ਪੰਨਾ:ਸਿੱਖ ਗੁਰੂ ਸਾਹਿਬਾਨ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਗਏ ਅਤੇ ਤਿੰਨ ਦਿਨ ਬਾਅਦ ਬਾਹਰ ਨਿਕਲੇ ਅਤੇ ਕਿਹਾ 'ਨਾ ਕੋ ਹਿੰਦੂ ਨਾ ਮੁਸਲਮਾਨ'। ਹੁਣ ਗੁਰੂ ਨਾਨਕ ਦੇਵ ਜੀ ਨੇ ਸੱਚੇ ਰੱਬ ਦੀ ਪ੍ਰਾਪਤੀ ਕਰ ਲਈ ਸੀ ਅਤੇ ਇਸ ਸੱਚਾਈ ਦੇ ਮਾਰਗ ਨੂੰ ਦੁਨੀਆਂ ਵਿੱਚ ਫੈਲਾਉਣ ਲਈ ਉਹ ਯਾਤਰਾ 'ਤੇ ਨਿਕਲ ਪਏ ਉਸ ਸਮੇਂ ਉਹਨਾਂ ਦੀ ਉਮਰ ਲਗਭਗ ਤੀਹ ਸਾਲ ਸੀ।

ਗੁਰੂ ਨਾਨਕ ਦੇਵ ਜੀ ਨੇ 4 ਲੰਮੀਆਂ ਯਾਤਰਾਵਾਂ ਕੀਤੀਆਂ ਜਿਹਨਾਂ ਨੂੰ 'ਉਦਾਸੀਆਂ ਕਿਹਾ ਜਾਂਦਾ ਹੈ। ਉਹਨਾਂ ਨੇ ਪਹਿਲੀ ਉਦਾਸੀ ਵਿੱਚ ਸੁਲਤਾਨਪੁਰ, ਤਾਲੰਬਾ, ਪਾਣੀਪਤ, ਦਿੱਲੀ, ਵਾਰਾਨਸੀ, ਨਾਨਕਮੱਤਾ, ਆਸਾਮ, ਪਾਕਪਟਨ, ਸੈਦਪੁਰ, ਪਸਰੂਰ ਅਤੇ ਸਿਆਲਕੋਟ ਦੀ ਯਾਤਰਾ ਕੀਤੀ। ਉਹਨਾਂ ਨੇ ਇਸ ਯਾਤਰਾ ਵਿੱਚ ਸੈਦਪੁਰ ਨਾਂ ਦੇ ਸਥਾਨ 'ਤੇ ਅਮੀਰ ਮਲਿਕ ਭਾਗੋ ਦੇ ਘਰ ਦਾ ਵਧੀਆ ਭੋਜਨ ਛੱਡ ਕੇ ਗਰੀਬ ਤਰਖਾਣ ਭਾਈ ਲਾਲੋ ਦੇ ਘਰ ਭੋਜਨ ਖਾਧਾ ਤਾਂ ਜੋ ਮਿਹਨਤ ਨਾਲ ਕਮਾਈ ਕੀਤੀ ਦਾ ਮਹੱਤਵ ਦੱਸਿਆ ਜਾਵੇ। ਅੱਗੇ ਚੱਲ ਕੇ ਸੱਜਣ ਠੱਗ ਨੂੰ ਸਿੱਧੇ ਰਸਤੇ ਪਾਇਆ। ਕੁਰਕਸ਼ੇਤਰ ਵਿਖੇ ਸੂਰਜ ਗ੍ਰਹਿਣ ਮੌਕੇ ਪੰਡਤਾਂ ਨੂੰ ਉਪਦੇਸ਼ ਦਿੱਤਾ। ਹਰਦੁਆਰ ਵਿੱਚ ਪਿਤਰਾਂ ਨੂੰ ਪਾਣੀ ਦੇ ਰਹੇ ਹਿੰਦੂਆਂ ਨੂੰ ਸਮਝਾਇਆ ਕਿ ਜਿਸ ਤਰਾਂ ਇਥੋਂ ਪੰਜਾਬ ਦੇ ਖੇਤਾਂ ਨੂੰ ਪਾਣੀ ਨਹੀਂ ਭੇਜਿਆ ਜਾ ਸਕਦਾ ਉਸੇ ਤਰਾਂ ਪਿੱਤਰਾਂ ਨੂੰ ਵੀ ਪਾਣੀ ਨਹੀਂ ਜਾ ਸਕਦਾ। ਗੋਰਖਮੱਤਾ (ਪੀਲੀਭੀਤ) ਵਿਖੇ ਗੋਰਖ ਨਾਥ ਦੇ ਚੇਲਿਆਂ ਨੂੰ ਰਾਹੇ ਪਾਇਆ ਕਿ ਸੰਸਾਰ ਤੋਂ ਦੂਰ ਰਹਿ ਕੇ ਯੋਗੀ ਬਣਕੇ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ ਸਗੋਂ ਸੱਚੇ ਗੁਰੂ ਨਾਲ ਮਿਲਣ ਤੋਂ ਹੁੰਦੀ ਹੈ ਜੋ ਆਪਣੇ ਗਿਆਨ ਰਾਹੀਂ ਬੇਚੈਨ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਰੌਸ਼ਨੀ ਦਾ ਦੀਪ ਜਗਾਉਂਦਾ ਹੈ। ਯੋਗੀਆਂ ਨੂੰ ਅੰਦਰ ਚਾਨਣ ਹੋਇਆ ਅਤੇ ਗੋਰਖਮੱਤੇ ਦਾ ਨਾਂ ਨਾਨਕ ਮੱਤਾ ਹੋ ਗਿਆ।

ਗੁਰੂ ਨਾਨਕ ਦੇਵ ਜੀ ਆਪਣੀ ਦੂਸਰੀ ਉਦਾਸੀ ਦੱਖਣ ਵਿੱਚ ਧਨਾਸਰੀ ਘਾਟੀ, ਰਮੇਸ਼ਵਰਮ, ਕੰਨਿਆਕੁਮਾਰੀ ਅਤੇ ਸ੍ਰੀ ਲੰਕਾ ਤੱਕ ਗਏ। ਇਸ ਥਾਂ 'ਤੇ ਉਹ ਮਨਸੁਖ ਨਾਂ ਦੇ ਆਪਣੇ ਸ਼ਰਧਾਲੂ ਨੂੰ ਮਿਲੇ। ਉਨਾਂ ਨੇ ਸ਼ਿਵਨਾਥ ਨਾਂ ਦੇ ਰਾਜੇ ਨੂੰ ਵੀ ਆਪਣੇ ਬਚਨਾਂ ਨਾਲ ਨਿਹਾਲ ਕੀਤਾ। ਇਸ ਉਦਾਸੀ ਸਮੇਂ ਭਾਈ ਮਰਦਾਨੇ ਦੀ ਥਾਂ 'ਤੇ ਭਾਈ ਸੈਦੋ ਅਤੇ ਘੋਹੋ ਨੇ ਉਹਨਾਂ ਦਾ ਸਾਥ ਦਿੱਤਾ।

ਤੀਸਰੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਉੱਤਰ ਵਿੱਚ ਹਿਮਾਲਾ ਤੋਂ ਤਿੱਬਤ ਤੱਕ ਗਏ। ਸ੍ਰੀ ਨਗਰ ਉਹਨਾਂ ਦੀ ਠਹਿਰ ਵਾਲੀ ਥਾਂ ਇਤਿਹਾਸਕ ਗੁਰਦੁਆਰਾ ਸੁਸ਼ੋਭਿਤ ਹੈ। ਕਸ਼ਮੀਰ ਵਿੱਚ ਪੰਡਿਤ ਬ੍ਰਹਮ ਦੱਤ ਅਤੇ ਮੁਸਲਿਮ ਦਰਵੇਸ਼ ਕਾਮਲ ਗੁਰੂ ਜੀ ਤੋਂ ਪ੍ਰਭੂ ਭਗਤੀ ਦੇ ਸ਼ਬਦ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਤਿੱਬਤ ਵਿਖੇ ਝੀਲ ਮਾਨਸਰੋਵਰ ਵਿਖੇ ਸਿੱਧਾਂ ਨਾਲ ਗੋਸ਼ਟੀ ਕੀਤੀ। ਗੁਰੂ ਜੀ ਨੇ ਉਹਨਾਂ ਨੂੰ ਕੋਸਿਆ ਕਿ ਉਹ ਜ਼ਿੰਦਗੀ ਦੇ ਔਖੇ ਹਾਲਾਤਾਂ ਤੋਂ ਭੱਜ ਕੇ ਇੱਥੇ

22