ਪੰਨਾ:ਸਿੱਖ ਗੁਰੂ ਸਾਹਿਬਾਨ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਹੇਲਾ ਰੱਖ ਦਿੱਤਾ। ਇੱਕ ਮੁਸਲਮਾਨ ਫਕੀਰ ਬੁੱਢਣ ਸ਼ਾਹ ਗੁਰੂ ਘਰ ਦਾ ਬਹੁਤ ਪਿਆਰਾ ਪ੍ਰਸੰਸਕ ਸੀ। ਆਪਣੇ ਅੰਤਿਮ ਸਮੇਂ ਉਸ ਨੇ ਗੁਰੂ ਜੀ ਦੇ ਹੱਥੋਂ ਦੁੱਧ ਦਾ ਪਿਆਲਾ ਲੈ ਕੇ ਪੀਤਾ ਅਤੇ ਕਿਹਾ ਕਿ ਹੁਣ ਉਹ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਸਕੇਗਾ। ਗੁਰੂ ਜੀ ਨੇ ਉਸ ਨਾਲ ਕੁੱਝ ਸਮਾਂ ਬਿਤਾਇਆ ਅਤੇ ਹਮਦਰਦੀ ਪ੍ਰਗਟ ਕੀਤੀ। ਫਕੀਰ ਛੇਤੀ ਹੀ ਅਕਾਲ ਚਲਾਣਾ ਕਰ ਗਿਆ। ਉਸ ਦੀ ਯਾਦ ਵਿੱਚ ਇੱਕ ਤਕੀਆ ਬਣਾਇਆ ਗਿਆ। ਉਸ ਦੇ ਨਾਲ ਹੀ ਬੁੱਢਣ ਸ਼ਾਹ ਦੇ ਪਾਲਤੂ ਜਾਨਵਰ ਬੱਕਰੀ, ਸ਼ੇਰ ਤੇ ਕੁੱਤੇ ਦੀਆਂ ਮੜੀਆਂ ਬਣੀਆਂ ਹੋਈਆਂ ਹਨ।

ਗਰ ਸਾਰਿਬ ਨੇ ਬਾਬਾ ਗੁਰਦਿਤਾ ਦੀ ਮਾਰਫਤ 1626 ਈ. ਵਿੱਚ ਕਹਿਲੂਰ ਦੇ ਰਾਜੇ ਤਾਰਾ ਚੰਦ ਤੋਂ ਜ਼ਮੀਨ ਖਰੀਦ ਕੇ ਕੀਰਤਪੁਰ ਨਗਰ ਵਸਾਇਆ। ਬਾਬਾ ਗੁਰਦਿੱਤਾ ਜੀ ਨੇ ਇੱਥੇ ਪੱਕੇ ਮਕਾਨ, ਧਰਮਸ਼ਾਲ ਤੇ ਬਜ਼ਾਰ ਅਬਾਦ ਕਰਾਏ । ਇਹ ਬਾਗਾਂ ਦਾ ਸ਼ਹਿਰ ਸੀ। ਇੱਥੇ ਗੁਰਦੁਆਰਾ ਚਰਨ ਕਮਲ ਸੁਸ਼ੋਭਿਤ ਹੈ। ਬੁੱਢਣ ਸ਼ਾਹ ਦੇ ਤਕੀਏ ਦੇ ਨੇੜੇ ਇੰਕ ਬਾਉਲੀ ਵੀ ਬਣਾਈ ਗਈ। ਬਾਬਾ ਸਰੀ ਚੰਦ ਨੇ ਵੀ ਗੁਰਦਿੱਤਾ ਦੀ ਮਦਦ ਕੀਤੀ। 1634 ਈ. ਵਿੱਚ ਗੁਰੂ ਜੀ ਨੇ ਹੁਣ ਕੀਰਤਪੁਰ ਨੂੰ ਆਪਣਾ ਟਿਕਾਣਾ ਬਣਾ ਲਿਆ। ਉਹਨਾਂ ਦੇ ਕੋਲ ਇਸ ਸਮੇਂ ਉਹਨਾਂ ਦਾ ਪਰਿਵਾਰ ਸੀ। ਕੀਰਤਪੁਰ ਇੱਕ ਸ਼ਾਂਤ ਜਗਾ ਸੀ, ਇੱਥੇ ਰਹਿ ਕੇ ਗੁਰੂ ਜੀ ਨੇ ਆਪਣਾ ਮਨ ਪ੍ਰਮਾਤਮਾ ਦੀ ਭਗਤੀ ਵਲ ਲਾਇਆ। ਹੁਣ ਉਹਨਾਂ ਨੇ ਆਪਣਾ ਵਾਰਸ ਵੀ ਚੁਨਣਾ ਸੀ। ਗੁਰੂ ਜੀ ਦੀ ਸ਼ਾਦੀ ਮਾਤਾ ਦਮੋਦਰੀ ਨਾਲ ਹੋਈ ਸੀ। ਕੁੱਝ ਵਿਦਵਾਨਾਂ ਦੀ ਰਾਇ ਅਨੁਸਾਰ ਉਹਨਾਂ ਦੇ ਤਿੰਨ ਵਿਆਹ ਹੋਏ। ਮਾਤਾ ਦਮੋਦਰੀ, ਮਾਤਾ ਨਾਨਕੀ ਅਤੇ ਮਹਾਂ ਦੇਵੀ ਉਹਨਾਂ ਦੀ ਤਿੰਨ ਸੁਪੱਤਨੀਆਂ ਦੇ ਨਾਮ ਸਨ। ਉਹਨਾਂ ਦੇ ਘਰ ਪੰਜ ਪੁੱਤਰ- ਬਾਬਾ ਗੁਰਦਿੱਤਾ, ਸੂਰਜ ਮੱਲ, ਅਨੀ ਰਾਏ, ਅਟੱਲ ਰਾਏ ਅਤੇ ਤੇਗ ਬਹਾਦਰ ਸੀ। ਉਹਨਾਂ ਦੀ ਇੱਕ ਸਪੁੱਤਰੀ ਬੀਬੀ ਵੀਰੋ ਵੀ ਸੀ। ਬਾਬਾ ਗੁਰਦਿੱਤਾ ਅਤੇ ਅਟੱਲ ਰਾਏ ਦੀ ਮੌਤ ਗੁਰੂ ਜੀ ਦੇ ਜੀਵਨਕਾਲ ਵਿੱਚ ਹੀ ਹੋ ਗਈ ਸੀ। ਸੂਰਜ ਮੌਲ ਅਤੇ ਅਨੀ ਰਾਏ ਨੂੰ ਗੁਰਗੱਦੀ ਦੇ ਕਾਬਲ ਨਹੀਂ ਸਮਝਿਆ ਜਾਂਦਾ ਸੀ ਕਿਉਂਕਿ ਉਹ ਬਹੁਤ ਹੀ ਸੰਸਾਰਿਕ ਕੰਮਾਂ ਵਿੱਚ ਉਲਝੇ ਰਹਿੰਦੇ ਸਨ। ਤੇਗ਼ ਬਹਾਦਰ ਜ਼ਿਆਦਾ ਸਮਾਂ ਭਗਤੀ ਵਿੱਚ ਲੀਨ ਰਹਿੰਦੇ ਸਨ ਅਤੇ ਇਧਰ ਉਹਨਾਂ ਦਾ ਕੋਈ ਲਗਾਅ ਨਹੀਂ ਸੀ। ਬੀਬੀ ਵੀਰੋ ਦਾ ਵਿਆਹ ਗੁਰੂ ਜੀ ਨੇ ਡਰੋਲੀ ਭਾਈ ਵਿਖੇ ਕਰ ਦਿੱਤਾ ਸੀ। ਬਾਬਾ ਗੁਰਦਿਤਾ ਦੇ ਦੋ ਪੁੱਤਰ ਸਨ- ਧੀਰ ਮੱਲ ਅਤੇ ਹਰ ਰਾਏ। ਧੀਰ ਮੱਲ ਆਪਣੇ ਆਪ ਨੂੰ ਗੱਦੀ ਦਾ ਵਾਰਸ ਸਮਝਦਾ ਸੀ ਪਰੰਤੂ ਉਹ ਨਾ ਤਾਂ ਗੁਰੂ ਦਾ ਆਗਿਆਕਾਰ ਸੀ ਤੇ ਨਾ ਹੀ ਗੁਰਬਾਣੀ ਤੇ ਭਗਤੀ ਵਿੱਚ ਪ੍ਰਪੱਕ ਸੀ। ਉਹ ਮੁਗਲਾਂ ਦੇ ਪ੍ਰਭਾਵ ਨਾਲ ਗੁਰਗੱਦੀ 'ਤੇ ਕਾਬਜ਼ ਹੋਣਾ ਚਾਹੁੰਦਾ ਸੀ। ਸੋ ਗੁਰੂ ਜੀ ਉਸ ਨਾਲ ਖਫ਼ਾ ਸਨ। ਹਰ ਰਾਇ ਗੁਰੂ ਜੀ ਦਾ ਆਗਿਆਕਾਰ, ਨਿਮਰ ਅਤੇਂ

74