ਪੰਨਾ:ਸਿੱਖ ਗੁਰੂ ਸਾਹਿਬਾਨ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਆਪਣਾ ਉਤਰਾਧਿਕਾਰੀ ਚੁਣਿਆ। ਗੁਰੂ ਜੀ ਨੇ ਭਾਈ ਲਹਿਣਾ ਨੂੰ ਕਈ ਪ੍ਰੀਖਿਆਵਾਂ ਵਿੱਚੋਂ ਪਾਸ ਹੋਣ ਉਪਰੰਤ ਇਸ ਮਹਾਨ ਕਾਰਜ ਲਈ ਚੁਣਿਆ। ਭਾਈ ਲਹਿਣਾ ਗੁਰੂ ਜੀ ਦੇ ਸਾਰੇ ਸਿੱਖਾਂ ਵਿੱਚੋਂ ਯੋਗ, ਗੁਰੂ ਦਾ ਹੁਕਮ ਮੰਨਣ ਵਾਲੇ ਅਤੇ ਨਿਮਰਤਾ ਦੇ ਪੁੰਜ ਸਨ। ਭਾਈ ਲਹਿਣਾ ਦਾ ਨਾਂ ਬਦਲ ਕੇ 'ਅੰਗਦ' ਕਰ ਦਿੱਤਾ ਗਿਆ, ਉਹ ਗੁਰੂ ਦੇ ਸਰੀਰ ਅਤੇ ਆਤਮਾ ਦੇ ਅੰਗ ਬਣ ਗਏ। ਇੱਕ ਖਾਸ ਸਭਾ ਵਿੱਚ ਜਿੱਥੇ ਬਹੁਤ ਸਾਰੇ ਸ਼ਰਧਾਲੂ ਜੁੜੇ ਹੋਏ ਸਨ, ਗੁਰੂ ਨਾਨਕ ਦੇਵ ਜੀ ਨੇ 'ਅੰਗਦ' ਨੂੰ ਰਸਮੀ ਤੌਰ 'ਤੇ ਵੀ ਗੁਰੂਗੱਦੀ 'ਤੇ ਬਿਠਾ ਦਿੱਤਾ। ਕੁਝ ਦਿਨਾਂ ਪਿੱਛੋਂ ਬਾਬਾ ਨਾਨਕ ਨੇ 1539 ਈ. ਨੂੰ ਆਪਣਾ ਸਰੀਰ ਤਿਆਗ ਦਿੱਤਾ। ਗੁਰੂ ਨਾਨਕ ਦੇਵ ਜੀ ਦੀਆਂ ਪ੍ਰਸਿੱਧ ਰਚਨਾਵਾਂ ਜਪੁ ਜੀ ਸਾਹਿਬ, ਸਿੱਧ ਗੋਸ਼ਿਟ, ਸੋਦਰ, ਆਸਾ ਦੀ ਵਾਰ, ਸੋਹਿਲਾ ਅਤੇ ਬਾਰਾਂ ਮਾਹ ਹਨ। ਗੁਰੂ ਗਰੰਥ ਸਾਹਿਬ ਵਿੱਚ ਉਹਨਾਂ ਦੇ 947 ਸ਼ਲੋਕ ਹਨ ਜੋ 19 ਰਾਗਾਂ ਵਿੱਚ ਲਿਖੇ ਹੋਏ ਹਨ।

ਭਾਈ ਗੁਰਦਾਸ ਆਪਣੀਆਂ ਵਾਰਾਂ ਵਿੱਚ ਲਿਖਦੇ ਹਨ—

'ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ।।
ਜਿਉਂ ਕਰ ਸੂਰਜ ਨਿਕਲਿਆ ਤਾਰੇ ਛੁਪੇ ਅੰਧੇਰ ਪਲੋਆ।।'

ਗੁਰੂ ਨਾਨਕ ਦੇਵ ਜੀ ਦੇ ਵਿਅਕਤੀਤਵ ਤੇ ਇਹ ਸ਼ਬਦ ਬਿਲਕੁਲ ਠੀਕ ਢੁਕਦੇ ਹਨ। ਉਹ ਜਿੱਥੇ ਪ੍ਰਭੂ ਭਗਤੀ 'ਤੇ ਜ਼ੋਰ ਦਿੰਦੇ ਸਨ, ਉੱਥੇ ਸਮਾਜ ਸੁਧਾਰਕ ਦੇ ਰੂਪ ਵਿੱਚ ਉਹਨਾਂ ਨੇ ਵਰਨਣਯੋਗ ਦੇਣ ਦਿੱਤੀ। ਵਹਿਮਾਂ ਭਰਮਾਂ ਵਿੱਚ ਗ੍ਰਸੇ ਸਮਾਜ ਨੂੰ ਉਹਨਾਂ ਨੇ ਸਮਝਾਇਆ-

'ਥਿਤੁ ਵਾਰ ਨਾ ਜੋਗੀ ਜਾਣੈ ਰੁੱਤ ਮਾਹ ਨਾ ਕੋਈ॥
ਜਾ ਕਰਤਾ ਸ੍ਰਿਸ਼ਟੀ ਕੋਂ ਸਾਜੇ ਆਪੇ ਜਾਣੇ ਸੋਈ।।'
(ਜਪੁ ਜੀ ਸਾਹਿਬ)

ਇਹ ਸ਼ਬਦ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਮਹੱਤਤਾ ਰੱਖਦਾ ਸੀ ਅੱਜ ਵੀ ਇਸਦੀ ਉਤਨੀ ਹੀ ਮਹੱਤਤਾ ਹੈ। ਸਮਾਜ ਅੱਜ ਵੀ ਉਸੇ ਚੌਰਾਹੇ 'ਤੇ ਖੜਾ ਹੈ। ਵਹਿਮ-ਭਰਮ, ਪਾਖੰਡ ਅਜੋਕੇ ਸਮਾਜ ਨੂੰ ਵੀ ਬੁਰੀ ਤਰਾਂ ਚੰਬੜੇ ਹੋਏ ਹਨ। ਦਿਨਾਂ, ਤਿੱਥਾਂ, ਵਾਰਾਂ ਵਿੱਚ ਉਲਝਿਆ ਪੰਜਾਬੀ ਸਮਾਜ ਰਹਿਤਲ ਵੱਲ ਜਾ ਰਿਹਾ ਹੈ। ਬਾਬੇ ਨਾਨਕ ਦੀ ਬਾਣੀ ਅੱਜ ਵੀ ਉੱਨੀ ਹੀ ਸਾਰਥਕ ਹੈ ਜੇ ਕਰ ਇਸਨੂੰ ਕੋਈ ਹਰਿਆ ਬੂਟ ਲਾਗੂ ਕਰ ਸਕੇ। ਇਸਤਰੀਆਂ ਦੀ ਸਮਾਜ ਵਿੱਚ ਉਸ ਸਮੇਂ ਦੀ ਦਸ਼ਾ ਨੂੰ ਲੈ ਕੇ ਬਾਬੇ ਨਾਨਕ ਨੇ ਕਿਹਾ ਸੀ-

'ਸੋ ਕਿਉ ਮੰਦਾ ਆਖੀਐ, ਜਿਤੁ ਜੰਮੇ ਰਾਜਾਨ।।'

24