ਪੰਨਾ:ਸਿੱਖ ਗੁਰੂ ਸਾਹਿਬਾਨ.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰ ਰਾਇ ਦੇ ਮਨ 'ਤੇ ਗੂੜ੍ਹੀ ਛਾਪ ਛੱਡੀ। ਉਹਨਾਂਦਾ ਸੁਭਾਅ ਸੂਖਮ, ਹਿਰਦਾ ਕੋਮਲ ਅਤੇ ਮਨ ਸੋਚਵਾਨ ਹੋ ਗਿਆ। ਉਹਨਾਂ ਦੇ ਕੋਮਲ ਸੁਭਾਅ ਅਤੇ ਸਦਗੁਣਾਂ ਦੀਆਂ ਅਨੇਕਾਂ ਉਦਾਹਰਣਾ ਹਨ। ਇੱਕ ਵਾਰ ਉਹ ਸੈਰ ਕਰ ਰਹੇ ਸਨ। ਉਹਨਾਂ. ਨਾਲ ਦਾਦਾ-ਗੁਰੂ ਵੀ ਸਨ। ਲੰਬਾ ਚੋਲਾ ਪਾਇਆ ਹੋਣ ਕਰਕੇ ਬਾਲ ਹਰ ਰਾਇ ਤੋਂ ਕੁੱਝ ਫੁੱਲ ਪੱਤੀਆਂ ਟੁੱਟ ਕੇ ਬਿਖਰ ਗਈਆਂ। ਉਹਨਾਂ ਦਾ ਮਨ ਉਦਾਸ ਹੋ ਗਿਆ। ਗੁਰੂ ਹਰ ਗੋਬਿੰਦ ਨੇ ਨਸੀਹਤ ਦਿੱਤੀ ਕਿ ਲੰਬਾ ਚੋਲਾ ਪਹਿਨ ਕੇ ਉਸਨੂੰ ਸੰਭਾਲ ਕੇ ਰੱਖਣਾ ਵੀ ਜ਼ਰੂਰੀ ਹੈ। ਇਸ ਤੋਂ ਬਾਅਦ ਕਦੇ ਵੀ ਉਹਨਾਂ ਨੇ ਇਹ ਨਸੀਹਤ ਨਹੀਂ ਭੁੱਲੀ। ਬਾਲ-ਉਮਰ ਵਿੱਚ ਤੇ ਬਾਅਦ ਕਦੇ ਵੀ ਕੋਈ ਫੁੱਲ ਜਾਂ ਪੱਤਾ ਨਹੀਂ ਤੋੜਿਆ। ਪਸ਼ੂ-ਪੰਛੀਆਂ ਨਾਲ ਵੀ ਉਹ ਬਹੁਤ ਸਨੇਹ ਰੱਖਦੇ ਸਨ। ਇਕਾਂਤ ਵਿੱਚ ਦਰੱਖਤਾਂ ਦੀ ਛਾਵੇਤੁਰਨਾ ਪਸੰਦ ਕਰਦੇ ਸਨ। ਘੰਟਿਆ ਬੌਧੀ ਸਮਾਧੀ ਵਿੱਚ ਰਹਿੰਦੇ ਸਨ। ਉਹ ਵੱਡੇ ਹੋ ਕੇ ਸ਼ਾਂਤੀ-ਪਸੰਦ ਅਤੇ ਕੋਮਲ ਹਿਰਦੇ ਦੇ ਮਾਲਕ ਬਣੇ ਅਤੇ ਹਮੇਸ਼ਾ ਸ਼ਾਂਤ ਜਗਾ ਦੀ ਭਾਲ ਕਰਕੇ ਭਗਤੀ ਕਰਦੇ ਰਹਿੰਦੇ ਸਨ। ਦਾਨੀ ਪ੍ਰਵਿਰਤੀ, ਸਾਹਸ ਅਤੇ ਭਗਤੀ ਭਾਵਨਾ ਉਹਨਾਂ ਨੇ ਅਪਣੇ ਪਿਤਾ ਗੁਰਦਿੱਤਾ ਜੀ ਤੋਂ ਪ੍ਰਾਪਤ ਕੀਤੀ। ਉਹ ਗੁਰਬਾਣੀ ਨੂੰ ਬੇਹੱਦ ਸਤਿਕਾਰ ਦਿੰਦੇ ਅਤੇ ਧਾਰਿਮਕ ਕੰਮਾਂ ਵਿੱਚ ਲੀਨ ਰਹਿੰਦੇ।

ਧਾਰਮਿਕ ਖੇਤਰ ਦੇ ਨਾਲ ਹੀ ਉਹਨਾਂ ਨੇ ਸ਼ਿਕਾਰ ਖੇਡਣ, ਹਥਿਆਰ ਚਲਾਉਣ ਵਿੱਚ ਵੀ ਦਾਦਾ-ਪਿਤਾ ਗੁਰੂ ਹਰਗੋਬਿੰਦ ਸਾਹਿਬ ਤੋਂ ਸਿੱਖਿਆ ਲਈ ਹੋਵੇਗੀ। ਕਿਉਂਕਿ ਇਤਿਹਾਸਕਾਰਾਂ ਅਨੁਸਾਰ ਗੁਰੂ ਹਰ ਰਾਇ ਕੋਲ 2200 ਘੋੜ ਸਵਾਰਾਂ ਦੀ ਫੌਜ ਸੀ ਗੁਰੁ ਹਰ ਰਾਇ ਜੀ ਯੁੱਧ ਨੀਤੀ ਦੇ ਹਾਮੀ ਨਹੀਂ ਸਨ ਅਤੇ ਨਾ ਹੀ ਉਹਨਾਂ ਨੇ ਕੋਈ ਯੁੱਧ ਕੀਤਾ। ਫਿਰ ਵੀ ਦਾਦਾ-ਗੁਰੂ ਦੀ ਆਗਿਆ ਅਨੁਸਾਰ ਉਹਨਾਂ ਕੋਲ ਫੌਜ ਰੱਖੀ ਹੋਈ ਸੀ। ਗੁਰੂ ਹਰ ਗੋਬਿੰਦ ਸਾਹਿਬ ਨੂੰ ਯੁੱਧ ਲੜਨੇ ਪਏ ਸਨ ਅਤੇ ਬਾਅਦ ਵਿੱਚ ਵੀ ਮੁਗਲ ਬਾਦਸ਼ਾਹ ਗੁਰੂ ਹਰ ਰਾਇ ਜੀ ਦਾ ਨੁਕਸਾਨ ਕਰ ਸਕਦੇ ਸਨ। ਇਸ ਲਈ ਹੀ ਗੁਰੂ ਜੀ ਨੇ ਉਹਨਾਂ ਨੂੰ ਫੌਜ ਰੱਖਣ ਦੀ ਨਸੀਹਤ ਦਿੱਤੀ ਸੀ। ਪਿਛਲੇ ਪਹਿਰ ਗੁਰੂ ਹਰ ਰਾਇ ਜੀ ਸ਼ਸ਼ਤਰ ਬੱਧ ਹੋ ਕੇ ਅਤੇ ਘੋੜੇ 'ਤੇ ਸਵਾਰ ਹੋ ਕੇ ਸ਼ਿਕਾਰ 'ਤੇ ਜਾਂਦੇ ਸਨ। ਸ਼ਾਂਤੀ ਪਸੰਦ ਹੋਣ ਦੇ ਬਾਵਜੂਦ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ (ਧੀਰ ਮੱਲ, ਰਾਮ ਰਾਇ) ਪਹਾੜੀ ਰਾਜਿਆਂ ਤੇ ਮੁਗਲ ਸਮਰਾਟਾਂ ਦਾ ਵਿਰੋਧ ਵੀ ਝੱਲਣਾ ਪਿਆ।

ਗੁਰਪ੍ਰਣਾਲੀਆਂ ਵਿੱਚ ਸਿੱਖ ਧਰਮ ਦੇ ਸੱਤਵੇਂ ਗੁਰੂ ਜੀ ਦੇ ਵਿਆਹ ਬਾਰੇ ਅਜੀਬ ਅਤੇ ਆਪਾ ਵਿਰੋਧੀ ਬਿਰਤਾਂਤ ਸਾਹਮਣੇ ਆਉਂਦੇ ਹਨ। ਕਿਹਾ ਜਾਂਦਾ ਹੈ ਕਿ ਉਹਨਾਂ ਦੀਆਂ ਅੱਠ ਸ਼ਾਦੀਆਂ ਹੋਈਆਂ। ਇਹਨਾਂ ਅੱਠਾਂ ਵਿੱਚੋਂ ਸੱਤਾਂ ਨੂੰ ਭੈਣਾਂ ਕਿਹਾ ਗਿਆ ਹੈ। ਸ਼ਾਦੀ ਵੇਲੇ ਗੁਰੂ ਜੀ ਦੀ ਉਮਰ ਸਿਰਫ 10 ਸਾਲ ਦੀ ਸੀ।

77