ਪੰਨਾ:ਸਿੱਖ ਗੁਰੂ ਸਾਹਿਬਾਨ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਖਿਆ ਸੰਭਾਲਿਆ, ਦੁੱਖ ਦੂਰ ਕੀਤੇ ਅਤੇ ਦੁਆ ਦੇ ਨਾਲ-ਨਾਲ ਦਵਾਈਆਂ ਵੀ ਦਿੱਤੀਆਂ। ਦੁਖੀ ਮਨੁੱਖਤਾ ਨੂੰ ਸੰਭਾਲਦੇ ਅਤੇ ਛੂਤ ਦੀਆਂ ਇਹਨਾਂ ਬਿਮਾਰੀਆਂ ਦਾ ਇਲਾਜ ਕਰਦੇ ਹੋਏ ਉਹ ਆਪ ਚੇਚਕ ਦਾ ਸ਼ਿਕਾਰ ਹੋ ਗਏ। ਦਿੱਲੀ ਦੇ ਸਿੱਖ ਗੁਰੂ ਹਰਕ੍ਰਿਸ਼ਨ ਜੀ ਦੇ ਪਵਿੱਤਰ ਅਤੇ ਸੰਤਾਂ ਵਾਲੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਨੇ ਗੁਰੂ ਜੀ ਨੂੰ ਸੱਚੇ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ। ਉਹਨਾਂ ਨੇ ਰਾਮ ਰਾਇ ਅਤੇ ਉਸਦੇ ਮਨਮੁਖ ਸੁਭਾਅ ਦੇ ਮਸੰਦਾਂ ਤੋਂ ਮੁੱਖ ਮੋੜ ਲਿਆ ਅਤੇ ਇਸ ਨਾਲ ਸਿੱਖ ਧਰਮ ਨੂੰ ਏਕਤਾ, ਬਲ ਅਤੇ ਵੱਡੀ ਵਡਿਆਈ ਮਿਲੀ।

ਅੱਠਵੇਂ ਗੁਰੂ ਹਰ ਕ੍ਰਿਸ਼ਨ ਛੋਟੀ ਅਵਸਥਾ ਵਿੱਚ ਹੀ ਬਿਰਧ ਗਿਆਨ ਵਾਲੇ ਸਨ, ਉਹ ਤਾਂ ਸਗੋਂ ਰੱਬੀ ਜੋਤ ਸਨ। ਰੱਬੀ ਜੋਤ ਜਿਸ ਵਿੱਚ ਦਾਖਲ ਹੋ ਜਾਂਦੀ ਹੈ ਉਹ ਹੀ ਗੁਰੂ ਅਖਾਵਾਉਣ ਤੇ ਮੰਨਣ ਦਾ ਅਧਿਕਾਰੀ ਹੈ। ਸਤਿਬੀਰ ਸਿੰਘ 'ਅਸੁਟਮ ਬਲਬੀਰਾ' ਵਿੱਚ ਲਿਖਦੇ ਹਨ ਕਿ ਗੁਰੂ ਜੋਤ ਅੱਗੇ ਰਿਸ਼ਤੇ ਨਾਤੇ ਕੋਈ ਮੁੱਲ ਨਹੀਂ ਰੱਖਦੇ। ਸਿੱਖ ਘਰ ਵਿਅਕਤੀ ਪ੍ਰਧਾਨ ਨਹੀਂ, ਸ਼ਬਦ ਤੇ ਹੁਕਮ ਪ੍ਰਧਾਨ ਹੈ। ਸਿੱਖ ਧਰਮ ਵਿੱਚ ਗੁਰੂ ਦੇ ਸਚਖੰਡ ਜਾਣ ਵੇਲੇ ਵੀ 'ਜੋਤੀ ਜੋਤ ਸਮਾਉਣਾ' ਕਿਹਾ ਜਾਂਦਾ ਹੈ। ਇਹ ਨਾ ਅਕਾਲ ਚਲਾਣਾ ਹੈ, ਨਾ ਚੜਾਈ ਹੈ ਅਤੇ ਨਾ ਹੀ ਮੌਤ ਹੈ। ਗੁਰੂ ਜੋਤ ਆਪੇ ਆਪ ਹੈ, ਉਹ ਕਿਸੇ ਸਹਾਰੇ ਜਾਂ ਆਸਰੇ ਨਹੀਂ, ਗੁਰੂ ਜੋਤ ਨੂੰ ਕਦੇ ਮੱਧਮ ਨਹੀਂ ਹੋਣ ਦਿੰਦਾ।

127