੫੬
ਲਈ ਸਹੂਲਤਾਂ ਨਹੀਂ ਹੁੰਦੀਆਂ। ਜਿੱਥੇ ਜਾਤ-ਪਾਤ; ਊਚ-ਨੀਚ, ਅਮੀਰ ਗਰੀਬ ਦੇ ਭਾਵ ਬਹੁਤ ਜ਼ਿਆਦਾ ਹੁੰਦੇ ਹਨ ਉੱਥੇ ਵਿਅਕਤੀ ਦੀਆਂ ਲੋੜਾਂ ਅਤੇ ਉਨ੍ਹਾਂ ਦੀ ਉੱਨਤੀ ਲਈ ਸਹੂਲਤ ਵਲ ਧਿਆਨ ਨਹੀਂ ਦਿੱਤਾ ਜਾਂਦਾ। ਸਾਰਾ ਸਮਾਜ ਜਿਵੇਂ ਕਿਸੇ ਖਾਸ ਸ਼੍ਰੇਣੀ ਦੇ ਲੋਕਾਂ ਲਈ ਹੀ ਜੀਉਂਦਾ ਹੈ। ਅਜਿਹਾ ਸਮਾਜ ਫਾਸਿਜ਼ਮ ਅਤੇ ਤਾਨਾ ਸ਼ਾਹੀ ਦੀ ਪਾਲਣਾ ਕਰਨ ਵਾਲਾ ਹੁੰਦਾ ਹੈ। ਅਜਿਹੇ ਸਮਾਜ ਵਿਚ ਗੁਲਾਮਾਂ ਦੀ ਗਿਣਤੀ ਵਧੇਰੇ ਹੁੰਦੀ ਹੈ। ਵਿਅਕਤੀ ਦੇ ਵਿਕਾਸ ਨੂੰ ਪੂਰਾ ਅਵਸਰ ਦੇਣ ਵਾਲਾ ਸਮਾਜ ਪਰਜਾ ਤੰਤਰ ਵਾਦੀ ਸਮਾਜ ਹੈ ਸੱਚੇ ਪਰਜਾ ਤੰਤਰਵਾਦੀ ਸਮਾਜ ਵਿਚ ਵਿਅਕਤੀ ਨੂੰ ਆਪਣੀ ਉੱਨਤੀ ਲਈ ਪੂਰਾ ਅਵਸਰ ਮਿਲਦਾ ਹੈ। ਸਮਾਜਿਕ ਰਿਵਾਜ ਉਸਨੂੰ ਬਨ੍ਹਕੇ ਨਹੀਂ ਰਖਦੇ। ਉਹ ਜਿਨ੍ਹਾਂ ਲੋਕਾਂ ਨਾਲ ਮਿਤਰਤਾ ਅਤੇ ਵਿਆਹ ਦੇ ਸਬੰਧ ਬਨਾਉਣ ਚਾਹੁੰਦਾ ਹੈ ਬਣਾ ਲੈਂਦਾ ਹੈ ਅਤੇ ਆਪਣੀ ਇੱਛਾ ਅਤੇ ਸਹੂਲਤ ਅਨੁਸਾਰ ਆਪਣੇ ਪੇਸ਼ੇ ਨੂੰ ਬਦਲ ਲੈਂਦਾ ਹੈ। ਰਾਜ ਉਸਦੀ ਸੁਤੰਤਰਤਾ ਵਿਚ ਉਦੋਂ ਤਕ ਕੋਈ ਰੋਕ ਨਹੀਂ ਪਾਉਂਦਾ ਜਦ ਤਕ ਉਹ ਦੂਸਰਿਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ।
ਰੁਚੀਆਂ ਦਾ ਵਿਕਾਸ:- ਡਯੂਵੀ ਦਾ ਕਥਨ ਹੈ ਕਿ ਬੱਚੇ ਦੀ ਸਿਖਿਆ ਉਸ ਦੀਆਂ ਰੁਚੀਆਂ ਅਨੁਸਾਰ ਹੋਣੀ ਚਾਹੀਦੀ ਹੈ। ਬਾਲਕ ਦੀਆਂ ਰੁਚੀਆਂ ਸੁਭਾਵਕ ਹੀ ਵਿਕਸਤ ਹੁੰਦੀਆਂ ਹਨ। ਸਿਖਿਆ ਰੁਚੀਆਂ ਦੇ ਇਸ ਕੁਦਰਤੀ ਵਿਕਾਸ ਵਿਚ ਸਹਾਇਤਾ ਦਿੰਦੀ ਹੈ ਬੱਚੇ ਦੀਆਂ ਪਹਿਲੇ ਪਹਿਲ ਰੁਚੀਆਂ ਆਪਣੇ ਸਰੀਰ ਨੂੰ ਸੁਖ ਦੁਖ ਦੇਣ ਵਾਲੀਆਂ ਚੀਜ਼ਾਂ ਤੇ ਹੀ ਸੀਮਤ ਹੁੰਦੀਆਂ ਹਨ। ਉਹ ਉਨ੍ਹਾਂ ਚੀਜ਼ਾਂ ਵਲ ਵਧੇਰੇ ਖਿੱਚਿਆ ਜਾਂਦਾ ਹੈ ਜਿਹੜੀਆ ਉਸ ਦੀ ਭੁਖ ਅਤੇ ਤਿਹ ਨੂੰ ਮਿਟਾਉਣ। ਇਸ ਪਿਛੋਂ ਉਹ ਆਪਣੀ ਖੋਲ ਦੀਆਂ ਚੀਜ਼ਾਂ ਵਿਚ ਰੁਚੀ ਰੱਖਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਹੌਲੀ ਹੌਲੀ ਉਹ ਬਾਲ-ਸਮਾਜ ਅਤੇ ਵੱਡੇ ਲੋਕਾਂ ਦੀ ਸਮਾਜ ਵਿਚ ਰੁਚੀ ਵਿਖਾਉਂਦਾ ਹੈ। ਇਸੇ ਤਰ੍ਹਾਂ ਉਸਦੀ ਰੁਚੀ ਦਾ ਵਿਸਥਾਰ ਸੰਸਾਰ ਦੇ ਸਭ ਪਦਾਰਥਾਂ ਵਲ ਹੋ ਜਾਂਦਾ ਹੈ। ਉਹ ਇਤਿਹਾਸ, ਭੂਗੋਲ, ਗਣਿਤ, ਜੋਤਸ਼, ਅਰਥ ਸ਼ਾਸਤਰ, ਰਸਾਇਣ ਸ਼ਾਸਤਰ, ਅਤੇ ਹੋਰ ਵਿਸ਼ਿਆਂ ਦੀ ਜਾਣਕਾਰੀ ਵਧਾਉਣ ਦੀ ਇੰਛਾ ਕਰਦਾ ਹੈ ਜਿਵੇਂ ਜਿਵੇਂ ਬੱਚੇ ਦੀਆਂ ਰੁਚੀਆਂ ਵਿਕਸਤ ਹੁੰਦੀਆਂ ਹਨ, ਉਸਦੇ ਮਨ ਵਿਚ ਨਵੀਆਂ ਨਵੀਆਂ ਸਮੱਸਿਆਵਾਂ ਆਉਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਬਾਲਕ ਆਪਣੇ ਗਿਆਨ ਵਿਚ ਵਾਧਾ ਕਰਨਾ ਲੋਚਦਾ ਹੈ। ਉਹ ਬੜੀ ਲਗਣ ਨਾਲ ਨਵੀਆਂ ਵਿਦਿਆਵਾਂ ਨੂੰ ਪੜ੍ਹਦਾ ਹੈ ਜਿਹੜਾ ਗਿਆਨ ਬਾਲਕ ਨੂੰ ਉਸਦੀ ਸਮੱਸਿਆ ਹੱਲ ਕਰਨ ਬਾਰੇ ਦਿੱਤਾ ਜਾਂਦਾ ਹੈ, ਅਰਥਾਤ ਜਿਹੜਾ ਗਿਆਨ ਬਾਲਕ ਆਪ ਖੋਜ ਕੇ ਪਰਾਪਤ ਕਰਦਾ ਹੈ ਉਹ ਤਜਰਬੇ ਉਤੇ ਉਸਰਿਆ ਹੋਣ ਕਰਕੇ ਠੋਸ ਗਿਆਨ ਹੁੰਦਾ ਹੈ। ਅਜਿਹੇ ਗਿਆਨ ਨੂੰ ਬਾਲ ਜਲਦੀ ਨਾਲ ਨਹੀਂ ਗੁਆ ਲੈਂਦਾ।
ਸਮੱਸਿਆਵਾਂ ਨੂੰ ਹਲ ਕਰਨ ਲਈ ਜਿਹੜਾ ਗਿਆਨ ਕੰਮ ਆਉਂਦਾ ਹੈ ਉਹ ਸ਼ਬਦੀ ਗਿਆਨ ਨਹੀਂ ਹੁੰਦਾ ਸਗੋਂ ਅਸਲ ਹੱਡ ਵਰਤਿਆ ਗਿਆਨ ਹੁੰਦਾ ਹੈ ਜਿਹੜਾ ਗਿਆਨ ਬਾਲਕ ਦੂਸਰਿਆਂ ਕੋਲੋਂ ਆਪਣੀ ਇੱਛਾ ਦੇ ਵਿਰੁਧ ਲੈਂਦਾ ਹੈ ਅਰਥਾਤ ਜਿਸ ਵਿਚ ਰੁਚੀ ਨਾ ਹੁੰਦਿਆਂ ਉਹ ਪ੍ਰਾਪਤ ਕਰਦਾ ਹੈ, ਉਹ ਬੱਚੇ ਦਾ ਕੋਈ ਮੌਲਿਕ ਉਪਰਾਲਾ ਨਹੀਂ ਕਰਦਾ। ਉਹ ਨਿਰਾ ਸ਼ਬਦੀ ਗਿਆਨ ਰਹਿੰਦਾ ਹੈ। ਅਜਿਹਾ ਗਿਆਨ ਬਾਲਕ ਨਵੀਂ ਹਾਲਤ ਵਿਚ ਪੈਦਾ ਹੋ ਜਾਣ ਵਾਲੀਆਂ ਸਮਸਿਆਵਾਂ ਨੂੰ ਹਲ ਕਰਨ ਵਿਚ ਸਹਾਇ