ਪੰਨਾ:ਸਿੱਖ ਗੁਰੂ ਸਾਹਿਬਾਨ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਤਾਵਰਣ ਵਿੱਚ ਸ਼ਾਂਤੀ ਤੇ ਚੁੱਪ ਪਸਰੀ ਹੋਈ ਸੀ।

ਇਸ ਸਮੇਂ ਇੱਕ ਵਡੇਰੇ ਸਿੱਖ ਨੇ ਬੇਨਤੀ ਕੀਤੀ ਕਿ ਤੁਸੀਂ ਹੁਣ ਸਾਨੂੰ ਕਿਸ ਦੇ ਲੜ ਲਾ ਚੱਲੇ ਹੋ? 'ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, 'ਮਹਿਮਾ ਪ੍ਰਕਾਸ਼', ਸੂਰਜ ਪ੍ਰਕਾਸ਼', ਮੈਕਾਲਿਫ਼ ਤੇ ਹਰੀ ਰਾਮ ਗੁਪਤਾ ਦੀ ਕਿਤਾਬ 'ਹਿਸਟਰੀ ਆਫ਼ ਦੀ ਸਿੱਖ ਗੁਰੂਜ' ਦੇ ਪ੍ਰਮਾਣਾਂ ਅਨੁਸਾਰ ਗੁਰੂ ਹਰ ਕ੍ਰਿਸ਼ਨ ਜੀ ਨੇ ਪੰਜ ਪੈਸੇ ਅਤੇ ਇੱਕ ਨਾਰੀਅਲ ਮੰਗਵਾਇਆ। ਉਹਨਾਂ ਨੇ ਆਪਣੇ ਹੱਥ ਵਿੱਚ ਪੈਸੇ ਤੇ ਨਾਰੀਅਲ ਫੜਕੇ ਤਿੰਨ ਵਾਰ ਹਵਾ ਵਿੱਚ ਲਹਿਰਾਇਆ, ਜਿਵੇਂ ਸਿੱਖ ਗੁਰੂ ਆਪਣੇ ਉਤਰਾਧਿਕਾਰੀ ਦੀ ਚੋਣ ਸਮੇਂ ਰਸਮ ਕਰਦੇ ਸਨ, ਅਤੇ ਕਿਹਾ 'ਬਾਬਾ ਬਕਾਲੇ'। ਜਿਸ ਦਾ ਮਤਲਬ ਸੀ ਕਿ ਉਹਨਾਂ ਦਾ ਜਾਨਸ਼ੀਨ ਬਕਾਲੇ ਰਹਿੰਦਾ ਹੈ ਅਤੇ ਉਹ ਉਹਨਾਂ ਦਾ ਬਾਬਾ ਹੈ। ਵਰਨਣਯੋਗ ਹੈ ਕਿ ਇਹ ਇਸ਼ਾਰਾ ਗੁਰੂ ਤੇਗ ਬਹਾਦਰ ਵੱਲ ਸੀ। ਰਿਸ਼ਤੇ ਵਿੱਚ ਤੇਗ ਬਹਾਦਰ ਉਹਨਾਂ ਦੇ ਦਾਦਾ ਸਨ। ਬਾਬਾ ਗੁਰਦਿੱਤਾ ਦੇ ਛੋਟੇ ਭਰਾ ਅਤੇ ਗੁਰੂ ਹਰਗੋਬਿੰਦ ਦੇ ਸਪੁੱਤਰ ਤੇਗ਼ ਬਹਾਦਰ ਬਹੁਤ ਸਮੇਂ ਤੋਂ ਬਾਬਾ ਬਕਾਲਾ ਵਿਖੇ ਰਹਿ ਕੇ ਪ੍ਰਭੂ ਭਗਤੀ ਵਿੱਚ ਲੀਨ ਸਨ। ਉਹਨਾਂ ਨੇ ਬਾਹਰੀ ਜਗਤ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਰੱਖਿਆ ਹੋਇਆ। ਸਾਰਾ ਦਿਨ ਪ੍ਰਭੂ ਸਿਮਰਨ ਵਿੱਚ ਹੀ ਬਿਤਾਉਂਦੇ ਸਨ। ਉਹਨਾਂ ਨੇ ਕਦੇ ਗੁਰਗੱਦੀ ਬਾਰੇ ਸੋਚਿਆ ਵੀ ਨਹੀਂ ਸੀ।

ਕੁਝ ਸਮਾਂ ਪਿੱਛੋਂ ਗੁਰੂ ਹਰ ਕ੍ਰਿਸ਼ਨ ਜੀ ਨੇ ਅੰਤਿਮ ਸਾਹ ਲਿਆ। ਇਹ ਚੇਤਰ ਸਦੀ 14 ਬਿਕਰਮੀ ਸੰਮਤ 1721 ਸੀ ਤੇ 30 ਮਾਰਚ 1664 ਸੀ। ਗੁਰੂ ਜੀ ਦੀ 'ਜਿੰਦਗੀ ਦਾ ਸਮਾਂ ਘੱਟ ਸੀ, ਉਮਰ ਛੋਟੀ ਸੀ ਅਤੇ ਗੁਰਗੱਦੀ ਦਾ ਸਮਾਂ ਵੀ ਥੋੜਾ ਹੀ ਮਿਲਿਆ। ਪਰੰਤੂ ਇਤਿਹਾਸਕਾਰ ਇਸ ਗੱਲ 'ਤੇ ਇੱਕਮੱਤ ਹਨ ਕਿ ਗੁਰੂ ਹਰ ਕ੍ਰਿਸ਼ਨ ਦਾ ਸਮਾਂ ਘਟਨਾਵਾਂ ਰਹਿਤ ਨਹੀਂ ਸੀ। ਅਸੀਂ ਜਾਣਦੇ ਹਾਂ ਕਿ ਗੁਰੂ ਹਰ ਕ੍ਰਿਸ਼ਨ ਨੇ ਨਾ ਕੇਵਲ ਪਹਿਲਾਂ ਚਲਦੀਆਂ ਸਿੱਖ ਸੰਸਥਾਵਾਂ, ਰੀਤਾਂ ਰਿਵਾਜਾਂ ਅਤੇ ਮਰਿਯਾਦਾ ਨੂੰ ਸਥਿਰ ਕੀਤਾ ਸਗੋਂ ਜਾਰੀ ਵੀ ਰੱਖੀਆਂ। ਖਾਸ ਕਰਕੇ ਲੰਗਰ ਤੇ ਸੰਗਤ ਦੀ ਪ੍ਰਥਾ ਤੇ ਬੇਹੱਦ ਜ਼ੋਰ ਦਿੱਤਾ। ਇਸਤੋਂ ਵੀ ਜ਼ਿਆਦਾ ਯਾਦ ਰੱਖਣ ਯੋਗ ਕੰਮ ਉਹਨਾਂ ਨੇ ਵਿਅਕਤੀ-ਗੁਰੂ ਦੀ ਸੰਸਥਾ ਨੂੰ ਆਦਿ ਗਰੰਥ ਨਾਲ ਪਰਸਪਰ ਮਿਲਾਇਆ ਅਤੇ ਇਸਦੇ ਅਦੁੱਤੀ ਅਤੇ ਅਮਰ ਸੁਭਾਅ ਵੱਲ ਇਸ਼ਾਰਾ ਕਰਦੇ ਹੋਏ ਸਿੱਖ ਧਰਮ ਦੇ ਗੁਰਮਤਿ ਵਿਚਾਰ ਨੂੰ ਉਭਾਰਿਆ ਅਤੇ ਇਸਦੇ ਉੱਪਰ ਅਮਲ ਕਰਨ ਦਾ ਜ਼ੋਰ ਦਿੱਤਾ। ਉਹਨਾਂ ਅਨੁਸਾਰ ਆਦਿ ਗ੍ਰੰਥ ਵਿੱਚ ਲਿਖਿਆ ਹੋਇਆ ਸ਼ਬਦ ਜਾਂ ਬਾਣੀ ਹੀ ਗੁਰੂ ਹੈ ਅਤੇ ਇਸ ਤਰਾਂ ਉਹਨਾਂ ਨੇ ਗੁਰੂ-ਵਿਅਕਤੀ ਦੇ ਰੂਪ ਵਿੱਚ ਸੰਸਥਾ ਨਾਲੋਂ ਨਿਖੇੜਣ ਦਾ ਸੁਝਾਅ ਦਿੱਤਾ। ਇਹ ਸੁਪਨਾ ਗੁਰੂ ਗੋਬਿੰਦ ਸਿੰਘ ਦਸਵੇਂ ਸਿੱਖ ਗੁਰੂ ਵੇਲੇ ਸਾਕਾਰ ਹੋਇਆ ਜਦ ਉਹਨਾਂ ਨੇ 1699 ਈ. ਨੂੰ ਵਿਸਾਖੀ

125