ਪੰਨਾ:ਸਿੱਖ ਗੁਰੂ ਸਾਹਿਬਾਨ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੇ ਦਿਨ 'ਖਾਲਸਾ ਪੰਥ' ਦੀ ਸਾਜਨਾ ਕੀਤੀ। ਉਹਨਾਂ ਦੀ ਮੌਤ ਤੋਂ ਬਾਦ ਕੋਈ ਵੀ ਵਿਅਕਤੀ ਗੁਰੂ ਨਹੀਂ ਹੋਇਆ ਅਤੇ ਗੁਰੂਆਈ ਸਿੱਖ ਧਰਮ ਦੇ ਮਹਾਨ ਅਤੇ ਸਤਿਕਾਰਤ ਗ੍ਰੰਥ ਆਦਿ ਗ੍ਰੰਥ ਕੋਲ ਹੈ।

ਗੁਰੂ ਹਰ ਕ੍ਰਿਸ਼ਨ ਜੀ ਛੋਟੀ ਉਮਰ ਦੇ ਬਾਵਜੂਦ ਦ੍ਰਿੜ ਇਰਾਦੇ ਦੇ ਮਾਲਕ ਸਨ ਅਤੇ ਆਪਣੀ ਅਧਿਆਤਮਿਕ ਵਿਰਾਸਤ ਨੂੰ ਸਾਂਭਣ ਲਈ ਉਹਨਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਉਹਨਾਂ ਨੇ ਆਪਣੇ ਵੱਡੇ ਭਰਾ ਰਾਮ ਰਾਇ ਜੋ ਮੁਗਲ ਬਾਦਸ਼ਾਹ ਔਰੰਗਜੇਬ ਦੇ ਹੱਥਾਂ ਵਿੱਚ ਖੇਡ ਰਿਹਾ ਸੀ ਅਤੇ ਭ੍ਰਿਸ਼ਟ ਮਸੰਦ ਜੋ ਭੋਲੇ ਭਾਲੇ ਸਿੱਖਾਂ ਨੂੰ ਲੁੱਟ ਰਹੇ ਸਨ, ਵਿਰੁੱਧ ਭੁਗਤ ਕੇ ਅਤੇ ਬਾਦਸ਼ਾਹ ਨੂੰ ਨਾ ਮਿਲ ਕੇ ਆਪਣੀ ਪ੍ਰਪੱਕ ਸੋਚ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਦਲੇਰੀ ਨਾਲ ਰਾਮ ਰਾਇ ਅਤੇ ਬਾਦਸ਼ਾਹ ਔਰੰਗਜੇਬ ਦੀਆਂ ਕੁਚਾਲਾਂ ਦਾ ਜੁਆਬ ਦਿੱਤਾ। ਉਹ ਆਪਣੇ ਫੈਸਲੇ 'ਤੇ ਡਟੇ ਰਹੇ ਅਤੇ ਸ਼ਾਹੀ ਦਰਬਾਰ ਵਿੱਚ ਨਾ ਜਾਣ ਦਾ ਆਪਣੇ ਪਿਤਾ ਨੂੰ ਦਿੱਤਾ ਵਚਨ ਨਿਭਾਇਆ। ਉਹ ਸਿੱਖ ਧਰਮ ਦੀਆਂ ਨੈਤਿਕ ਅਤੇ ਅਧਿਆਤਮਕ ਗਤੀਵਿਧੀਆਂ ਨੂੰ ਕਾਇਮ ਰੱਖਣ ਤੇ ਚਾਲੂ ਰੱਖਣ ਵਿੱਚ ਸਫ਼ਲ ਰਹੇ। ਉਹਨਾਂ ਨੇ ਸਿੱਖ ਧਰਮ ਦੇ ਆਗੂ ਦੇ ਤੌਰ 'ਤੇ ਧਰਮ ਵਿੱਚ ਏਕਤਾ ਤੇ ਅਖੰਡਤਾ ਬਣਾਈ ਰੱਖਣ ਲਈ ਆਪਣੀ ਪੂਰੀ ਵਾਹ ਲਾਈ। ਉਹਨਾਂ ਨੇ ਨਿਡਰਤਾ ਤੇ ਸਾਹਸ ਦੇ ਗੁਣਾਂ ਦਾ ਉਹ ਪ੍ਰਗਟਾਵਾ ਕੀਤਾ ਜੋ ਇੱਕ ਸ਼ਹੀਦ ਵਿੱਚ ਹੋਣੇ ਚਾਹੀਦੇ ਹਨ। ਇਹ ਅੱਗੇ ਸਿੱਖ ਧਰਮ ਦੇ ਪੈਰੋਕਾਰਾਂ ਲਈ ਯਾਦ ਰੱਖਣ ਯੋਗ ਸਬਕ ਸੀ।

ਉਹਨਾਂ ਦਾ ਅੰਤਿਮ ਕੰਮ ਗੁਰੂ ਤੇਗ ਬਹਾਦਰ ਨੂੰ ਆਪਣਾ ਉਤਰਾਧਿਕਾਰੀ ਚੁਨਣਾ ਵੀ ਉਹਨਾਂ ਦਾ ਦੂਰ-ਅੰਦੇਸ਼ੀ, ਹਾਜ਼ਰ ਜੁਆਬੀ ਅਤੇ ਸੰਤ ਸੁਭਾਅ ਦੇ ਅਨੁਕੂਲ ਸੀ। ਬੇਸ਼ੱਕ ਉਹ ਬਹੁਤ ਬੀਮਾਰ ਸਨ, ਚੇਚਕ ਨੇ ਉਹਨਾਂ 'ਤੇ ਜਬਰਦਸਤ ਹਮਲਾ ਕੀਤਾ ਸੀ ਅਤੇ ਉਹ ਉਸ ਸਮੇਂ ਮੌਤ ਦੇ ਬਿਲਕੁਲ ਨੇੜੇ ਸਨ, ਫਿਰ ਵੀ ਉਹਨਾਂ ਨੇ ਰਾਮ ਰਾਇ, ਧੀਰਮੱਲ ਅਤੇ ਸੂਰਜ ਮੱਲ ਦੇ ਪੁੱਤਰਾਂ ਤੇ ਸੋਢੀਆਂ ਦੀ ਬਜਾਏ ਸਹੀ ਗੁਰੂ ਤੇਗ ਬਹਾਦਰ ਦੀ ਚੋਣ ਕੀਤੀ। ਉਹਨਾਂ ਨੇ ਸਿੱਖ ਸਮਾਜ ਤੇ ਧਰਮ ਦੀ ਵਾਗਡੋਰ ਯੋਗ ਤੇ ਨੇਕ ਦਿਲ ਸ਼ਖਸ਼ੀਅਤ ਤੇਗ ਬਹਾਦਰ ਦੇ ਹੱਥ ਦਿੱਤੀ। ਇਸ ਫੈਸਲੇ ਨਾਲ ਸਿੱਖ ਰਾਮ ਰਾਇ, ਧੀਰਮੱਲ ਅਤੇ ਕੀਰਤਪੁਰ ਦੇ ਦੂਸਰੇ ਸੋਢੀਆਂ ਤੋਂ ਦੂਰ ਹੋ ਗਏ ਅਤੇ ਬਕਾਲੇ ਜਾ ਕੇ ਉਹਨਾਂ ਨੇ ਆਪਣੇ ਧਾਰਮਿਕ ਆਗੂ ਨੂੰ ਲੱਭ ਲਿਆ।

ਗੁਰੂ ਹਰ ਕ੍ਰਿਸ਼ਨ ਜੀ ਨੇ ਆਪਣੀ ਨਿਰਸਵਾਰਥ ਅਤੇ ਸ਼ਰਧਾ ਸੇਵਾ ਭਾਵਨਾ ਨਾਲ ਬਹੁਤ ਸਾਰੇ ਸਿੱਖਾਂ ਨੂੰ ਸਿੱਖ ਧਰਮ ਨਾਲ ਜੋੜਿਆ। ਦਿੱਲੀ ਵਿੱਚ ਉਹਨਾਂ ਨੇ ਦੋ ਮਹਾਂਮਾਰੀਆਂ ਹੈਜ਼ੇ ਅਤੇ ਚੇਚਕ ਦੌਰਾਨ ਖੁਦ ਘਰ-ਘਰ ਜਾ ਕੇ ਲੋਕਾਂ ਨੂੰ

126