ਪੰਨਾ:ਸਿੱਖ ਗੁਰੂ ਸਾਹਿਬਾਨ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ੍ਰੀ ਗੁਰੂ ਹਰ ਰਾਇ ਜੀ

'ਪਹਰ ਰਾਤ ਪਿਛਲੀ ਜਬ ਰਹੇ ਜਾਗਤ ਸੁਭਾਉ ਸੁਰ ਰਹੇ।
ਕਰ ਸੋਚਾਚਾਰ ਹੋਇ ਪੰਚ ਸਨਾਨੀ ਪੁਨ ਕਰੇ ਸਨਾਨ ਗੁਰ ਕੇਵਲ
ਗਿਆਨੀ।'
('ਮਹਿਮਾ ਪ੍ਰਕਾਸ਼')

ਸਿੱਖਾਂ ਦੇ ਸੱਤਵੇਂ ਗੁਰੂ ਹਰਿ ਰਾਇ ਜੀ ਦਾ ਜਨਮ 30 ਜਨਵਰੀ 1630 ਈ. ਨੂੰ ਕੀਰਤਪੁਰ ਵਿਖੇ ਹੋਇਆ। ਉਹਨਾਂ ਦੇ ਪਿਤਾ ਦਾ ਨਾਂ ਬਾਬਾ ਗੁਰਦਿੱਤਾ ਅਤੇ ਮਾਤਾ ਦਾ ਨਾਂ ਨਿਹਾਲ ਕੌਰ ਸੀ। ਬਾਬਾ ਗੁਰਦਿੱਤਾ ਛੇਵੇਂ ਗੁਰੂ ਹਰ ਗੋਬਿੰਦ ਸਾਹਿਬ ਦੇ ਵੱਡੇ ਸੁਪੋਤਰ ਸਨ। ਮਾਤਾ ਨਿਹਾਲ ਕੌਰ ਨੂੰ ਮਾਤਾ ਅਨੰਤੀ ਵੀ ਕਿਹਾ ਜਾਂਦਾ ਹੈ। ਬਾਬਾ ਗੁਰਦਿੱਤਾ ਦੇ ਦੋ ਸਪੁੱਤਰ ਸਨ- ਧੀਰ ਮੱਲ ਤੇ ਹਰਿ ਰਾਇ। ਗੁਰੂ ਹਰਗੋਬਿੰਦ ਸਾਹਿਬ ਦੀਆਂ ਹਦਾਇਤਾਂ 'ਤੇ ਬਾਬਾ ਗੁਰਦਿੱਤਾ ਜੀ ਨੇ 1624 ਈ. ਵਿੱਚ ਕੀਰਤਪੁਰ ਸਾਹਿਬ ਵਸਾਇਆ ਸੀ। ਗੁਰੂ ਹਰ ਰਾਇ ਇਸ ਥਾਂ 'ਤੇ ਆਪਣੇ ਦਾਦਾ ਗੁਰੂ ਹਰ ਗੋਬਿੰਦ ਜੀ ਕੋਲ ਲੰਬਾ ਸਮਾਂ ਰਹਿੰਦੇ ਰਹੇ। ਦਾਦਾ ਗੁਰੂ ਨਾਲ ਉਹਨਾਂ ਦਾ ਖਾਸ ਲਗਾਓ ਸੀ ਅਤੇ ਉਹ ਦਿਨ-ਰਾਤ ਉਹਨਾਂ ਦੀ ਸੰਗਤ ਤੇ ਸੇਵਾ ਵਿੱਚ ਬਤੀਤ ਕਰਦੇ ਸਨ। ਇਸੇ ਕਰਕੇ ਉਹ ਆਪਣੀ ਸ਼ਰਧਾ ਅਤੇ ਗੁਰੂ ਨਾਲ ਅਧਿਆਤਮਕ ਨੇੜਤਾ ਦੇ ਜ਼ਰੀਏ ਆਪਣੀ ਅੰਤਰ ਆਤਮਾ ਨੂੰ ਰੌਸ਼ਨ ਕਰ ਗਏ ਅਤੇ ਗਿਆਨ ਦੀ ਪ੍ਰਾਪਤੀ ਕੀਤੀ।

ਸਿੱਖ ਸੋਮਿਆਂ ਦੇ ਅਨੁਸਾਰ ਗੁਰੂ ਹਰ ਰਾਇ ਜੀ ਮੁੱਢਲੀ ਸਿਖਿਆ ਬਾਰੇ ਕੋਈ ਜਾਣਕਾਰੀ ਨ੍ਹੀਂ ਮਿਲਦੀ। ਪਰੰਤੂ ਗੁਰੂ ਜੀ ਸਿੱਖ ਗੁਰੂਆਂ ਦੇ ਵੰਸ਼ ਨਾਲ ਸਬੰਧ ਰੱਖਦੇ ਸਨ, ਉਹ ਸਿੱਖ ਧਰਮ ਦੇ ਉਚੇ-ਸੁਂਚੇ ਅਸੂਲਾਂ ਤੋ ਜਾਣੂ ਸਨ। ਆਪਣੇ ਜਨਮ ਤੋਂ ਹੀ ਉਹ ਸਿੱਖ ਲਹਿਰ ਨਾਲ ਜੁੜੇ ਹੋਏ ਸਨ, ਉਹਨਾਂ ਨੇ ਤਜਰਬੇ ਰਾਹੀਂ ਸਿੱਖ ਕੇ ਆਪਣੇ ਵਿਚਾਰਾਂ ਨੂੰ ਅਕਾਰ ਦਿੱਤਾ ਹੋਵੇਗਾ। ਇਹੀ ਕਿਹਾ ਜਾ ਸਕਦਾ ਹੈ

ਕਿ ਗੁਰੂ ਹਰ ਰਾਇ ਨੂੰ ਸਿੰਖਿਆ ਅਤੇ ਹਥਿਆਰ ਚਲਾਉਣ ਦੀ ਸਿਖਲਾਈ ਦਾਦਾ- ਗੁਰੂ ਹਰ ਗੋਬਿੰਦ ਸਾਹਿਬ ਨੇ ਹੀ ਦਿੱਤੀ ਹੋਵੇਗੀ। ਗੁਰੂ ਹਰਗੋਬਿੰਦ ਮਹਾਨ ਗੁਰੂ ਸਨ ਜਿਨਾਂ ਨੇ ਸਿੱਖ ਧਰਮ ਨੂੰ 'ਮੀਰੀ ਤੇ ਪੀਰੀ' ਦਾ ਸਿਧਾਂਤ ਦਿੱਤਾ। ਇਸ ਤਰਾਂ ਕੀਰਤਪੁਰ ਸਾਹਿਬ ਵਿਖੇ ਸਿੱਖੀ ਰਹੁ-ਰੀਤਾਂ ਤੇ ਧਾਰਮਿਕ ਗਤੀਵਿਧੀਆਂ ਨੇ ਬਾਲ

76