ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੪

ਭੈਭੀਤ ਕਰਨ ਵਾਲੇ ਯੁਧ ਸਮਾਜ ਵਾਦ ਨੇ ਲੜੇ ਹਨ ਅਤੇ ਜਿੱਨੀ ਖੂਨ-ਖਰਾਬੀ ਸਮਾਜ-ਵਾਦ ਦੇ ਸਿਧਾਂਤ ਉੱਤੇ ਚਲਣ-ਵਾਲਿਆਂ ਨੇ ਕੀਤੀ ਉੱਨੇ ਘੋਰ ਯੁਧ ਅਤੇ ਖੂਨ-ਖਰਾਬੀ ਨਾ ਸਾਮਰਾਜਵਾਦ ਨੇ ਕੀਤੀ ਅਤੇ ਨਾ ਪੂੰਜੀਵਾਦ ਨੇ।

ਪਰ ਇਸ਼ ਤੋਂ ਨਿਰਾਸ ਹੋਣ ਵਾ ਕੋਈ ਕਾਰਨ ਨਹੀਂ। ਸਮਾਜਵਾਦ ਦਾ ਉਦੇਸ਼ ਉੱਚਾ ਹੈ। ਸੰਭਵ ਹੈ ਬਹੁਤ ਖੂਨ-ਖਰਾਬੇ ਪਿਛੋਂ ਮਨੁਖ ਦੇ ਸੁਭਾਵ ਵਿਚ ਸਰੀਰਕ ਤਬਦੀਲੀ ਆ ਜਾਵੇ ਜਿਸ ਦੇ ਸਿੱਟੇ ਵਜੋਂ ਸਵਾਰਥੀ ਲੋਕਾਂ ਦੀ ਥਾਂ ਪਰ ਉਪਕਾਰ ਤੋਂ ਪਰੇਰਿਤ ਹੋਏ ਲੋਕ ਰਾਸ਼ਟਰ ਦੇ ਜੀਵਨ ਦੀ ਵਾਗ ਡੌਰ ਦੇ ਮਾਲਕ ਬਣ ਜਾਣ। ਜਦ ਰਾਸ਼ਟਰ ਦੇ ਰਾਜਸੀ ਜੀਵਨ ਦੀ ਵਾਗ ਡੋਰ ਅਜਿਹੇ ਲੋਕਾਂ ਦੇ ਹਥ ਆਵੇਗੀ ਜਿਹੜੇ ਆਪਣਾ ਭਲਾ ਦੂਜਿਆਂ ਦਾ ਭਲਾ ਕਰਨ ਵਿਚ ਵੇਖਦੇ ਹਨ, ਤਾਂ ਹੀ ਸਮਾਜ ਵਿਚ ਪੱਕੀ ਸਾਂਤੀ ਹੋ ਸਕੇਗੀ। ਸਰਬ ਉੱਚ ਸਿਖਿਆ ਪਰਨਾਲੀ ਦਾ ਨਿਸ਼ਾਨਾ ਅਜਿਹੇ ਹੀ ਲੋਕਾਂ ਨੂੰ ਤਿਆਰ ਕਰਨਾ ਹੈ।

ਸਿਖਿਆ ਵਿਚ ਵਿਕਾਸਵਾਦ

ਮਾਨਸਿਕ ਸ਼ਕਤੀਆਂ ਦੇ ਵਿਕਾਸ ਦੇ ਸਾਧਨ:- ਅਮਰੀਕਾ ਦੇ ਪਰਸਿਧ ਵਿਦਿਵਾਨ ਡਯੂਵੀ ਦੇ ਕਥਨ ਅਨੁਸਾਰ ਸਿੱਖਿਆ ਦਾ ਉਦੇਸ਼ ਬਚਿਆਂ ਨੂੰ ਸਭ ਤਰ੍ਹਾਂ ਨਾਲ ਵਧਨ ਦਾ ਅਵਸਰ ਦੇਣਾ ਹੈ। ਉਹ ਸਿਖਿਆ ਯੋਗ ਸਿਖਿਆ ਹੈ ਜਿਸ ਨਾਲ ਬੱਚੇ ਦੀਆਂ ਕੁਦਰਤ ਤੋਂ ਮਿਲੀਆਂ ਸ਼ਕਤੀਆਂ ਵਿਕਸਤ ਹੋਣ। ਕਿਸੇ ਬੱਚੇ ਦੀਆਂ ਸ਼ਕਤੀਆਂ ਕਿਸ ਪਾਸੇ ਵਲ ਵਿਕਸਤ ਹੋਣਗੀਆਂ ਇਹ ਪਹਿਲਾਂ ਤੋਂ ਹੀ ਨਿਸ਼ਚੇ ਨਹੀਂ ਕੀਤਾ ਜਾ ਸਕਦਾ, ਇਸ ਲਈ ਸਿਖਿਆ ਦੇ ਅੰਤਮ ਨਿਸ਼ਾਨੇ ਬਾਰੇ ਵੀ ਪਹਿਲਾਂ ਤੋਂ ਕੁਝ ਨਿਰਤ ਨਹੀਂ ਕੀਤਾ ਜਾ ਸਕਦਾ। ਵਖ ਵਖ ਬਚਿਆਂ ਦੀਆਂ ਯੋਗਤਾਵਾਂ ਅਤੇ ਰੁਚੀਆਂ ਵਖ ਵਖ ਕਿਸਮ ਦੀਆਂ ਹੁੰਦੀਆਂ ਹਨ। ਇਸ ਲਈ ਜੇ ਅਸੀਂ ਬੱਚੇ ਦੀ ਸਿੱਖਿਆ ਦਾ ਨਿਸ਼ਾਨਾ ਪਹਿਲਾਂ ਹੀ ਨਿਸਚਾ ਕਰ ਲਈਏ ਅਤੇ ਉਸੇ ਵਲ ਸਾਰੇ ਬਚਿਆਂ ਨੂੰ ਲੈ ਜਾਈਏ ਤਾਂ ਅਸੀਂ ਉਨ੍ਹਾਂ ਦੇ ਲਾਭ ਦੀ ਥਾਂ ਉਨ੍ਹਾਂ ਦੀ ਹਾਨੀ ਕਰਾਂਗੇ। ਉਨ੍ਹਾਂ ਦੀਆਂ ਮਾਨਸਿਕ ਸ਼ਕਤੀਆਂ ਦੇ ਵਿਕਾਸ ਨੂੰ ਸਹਾਇਤਾ ਦੇਣ ਦੀ ਥਾਂ ਉਸ ਵਿਚ ਰੋਕ ਪਾਵਾਂਗੇ। ਬੱਚੇ ਨੂੰ ਆਪਣੇ ਆਪ ਪੜ੍ਹਨ ਵਿਚ ਜਿੱਨੀ ਵੀ ਸੁਤੰਤਰਤਾ ਅਸੀਂ ਦਿੰਦੇ ਹਾਂ ਉੱਨਾ ਹੀ ਉਸ ਨੂੰ ਸੰਸਾਰ ਦਾ ਸੁਖੀ ਅਤੇ ਯੋਗ ਵਿਅਕਤੀ ਬਣਾਉਂਦੇ ਹਾਂ। ਜਿਹੜਾ ਵਿਅਕਤੀ ਕਿਸੇ ਵਿਸ਼ੇਸ਼ ਪਰਕਾਰ ਦੇ ਨਿਸ਼ਾਨੇ ਨੂੰ ਮੁਖ ਰਖ ਕੇ ਸਿਖਿਅਤ ਕੀਤਾ ਜਾਂਦਾ ਹੈ ਉਸ ਨੂੰ ਨਾ ਤੇ ਆਪਣੇ ਆਪ ਕੋਈ ਫੁਰਨਾ ਫੁਰਦਾ ਹੈ ਅਤੇ ਨਾ ਕੋਈ ਉਸ ਦੀ ਸੁਤੰਤਰ ਵਿਚਾਰ ਬਨਾਉਣ ਦੀ ਸ਼ਕਤੀ ਰਹਿੰਦੀ ਹੈ। ਅਜਿਹਾ ਵਿਅਕਤੀ ਸਦਾ ਦੂਜਿਆਂ ਦੀ ਮਾਨਸਿਕ, ਦਾਸਤਾਂ ਵਿਚ ਰਹਿੰਦਾ ਹੈ। ਉਸ ਵਿਚ ਆਪਣਾ ਜੀਵਨ-ਘੋਲ ਘੁਲਣ ਅਤੇ ਕਿਸੇ ਕੰਮ ਨੂੰ ਸਫਲ ਬਨਾਉਣ ਦਾ ਸ੍ਵੈ-ਵਿਸ਼ਵਾਸ਼ ਨਹੀਂ ਰਹਿੰਦਾ। ਅਜਿਹੇ ਵਿਅਕਤੀਆਂ ਦਾ ਸਮਾਜ, ਆਪਣਾ ਕੋਈ ਪਰਜਾਤੰਤਰ ਰਾਜ ਖੜਾ ਨਹੀਂ ਕਰ ਸਕਦਾ ਸਗੋਂ ਜਾਂ ਤੇ ਉਹ ਕਿਸੇ ਬਾਹਰਲੀ ਤਾਕਤ ਦਾ ਗੁਲਾਮ ਬਣਿਆ ਰਹਿੰਦਾ ਹੈ ਜਾਂ ਕਿਸੇ ਬਲਵਾਨ ਵਿਅਕਤੀ ਦੇ ਦਾਬੇ ਹੇਠ ਆ ਜਾਂਦਾ ਹੈ।

ਸਾਡੇ ਹੁਣ ਦੇ ਸਿਖਿਆ-ਢੰਗ ਸੁਤੰਤਰ ਨਾਗਰਿਕ ਨਹੀਂ ਬਣਾਉਂਦੇ। ਉਹ ਸਮਾਜ