ਪੰਨਾ:ਸਿੱਖ ਗੁਰੂ ਸਾਹਿਬਾਨ.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਪਰ ਕਾਬਜ਼ ਸੀ ਤੈਮੂਰ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ। ਰਾਜ ਵਿੱਚ ਅਰਾਜਕਤਾ ਦਾ ਮਾਹੌਲ ਸੀ। ਸਮਾਜ ਦੀ ਵਰਗ ਵੰਡ ਨੇ ਲੋਕਾਂ ਨੂੰ ਬੁਰੀ ਤਰਾਂ ਉੱਚੀਆਂ ਨੀਵੀਆਂ ਸ਼੍ਰੇਣੀਆਂ ਵਿੱਚ ਵੰਡ ਦਿੱਤਾ ਸੀ। ਧਾਰਮਿਕ ਤੌਰ 'ਤੇ ਦੇਸ਼ ਹੋਰ ਵੀ ਮਾੜੇ ਦੌਰ ਵਿੱਚੋਂ ਲੰਘ ਰਿਹਾ ਸੀ। ਹਿੰਦੂ ਧਰਮ ਦੀਆਂ ਸਖ਼ਤ ਹਦਾਇਤਾਂ ਨੇ ਹਿੰਦੂਆਂ ਨੂੰ ਇੱਕ ਖਾਸ ਸੀਮਾ ਵਿੱਚ ਬੰਨਿਆ ਹੋਇਆ ਸੀ। ਮੁਸਲਮਾਨਾਂ ਦਾ ਰਾਜ ਹੋਣ ਕਰਕੇ ਉਹਨਾਂ ਨੂੰ ਖਾਸ ਰਿਆਇਤਾਂ ਮਿਲੀਆਂ ਹੋਈਆਂ ਸਨ। ਬਾਬੇ ਨਾਨਕ ਨੇ ਇਸੇ ਮਾਹੌਲ ਬਾਰੇ ਕਿਹਾ,

'ਕਲਕਾਤੀ ਕਸਾਈ ਰਾਜੇ ਧਰਮ ਪੰਖ ਕਰ ਉਡਰਿਆ
ਕੂੜ ਅਮਾਵਸ ਸੱਚ ਚੰਦਰਮਾ, ਦੀਸੈ ਨਾਹੀ ਕੈ ਚੜਿਆ।।'

ਇਸ ਤਰਾਂ ਦੇ ਬੁਰੇ ਹਾਲਾਤਾਂ ਵਿੱਚ ਦੇਸ਼ ਵਿੱਚ ਭਗਤੀ ਲਹਿਰ ਵੀ ਚੱਲ ਰਹੀ ਸੀ। ਜਿਸ ਵਿੱਚ ਸਮਾਜ ਸੁਧਾਰਕ ਕੁੱਝ ਸੂਫੀ ਸੰਤ, ਭਗਤ ਕਬੀਰ, ਬੁੱਲੇ ਸ਼ਾਹ, ਰਵੀਦਾਸ, ਮੀਰਾ ਤੇ ਤੁਲਸੀਦਾਸ ਆਦਿ ਆਪਣੇ ਸ਼ਬਦਾਂ 'ਤੇ ਭਜਨਾਂ ਰਾਹੀਂ ਦੇਸ਼ ਵਿੱਚ ਪ੍ਰਮਾਤਮਾ ਦੀ ਭਗਤੀ ਦਾ ਗੁਣਗਾਨ ਕਰ ਰਹੇ ਸਨ। ਇਹੋ ਜਿਹੇ ਸਮੇਂ ਵਿੱਚ ਸਿੱਖ ਧਰਮ ਦਾ ਉੱਥਾਨ ਹੋਇਆ। ਪੰਜਾਬ ਇਸ ਧਰਮ ਦਾ ਕੇਂਦਰ ਬਿੰਦੂ ਸੀ। ਇਸ ਧਰਮ ਨੇ ਜਿੱਥੇ ਨਿਮਾਣਿਆਂ ਤੇ ਨਿਤਾਣਿਆਂ ਨੂੰ ਮਾਣ ਤੇ ਤਾਣ ਬਖਸ਼ਿਆ ਉੱਥੇ 'ਸਰਬੱਤ ਦਾ ਭਲਾ' ਤੇ ਸਰਵ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਉਸ ਸਮੇਂ ਇਹੋ ਜਿਹੇ ਧਰਮ ਦੀ ਬਹੁਤ ਜ਼ਰੂਰਤ ਸੀ ਜਿਸਨੇ ਆਮ ਜਨ-ਸਧਾਰਨ ਨੂੰ ਗਲ ਨਾਲ ਲਾਇਆ ਉਹਨਾਂ ਨੂੰ ਸੇਧ ਦਿੱਤੀ। ਸਿੱਖ ਧਰਮ ਵਿੱਚ ਇੱਕ ਉਂਕਾਰ ਸ਼ਬਦ ਦੀ ਬੜੀ ਮਹੱਤਤਾ ਹੈ ਜਿਸ ਦੇ ਰਾਹੀਂ ਮਨੁੱਖ ਸੱਚੇ ਪ੍ਰਭੂ ਨੂੰ ਪਾ ਸਕਦਾ ਹੈ, ਉਸਦੀ ਭਗਤੀ ਕਰ ਸਕਦਾ ਹੈ, ਉਸਦੀ ਉਸਤਤ ਕਰ ਸਕਦਾ ਹੈ ਅਤੇ ਉਸਤੋਂ ਬਖਸ਼ਿਸ਼ਾਂ ਪਾ ਸਕਦਾ ਹੈ। ਸਿੱਖ ਧਰਮ ਵਿੱਚ ਪ੍ਰਭੂ ਨੂੰ ਨਿਰਾਕਰ, ਨਿਰਭਉ ਤੇ ਨਿਰਵੈਰ ਮੰਨਿਆ ਗਿਆ ਹੈ, ਜਿਸਨੂੰ ਸੱਚੇ ਅਮਲਾਂ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਪ੍ਰਮਾਤਮਾ ਸਰਵ-ਸ਼ਕਤੀਮਾਨ ਹੈ, ਸਭ ਦਾ ਪਾਲਣਹਾਰ ਹੈ, ਸੱਚੇ ਦੀ ਬੇਨਤੀ ਸੁਣਦਾ ਹੈ ਅਤੇ ਨਿਓਟਿਆਂ ਦੀ ਓਟ ਬਣਦਾ ਹੈ। ਸਿੱਖ ਧਰਮ ਵਿੱਚ ਵਹਿਮਾਂ-ਭਰਮਾਂ ਲਈ ਕੋਈ ਥਾਂ ਨਹੀਂ, ਕੋਈ ਮਹਿੰਗੇ ਚੜਾਵਿਆਂ ਦੀ ਲੋੜ ਨਹੀਂ, ਕੰਮ ਕਾਰ ਛੱਡ ਕੇ ਯੋਗੀ ਹੋਣ ਦੀ ਲੋੜ ਨਹੀਂ। ਉਹ ਤਾਂ

'ਹਸੰਦਿਆਂ, ਖੇਲਦਿੰਆਂ, ਪੈਨੰਦਿਆਂ ਖਾਵੰਦਿਆਂ ਵਿਚੈ ਹੋਵੇ ਮੁਕਤਿ॥'

ਦੀ ਧਾਰਨਾ 'ਤੇ ਅਧਾਰਿਤ ਹੈ। ਸੱਚੇ ਮਨ ਨਾਲ ਨਾਮ ਜਪਣ ਵਾਲਿਆਂ ਦੇ ਪ੍ਰਭੂ ਹਮੇਸ਼ਾ ਸੰਗ ਰਹਿੰਦਾ ਹੈ। ਸਿੱਖ ਧਰਮ ਦਾ ਅਨੁਆਈ ਗੁਰਮੁਖ ਕਹਾਉਂਦਾ ਹੈ ਜੋ ਸੱਚੇ ਪ੍ਰਭੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ ਕਿਸੇ ਨਾਲ ਵੈਰ-ਵਿਰੋਧ,ਊਚ-ਨੀਚ,

16