ਪੰਨਾ:ਸਿੱਖ ਗੁਰੂ ਸਾਹਿਬਾਨ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਦਾ ਕੋਈ ਅਕਾਰ ਨਹੀਂ, ਉਹ ਨਿਰਭਉ ਹੈ, ਉਸ ਦਾ ਕਿਸੇ ਨਾਲ ਵੈਰ ਨਹੀਂ। ਉਹ ਹਮੇਸ਼ਾ ਸੱਚ ਹੈ ਤੇ ਸੱਚ ਹੀ ਰਹੇਗਾ। ਉਸ ਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਉਹ ਸਭ ਜੀਆਂ ਦਾ ਦਾਤਾ ਹੈ ਅਤੇ ਦਿਆਲੂ ਤੇ ਸਰਵ-ਵਿਆਪਕ ਹੈ।

ਸਿੱਖ ਧਰਮ ਵਿੱਚ ਪ੍ਰਮਾਤਮਾ ਨੂੰ ਕੇਂਦਰ ਬਿੰਦੂ ਮੰਨਿਆ ਗਿਆ ਹੈ, ਦੂਸਰੇ ਧਰਮਾਂ ਵਿੱਚ ਦੇਵੀ ਦੇਵਤੇ, ਭੂਤ-ਪ੍ਰੇਤ ਤੇ ਰੂਹਾਂ ਆਦਿ ਨੂੰ ਮਾਨਤਾ ਦਿੱਤੀ ਜਾਂਦੀ ਹੈ ਜਦਕਿ ਸਿੱਖ ਧਰਮ ਵਿੱਚ ਇਹ ਸਭ ਕੁਝ ਵਰਜਿਤ ਹੈ। ਰਸਮ ਰਿਵਾਜ, ਵਰਤ ਅਤੇ ਜਾਦੂ ਆਦਿ ਦੀ ਸਿੱਖ ਧਰਮ ਵਿੱਚ ਮਾਨਤਾ ਨਹੀਂ ਹੈ। ਇਸ ਧਰਮ ਦਾ ਮੂਲ ਉਦੇਸ਼ ਚੰਗੇ ਕੰਮਾਂ ਅਤੇ ਸਦਾਚਾਰੀ ਜੀਵਨ ਜੀ ਕੇ ਮਨੁੱਖਤਾ ਦਾ ਭਲਾ ਕਰਨਾ ਹੈ। ਸਿੱਖ ਸੱਚੇ ਮਾਰਗ 'ਤੇ ਚੱਲਦਿਆਂ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ, ਕਿਸੇ ਇਕਾਂਤ ਵਿੱਚ ਜਾਣ ਦੀ ਲੋੜ ਨਹੀਂ। ਪ੍ਰਮਾਤਮਾ ਸਭ ਦੇ ਦਿਲ ਵਿੱਚ ਵਸਦਾ ਹੈ ਅਤੇ ਸਿੱਖ ਆਪਣੇ ਦਿਲ ਵਿੱਚ ਉਸਦਾ ਨਾਮ ਜਪ ਸਕਦਾ ਹੈ। ਉਸਦੇ ਲਈ ਉੱਚੀ-ਉੱਚੀ ਮੰਤਰ ਪੜਨ ਦੀ ਲੋੜ ਨਹੀਂ। ਸਿਰਜਣਹਾਰ ਵਿਆਪਕ ਹੈ, ਉਸ ਵਿੱਚ ਵਿਸ਼ਵਾਸ਼ ਰੱਖ ਕੇ ਮਨੁੱਖਤਾ ਦੀ ਸੇਵਾ ਕਰਕੇ, ਜੀਵਾਂ 'ਤੇ ਦਯਾ ਕਰਕੇ ਤੁਸੀਂ ਉਸਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਸਿੱਖ ਧਰਮ ਵਿੱਚ ਪ੍ਰਮਾਤਮਾ ਨੂੰ ਪਾਉਣ ਲਈ ਚੰਗੇ ਕਰਮ ਕਰਨ ਦੀ ਜ਼ਰੂਰਤ ਹੈ।

ਸਿੱਖ ਧਰਮ ਦੇ ਮੋਢੀ ਬਾਬਾ ਨਾਨਕ ਨੇ ਸਿੱਖ ਨੂੰ ਤਿੰਨ ਚੀਜ਼ਾ- ਕਰਮ ਕਰੋ, ਵੰਡ ਛਕੋ ਅਤੇ ਨਾਮ ਜਪੋ ਦੀ ਪਾਲਣਾ ਕਰਨ ਲਈ ਕਿਹਾ। ਸਿੱਖ ਨੂੰ ਪ੍ਰਭੂ ਨੂੰ ਲੱਭਣ ਲਈ ਨੇਕ ਕੰਮ ਕਰਨੇ, ਧਨ ਕਮਾਉਣਾ ਚਾਹੀਦਾ ਹੈ, ਭੋਜਨ ਲੋੜਵੰਦ ਨਾਲ ਵੰਡ ਕੇ ਖਾਣਾ ਚਾਹੀਦਾ ਹੈ ਅਤੇ ਸੱਚੇ ਰੱਬ ਦਾ ਜਾਪ ਕਰਨਾ ਚਾਹੀਦਾ ਹੈ। ਮਿਹਨਤ ਤੇ ਇਮਾਨਦਾਰੀ ਨਾਲ ਕੀਤਾ ਕੰਮ ਹੀ ਗੁਰੂ ਨੂੰ ਖੁਸ਼ ਕਰਦਾ ਹੈ। ਅਜਿਹੇ ਸਿੱਖਾਂ 'ਤੇ ਹੀ ਪ੍ਰਭੂ ਦੀ ਨਿਗਾ ਸਵੱਲੀ ਹੁੰਦੀ ਹੈ, ਉਹ ਸਹੀ ਰਸਤੇ 'ਤੇ ਚੱਲ ਕੇ ਪ੍ਰਮਾਤਮਾ ਦੇ ਬਣਦੇ ਹਨ। ਇਸ ਤਰਾਂ ਦਾ ਸੱਚਾ ਸਿੱਖ ਜੋ ਪ੍ਰਭੂ ਦਾ ਆਗਿਆਕਾਰ ਹੁੰਦਾ ਹੈ, ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦਾ ਹੈ, ਨੈਤਿਕ ਕਦਰਾਂ-ਕੀਮਤਾਂ ਦਾ ਹਾਮੀ ਹੁੰਦਾ ਹੈ, ਉਹੀ ਪ੍ਰਮਾਤਮਾ ਨੂੰ ਪਾ ਸਕਦਾ ਹੈ।

ਸਿੱਖ ਧਰਮ ਵਿੱਚ ਪ੍ਰਭੂ-ਪ੍ਰਾਪਤੀ ਲਈ ਜੰਗਲਾਂ ਵਿੱਚ ਜਾ ਕੇ ਧੂਣਾ ਲਾਉਣਾ ਜਾਂ ਸੰਸਾਰ ਦਾ ਤਿਆਗ ਕਰਨ ਦੀ ਕੋਈ ਲੋੜ ਨਹੀਂ। ਪ੍ਰਭੂ ਦੀ ਵਡਿਆਈ ਤੇ ਮਹਿਮਾ ਤੋਂ ਜਾਣੂ ਵਿਅਕਤੀ ਨਿਮਰਤਾ ਨਾਲ ਪ੍ਰਾਰਥਨਾ ਕਰਦਾ ਹੈ, ਘੁਮੰਡੀ ਨਹੀਂ ਹੁੰਦਾ, ਪ੍ਰਭੂ ਦੀਆਂ ਬੰਦਿਸ਼ਾਂ ਤੋਂ ਜਾਣੂ ਹੁੰਦਾ ਹੈ ਅਤੇ ਸੱਚੇ ਤੇ ਪਵਿੱਤਰ ਮਨ ਨਾਲ ਸੱਚੇ ਰੱਬ ਦੇ ਨੇੜੇ ਹੁੰਦਾ ਹੈ। ਸੱਚਾ ਸਿੱਖ ਆਦਰਸ਼ ਸਮਾਜ ਦਾ ਨਰੋਆ ਅੰਗ ਹੁੰਦਾ

13