ਪੰਨਾ:ਸਿੱਖ ਗੁਰੂ ਸਾਹਿਬਾਨ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਮ ਸਿੰਘ, ਜੋ ਗੁਰੂ ਜੀ ਦੇ ਬਹੁਤ ਹੀ ਸ਼ਰਧਾਲੂ ਸਨ, ਮਿਲਕੇ ਬਹੁਤ ਪ੍ਰਸੰਨ ਹੋ ਗੁਰੂ ਜੀ ਗਏ। ਗੁਰੂ ਜੀ ਇੱਥੋਂ ਪਟਨਾ ਚਲੇ ਗਏ। ਪਰਿਵਾਰ ਨੂੰ ਪਟਨਾ ਛੱਡ ਕੇ ਗੁਰੂ ਜੀ ਅਸਾਮ (ਕਾਮਰੂਪ) ਦੀ ਯਾਤਰਾ 'ਤੇ ਨਿਕਲ ਗਏ। ਇਥੇ ਰਾਜਾ ਰਾਮ ਸਿੰਘ ਦੀ ਅਗਵਾਈ ਵਿੱਚ ਮੁਗਲ ਫੌਜ ਅਤੇ ਕਾਮਰੂਪ ਦੇ ਰਾਜਾ ਵਿੱਚ ਹਥਿਆਰਬੰਦ ਟਕਰਾਅ ਨੂੰ ਗੁਰੂ ਜੀ ਨੇ ਗੱਲਬਾਤ ਰਾਹੀਂ ਖਤਮ ਕੀਤਾ। ਅਸਾਮ ਵਿੱਚ ਧੁਬਰੀ ਦੇ ਸਥਾਨ ਤੇ ਗੁਰੂ ਜੀਨੂੰ ਆਪਣੇ ਘਰ 'ਬਾਲ ਗੋਬਿੰਦ ਰਾਏ' ਦੇ ਜਨਮ ਬਾਰੇ ਪਤਾ ਲੱਗਿਆ। ਅਸਾਮ ਵਿੱਚ ਗੁਰੂ ਤੇਗ ਬਹਾਦਰ ਗੁਰੂ ਨਾਨਕ ਦੇਵ ਜੀ ਦੁਆਰਾ ਵਰੋਸਏ ਹੋਏ ਸਥਾਨਾਂ 'ਤੇ ਵੀ ਗਏ ਅਤੇ ਫਿਰ ਪਟਨਾ ਆ ਗਏ।

ਕੁੱਝ ਸਮਾਂ ਬਤੀਤ ਕਰਕੇ ਗੁਰੂ ਜੀ ਭਾਈ ਮਤੀ ਦਾਸ ਅਤੇ ਕੁੱਝ ਸਿੱਖਾਂ ਦੇ ਨਾਲ ਅਨੰਦਪੁਰ ਸਾਹਿਬ ਆ ਗਏ। ਅਨੰਦਪੁਰ ਦੀਆਂ ਸੰਗਤਾਂ ਨੇ ਗੁਰੂ ਜੀ ਦੇ ਆਉਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜਲਦੀ ਹੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਵੀ ਅਨੰਦਪੁਰ ਬੁਲਵਾ ਲਿਆ ਜਿੱਥੇ ਬਾਲ ਗੋਬਿੰਦ ਰਾਏ ਦੀ ਸਿੱਖਿਆ ਦਾ ਯੋਗ ਪ੍ਰਬੰਧ ਕੀਤਾ ਗਿਆ। ਕੀਰਤਪੁਰਸ ਅਨੰਦਪੁਰ ਦੇ ਨੇੜੇ ਹੀ ਇੱਕ ਹੋਰ ਕਸਬਾ ਮਾਖੋਵਾਲ ਦੀ ਸਥਾਪਨਾ ਕੀਤੀ ਗਈ। ਗੁਰੂ ਤੇਗ ਬਹਾਦਰ ਜੀ ਨੇ ਸਿੱਖਾਂ ਨੂੰ ਸੰਗਠਿਤ ਕਰਨ ਲਈ ਅਤੇ ਧਰਮ ਦੀ ਸਥਾਪਨਾ ਦੇ ਉਦੇਸ਼ ਨੂੰ ਲੈ ਕੇ ਹਿੰਦੂ ਧਰਮ ਦੇ ਕੇਂਦਰਾਂ ਦਾ ਵੀ ਦੌਰਾ ਕੀਤਾ। ਥਾਨੇਸਰ, ਪਿਹੋਵਾ ਤੇ ਸੈਫਾਬਾਦ ਥਾਵਾਂ 'ਤੇ ਜਾ ਕੇ ਲੋਕਾਂ ਦੇ ਦੁੱਖ ਦਰਦ ਦੂਰ ਕੀਤੇ।

ਇਸ ਸਮੇਂ ਦਾ ਮੁਗਲ ਬਾਦਸ਼ਾਹ ਔਰੰਗਜੇਬ ਬਹੁਤ ਕੱਟੜ ਮੁਸਲਮਾਨ ਬਾਦਸ਼ਾਹ ਸੀ। ਉਸੇ ਆਪਣੇ ਭਰਾਵਾਂ ਨੂੰ ਮਾਰ ਕੇ ਅਤੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰਕੇ ਰਾਜ-ਭਾਗ ਸੰਭਾਲਿਆ ਸੀ। ਉਸਦਾ ਵਿਚਾਰ ਸੀ ਕਿ ਉਹ ਇਸਲਾਮ ਰਾਜ ਕਾਇਮ ਕਰੇਗਾ। ਇਸ ਉਦੇਸ਼ ਦੀ ਪੂਰਤੀ ਲਈ ਉਸਨੇ ਹਿੰਦੂਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ 'ਤੇ ਭਾਰੇ ਟੈਕਸ ਲਾ ਦਿੱਤੇ ਅਤੇ ਜਨੇਊ ਲਹਾ ਕੇ ਧਰਮ ਪਰਿਵਰਤਨ ਕਰਨਾ ਸ਼ੁਰੂ ਕਰ ਦਿੱਤਾ। ਹਿੰਦੂਆਂ ਲਈ ਇਹ ਬੜਾ ਭਿਆਨਕ ਸਮਾਂ ਸੀ। ਕਸ਼ਮੀਰ ਦੇ ਪੰਡਤਾਂ ਨੂੰ ਵੀ ਚਿਤਾਵਨੀ ਦਿੱਤੀ ਗਈ ਕਿ ਉਹ ਜਾਂ ਤਾਂ ਇਸਲਾਮ ਕਬੂਲ ਕਰ ਲੈਣ ਜਾਂ ਫਿਰ ਸ਼ਾਹੀ ਹੁਕਮ ਨਾ ਮੰਨਣ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ। ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਿਤਾਂ ਨੇ ਅਨੰਦਪੁਰ ਆ ਕੇ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਕੀਤੀ। ਗੁਰੂ ਜੀ ਵਿਚਾਰਵਾਨ ਹੋ ਗਏ। ਗੁਰੂ ਜੀ ਨੂੰ ਸੋਚਾਂ ਵਿੱਚ ਪਏ ਦੇਖਕੇ ਬਾਲ ਗੋਬਿੰਦ ਰਾਏ ਨੇ ਇਸਦਾ ਕਾਰਨ ਪੁੱਛਿਆ, ਤਾਂ ਗੁਰੂ-ਪਿਤਾ ਨੇ ਕਿਹਾ ਕਿ 'ਇਸ ਸਮੇਂ ਕਿਸੇ ਮਹਾਂਪੁਰਸ਼ ਦੀ ਕੁਰਬਾਨੀ ਦੀ ਲੋੜ ਹੈ।' ਬਾਲ ਗੋਬਿੰਦ ਰਾਏ ਨੇ ਕਿਹਾ ਕਿ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ? ਗੁਰੂ ਤੇਗ ਬਹਾਦਰ ਨੂੰ ਬਾਲ ਗੋਬਿੰਦ

130