ਪੰਨਾ:ਸਿੱਖ ਗੁਰੂ ਸਾਹਿਬਾਨ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਧੂਣੇ ਰਮਾ ਕੇ ਬੈਠੇ ਹਨ। ਉਹਨਾਂ ਨੇ ਦੱਸਿਆ ਕਿ ਜਿਸ ਤਰਾਂ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਵੀ ਖਿੜ ਸਕਦਾ ਹੈ। ਉਸ ਤਰਾਂ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਸੰਸਾਰ ਵਿੱਚ ਰਹਿ ਕੇ ਵੀ ਸੱਚੇ ਪ੍ਰਭੂ ਨੂੰ ਮਿਲ ਸਕਦੇ ਹਨ।

ਚੌਥੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਨੀਲਾ ਵੇਸ ਧਾਰਨ ਕਰਕੇ ਮੱਕੇ ਦਾ ਜੋ ਮੁਸਲਮਾਨਾਂ ਦਾ ਪ੍ਰਸਿੱਧ ਤੀਰਥ ਸਥਾਨ ਹੈ, ਰੁੱਖ ਕੀਤਾ। ਰਾਹ ਵਿੱਚ ਵਲੀ ਕੰਧਾਰੀ ਨਾਂ ਦੇ ਹੰਕਾਰੀ ਦਰਵੇਸ਼ ਨੂੰ ਸਿੱਧੇ ਰਾਹ ਪਾਇਆ। ਮੱਕੇ ਪਹੁੰਚੇ ਕੇ ਹਾਜੀਆਂ ਨੂੰ ਉਦਾਹਰਣ ਦੇ ਕੇ ਸਮਝਾਇਆ ਕਿ ਰੱਬ ਹਰ ਪਾਸੇ ਹੈ। ਜਿਸਨੂੰ ਸੱਚੇ ਕਰਮਾਂ ਰਾਹੀਂ ਹੀ ਮਿਲਿਆ ਜਾ ਸਕਦਾ ਹੈ। ਇਥੋਂ ਮਦੀਨਾ, ਮੁਲਤਾਨ ਹੁੰਦੇ ਹੋਏ ਐਮਨਾਵਾਦ ਪਹੁੰਚੇ। ਇਸ ਸਮੇਂ ਬਾਬਰ ਨੇ ਭਾਰਤ 'ਤੇ ਹਮਲਾ ਕੀਤਾ ਸੀ। ਚਾਰ ਚੁਫੇਰੇ ਹਾਹਾਕਾਰ ਮੱਚੀ ਹੋਈ ਸੀ। ਗੁਰੂ ਜੀ ਦੇ ਕੋਮਲ ਮਨ ਨੇ ਰੱਬ ਨੂੰ ਉਲਾਂਭਾ ਦਿੱਤਾ-

'ਖੁਰਾਸਾਨ ਖਸਮਾਨਾ ਕੀਯਾ, ਹਿੰਦੁਸਤਾਨ ਡਰਾਇਆ॥
ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ॥
ਏਤੀ ਮਾਰ ਪਈ ਕੁਰਲਾਣੈ, ਤੈਂ ਕੀ ਦਰਦ ਨਾ ਆਇਆ।।
('ਗ. ਗ. ਸ' 'ਆਸਾ')

ਗੁਰੂ ਜੀ ਦੀ ਉਮਰ ਜ਼ਿਆਦਾ ਹੋ ਰਹੀ ਸੀ। ਇਸ ਲਈ ਉਹ 1520 ਈ. ਵਿੱਚ ਪੰਜਾਬ ਆ ਕੇ ਰਹਿਣ ਲੱਗੇ। ਰਾਵੀ ਦਰਿਆ ਦੇ ਕੰਢੇ 'ਤੇ ਜ਼ਮੀਨ ਖਰੀਦ ਕੇ ਕਰਤਾਰਪੁਰ ਨਾਂ ਦਾ ਨਗਰ ਵਸਾਇਆ ਅਤੇ ਆਪਣੇ ਹੱਥੀਂ ਖੇਤੀ ਕੀਤੀ। ਇੱਥੇ 'ਕਿਰਤ' ਦੇ ਸਿਧਾਂਤ ਨੂੰ ਅਮਲੀ ਰੂਪ ਦਿੱਤਾ ਅਤੇ ਲੋਕਾਂ ਨੂੰ ਪ੍ਰੇਰਿਆ ਕਿ ਹੱਥੀਂ ਕੀਤੀ ਕਿਰਤ ਦੀ ਬੜੀ ਮਹਾਨਤਾ ਹੈ। ਕਰਤਾਰਪੁਰ ਵਿਖੇ ਆਪਣੇ ਖੇਤਾਂ ਵਿੱਚ ਕੰਮ ਕਰਦੇ ਗੁਰੂ ਨਾਨਕ ਨੇ ਸੰਸਾਰ ਵਿੱਚ ਪ੍ਰਭੂ ਪ੍ਰੇਮ, ਨਾਮ ਜਪੋ, ਵੰਡ ਛਕੋ ਤੇ ਕਿਰਤ ਕਰੋ ਦੇ ਬੀਜ ਵੀ ਬੀਜ ਦਿੱਤੇ। ਦੂਰੋਂ ਦੂਰੋਂ ਲੋਕ ਉਹਨਾਂ ਦੇ ਉਪਦੇਸ਼ ਸੁਣਨ ਲਈ ਆਉਂਦੇ ਉਹਨਾਂ ਲੋਕਾਂ ਨੂੰ ਸਿੱਖ ਕਿਹਾ ਜਾਂਦਾ ਸੀ। ਹਰ ਇੱਕ ਨੂੰ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਸੀ ਤਾਂ ਕਿ ਕਿਰਤ ਦੇ ਮਹੱਤਵ ਨੂੰ ਸਮਝਿਆ ਜਾਵੇ। ਕਰਤਾਰਪੁਰ ਵਿਖੇ ਕੰਮ ਵਿੱਚ ਹੱਥ ਵਟਾਉਣਾ ਅਤੇ ਫਿਰ ਸਾਂਝੀ ਥਾਂ 'ਤੇ ਬੈਠ ਕੇ ਬਿਨਾਂ ਕਿਸੇ ਊਚ-ਨੀਚ, ਭੇਦ-ਭਾਵ ਤੋਂ ਖਾਣਾ ਵਰਤਾਉਣਾ ਤੇ ਸਾਰਿਆਂ ਨੇ ਰਲ ਕੇ ਭੋਜਨ ਕਰਨ ਵਰਗੇ ਅਮਲ ਬਾਅਦ ਵਿੱਚ ਲੰਗਰ ਪ੍ਰਥਾ ਦੀ ਅਗਾਊ ਰੀਤ ਸੀ ਜੋ ਬਾਅਦ ਵਿੱਚ ਆਉਣ ਵਾਰੇ ਸਾਰੇ ਗੁਰੂਆਂ ਨੇ ਕਾਇਮ ਰੱਖੀ ਅਤੇ ਅੱਜ ਤੱਕ ਵੀ ਕਾਇਮ ਹੈ।

ਗੁਰੂ ਨਾਨਕ ਦੇਵ ਜੀ ਨੇ ਖਡੂਰ ਸਾਹਿਬ ਤੋਂ ਸਿੱਖ ਸ਼ਰਧਾਲੂ ਭਾਈ ਲਹਿਣਾ

23