ਪੰਨਾ:ਸਿੱਖੀ ਸਿਦਕ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਮਿਕ ਤੇ ਭਗਤੀ ਦੀ ਸਾਇੰਸ, ਜੋ ਜੁਗਾਂ ਤੋਂ ਈਜਾਦ ਹੋਈ ਹੋਈ ਹੈ, ਇਕ ਦੂਜੇ ਦੇ ਦਿਲੀ ਭਾਵ ਪਿਆਰ ਜਾਂ ਇਰਾਦੇ ਹਰ ਥਾਂ ਤੇ ਬੈਠੇ ਹੋਏ ਜਾਣ ਲੈਂਦੇ ਹਨ।

ਨਿਰੰਕਾਰੀ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਹੁਕਮ ਦੇਕੇ ਏਥੇ ਪੁਜਣ ਲਈ ਤਿਆਰ ਕਰਦੇ ਹਨ।

ਰੁਬਾਈ

ਉਠ ਮਰਦਾਨਾ ਛੇਤੀ ਚਲੀਏ, ਸਾਡਾ ਇਕ ਪਿਆਰਾ।
ਗਿਆਨ ਸੂਝ ਤੇ ਬੰਦਗੀ ਵਾਲਾ, ਤੜਪੇ ਪਿਆ ਵਿਚਾਰਾ।
ਖਾਣ ਪੀਣ ਹੈ ਭੁਲਿਆ ਉਸਨੂੰ, ਹੋਇਆ ਪਰੇਮ ਦੀਵਾਨਾ।
'ਪਾਤਰ' ਅਖੀਂ ਵੇਖ ਤੂੰ ਚਲਕੇ, ਨਵਾਂ ਜੋ ਅਜ਼ਬ ਨਜ਼ਾਰਾ।

ਲਉ ਜੀ ਮਨਸਾ ਪੂਰਨ ਹਾਰ ਦਾਤਾਰ, ਘਟ ਘਟ ਦੀ ਜਾਨਣ ਹਾਰ ਆ ਗਏ। ਕੁਟੀਆ ਦਾ ਬੂਹਾ ਅੰਦਰੋਂਂ ਬੰਦ ਹੈ। ਬਾਹਰ ਇਕ ਕਚੇ ਬਣੇ ਥੜੇ ਪੁਰ ਹਜ਼ੂਰ ਬੈਠ ਜਾਂਦੇ ਹਨ। ਮਰਦਾਨੇ ਨੂੰ ਹੁਕਮ ਕੀਤਾ ਇਸ ਕੁਟੀਆ ਵਿਚ ਸਾਈਂ ਬੁਢਣ ਸ਼ਾਹ, ਸਾਡੇ ਦੀਦਾਰ ਦੀ ਤਾਂਘ ਵਿਚ, ਮਸਤ ਹੋਇਆ ਬੈਠਾ ਹੈ। ਬਾਹਰੋਂ ਕੁੰਡਾ ਖੜਕਾ ਉਸਨੂੰ ਅਵਾਜ਼ ਦੇਹ ਤਾਂਕਿ ਉਹ ਬਾਹਰ ਆਵੇ।

ਸਤਿ ਬਚਨ ਇਕ ਕਦਮ ਅਗਾਂਹ ਧਰਕੇ ਫੇਰ ਕੰਬਲੀ ਲੈਕੇ ਹਜ਼ੂਰ ਨੂੰ ਕਿਹਾ, ਹਾਂ, ਹਾਂ, ਮਹਾਰਾਜ ਕੁਟੀਆ ਦੇ ਬੂਹੇ ਕੋਲ ਔਹ ਤਕੋ ਨਾ ਸ਼ੇਰ ਬੈਠਾ ਹੋਇਆ ਏ ਤੇ ਹੈ ਵੀ ਉਹ ਭੁਖਾ, ਮੇਰੇ ਵਲ ਨੀੜੀਆਂ ਪਾ ਉਹ ਪਿਆ ਝਾਕਦਾ ਏ, ਮੈਂ ਅਗਾਂਹ ਹੋਇਆ ਨਹੀਂ ਤਾਂ ਉਹਨੇ ਮੈਨੂੰ ਭਖਿਆ ਨਹੀਂ।

"ਝਲਿਆ" ਸਤਿਗੁਰਾਂ ਉਂਗਲ ਕਰਕੇ ਫੁਰਮਾਇਆ