ਪੰਨਾ:ਸਿੱਖ ਗੁਰੂ ਸਾਹਿਬਾਨ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ।।
ਘੜ ਭਾਂਡੇ ਇੱਟਾਂ ਕੀਆ ਜਲਤੀ ਕਰੇ ਪੁਕਾਰ॥
ਜਲਿ ਜਲਿ ਰੋਵੇ ਬਪੁੜੀ ਝੜਿ ਝੜਿ ਪਵਹਿ ਅੰਗਿਆਰ॥
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੇ ਕਰਤਾਰ।।'
('ਆਦਿ ਗ੍ਰੰਥ' ਆਸਾ ਦੀ ਵਾਰ ਵਿੱਚੋਂ।)

ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਆਦਿ ਗ੍ਰੰਥ ਵਿਚ ਆਸਾ ਦੀ ਵਾਰ ਵਿੱਚ ਦਰਜ ਹੈ। ਰਾਮਰਾਇ ਸਮਝ ਗਿਆ ਕਿ ਮੁਸਲਮਾਨਾਂ ਨੂੰ ਇਸ ਸ਼ਬਦ ਵਿੱਚ ਕਿਹੜਾ ਸ਼ਬਦ ਦੁਖੀ ਕਰਦਾ ਸੀ। ਉਸਨੇ ਬੜੀ ਸਾਫ਼ਗੋਈ ਨਾਲ ਉੱਤਰ ਦਿੱਤਾ ਕਿ ਅਣਜਾਣ ਵਿਅਕਤੀ ਤੋਂ ਮੂਲਰੂਪ ਵਿੱਚ ਲਿਖੇ ਸ਼ਬਦ ਦੀ ਤੋੜ-ਫੋੜ ਕੀਤੀ ਗਈ ਹੈ ਅਤੇ ਬੇਈਮਾਨ (ਅਧਰਮੀ) ਸ਼ਬਦ ਦੀ ਥਾਂ ਤੇ ਮੁਸਲਮਾਨ ਲਿਖ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਧਰਮ ਨੂੰ ਨਾ ਮੰਨਣ ਵਾਲੇ ਦੋਨਾਂ ਜਹਾਨਾਂ ਵਿੱਚ ਤ੍ਰਿਸਕਾਰੇ ਜਾਂਦੇ ਹਨ ਨਾ ਕਿ ਮੁਸਲਮਾਨ। ਜਿਉਂਦੇ ਵੀ ਉਹ ਦੁਖੀ ਰਹਿੰਦੇ ਹਨ ਅਤੇ ਮਰ ਕੇ ਵੀ ਉਨ੍ਹਾਂ ਦੀ ਮਿੱਟੀ ਬਲਦੀ ਰਹਿੰਦੀ ਹੈ। ਸੱਚੇ ਮੁਸਲਮਾਨ ਇਸ ਵਿੱਚ ਸ਼ਾਮਿਲ ਨਹੀਂ ਹਨ। ਮਹਿਮਾ ਪ੍ਰਕਾਸ਼ ਵਿੱਚ ਸਪੱਸ਼ਟ ਲਿਖਿਆ ਹੈ—

'ਸ੍ਰੀ ਪ੍ਰਭੂ ਜੀ ਕਹਾ ਸਹਿਜ ਸੁਭਾਇ।।
ਕਾਹੇ ਸੁਲ ਮਨ ਗਿਲਾ ਕਹਾਇ।।
ਮੁਸਲਮਾਨ ਪਾਕ ਨਹੀਂ ਜਲੇ।।
ਬੇਈਮਾਨ ਜਲ ਖਾਕ ਸੋ ਮਿਲੇ।।'

ਬੇਸ਼ੱਕ ਮੁਸਲਮਾਨ ਕਾਜ਼ੀ ਮੁੱਲਾ ਇਸ ਵਿਆਖਿਆ ਨਾਲ ਸੰਤੁਸਟ ਹੋ ਗਏ। ਪਰ ਇਸ ਤਰ੍ਹਾਂ ਭੁਗਤ ਕੇ ਰਾਮਰਾਇ ਔਰੰਗਜ਼ੇਬ ਦੇ ਗੁੱਸੇ ਤੋਂ ਬਚ ਗਿਆ। ਪਰ ਗੁਰੂ ਹਰ ਰਾਇ ਜੀ ਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ। ਗੁਰਬਾਣੀ ਦੀ ਤੁੱਕ ਬਦਲ ਕੇ ਰਾਮਰਾਇ ਨੇ ਗੁਰੂ ਪਿਤਾ ਦਾ ਗੁੱਸਾ ਸਹੇੜ ਲਿਆ। ਜਦੋਂ ਗੁਰੂ ਹਰ ਰਾਇ ਜੀ ਨੂੰ ਇਹ ਸੂਚਨਾ ਮਿਲੀ ਤਾਂ ਗੁਰੂ ਜੀ ਨੇ ਕਿਹਾ ਕਿ ਕੋਈ ਵੀ ਵਿਅਕਤੀ ਗੁਰੂ ਨਾਨਕ ਦੀ ਬਾਣੀ ਨਹੀਂ ਬਦਲ ਸਕਦਾ। ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਦਰਜ ਹੈ ਕਿ ਗੁਰੂ ਜੀ ਨੇ ਕਿਹਾ ਕਿ ਜਿਸ ਮੂੰਹ ਨਾਲ ਰਾਮ ਰਾਇ ਨੇ ਤੁੱਕ ਬਦਲੀ ਹੈ ਉਹ ਉਸ ਮੂੰਹ ਨੂੰ ਤੱਕਣਾ ਨਹੀਂ ਚਾਹੁੰਦੇ। ਉਸ ਤੇ ਝੂਠਾ ਹੋਣ ਦੇ ਦੋਸ਼ ਆਇਦ ਕੀਤੇ ਗਏ। ਮਹਿਮਾ ਪ੍ਰਕਾਸ਼ ਦੇ ਰਚੇਤਾ ਅਨੁਸਾਰ ਗੁਰੂ ਜੀ ਨੇ ਹੁਕਮਨਾਮਾ ਲਿਖ ਕੇ ਲਾਹੌਰ ਭੇਜਿਆ ਕਿ ਮੇਰਾ ਸਿੱਖ ਕਰਤਾ ਪੁਰਖ ਕੋ ਕੌਡੀ, ਦਮੜੀ, ਧੇਲਾ, ਪੈਸਾ ਕੋਈ ਭੇਟਾ ਨਾ ਦੇਵੇ ਜਿਹੜਾ ਸਿੱਖ ਐਸਾ ਕਰੇਗਾ ਉਹ ਮੇਰਾ ਸਿੱਖ ਨਹੀਂ ਰਹੇਗਾ। ਮੈਕਾਲਿਫ ਦੇ ਅਨੁਸਾਰ ਗੁਰੂ ਜੀ ਨੇ ਫਰਮਾਇਆ ਗੁਰੂਤਾ ਸ਼ੇਰਨੀ ਦੇ ਦੁੱਧ ਵਾਂਗ ਹੈ

101