ਪੰਨਾ:ਸਿੱਖ ਗੁਰੂ ਸਾਹਿਬਾਨ.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਗਰੰਥ ਸਾਹਿਬ ਵਿੱਚੋਂ ਪਾਠ ਕਰਨਾ ਸੀ। ਧੀਰ ਮੱਲ ਉਸ ਸਮੇਂ ਕਰਤਾਰਪੁਰ ਵਿਖੇ ਸੀ। ਧੀਰ ਮੱਲ ਵੱਡਾ ਪੁੱਤਰ ਹੋਣ ਦੇ ਨਾਤੇ ਪਗੜੀ ਦੀ ਰਸਮ ਦਾ ਹੱਕਦਾਰ ਸੀ। ਪਰ ਧੀਰਮੱਲ ਨਾ ਆਪ ਆਇਆ ਅਤੇ ਨਾ ਹੀ ਬੀੜ ਭੇਜੀ। ਉਸਨੂੰ ਪਤਾ ਸੀ ਕਿ ਸਿੱਖ ਭਾਈਚਾਰੇ ਵਿੱਚ ਉਸਨੂੰ ਸਨਮਾਨਜਨਕ ਆਦਮੀ ਨਹੀਂ ਸਮਝਿਆ ਜਾਂਦਾ ਅਤੇ ਦੂਸਰਾ ਉਸਨੇ ਸੋਚਿਆ ਕਿ ਇਸ ਤਰਾਂ ਉਸ ਕੋਲੋਂ ਆਦਿ ਗ੍ਰੰਥ ਦੀ ਬੀੜ ਖੁੱਸ ਜਾਵੇਗੀ, ਜਿਸਦੇ ਅਧਾਰ 'ਤੇ ਉਹ ਗੁਰਗੱਦੀ ਦਾ ਆਪਣੇ ਆਪ ਨੂੰ ਦਾਅਵੇਦਾਰ ਸਮਝਦਾ ਸੀ। ਉਸ ਦੀ ਇਸ ਅਵੱਗਿਆ ਤੋਂ ਗੁਰੂ ਹਰ ਗੋਬਿਦ ਗੁੱਸੇ ਵਿੱਚ ਆ ਗਏ। ਉਹਨਾਂ ਨੇ ਮਨ ਵਿੱਚ ਧਾਰ ਲਿਆ ਕਿ ਐਸੇ ਹੰਕਾਰੀ ਵਿਅਕਤੀ ਨੂੰ ਗੱਦੀ ਨਹੀਂ ਸੌਂਧੀ ਜਾਵੇਗੀ। ਗੁਰੂ ਜੀ ਹਰ ਰਾਇ ਦੇ ਨਿੱਘੇ ਅਤੇ ਆਗਿਆਕਾਰੀ ਬਿਰਤੀ ਦੇ ਕਾਇਲ ਸਨ। ਉਹਨਾਂ ਨੇ ਧੀਰਮੱਲ ਨੂੰ ਵਡਾ ਹੋਣ ਦੇ ਬਾਵਜੂਦ ਗੁਰਗੱਦੀ ਦਾ ਵਾਰਸ ਨਹੀਂ ਸਮਝਿਆ ਅਤੇ ਹਰ ਰਾਇ ਨੂੰ ਤਰਜੀਹ ਦਿੱਤੀ ਅਤੇ ਸਮਾਂ ਆਉਣ 'ਤੇ ਆਪਣੀ ਸੋਚ ਨੂੰ ਸਾਕਾਰ ਕਰ ਦਿੱਤਾ।

ਗੁਰਗੱਦੀ ਦਾ ਵਾਰਸ ਚੁਣਨ ਵੇਲੇ ਗੁਰੂ ਹਰਗੋਬਿੰਦ ਜੀ ਦੇ ਤਿੰਨ ਪੁੱਤਰ ਜੀਉਂਦੇ ਸਨ। ਉਹਨਾਂ ਦੇ ਪੰਜ ਪੁੱਤਰ ਸਨ। ਬਾਬਾ ਗੁਰਦਿੱਤਾ, ਬਾਬਾ ਅਨੀ ਰਾਏ, ਬਾਬਾ ਸੂਰਜ ਮੱਲ, ਬਾਬਾ ਅਟੱਲ ਰਾਏ ਅਤੇ ਤੇਗ ਬਹਾਦਰ। ਉਹਨਾਂ ਦੇ ਇੱਕ ਪੁੱਤਰੀ ਬੀਬੀ ਵੀਰੋ ਵੀ ਸੀ। ਬਾਬਾ ਗੁਰਦਿੱਤਾ ਤੇ ਬਾਬਾ ਅਟੱਲ ਰਾਏ ਦੀ ਗੁਰੂ ਪਿਤਾ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਬਾਕੀ ਤਿੰਨਾਂ ਵਿੱਚੋਂ ਅਲੀ ਰਾਏ ਤੇ ਸੂਰਜ ਮੱਲ ਬਹੁਤ ਹੀ ਸੰਸਾਰੀ ਝਮੇਲਿਆ ਵਿੱਚ ਫਸੇ ਹੋਏ ਸਨ, ਤੇਗ ਬਹਾਦਰ ਤਪੱਸਿਆ ਵਿੱਚ ਲੀਨ ਸਨ। ਇਸ ਲਈ ਇਨਾਂ ਤਿੰਨਾਂ ਵਿੱਚੋਂ ਕਿਸੇ ਨੂੰ ਵੀ ਗੁਰਗੱਦੀ ਦੇ ਯੋਗ ਨਹੀਂ ਸਮਝਿਆ ਜਾਂਦਾ ਸੀ। ਗੁਰੂ ਹਰ ਗੋਬਿੰਦ ਸਾਹਿਬ ਨੇ ਇਸ ਜਿੰਮੇਵਾਰੀ ਲਈ ਹਰ ਰਾਇ ਨੂੰ ਯੋਗ ਸਮਝਿਆ। ਗੁਰੂ ਜੀ ਦੇ ਹਰ ਰਾਇ ਪੋਤਰੇ ਸਨ ਅਤੇ ਬਾਬਾ ਗੁਰਦਿੱਤਾ ਦੇ ਛੋਟੇ ਸਪੁੱਤਰ ਸਨ। ਵੱਡਾ ਧੀਰਮੱਲ ਪਹਿਲਾਂ ਹੀ ਅਯੋਗ ਐਲਾਨ ਦਿੱਤਾ ਗਿਆ ਸੀ। ਦਾਦਾ-ਗੁਰੂ ਹਰ ਰਾਇ ਦੀ ਪਵਿੱਤਰਤਾ, ਸੱਚਾਈ, ਸੱਚੀ ਸ਼ਰਧਾ ਅਤੇ ਸੇਵਾ ਭਾਵਨਾ ਤੋਂ ਬਹੁਤ ਖੁਸ਼ ਸਨ। ਇਤਿਹਾਸਕਾਰ ਮੈਕਾਲਿਫ 'ਦਾ ਸਿੱਖ ਰਿਲੀਜ਼ਨ' ਵਿੱਚ ਹਰ ਰਾਇ ਦੀ ਗੁਰਗੱਦੀ ਦੀ ਰਸਮ ਦਾ ਵਰਨਣ ਕਰਦੇ ਹੋਏ ਲਿਖਦਾ ਹੈ-

'ਗੁਰੂ ਜੀ ਨੇ ਆਪਣਾ ਉਤਰਾਧਿਕਾਰੀ ਚੁਨਣ ਲਈ ਇੱਕ ਦਿਨ ਚੁਣ ਕੇ ਵੱਡਾ ਇਕੱਠ ਕੀਤਾ। ਉਸ ਦਿਨ ਉਸ ਇਕੱਠ ਵਿੱਚ ਗੁਰੂ ਹਰਗੋਬਿੰਦ ਸਾਹਿਬ ਨੇ ਖੜੇ ਹੋ ਕੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿ ਸੱਚੇ ਪ੍ਰਮਾਤਮਾ ਉਹਨਾਂ ਨੂੰ ਉਸ ਦਿਨ ਦੇ ਕੰਮ ਵਿਚ ਸਫ਼ਲਤਾ ਬਖਸ਼ਣ। ਫਿਰ ਹਰ ਰਾਇ ਨੂੰ ਉਹਨਾਂ ਨੇ ਗੁਰੂ ਨਾਨਕ ਦੀ ਗੱਦੀ 'ਤੇ ਬਿਠਾਲ ਦਿੱਤਾ। ਭਾਈ ਬੁੱਢਾ ਦੇ ਪੁੱਤਰ ਭਾਈ ਭਾਨਾ ਨੇ ਹਰ ਰਾਇ

79