ਪੰਨਾ:ਸਿੱਖੀ ਸਿਦਕ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧ਓ ਸਤਿਗੁਰਪ੍ਰਸਾਦਿ।।

ਪ੍ਰੇਮ ਦਾ ਪੁਤਲਾ -ਸਾਈਂ ਬੁੱਢਣ ਸ਼ਾਹ

ਭਾਵੇਂ ਕੋਈ ਕਿਡਾ ਸਿਆਣਾ, ਸੂਝ ਬੂਝ ਵਾਲਾ, ਲੰਮੀ ਉਮਰ ਵਾਲਾ, ਕਰਾਮਾਤੀ ਤੇ ਸਿਮਰਣ ਵਾਲਾ ਬਜ਼ੁਰਗ ਹੋ ਜਾਵੇ ਜਿੰਨੇ ਚਿਰ ਤਕ ਪੂਰੇ ਗੁਰੂ ਦਾ ਮਿਲਾਪ ਤੇ ਉਸ ਤੋਂ ਪੂਰਾ ਗਿਆਨ ਪ੍ਰਾਪਤ ਨਹੀਂ ਹੁੰਦਾ, ਅਸਥਿਰਤਾ, ਤ੍ਰਿਪਤੀ ਤੇ ਪੂਰੇ ਅਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ । ਮਹਾਂਵਾਕ ਹਨ:- "ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੁ ਤੇ ਜਾਣਿਆ।।"

(ਰਾਮਕਲੀ ਮ:੩ ਅਨੰਦ)

"ਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ ॥ ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ । ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ ਕਰਿ ਕਿਰਪਾ ਗੁਰੂ ਮਿਲਾਵੈਗੋ ॥ ਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ॥"

(ਕਾਨੜਾ ਮ:੪)

ਨਿਰੰਕਾਰੀ ਗੁਰੂ ਨਾਨਕ ਦੇਵ ਜੀ ਨੇ ਜਿਥੇ ਕਲਜੁਗੀ ਜੀਵਾਂ ਨੂੰ ਉਧਾਰਨ ਤੇ ਸੁਚੇ ਪਵਿਤਰ ਕਰਨ ਲਈ ਚੰਗੀਆਂ ਨਸੀਹਤਾਂ, ਸਿਖਿਆ, ਬਰਕਤਾਂ, ਸ਼ੁਭ ਗੁਣ, ਭਾਈਚਾਰਕ ਸੁਧਾਰ, ਪ੍ਰਮਾਰਥਕ ਉਨਤੀ, ਏਕਤਾ, ਪਿਆਰ, ਸਿਮਰਣ, ਸਾਂਝੀਵਾਲਤਾ, ਨਿਰਪੱਖਤਾ, ਸਮਾਨਤਾ, ਨਿਰਮਾਣਤਾ, ਪਵਿ-