਤੇ ਖਰਚ ਨਾ ਕਰ ਸਕੇ। ਇਸ ਤਰ੍ਹਾਂ ਡਾਲਟਨ— ਢੰਗ ਨੂੰ ਰੂਸੀ ਸਿਖਿਆ ਪਰਨਾਲੀ ਵਿਚ ਥਾਂ ਨਹੀਂ। ਇਸ ਢੰਗ ਅਨੁਸਾਰ ਪੜ੍ਹਾਇਆਂ ਜਾਂਣਾ ਅਮੀਰ ਘਰ ਦੇ ਬਚਿਆਂ ਲਈ ਸੰਭਵ ਹੈ।