ਪੰਨਾ:ਸਿੱਖ ਗੁਰੂ ਸਾਹਿਬਾਨ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਨੂੰ ਸੁਨਹਿਰੀ ਪਿਆਲੇ ਵਿੱਚ ਹੀ ਪੀਤਾ ਜਾ ਸਕਦਾ ਹੈ ਜੋ ਆਪਣੀ ਜ਼ਿੰਦਗੀ ਗੁਰੂ ਨੂੰ ਸ਼ਰਧਾ ਨਾਲ ਦੇਣ ਲਈ ਤਿਆਰ ਹੈ ਸਿਰਫ ਹੀ ਇਸ ਗੁਰੂਤਾ ਦੇ ਯੋਗ ਹੈ। ਉਸ ਨੂੰ ਔਰੰਗਜ਼ੇਬ ਦਾ ਹੁਕਮ ਮੰਨਣ ਦਿਓ ਅਤੇ ਉਸ ਦੇ ਦਰਬਾਰ ਵਿੱਚ ਧਨ ਇਕੱਠਾ ਕਰ ਲੈਣ ਦਿਓ।

ਰਾਮ ਰਾਇ ਨੇ ਮਾਫੀ ਮੰਗੀ ਅਤੇ ਕੀਰਤਪੁਰ ਆਪਣੇ ਪਿਤਾ ਜੀ ਕੋਲ ਜਾਣਾ ਚਾਹਿਆ। ਆਪਣੇ ਤਾਏ ਧੀਰ ਮੱਲ ਨੂੰ ਵੀ ਕਿਹਾ ਕਿ ਆਪਣੇ ਤੌਰ ਤੇ ਇਸ ਮਸਲੇ ਵਿੱਚ ਦਖਲ ਦੇਵੇ। ਪਰ ਗੁਰੂ ਨੇ ਉਸ ਦੀ ਮੁਆਫ਼ੀ ਸਵੀਕਾਰ ਨਹੀਂ ਕੀਤੀ। ਇਥੋਂ ਤੱਕ ਕਿ ਗੁਰੂ ਜੀ ਉਸ ਨੂੰ ਇੱਕ ਵਾਰ ਵੀ ਮਿਲਣ ਲਈ ਤਿਆਰ ਨਹੀਂ ਹੋਏ। ਉਨ੍ਹਾਂ ਨੇ ਕਿਹਾ ਕਿ ਉਸੇ ਸਮੇਂ ਕੀਰਤਪੁਰ ਤੋਂ ਚਲਾ ਜਾਵੇ। ਉਸੇ ਰਸਤੇ ਸਿੱਧਾ ਚੱਲਿਆ ਜਾਵੇ ਜਿਧਰ ਉਸ ਦਾ ਮੂੰਹ ਸੀ। ਇਸ ਤਰ੍ਹਾਂ ਗੁਰਗੱਦੀ ਦਾ ਹੱਕਦਾਰ ਆਪਣੇ ਛੋਟੇ ਪੁੱਤਰ ਹਰਿਕ੍ਰਿਸ਼ਨ ਨੂੰ ਬਣਾਇਆ ਅਤੇ ਵੱਡੇ ਪੁੱਤਰ ਰਾਮ ਰਾਏ ਨੂੰ ਅਯੋਗ ਕਰ ਕਰਾਰ ਦੇ ਦਿੱਤਾ। ਇਸ ਦੇ ਨਤੀਜੇ ਵਜੋਂ ਰਾਮ ਰਾਏ ਆਪਣੇ ਛੋਟੇ ਭਰਾ ਹਰਕ੍ਰਿਸਨ ਦਾ ਵੈਰੀ ਬਣ ਗਿਆ ਤੇ ਸਮੇਂ ਅਨੁਸਾਰ ਸਿੱਖ ਧਰਮ ਦਾ ਵੀ ਵਿਰੋਧੀ ਹੋ ਗਿਆ। ਆਪਣੇ ਤਾਏ ਧੀਰਮੱਲ ਵਾਂਗ ਉਸ ਨੇ ਵੀ ਵਿਰੋਧੀ ਧਰਮ ਦੀ ਨੀਂਹ ਰੱਖੀ ਅਤੇ ਮੁਗਲਾਂ ਨਾਲ ਮਿਲ ਕੇ ਸਿੱਖ ਧਰਮ ਨੂੰ ਨੁਕਸਾਨ ਕਰਨ ਦੀਆਂ ਵਿਉਤਾਂ ਬਣਾਉਣ ਲੱਗਾ। ਉਸ ਸਮੇਂ ਚੱਲਦੀ ਉੱਤਰ ਅਧਿਕਾਰੀਆਂ ਦੀ ਰੀਤ ਕਰਕੇ ਸਿੱਖਾਂ ਵਿੱਚ ਕਈ ਵਿਰੋਧੀ ਸਮੂਹ ਬਣੇ ਸਨ। ਗੁਰੂ ਰਾਮਦਾਸ ਦੀ ਚੌਥੇ ਗੁਰੂ ਦੇ ਵੱਡੇ ਪੁੱਤਰ ਪਿਰਥੀ ਚੰਦ ਦੀ ਸੰਤਾਨ ਨੂੰ ਗੁਰਗੱਦੀ ਨਾ ਮਿਲਣ ਕਰਕੇ ਵਿਰੋਧੀ ਗਰੁੱਪ ਮੀਣਾ ਕਰਕੇ ਜਾਣੇ ਜਾਂਦੇ ਸਨ। ਗੁਰੂ ਹਰ ਰਾਇ ਦੇ ਵੱਡੇ ਭਰਾ ਧੀਰ ਮੱਲ ਨੇ ਵੀ ਇਸੇ ਕਰਕੇ ਧੀਰ ਮੱਲੀਏ ਨਾਂ ਦਾ ਸਮੂਹ ਬਣਾਇਆ ਸੀ। ਉਹ ਆਪਣੀਆਂ ਗੱਦੀਆਂ ਤੇ ਆਪਣੇ ਢੰਗ ਨਾਲ ਪ੍ਰਚਾਰ ਕਰ ਰਹੇ ਸਨ। ਹੁਣ ਰਾਮ ਰਾਇ ਵੀ ਗੁਰਗੱਦੀ ਨਾ ਮਿਲਣ ਕਰਕੇ ਖਫ਼ਾ ਹੋ ਗਿਆ ਅਤੇ ਡੇਹਰਾਦੂਨ ਜਾ ਕੇ ਨਵੀਂ ਅਲੱਗ ਗੱਦੀ ਸਥਾਪਤ ਕਰ ਲਈ ਉਸ ਦੇ ਅਨੁਆਈਆਂ ਨੂੰ ਰਾਮ ਰਾਈਏ ਕਿਹਾ ਜਾਂਦਾ ਹੈ।

ਰਾਮ ਰਾਇ ਆਪਣੇ ਚਰਿੱਤਰ ਦੀ ਪਕਿਆਈ ਦਿਖਾਉਣ ਵਿੱਚ ਅਸਫਲ ਰਿਹਾ ਅਤੇ ਬਾਦਸ਼ਾਹ ਕੋਲ ਪ੍ਰਸ਼ਨਾਂ ਦੇ ਉੱਤਰ ਆਪਣੀ ਮਰਜੀ ਅਨੁਸਾਰ ਦਿੰਦਾ ਰਿਹਾ ਜਿਹਨਾਂ ਨਾਲ ਬਾਦਸ਼ਾਹ ਤਾਂ ਖੁਸ਼ ਹੋ ਗਿਆ ਅਤੇ ਸੋਚਣ ਲੱਗਾ ਕਿ ਗੁਰੂ ਜੀ ਦਾ ਇਹ ਵੱਡਾ ਪੁੱਤਰ ਰਾਮ ਰਾਇ ਗੁਰਗੱਦੀ ਦਾ ਅਗਲਾ ਵਾਰਸ ਹੋਵੇਗਾ, ਇਸ ਦਾ ਦਿਲ ਜਿੱਤਣਾ ਜਰੂਰੀ ਹੈ। ਫੌਜਾ ਸਿੰਘ ਲਿਖਦੇ ਹਨ ਕਿ ਰਾਮ ਰਾਇ ਨੂੰ ਖੁਸ਼ ਕਰਕੇ ਬਾਦਸ਼ਾਹ ਔਰੰਗਜੇਬ ਗੁਰੂ ਜੀ ਨੂੰ ਆਪਣੇ ਝੰਡੇ ਥੱਲੇ ਲਿਆਉਣ ਦੀ ਸਕੀਮ ਸੋਚੀ ਬੈਠਾ ਸੀ। ਪਰੰਤੂ ਗੁਰੂ ਹਰ ਰਾਇ ਆਪਣੇ ਸਿੱਖਾਂ ਨੂੰ ਆਪਣੇ ਉਤਰਧਿਕਾਰੀਆਂ ਦੇ ਪਦ-ਚਿਨਾਂ 'ਤੇ ਚੱਲ ਕੇ ਸੱਚਾਈ ਅਤੇ ਠੀਕ ਸੋਚ ਤੇ

102