ਪੰਨਾ:ਸਿੱਖ ਗੁਰੂ ਸਾਹਿਬਾਨ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਦੀਆਂ ਇਕੋ ਸਮੇਂ ਹੋਈਆਂ ਦੱਸੀਆਂ ਜਾਂਦੀਆਂ ਹਨ। ਪ੍ਰਤੂੰ ਇਹ ਵਿਚਾਰ ਮੰਨਣਯੋਗ ਨਹੀਂ ਹੈ ਕਿਉਂਕਿ ਜੇ ਵੱਡੀ ਭੈਣ ਦੀ ਉਮਰ ਗੁਰੂ ਜੀ ਜਿੰਨੀ 10 ਸਾਲ ਦੀ ਸੀ ਤਾਂ ਸਭ ਤੋਂ ਛੋਟੀ ਭੈਣ ਦੀ ਉਮਰ ਬਿਲਕੁਲ ਇਕ-ਦੋ ਸਾਲ ਹੋਵੇਗੀ। ਇਸ ਅਜੋਕੇ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਰੱਦ ਕਰ ਦਿੱਤਾ ਹੈ। 'ਤਵਾਰੀਖ-ਏ-ਗੁਰੂ-ਖਾਲਸਾ' ਦੇ ਲੇਖਕ ਸਰੂਪ ਦਾਸ ਭੱਲਾ ਦਾ ਬਿਰਤਾਂਤ ਮੰਨਣਯੋਗ ਹੈ ਕਿ ਗੁਰੂ ਹਰ ਰਾਇ ਜੀ ਦੀ ਇੱਕ ਹੀ ਸ਼ਾਦੀ ਹੋਈ ਸੀ। ਉਹਨਾਂ ਦੀ ਸ਼ਾਦੀ ਉੱਤਰ ਪ੍ਰਦੇਸ਼ ਦੇ ਬੁਲੰਦ ਸ਼ਹਿਰ ਜਿਲੇ ਦੇ ਅਨੂਪ ਸ਼ਹਿਰ ਵਾਸੀ ਦਯਾ ਰਾਮ ਸਿਲ ਦੀ ਸਪੁੱਤਰੀ ਕਿਸ਼ਨ ਕੌਰ ਨਾਲ 1640 ਈ. ਵਿੱਚ ਹੋਈ ਸੀ। ਕਿਸ਼ਨ ਕੌਰ ਨੂੰ ਮਾਤਾ ਸੁਲੱਖਣੀ ਵੀ ਕਿਹਾ ਜਾਂਦਾ ਹੈ। ਮਾਤਾ ਸੁਲੱਖਣੀ ਦੇ ਦੋ ਪੁੱਤਰ ਰਾਮ ਰਾਇ ਅਤੇ ਹਰਕ੍ਰਿਸ਼ਨ ਸਨ ਅਤੇ ਇੱਕ ਪੁੱਤਰੀ ਸਰੂਪ ਕੌਰ ਸੀ। ਮਾਤਾ ਸੁਲੱਖਣੀ ਸ਼ਰਧਾ ਭਾਵਨਾ ਦੀ ਮਰਤ ਸਨ ਅਤੇ ਆਪਣੇ ਫਰਜ਼ਾਂ ਪ੍ਰਤੀ ਪੂਰੀ ਤਰਾਂ ਸੁਚੇਤ ਸਨ। ਉਹਨਾਂ ਦਾ ਸੁਭਾਅ ਨਰਮ ਸੀ ਅਤੇ ਆਪਣੇ ਬੌਚਿਆਂ ਦਾ ਬਹੁਤ ਖਿਆਲ ਰੱਖਦੇ ਸਨ। ਉਹ ਗੁਰੂ ਪਤਨੀ ਹੋਣ ਦੇ ਨਾਲ-ਨਾਲ ਆਪਣੀਆਂ ਜ਼ਿੰਮੇਵਾਰੀਆਂ ਧਾਰਮਿਕ ਤੇ ਅਧਿਆਤਮਕ ਪ੍ਰਤੀ ਜਾਗਰੁਕ ਸਨ ਕਿ ਕਿਸ ਤਰਾਂ ਅੰਤਰ ਆਤਮਾ ਨੂੰ ਰੌਸ਼ਨੀ ਮਿਲਦੀ ਹੈ ਅਤੇ ਧਰਮ ਦੀ ਪਾਲਣਾ ਹੁੰਦੀ ਹੈ। ਉਹ ਸਬਰ, ਸੰਤੋਖ, ਤਿਆਗ, ਨਿਮਰਤਾ ਅਤੇ ਹੌਂਸਲੇ ਨਾਲ ਸਾਰੇ ਕੰਮਾਂ ਵਿੱਚ ਦਿਲਚਸਪੀ ਲੈਂਦੇ ਸਨ। ਤ੍ਰਿਲੋਚਨ ਸਿੰਘ 'ਲਾਈਫ ਆਫ ਗੁਰੂ ਹਰਕ੍ਰਿਸ਼ਨ' ਵਿੱਚ ਲਿਖਦੇ ਹਨ, 'ਛੋਟੇ ਵੱਡੇ ਸਾਰੇ ਉਹਨਾਂ ਨੂੰ ਮਾਤਾ ਜੀ ਕਹਿ ਕੇ ਸੰਬੋਧਨ ਕਰਦੇ ਸਨ ਕਿਉਂਕਿ ਉਹ ਮਮਤਾ ਦੀਂ ਮੂਰਤ ਸਨ ਜਿਸਨੂੰ ਸੰਸਾਰ ਦੇ ਅਧਿਆਤਮਕ ਰਿਵਾਜ ਅਨੁਸਾਰ ਪਵਿੱਤਰਤਾ, ਪਿਆਰ ਅਤੇ ਸ਼ਾਨ ਕਿਹਾ ਜਾਂਦਾ ਹੈ।

ਗੁਰੂ ਹਰ ਰਾਇ ਆਪਣੇ ਪਿਤਾ ਬਾਬਾ ਗੁਰਦਿੱਤਾ ਅਤੇ ਦਾਦਾ ਗੁਰੂ ਹਰ ਗੋਬਿੰਦ ਸਾਹਿਬ ਦੇ ਅਕਾਲ ਚਲਾਣੇ ਤੱਕ ਕੀਰਤਪੁਰ ਹੀ ਰਹੇ। ਗੁਰੂ ਹਰਗੋਬਿੰਦ ਜੀ ਨੇ ਵੀ ਆਪਣਾ ਅੰਤਿਮ ਸਮਾਂ ਕੀਰਤਪੁਰ ਸਾਹਿਬ ਵਿੱਖੇ ਹੀ ਗੁਜ਼ਾਰਿਆ ਸੀ। ਗੁਰੂ ਹਰ ਰਾਇ ਹਮੇਸ਼ਾ ਦਾਦਾ -ਗੁਰੂ ਦੇ ਅੰਗ ਸੰਗ ਰਹੇ ਅਤੇ ਸਾਰੀ ਸਿੱਖਿਆ ਦੀਖਿਆ ਅਤੇ ਗੁਣਵੱਤਾ ਉਹਨਾਂ ਕੋਲੋਂ ਹੀ ਹਾਸਲ ਕੀਤੀ। ਹਰ ਰਾਇ ਦਾ ਵੱਡਾ ਭਰਾ ਧੀਰਮੱਲ ਗੁਰੂ-ਦਾਦਾ ਦਾ ਆਗਿਆਕਾਰੀ ਨਹੀਂ ਸੀ। ਉਹ ਮਨਮਾਨੀ ਕਰਦਾ ਸੀ ਤੇ ਉਹ ਧਾਰਮਿਕ ਕੰਮਾਂ ਵਿੱਚ ਰੁਚੀ ਨਹੀਂ ਲੈਂਦਾ ਸੀ। ਉਹ ਹੰਕਾਰੀ ਤੇ ਅੜਬ ਸੁਭਾਅ ਦਾ ਸੀ। 1638 ਈ. ਵਿੱਚ ਗੁਰ ਹਰ ਰਾਇ ਜੀ ਦੇ ਪਿਤਾ ਬਾਬਾ ਗੁਰਦਿੱਤਾ ਜੀ ਦੀ ਮੌਤ ਹੋ ਗਈ। ਗੁਰੂ ਹਰ ਗੋਬਿੰਦ ਸਾਹਿਬ ਨੇ ਧੀਰਮੱਲ ਨੂੰ ਸੁਨੇਹਾ ਭੇਜਿਆ ਕਿ ਉਹ ਕੀਰਤਪੁਰ ਆ ਜਾਵੇ ਅਤੇ ਆਪਣੇ ਨਾਲ ਆਦਿ ਗ੍ਰੰਥ ਦੀ ਇੱਕ ਬੀੜ ਲੈ ਕੇ ਆਵੇ ਜੋ ਉਹ ਆਪਣੇ ਕੋਲ ਰੱਖੀ ਬੈਠਾ ਸੀ। ਬਾਬਾ ਗੁਰਦਿੱਤਾ ਦੇ ਅੰਤਿਮ ਮੌਕੇ

78