ਪੰਨਾ:ਸਿੱਖ ਗੁਰੂ ਸਾਹਿਬਾਨ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਰਾ ਦੇਣ ਲਈ ਤਿਆਰ ਕਰ ਰਹੇ ਸਨ। ਉਹ ਸਿੱਖਾਂ ਨੂੰ ਨਿਡਰ, ਬਹਾਦਰ ਅਤੇ ਨੈਤਿਕ ਕਦਰਾਂ-ਕੀਮਤਾਂ 'ਤੇ ਚੱਲਣ ਲਈ ਪ੍ਰੇਰ ਰਹੇ ਸਨ। ਉਹਨਾਂ ਨੂੰ ਰਾਮ ਰਾਏ ਦਾ ਡਰਪੋਕਤਾ ਭਰਿਆ ਕੰਮ ਚੰਗਾ ਨਾ ਲੱਗਿਆ। ਗੁਰੂ ਜੀ ਨੇ ਰਾਮ ਰਾਇ ਨੂੰ ਬੇਦਖਲ ਕਰ ਦਿੱਤਾ। ਇੱਥੇ ਇਹ ਗੱਲ ਵਰਨਣਯੋਗ ਹੌ ਕਿ ਗੁਰੂ ਜੀ ਸਿੱਖਾਂ ਦੇ ਮਨ ਤੋਂ ਮੁਗਲਾਂ ਦਾ ਭੈ ਦੂਰ ਕਰ ਰਹੇ ਸਨ ਅਤੇ ਉਹਨਾਂ ਨੂੰ ਬਹਾਦਰੀ ਨਾਲ ਕਿਸੇ ਵੀ ਸੰਕਟ ਦਾ ਟਾਕਰਾ ਕਰਨ ਲਈ ਸਿੱਖਿਆ ਦੇ ਰਹੇ ਸਨ ਜਿਹੋ ਜਿਹੇ ਹਾਲਤ ਬਣੇ ਹੋਏ ਸਨ, ਇਹੋ ਜਿਹੇ ਸਮੇਂ ਸਿੱਖਾਂ ਦੀ ਤਾਕਤ ਅਤੇ ਸਰੀਰਕ ਹੌਂਸਲਾ ਅਫਜ਼ਾਈ ਜ਼ਰੂਰੀ ਸੀ। ਅੱਗੇ ਜਾ ਕੇ ਸਿੱਖ ਕੌਮ ਨੂੰ ਜਿੰਨਾ ਸੰਘਰਸ਼ ਕਰਨਾ ਪਿਆ, ਉਹਦੇ ਵਿੱਚ ਉਹ ਜੇਤੂ ਹੋ ਕੇ ਨਿਕਲੇ। ਰਾਮ ਰਾਇ ਦੇ ਖਿਲਾਫ ਇੰਨਾ ਜਬਰਦਸਤ ਫੈਸਲਾ ਕਿ ਉਸ ਨੂੰ ਗੁਰਗੱਦੀ ਤੋਂ ਵੰਚਿਤ ਕਰ ਦਿੱਤਾ ਗਿਆ, ਇੱਕ ਵੱਡਾ ਕਦਮ ਸੀ। ਹਰ ਕ੍ਰਿਸ਼ਨ ਜੀ ਨੂੰ ਗੁਰਗੱਦੀ ਦੇਣ ਲਈ ਗੁਰੂ ਹਰ ਰਾਇ ਨੇ ਸੰਗਤਾਂ ਦਾ 23 ਸਤੰਬਰ 1661 ਈ. ਨੂੰ ਇਕੱਠ ਕੀਤਾ। ਗੁਰੂ ਹਰ ਰਾਇ ਸਾਹਿਬ ਉਥੇ ਆਸਾ ਦੀ ਵਾਰ ਕੀਰਤਨ ਉਪਰੰਤ ਆਪ ਸਿੰਘਾਸਨ ਤੋਂ ਉੱਠ ਖੜੇ ਹੋਏ ਅਤੇ ਹਰ ਕ੍ਰਿਸ਼ਨ ਨੂੰ ਉੱਪਰ ਬਿਠਾਇਆ ਅਤੇ ਤਿੰਨ ਪ੍ਰਕਰਮਾਂ ਕੀਤੀਆਂ, ਮੱਥਾ ਟੇਕਿਆ। ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਿੱਤਾ ਨੇ ਗੁਰਗੱਦੀ ਸਮਰਪਨ ਦੀ ਰੀਤ ਨਿਭਾਈ। ਇਸ ਤਰਾਂ ਉਹਨਾਂ ਨੇ ਸਭ ਤੋਂ ਉੱਚੇ ਤੇ ਯੋਗ ਵਿਅਕਤੀ ਗੁਰਗੱਦੀ ਦੇ ਕੇ ਸਿੱਖ ਸੰਗਤਾਂ ਨੂੰ ਹਕੀਕੀ ਗੁਰੂ ਦੇ ਲੜ ਲਾਇਆ। ਉਹਨਾਂ ਨੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਉਹ ਹਰ ਕ੍ਰਿਸ਼ਨ ਨੂੰ ਅੱਠਵਾਂ ਗੁਰੂ ਸਮਝਣ-

'ਸ੍ਰੀ ਹਰ ਕ੍ਰਿਸ਼ਨ ਨਿਜ ਰੂਪ ਮਮ, ਤਿਨ ਚਰਨਣ ਰਸ ਲਾਗ।।'

ਗੁਰੂ ਹਰ ਰਾਇ ਜੀ ਨੇ ਸਿੱਖ ਸੰਗਤ ਨੂੰ ਸਮਝਾਇਆ ਕਿ ਉਹ ਹਰ ਕ੍ਰਿਸ਼ਨ ਮੇਰੇ ਸਮਾਨ ਹੀ ਹਨ। ਲੋਕ ਪ੍ਰਲੋਕ ਦੇ ਇਹੀ ਮਾਲਕ ਹਨ। ਇਹਨਾਂ ਪਾਸ ਹੀ ਮੁਕਤੀ ਦੀ ਕੁੰਜੀ ਹੈ। ਜੋ ਵਿਅਕਤੀ ਸ਼ਰਧਾ ਧਾਰ ਕੇ ਇਹਨਾਂ ਦਾ ਲੜ ਫੜੇਗਾ ਉਸਨੂੰ

ਸਭ ਫਲ ਪ੍ਰਾਪਤ ਹੋਣਗੇ।

ਗੁਰਗੱਦੀ ਦੀ ਜ਼ਿੰਮੇਵਾਰੀ ਹਰ ਕ੍ਰਿਸ਼ਨ ਨੂੰ ਸੌਂਪ ਕੇ ਗੁਰੂ ਹਰ ਰਾਇ ਜੀ ਨੇ ਆਪਣਾ ਸਮਾਂ ਪਾਠ ਕਰਨ ਤੇ ਕੀਰਤਨ ਕਰਨ ਵਿੱਚ ਹੀ ਬਤੀਤ ਕੀਤਾ। ਗੁਰੂ ਜੀ ਅਕਤੂਬਰ 1661 ਈ. ਵਿੱਚ ਜੋਤੀ ਜੋਤ ਸਮਾ ਗਏ। ਇਸ ਸਮੇਂ ਉਹਨਾਂ ਦੀ ਉਮਰ ਸਿਰਫ 31 ਸਾਲ 8 ਮਹੀਨੇ 17 ਦਿਨ ਸੀ। ਇੰਨੀ ਛੋਟੀ ਉਮਰ ਵਿੱਚ ਜੋਤੀ ਜੋਤ ਸਮਾਉਣ ਪਿੱਛੇ ਕਈ ਤਰਾਂ ਦੀਆਂ ਮਨਘੜਤ ਕਹਾਣੀਆਂ ਬਣਾਈਆਂ ਗਈਆਂ ਹਨ। ਜਿਹਨਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਕਰਾਮਾਤਾਂ ਤੇ ਟੋਟਕਿਆਂ ਨਾਲ ਜੋੜੀਆਂ ਇਹ ਗੱਲਾਂ ਸਿੱਖਾਂ ਸਿਧਾਤਾਂ 'ਤੇ ਖਰੀਆਂ ਨਹੀਂ ਉਤਰਦੀਆਂ। ਸਾਰੇ ਸਿੱਖ ਗੁਰੂਆਂ ਨੇ ਸਮੇਂ-ਸਮੇਂ ਤੇ ਕਰਾਮਾਤਾਂ ਦੇ ਵਿਰੁੱਧ ਆਵਾਜ਼ ਉਠਾਈ ਅਤੇ

103