ਪੰਨਾ:ਸਿੱਖ ਗੁਰੂ ਸਾਹਿਬਾਨ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਦਿ ਖੇਡਣ ਲਈ ਵੀ ਬੁਲਾਵਾ ਭੇਜਿਆ ਤਾਂ ਵੀ ਚੰਦੂ ਸ਼ਾਹ ਜਿਹੇ ਮੁਗਲ ਦਰਬਾਰ ਦੇ ਦਰਬਾਰੀ ਭਰਮ-ਭੁਲੇਖ ਖੜੇ ਕਰਦੇ ਰਹਿੰਦੇ ਸਨ। ਮੁਗਲ ਬਾਦਸ਼ਾਹ ਨੇ ਚੰਦੂ ਸ਼ਾਹ ਦੀ ਚੁੱਕ ਵਿੱਚ ਆ ਕੇ ਗੁਰੂ ਜੀ ਨੂੰ ਦਿੱਲੀ ਸੱਦਿਆ। ਗੁਰੂ ਜੀ ਨੂੰ ਮਿਲਕੇ ਜਹਾਂਗੀਰ ਖੁਸ਼ ਹੋਇਆ ਅਤੇ ਉਹ ਇਕੱਠੇ ਕਈ ਮੁਹਿੰਮਾਂ 'ਤੇ ਵੀ ਗਏ। ਜਹਾਂਗੀਰ ਗੁਰੂ ਜੀ ਦੀ ਬਹਾਦਰੀ ਦਾ ਕਾਇਲ ਸੀ। ਗੁਰੂ ਜੀ ਨੇ ਆਪਣੇ ਜੰਗੀ ਅਭਿਆਸ ਅਤੇ ਆਪਣੀ ਧਾਰਮਿਕ ਰੰਗਣਾ ਨਾਲ ਸਿੱਖਾਂ ਨੂੰ ਬਹਾਦਰ ਤੋਂ ਯੋਧੇ ਬਣਾ ਦਿੱਤਾ। ਮੁਗਲ ਬਾਦਸ਼ਾਹ ਦੇ ਦਰਬਾਰੀਆਂ ਨੇ ਫਿਰ ਚੁਗਲੀ ਕੀਤੀ ਕਿ ਗੁਰੂ ਜੀ ਦੀ ਤਾਕਤ ਦਿਨੋ-ਦਿਨ ਵਧ ਰਹੀ ਹੈ, ਇਸ ਨੂੰ ਰੋਕਿਆ ਜਾਵੇ। ਬਾਦਸ਼ਾਹ ਇਸ ਸਮੇਂ ਆਗਰਾ ਵਿਖੇ ਸੀ ਉਸਨੇ ਗੁਰੂ ਜੀ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਅਤੇ ਗੁਰੂ ਜੀ ਨੂੰ ਕੈਦ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿੱਤਾ। ਕਿਲੇ ਵਿੱਚ ਪਹਾੜੀ ਰਾਜੇ ਵੀ ਕੈਦ ਕੀਤੇ ਹੋਏ ਸਨ। ਉਹ ਗੁਰੂ ਜੀ ਦੀ ਜੀਵਨ ਸ਼ੈਲੀ ਤੋਂ ਬੇਹੱਦ ਪ੍ਰਭਾਵਿਤ ਹੋਏ ਅਤੇ ਗੁਰੂ ਜੀ ਨਾਲ ਉਹਨਾਂ ਦੀ ਨੇੜਤਾ ਹੋ ਗਈ।

ਜਲਦੀ ਹੀ ਬਾਦਸ਼ਾਹ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸਨੇ ਗੁਰੂ ਜੀ ਨੂੰ ਰਿਹਾ ਕਰਨ ਦਾ ਹੁਕਮ ਜਾਰੀ ਕੀਤਾ। ਪਰੰਤੂ ਗੁਰੂ ਜੀ ਆਪਣੇ ਨਾਲ 52 ਹੋਰ ਰਾਜਿਆਂ ਨੂੰ, ਜੋ ਛੋਟੇ-ਮੋਟੇ ਕਾਰਨਾਂ ਕਰਕੇ ਜੇਲ ਵਿੱਚ ਤੁੰਨੇ ਹੋਏ ਸਨ, ਨੂੰ ਲੈ ਕੇ ਕਿਲੇ ਤੋਂ ਬਾਹਰ ਆਉਣ ਲਈ ਰਜ਼ਾਮੰਦ ਹੋਏ। ਬਾਦਸ਼ਾਹ ਨੇ ਇਹ ਮੰਗ ਸਵੀਕਾਰ ਕਰ ਲਈ ਇਸੇ ਘਟਨਾ ਕਰਕੇ ਗੁਰੂ ਹਰ ਗੋਬਿੰਦ ਜੀ ਨੂੰ 'ਬੰਦੀ ਛੋੜ ਦਾਤਾ' ਵੀ ਕਿਹਾ ਜਾਂਦਾ ਹੈ। ਬੰਦੀ ਛੋੜ ਦਾ ਮਤਲਬ ਹੈ- ਕੈਦੀਆਂ ਨੂੰ ਛੁਡਾਉਣ ਵਾਲਾ। ਗੁਰੂ ਜੀ ਉੱਥੋਂ ਅੰਮ੍ਰਿਤਸਰ ਆ ਗਏ।

ਗੁਰੂ ਨਾਨਕ ਦੇਵ ਜੀ ਤਰਾਂ ਗੁਰੂ ਹਰਗੋਥਿੰਦ ਸਾਹਿਬ ਨੇ ਵੀ ਸਿੱਖੀ ਦੇ ਪ੍ਰਚਾਰ ਲਈ ਦੂਰ-ਦੂਰ ਤੌਕ ਯਾਤਰਾਵਾਂ ਕੀਤੀਆਂ। ਕਸ਼ਮੀਰ ਜਾ ਕੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਸਿੱਖ ਧਰਮ ਵਿੱਚ ਪਰਿਵਰਤਿਤ ਕੀਤਾ। ਉਹ ਉੱਤਰ ਪ੍ਰਦੇਸ਼ ਗਏ ਅਤੇ ਕਈ ਧਰਮਸ਼ਾਲਾਵਾਂ ਬਣਾਈਆਂ ਤਾਂ ਕਿ ਸਿੱਖ ਸੰਗਤ ਜੁੜ ਸਕੇ। ਇਸ ਸਮੇਂ ਸ੍ਰੀ ਚੰਦ ਬਾਬਾ ਜੀ ਬਹੁਤ ਬਜ਼ੁਰਗ ਹੋ ਚੁੱਕੇ ਸਨ ਅਤੇ ਜ਼ਿਆਦਾ ਚੱਲ ਫਿਰ ਨਹੀਂ ਸਕਦੇ ਸਨ। ਗੁਰੂ ਹਰਗੋਬਿੰਦ ਸਾਹਿਬ ਉਹਨਾਂ ਨੂੰ ਮਿਲੇ ਤੇ ਅਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਨਗਰ ਵਿੱਖੇ ਗੁਰੂ ਘਰ ਦੀ ਭਗਤ ਮਾਤਾ ਭਾਗਭਰੀ ਨੇ ਗੁਰੂ ਜੀ ਨੂੰ ਆਪਣੇ ਹੱਥੀਂ ਬਣਾਇਆ ਹੋਇਆ ਚੋਲਾ ਭੇਟ ਕੀਤਾ। ਉਥੇ ਮਾਈ ਦੀ ਯਾਦ ਵਿੱਚ ਗੁਰੂਦੁਆਰਾ ਬਣਿਆ ਹੋਇਆ ਹੈ। ਇੱਥੇ ਕਸ਼ਮੀਰ ਵਿੱਚ ਰਹਿੰਦਿਆਂ ਹੀ ਉਹਨਾਂ ਨੇਂ ਜਹਾਂਗੀਰ ਦੀ ਮੌਤ ਬਾਰੇ ਸੁਣਿਆ। ਉਹ ਵਾਪਸ ਅੰਮ੍ਰਿਤਸਰ ਗਏ ਸਨ।

1628 ਈ. ਵਿੱਚ ਸ਼ਾਹਜਹਾਨ ਮੁਗਲ ਬਾਦਸ਼ਾਹ ਬਣਿਆ। ਗੁਰ ਹਰੋਗਬਿੰਦ

72