ਪੰਨਾ:ਸਿੱਖ ਗੁਰੂ ਸਾਹਿਬਾਨ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਹਿਬ ਅਤੇ ਸ਼ਾਹਜਹਾਨ ਇੱਕ ਹੀ ਜੰਗਲ ਦੇ ਵਿੱਚ ਸ਼ਿਕਾਰ ਕਰ ਰਹੇ ਸਨ ਤਾਂ ਬਾਦਸ਼ਾਹ ਦੇ ਬਾਜ਼ ਕਾਰਨ ਸਿੱਖਾਂ ਤੇ ਮੁਗਲਾਂ ਵਿੱਚਕਾਰ ਝੜਪ ਹੋ ਗਈ। ਸ਼ਾਹ ਜਹਾਨ ਨੇ ਜਰਨੈਲ ਮੁਖਲਿਸ ਖਾਨ ਦੀ ਅਗਵਾਈ ਵਿੱਚ ਫੌਜ ਗੁਰੁ ਜੀ ਨਾਲ ਲੜਾਈ ਕਰਨ ਲਈ ਭੇਜੀ ਪਰ ਮੁਗਲ ਹਾਰ ਗਏ। ਮੁਖਲਿਸ ਖਾਨ ਤੇ ਸ਼ਮਸ ਖਾਨ ਮਾਰੇ ਗਏ। ਇਹ ਲੜਾਈ 1631 ਈ. ਵਿੱਚ ਲੜੀ ਗਈ ਤੇ ਇਸ ਤੋਂ ਪਿੱਛੋਂ ਗੁਰੂ ਜੀ ਕਰਤਾਰਪੁਰ ਆ ਗਏ ਜਿੱਥੇ 1634 ਈ. ਵਿੱਚ ਮੁਗਲ ਕਮਾਂਡਰ ਪੈਂਦੇ ਖਾਨ ਦੀ ਅਗਵਾਈ ਵਿੱਚ ਮੁਗਲ ਫੌਜ ਨੇ ਇਕ ਵਾਰ ਫਿਰ ਹਮਲਾ ਕੀਤਾ ਗਿਆ। ਇੱਥੇ ਵੀ ਮੁਗਲ ਫੌਜਾਂ ਹਾਰ ਗਈਆਂ, ਬਿਖਰ ਗਈਆਂ ਅਤੇ ਬਹੁਤ ਸਾਰੇ ਉਹਨਾਂ ਦੇ ਆਦਮੀ ਮਾਰੇ ਗਏ। ਇਹਨਾਂ ਜੰਗਾਂ ਨਾਲ ਸਿਖਾਂ ਵਿੱਚ ਆਤਮ ਵਿਸ਼ਵਾਸ ਤੇ ਹੌਂਸਲਾ ਵਧ ਗਿਆ। ਇਹਨਾਂ ਲੜਾਈਆਂ ਵਿੱਚ ਸਿੱਖਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ। ਜਿਸਦਾ ਗੁਰੂ ਜੀ ਨੂੰ ਬਹੁਤ ਦੁੱਖ ਸੀ। ਉਹ ਪਹਿਲੇ ਸਿੱਖ ਗੁਰੂ ਸਨ ਜਿਹਨਾਂ ਨੇ ਆਪਣੇ ਹੱਥ ਵਿੱਚ ਹਥਿਆਰ ਚੁੱਕੇ ਸਨ। ਉਨਾਂ ਨੂੰ ਲਹਿਰਾ, ਗੁਰੂਸਰ ਤੇ ਕੀਰਤਪੁਰ ਦੀਆਂ ਜੰਗਾਂ ਵੀ ਲੜਨੀਆਂ ਪਈਆਂ, ਹਾਲਾਤ ਹੀ ਅਜਿਹੇ ਬਣ ਚੁੱਕੇ ਸਨ। ਗੁਰੂ ਜੀ ਨੇ ਆਪਣੇ ਪਿਤਾ 'ਤੇ ਹੋਏ ਅਣਮਨੁੱਖੀ ਜ਼ੁਲਮ ਦਾ ਬਦਲਾ ਲੈਣਾ ਸੀ। ਉਸ ਸਮੇਂ ਦੀ ਮੁਗਲ ਸਰਕਾਰ ਬਹੁਤ ਜ਼ਾਲਮ ਹੋ ਚੁੱਕੀ ਸੀ। ਸਿੱਖਾਂ ਵਿੱਚ ਵੀ ਕੁੱਝ ਵਿਰੋਧੀ ਤਾਕਤਾਂ ਮੀਣੇ ਅਤੇ ਧੀਰਮੱਲੀਏ ਗੁਰੂ ਜੀ ਦੇ ਵਿਰੁੱਧ ਲਗਾਤਾਰ ਗੋਦਾਂ ਗੁੰਦ ਰਹੇ ਸਨ। ਇਹੋ ਜਿਹੇ ਸਮੇਂ ਦਾ ਸਾਹਮਣਾ ਕਰਦਿਆਂ ਹੋਇਆਂ ਗੁਰੂ ਹਰਗੋਬਿਦ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਦੇ ਸ਼ੁਰੂ ਕੀਤੇ ਸ਼ਾਤ ਮਿਸ਼ਨ ਨੂੰ ਸੰਤ ਸਿਪਾਹੀ ਮਿਸ਼ਨ ਵਿੱਚ ਬਦਲਣਾ ਪਿਆ। ਸਾਰੀਆਂ ਲੜਾਈਆਂ ਵਿੱਚ ਗੁਰੂ ਜੀ ਨੇ ਜਿੱਤ ਪ੍ਰਾਪਤ ਕੀਤੀ ਪਰ ਉਹਨਾਂ ਨੇ ਕਿਸੇ ਇਲਾਕੇ 'ਤੇ ਕੋਈ ਕਬਜ਼ਾ ਨਹੀਂ ਕੀਤਾ। ਉਹ ਸੰਤ ਸਨ ਅਤੇ ਆਪਣੇ ਧਰਮ ਦੇ ਪ੍ਰਚਾਰ ਲਈ ਉਹਨਾਂ ਨੇ ਅਨੇਕਾਂ ਕਸ਼ਟ ਝੱਲੇ।

ਗੁਰੂ ਜੀ ਦਾ ਹਿਰਦਾ ਬਹੁਤ ਨਰਮ ਅਤੇ ਵਿਸ਼ਾਲ ਸੀ। ਉਹ ਹਮੇਸ਼ਾ ਜ਼ਰੂਰਤਮੰਦਾਂ ਦੀ ਮਦਦ ਅਤੇ ਗਰੀਬਾਂ ਦੀ ਮਦਦ ਕਰਦੇ ਸਨ। ਕਰਤਾਰਪੁਰ ਵਿਖੇ ਉਹਨਾਂ ਨੇ ਆਪਣੇ ਖਰਚ 'ਤੇ ਇੱਕ ਮਸਜਿਦ ਬਣਾ ਕੇ ਦਿੱਤੀ। ਸ਼ਾਹੀ ਕਾਜ਼ੀ ਦੀ ਲੜਕੀ ਬੀਬੀ ਕੌਲਾ ਨੂੰ ਰਹਿਣ ਲਈ ਥਾਂ ਦਿੱਤੀ। ਉਸਦੇ ਨਾਂ 'ਤੇ ਇੱਕ ਸਰੋਵਰ 'ਕੌਲਸਰ' ਵੀ ਬਣਵਾਇਆ। ਕੌਲਾਂ ਗੁਰੂ ਘਰ ਦੀ ਵੱਡੀ ਪ੍ਰਸ਼ੰਸਕ ਸੀ। ਉਸਦੇ ਪਿਤਾ ਨੇ ਗੁਰੂ ਘਰ ਲਈ ਕਾਬਲ ਦੇ ਸਿੱਖਾਂ ਵੱਲੋਂ ਭੇਜੇ ਘੋੜੇ ਮੁਗਲਾਂ ਨੂੰ ਫੜਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਸੀ। ਭਾਈ ਬਿਧੀ ਚੰਦ ਨੇ ਮੁਗਲ ਸ਼ਾਹੀ ਤਬੇਲੇ ਵਿੱਚ ਨੌਕਰ ਦਾ ਵੇਸ ਧਾਰਨ ਕਰਕੇ ਕੰਮ ਕੀਤਾ ਅਤੇ ਆਪਣੇ ਬਹਾਦਰੀ ਅਤੇ ਚਤੁਰਾਈ ਨਾਲ ਦੋਵਾਂ ਘੋੜਿਆਂ 'ਦਿਲਬਾਗ' ਅਤੇ 'ਗੁਲਬਾਗ' ਨੂੰ ਵਾਪਸ ਲੈ ਕੇ ਆਇਆ। ਗੁਰੂ ਜੀ ਨੇ ਇਹਨਾਂ ਵਿੱਚੋ ਦਿਲਬਾਗ ਦਾ ਨਾਂ ਜੈ ਭਾਈ ਅਤੇ ਗੁਲਬਾਗ ਦਾ ਨਾਂ

73