ਸਮੱਗਰੀ 'ਤੇ ਜਾਓ

ਪੰਨਾ:ਸਿਖਿਆ ਵਿਗਿਆਨ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਪ ਵਿਚ ਅਜਿਹੀ ਮਨ-ਬਿਰਤੀ ਵਾਲੇ ਲੋਕਾਂ ਦੀ ਗਿਣਤੀ ਵਧਾਉਂਦੇ ਹਨ ਜਿਹੜੇ ਆਪਣੇ ਆਪ ਵਿਚ ਸ੍ਵੈ-ਵਿਸ਼ਵਾਸ਼ ਦੀ ਘਾਟ ਵੇਖ ਕਿਸੇ ਬਾਹਰਲੀ ਤਾਕਤ ਨੂੰ ਸੱਦਾ ਦਿੰਦੇ ਹਨ; ਦੂਜੇ ਵਿਅਕਤੀ ਦੀ ਹਕੂਮਤ ਵਿਚ ਹੀ ਆਪਣਾ ਭਲਾ ਲਭਦੇ ਹਨ। ਇਸ ਤਰ੍ਹਾਂ ਦੀ ਹਾਲਤ ਦਾ ਕਾਰਨ ਸਿਖਿਆ ਦੇ ਨਿਸ਼ਾਨੇ ਦਾ ਬਾਹਰੋਂ ਠੋਸਿਆ ਜਾਣਾ ਹੈ। ਜਦ ਰਾਸ਼ਟਰ ਦੇ ਸਿਖਿਆ ਪਰਬੀਨ ਸਿਖਿਆ ਦਾ ਵਿਸ਼ੇਸ਼ ਨਿਸ਼ਾਨਾ ਅੱਗੇ ਰਖਕੇ ਬੱਚਿਆਂ ਨੂੰ ਸਿਖਿਆ ਦਿੰਦੇ ਹਨ ਤਾਂ ਅਜਿਹੀ ਸਿਖਿਆ ਨਾਲ ਸੁਤੰਤਰ ਨਾਗਰਿਕਾਂ ਦੀ ਥਾਂ ਗੁਲਾਮ ਬੁਧੀ ਦੇ ਨਾਗਰਿਕਾਂ ਦਾ ਬਨਣਾ ਸੁਭਾਵਕ ਹੈ। ਜੇ ਕਿਸੇ ਸਿਖਿਆ-ਢੰਗ ਨਾਲ ਸੁਤੰਤਰ ਬੁਧੀ ਵਾਲੇ ਨਾਗਰਿਕ ਬਨਾਉਣੇ ਹਨ ਤਾਂ ਜ਼ਰੂਰੀ ਹੈ ਕਿ ਸਿਖਿਆ ਦਾ ਨਿਸ਼ਾਨਾ ਕਿਸੇ ਬਾਹਰਲੇ ਵਿਅਕਤੀ ਜਾਂ ਤਾਕਤ ਵਲੋਂ ਨਿਰਨਾ ਕਰਨ ਦੀ ਥਾਂ ਬੱਚਾ ਆਪ ਇਸਦਾ ਨਿਰਨਾ ਕਰੋ। ਇਸਦਾ ਅਰਥ ਇਹ ਹੈ ਕਿ ਸਿਖਿਆ ਦਾ ਨਿਸ਼ਾਨਾ ਅਤੁਟ ਹੋਣ ਦੀ ਬਾਂ ਬਦਲਦਾ ਰਹੇਗਾ ਅਤੇ ਉਹ ਵਰਤਮਾਨ ਸਮਾਜਿਕ ਅਤੇ ਬਾਹਰਲੀ ਹਾਲਤ ਦੇ ਅਨੁਸਾਰ ਹੋਵੇਗਾ। ਜਿਵੇਂ ਜਿਵੇਂ ਇਹ ਹਾਲਤ ਬਦਲਦੀ ਜਾਵੇਗੀ ਤਿਵੇਂ ਤਿਵੇਂ ਸਿੱਖਿਆ ਦਾ ਨਿਸ਼ਾਨਾ ਵੀ ਬਦਲਦਾ ਜਾਵੇਗਾ।ਇਸ ਨਿਸ਼ਾਨ ਦਾ ਇਕ ਗੁਣ ਇਹ ਹੋਵੇਗਾ ਕਿ ਵਿਅਕਤੀ ਦੀ ਸ਼ਕਤੀ ਦੇ ਵਿਕਾਸ ਲਈ ਪੂਰਨ ਅਵਸਰ ਮਿਲੇਗਾ । ਸਿਖਿਆ ਦਾ ਨਿਸ਼ਾਨਾ, ਬਚੇ ਨੂੰ ਭਵਿਖ ਦੇ ਕਿਸੇ ਖਾਸ ਤਰ੍ਹਾਂ ਦੇ ਜੀਵਨ ਲਈ ਤਿਆਰ ਕਰਨਾ ਨਹੀਂ ਸਗੋਂ ਉਸ ਨੂੰ ਵਰਤਮਾਨ ਸਮੇਂ ਵਿਚ ਪੂਰਨ ਵਿਕਾਸ ਦਾ ਅਵਸਰ ਦੇਣਾ ਹੈ । ਭਵਿਖ ਦਾ ਧਿਆਨ ਰਖਕੇ ਬੱਚੇ ਦੇ ਵਰਤਮਾਨ ਸਮੇਂ ਦੇ ਕੰਮਾਂ ਨੂੰ ਖਾਸ ਕਿਸਮ ਦਾ ਬਨਾਉਣਾ, ਉਸਦੇ ਵਿਕਾਸ ਨੂੰ ਸਹਾਇਤਾ ਦੇਣ ਦੀ ਥਾਂ ਰੋਕਣਾ ਹੈ । ਵਰਤਮਾਨ ਦੀ ਨੀਂਹ ਉਤੇ ਹੀ ਭਵਿਖ ਖੜਾ ਹੁੰਦਾ ਹੈ । ਇਸ ਲਈ ਭਵਿਖ ਨੂੰ ਸਾਹਮਣੇ ਰਖ ਵਰਤਮਾਨ ਹਾਲਤ ਵਿਚ ਪਬਦੀਲੀ ਲਿਆਉਣਾ ਭਵਿਖ ਨੂੰ ਚੰਗਾ ਬਨਾਉਣ ਦਾ ਐਡਾ ਚੰਗਾ ਉਪਾ ਨਹੀਂ ਜਿੰਨਾ ਕਿ ਵਰਤਮਾਨ ਦਾ ਸੁਧਾਰ ਕਰਨਾ। ਜੋ ਬੱਚੇ ਦੀ ਸਿਖਿਆ ਦਾ ਵਰਤਮਾਨ ਕਾਲ ਠੀਕ ਨਾਲ ਬਤੀਤ ਹੋਇਆ ਤਾਂ ਉਸ ਦਾ ਭਵਿਖ ਵੀ, ਜ਼ਰੂਰੀ ਹੈ, ਠੀਕ ਹੋਵੇਗਾ । ਸਾਡੇ ਸਿਖਿਆ-ਵਿਦਵਾਨਾਂ ਨੂੰ ਭਵਿੱਖ ਵਿਚ ਰਹਿਣ ਦੀ ਜਿਵੇਂ ਆਦਤ ਜਹੀ ਪੈ ਗਈ ਹੈ। ਇਸਦੇ ਕਾਰਨ ਉਹ ਬਚਿਆਂ ਨੂੰ ਪੂਰੀ ਤਰ੍ਹਾਂ ਨਾਲ ਵਰਤਮਾਨ ਕਾਲ ਵਿਚ ਰਹਿਣ ਹੀ ਨਹੀਂ ਦਿੰਦੇ । ਛਯੂਵੀ ਅਨੁਸਾਰ ਸਿਖਿਆ ਜੀਵਨ ਦੀ ਤਿਆਰੀ ਨਹੀਂ ਹੋ ਸਗੋਂ ਸਿਖਿਆ ਹੀ ਜੀਵਨ ਹੈ। ਸਿਖਿਆ ਦਾ ਨਿਸ਼ਾਨਾ, ਬੱਚੇ ਦੇ ਂ ਆਉਣ ਵਾਲੇ ਜੀਵਨ ਲਈ ਤਿਆਰ ਕਰਨ ਦੀ ਥਾਂ ਉਸ ਨੂੰ ਚੰਗੀ ਤਰ੍ਹਾਂ ਨਾਲ ਵਰਤਮਾਨ ਸਮੇਂ ਵਿਚ ਪੜਨ ਦੇਣਾ, ਹੋਣਾ ਚਾਹੀਦਾ ਹੈ। ਹੁਣ ਪ੍ਰਸ਼ਨ ਇਹ ਹੈ ਕਿ ਜੇ ਸਿਖਿਆ ਦਾ ਨਿਸ਼ਾਨਾ ਬੱਚੇ ਦੀ ਉੱਨਤੀ ਕਰਨਾ ਅਤੇ ਸ਼ਕਤੀਆਂ ਨੂੰ ਵਿਕਸਤ ਕਰਨਾ ਹੈ ਤਾਂ ਅਸੀਂ ਕਿਸ ਤਰ੍ਹਾਂ ਇਨ੍ਹਾਂ ਨੂੰ ਵਿਕਸਤ ਕਰੀਏ, ਅਸੀਂ ਬੱਚੇ ਦੇ ਕਿਹੜੇ ਕੰਮ ਨੂੰ ਉਸਦੀ ਉੱਨਤੀ ਦਾ ਨਿਸ਼ਾਨ ਸਮਝੀਏ ਅਤੇ ਕਿਹੜੇ ਨੂੰ ਗਿਰਾਵਟ ਦਾ । ਇਸਦੇ ਉਤਰ ਵਿਚ ਡਯੂਵੀ ਦਾ ਕਹਿਣਾ ਹੈ ਉਨਤੀ ਕਰਨ ਵਾਲਾ ਵਿਅਕਤੀ ਸਮਾਜ ਲਈ ਲਾਭਕਾਰੀ ਹੁੰਦਾ ਹੈ । ਉਸ ਦੇ ਰਾਹੀਂ ਯੋਗ ਸਮਾਜ ਦੀ ਉਸਾਰੀ ਹੁੰਦੀ ਹੈ। ਬਚੇ ਦੇ ਉਨ੍ਹਾਂ ਕੰਮਾਂ ਨੂੰ ਉਸਦੇ ਵਾਧੇ ਦਾ ਸੂਚਕ ਮੰਨਿਆ ਜਾਵੇ ਜਿਹੜੇ ਯੋਗ ਸਮਾਜ ਨੂੰ ਕਾਇਮ ਰੱਖਣ ਜਾਂ ਬਨਾਉਣ ਵਿਚ ਸਹਾਈ ਹੋਣ। ਡਯੂਵੀ ਦੇ ਕਰਨ ਅਨੁਸਾਰ ਯੋਗ ਸਮਾਜ ਉਹ ਸਮਾਜ ਹੈ ਜਿਸ ਵਿਚ ਹਰ ਵਿਅਕਤੀ ਨੂੰ ਆਪਣੀਆਂ ਸਾਰੀਆਂ ਸ਼ਕਤੀਆਂ ਨੂੰ ਵਿਕਸਤ ਕਰਨ ਦੀ ਸਹੂਲਤ ਹੋਵੇ। ਜਿਹੜਾ ਸਮਾਜ ਪਰੰਪਰਾ ਵਾਦੀ ਹੁੰਦਾ ਹੈ ਉਸ ਵਿਚ ਹਰ ਵਿਅਕਤੀ ਦੀ ਆਪਣੀ ਉੱਨਤੀ