ਪੰਨਾ:ਸਿੱਖ ਗੁਰੂ ਸਾਹਿਬਾਨ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਉਹ ਨੈਤਿਕ ਅਤੇ ਅਧਿਆਤਮਕ ਤੌਰ 'ਤੇ ਮਹਾਨ ਹੁੰਦਾ ਹੈ ਅਤੇ ਆਤਮਿਕ ਅਨੰਦ ਦੀ ਪ੍ਰਾਪਤੀ ਕਰਕੇ ਧੰਨ ਹੁੰਦਾ ਹੈ।

ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੁਆਰਾ ਲਾਇਆ ਇਹ ਬੂਟਾ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਇੱਕ ਦਰਖ਼ਤ ਦਾ ਰੂਪ ਲੈ ਚੁੱਕਿਆ ਸੀ। ਦੂਸਰੇ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਨੌਵੇਂ ਗੁਰੂ ਤੇਗ ਬਹਾਦਰ ਤੱਕ ਸਾਰੇ ਗੁਰੂਆਂ ਨੇ ਇਸ ਸਿੱਖੀ ਦੇ ਬੂਟੇ ਨੂੰ ਸਿੰਜਿਆ ਇਸ ਦੀ ਸਾਂਭ ਸੰਭਾਲ ਕੀਤੀ, ਇਸਦਾ ਪ੍ਰ੍ਚਾਰ ਕੀਤਾ ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸਦੀ ਰਖਵਾਲੀ ਲਈ ਕੁਰਬਾਨੀ ਦੇਣੀ ਪਈ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਸਿੱਖ ਧਰਮ ਨੂੰ ਪ੍ਰਫੁੱਲਤ ਕੀਤਾ। ਉਹਨਾਂ ਦੇ ਵਡਮੁੱਲੇ ਯਤਨਾਂ ਦੀ ਜਿਤਨੀ ਸ਼ਲਾਘਾ ਕੀਤੀ ਜਾਵੇ, ਥੋੜੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਰੇ ਪਰਿਵਾਰ ਪਿਤਾ, ਮਾਤਾ, ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਦਿੱਤੀ ਪਰ ਸਿੱਖ-ਧਰਮ ਦੀ ਰਖਵਾਲੀ ਕੀਤੀ। ਉਹਨਾਂ ਨੇ 1699 ਈ. ਵਿੱਚ 'ਖਾਲਸਾ' ਸਿਰਜ ਕੇ ਸਿੱਖਾਂ ਨੂੰ ਇੱਕ ਵੱਖਰੀ ਕੌਮ ਦਾ ਦਰਜਾ ਦਿੱਤਾ। ਉਹ ਕੌਮ ਜਿਹੜੀ ਚਿੜੀਆਂ ਤੋਂ ਬਾਜਾਂ ਨੂੰ ਤੁੜਵਾ ਸਕਦੀ ਸੀ, ਮਤਲਬ ਮਾੜੇ ਮਜਲੂਮਾਂ ਨੂੰ ਇੰਨਾ ਬਹਾਦਰ ਬਣਾ ਸਕਦੀ ਸੀ ਤਾਂ ਕਿ ਉਹ ਆਪਣੀ ਰਾਖੀ ਕਰਨ ਦੇ ਨਾਲ ਕਮਜ਼ੋਰਾਂ ਦੀ ਵੀ ਰੱਖਿਆ ਕਰ ਸਕੇ। ਸੱਚੇ ਸਿੱਖ ਨੂੰ ਸਿੱਖ ਧਰਮ ਦੇ ਸਿਧਾਂਤਾ 'ਤੇ ਚੱਲਣ ਮਨ ਤੇ ਆਤਮਾ ਦੀ ਸ਼ੁੱਧਤਾ, ਗਊ ਗਰੀਬ ਦੀ ਰੱਖਿਆ ਕਰਨ ਵਾਲਾ ਜਾਗ੍ਰਿਤ ਇਨਸਾਨ ਮੰਨਿਆ ਜਾਂਦਾ ਹੈ। ਸਿੱਖ ਧਰਮ ਵਿੱਚ ਅਨੁਸ਼ਾਸਨ ਦਾ ਬੜਾ ਮਹੱਤਵ ਹੈ। ਜਿਸਦੇ ਅਨੁਸਾਰ ਸਵੇਰੇ ਉੱਠ ਕੇ ਇਸ਼ਨਾਨ, ਨਾਮ ਜਪਣ, ਮਿਹਨਤ ਤੇ ਇਮਾਨਦਾਰੀ ਨਾਲ ਕਮਾਈ ਕਰਨੀ ਲੋੜਵੰਦਾਂ ਤੇ ਕਮਜ਼ੋਰਾਂ ਦੀ ਮਦਦ ਕਰਨੀ, ਇਸਤਰੀਆਂ ਦਾ ਸਤਿਕਾਰ ਅਤੇ ਸਦਾਚਾਰ ਸ਼ਾਮਲ ਹਨ। ਪ੍ਰਮਾਤਮਾ ਦੀ ਸ਼ਰਧਾ ਤੋਂ ਪ੍ਰੇਰਿਤ ਹੋ ਕੇ ਉਸਦੀ ਉਸਤਤ ਦਾ ਗਾਇਨ ਕਰਨਾ, ਉਸਦੀ ਪ੍ਰੇਮ ਭਗਤੀ ਵਿੱਚ ਲੀਨ ਹੋ ਕੇ ਉਸ ਇਕ ਪ੍ਰਮਾਤਮਾ ਦਾ ਜਾਪ ਕਰਨਾ, ਗਲਤੀ ਨਾਲ ਵੀ ਮੰਦਰਾਂ, ਮਸਜਿਦਾਂ, ਪੂਜਾ ਸਥਾਨਾਂ ਤੇ ਵਰਤ ਆਦਿ ਨਾਂ ਕਰਨਾ ਸਗੋਂ ਰੌਸ਼ਨ-ਦਿਮਾਗ ਆਦਮੀ ਵਾਂਗੂ ਵਿਚਰਨਾ ਹੀ ਸੱਚੇ ਸਿੱਖ ਦੀ ਨਿਸ਼ਾਨੀ ਹੈ। ਸਿੱਖ ਧਰਮ ਵਿੱਚ ਇੱਕ ਉਂਕਾਰ ਦਾ ਉਪਦੇਸ਼ ਦਿੰਦਿਆਂ ਗੁਰੂ ਨਾਨਕ ਜੀ ਨੇ ਕਿਹਾ ਕਿ ਸਾਰੀ ਮਨੁੱਖਤਾ ਇੱਕ ਪ੍ਰਭੂ ਦੀ ਸਿਰਜੀ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਜਿਸ ਅਨੁਸਾਰ ਸਾਰੀ ਸ਼੍ਰਿਸ਼ਟੀ ਇੱਕ ਪ੍ਰਮਾਤਮਾ ਨੇ ਸਿਰਜੀ ਹੈ ਅਤੇ ਇਸ ਸਾਂਝੀਵਾਲਤਾ ਨੂੰ ਪੁਗਾਉਣਾ ਹੀ ਮਨੁੱਖ ਦਾ ਪਰਮ-ਧਰਮ ਹੈ।

ਸਿੱਖ ਧਰਮ ਵਿੱਚ ਬੌਧਿਕਤਾ ਅਤਿ ਜ਼ਰੂਰੀ ਹੈ ਅਤੇ ਸਿੱਖ ਦਾ ਮਨ ਹਮੇਸ਼ਾ ਜਾਨਣ ਦੀ ਇੱਛਾ ਰੱਖਣ ਵਾਲਾ ਹੁੰਦਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਅਤੇ

14