ਪੰਨਾ:ਸਿੱਖ ਗੁਰੂ ਸਾਹਿਬਾਨ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਮੱਥੇ 'ਤੇ ਤਿਲਕ ਲਾਇਆ ਅਤੇ ਗਲ਼ ਵਿੱਚ ਫੁੱਲਾਂ ਦਾ ਹਾਰ ਪਾਇਆ। ਗੁਰੁ ਜੀ ਨੇ ਇੱਕ ਥਾਲੀ ਵਿੱਚ ਪੰਜ ਪੈਸੇ ਤੇ ਇੱਕ ਨਾਰੀਅਲ ਰੱਖ ਕੇ ਹਰ ਰਾਇ ਨੂੰ ਦਿੱਤੀ। ਉਹਨਾਂ ਨੇ ਉਸਦੀ ਪ੍ਰਕਰਮਾ ਕੀਤੀ, ਉਸ ਅੱਗੇ ਝੁਕ ਕੇ ਇਹ ਨਸੀਹਤ ਦਿੱਤੀ- 'ਇਕ ਪਹਿਰ ਰਹਿੰਦੇ ਜਾਗਣਾ, ਉੱਠਣਾ, ਨਹਾਉਣਾ ਅਤੇ ਜਪੁ ਜੀ ਸਾਹਿਬ ਦਾ ਪਾਠ ਕਰਨਾ। ਨਿਮਰਤਾਪੂਰਵਕ ਰਹਿਣਾ, ਮਾਣ ਨਹੀਂ ਕਰਨਾ, ਆਪ ਪ੍ਰਮਾਤਮਾ ਦਾ ਨਾਮ ਜਪਣਾ ਅਤੇ ਦੂਸਰਿਆਂ ਨੂੰ ਵੀ ਜਪਣ ਲਈ ਕਹਿਣਾ। ਸਵੇਰੇ ਸ਼ਾਮ ਦੋ ਵਾਰ ਪਵਿੱਤਰ ਆਦਮੀਆਂ ਦੀ ਸੰਗਤ ਕਰਨੀ।

ਗੁਰੂ ਜੀ ਨੇ ਇਸ ਮੌਕੇ ਇਕੱਤਰ ਹੋਏ ਸਿੱਖਾਂ ਨੂੰ ਸੰਥੋਧਨ ਕਰਦੇ ਹੋਏ ਕਿਹਾ, 'ਹਰ ਰਾਇ ਦੇ ਵਿੱਚ ਹੁਣ ਮੇਰੀ ਜੋਤੀ ਹੈ, ਇਸਨੂੰ ਪਹਿਚਾਣੋ। ਗੁਰੂ ਨਾਨਕ ਦੇਵ ਜੀ ਦੀ ਅਧਿਆਤਮਕ ਜੋਤ ਹੁਣ ਹਰ ਰਾਇ ਵਿੱਚ ਚਲੀ ਗਈ ਹੈ। 'ਗੁਰਪ੍ਰਤਾਪ' ਸੂਰਜ ਗ੍ਰੰਥਾਂ ਦੇ ਰਚੇਤਾ ਸੰਤੋਖ ਸਿੰਘ ਲਿਖਦੇ ਹਨ, 'ਗੁਰੂ ਹਰ ਗੋਬਿੰਦ ਸਾਹਿਬ ਨੇ ਗੁਰੂ ਹਰ ਰਾਇ ਨੂੰ ਮੁਗਲਾਂ ਅਤੇ ਗੁਆਂਢੀ ਰਾਜਿਆਂ ਨਾਲ ਸੰਬਧਤ ਨੀਤੀ ਵੀ ਸਮਝਾਈ। ਉਹਨਾਂ ਨੇ ਨਸੀਹਤ ਦਿੱਤੀ-

'ਸਾਂਤੀ ਨਾਲ ਰਹੋ ਅਤੇ ਪ੍ਰਭੂ ਦਾ ਅਸ਼ੀਰਵਾਦ ਲਉ। ਨਜ਼ਦੀਕੀ ਹਿੰਦੂ ਰਾਜਿਆਂ ਨਾਲ ਦੁਸ਼ਮਣੀ ਨਹੀਂ ਕਰਨੀ ਯੁੱਧ ਤੋਂ ਬਚ ਕੇ ਰਹਿਣਾ। ਆਪਣੇ ਰਾਜਨੀਤਿਕ ਦੁਸ਼ਮਣਾ ਨਾਲ ਵੀ ਸ਼ਾਂਤੀ ਸਬੰਧ ਬਣਾਉਣ ਦੀ ਹਰ ਸੰਭਵਕੋਸ਼ਿਸ਼ ਕਰਨਾ। ਸਿੱਖਾਂ ਨੂੰ ਆਪਣੀ ਸਵੈ-ਰੱਖਿਆ ਲਈ ਤਿਆਰ ਬਰ ਤਿਆਰ ਰੱਖਣਾ। ਕੀਰਤਪੁਰ ਵਿਖੇ ਇਸ ਉਦੇਸ਼ ਲਈ 2200 ਸਿੱਖਿਅਤ ਘੋੜ ਸਵਾਰਾਂ ਦੀ ਸਿੱਖ ਫੌਜ ਕਾਇਮ ਰੱਖਣਾ।

ਗੁਰੂ ਹਰ ਰਾਇ ਨੇ ਦਾਦਾ-ਗੁਰੂ ਦੀ ਇਸ ਨਸੀਹਤ ਨੂੰ ਪ੍ਰਵਾਨ ਕੀਤਾ। ਉਹਨਾਂ ਦੇ ਮਨ ਉੱਤੇ ਗੁਰੂ ਜੀ ਦਾ ਅਸ਼ੀਰਵਾਦ ਅਤੇ ਸਿੱਖ ਸ਼ਰਧਲੂਆਂ ਪ੍ਰਤੀ ਫਰਜ਼ ਨਿਭਾਉਣ ਲਈ ਪੂਰਾ ਵਿਸ਼ਵਾਸ ਸੀ। ਉਹਨਾਂ ਨੇ ਨਿਮਰਤਾ ਸਹਿਤ ਪੁੱਛਿਆ ਕਿ ਜੇਕਰ ਮੁਗਲ ਉਹਨਾਂ 'ਤੇ ਹਮਲਾ ਕਰਦੇ ਹਨ, ਸ਼ਾਂਤੀ ਦੀ ਗੱਲ ਨਹੀਂ ਸੁਣਦੇ, ਤਾਂ ਉਸ ਹਾਲਾਤ ਵਿੱਚਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ? ਗੁਰੂ ਹਰ ਗੋਬਿੰਦ ਸਾਹਿਬ ਨੇ ਗੁਰੂ ਹਰ ਰਾਇ ਨੂੰ ਸੁਝਾਅ ਦਿੱਤਾ ਕਿ ਅਜਿਹੇ ਸਮੇਂ ਜਦੋਂ ਆਪਣੇ ਧਰਮ ਤੇ ਰਾਜਨੀਤਿਕ ਆਜ਼ਾਦੀ ਨੂੰ ਖਤਰਾ ਹੋਵੇ ਤਾਂ ਯੁੱਧ ਕਰਨ ਤੋਂ ਨਹੀ ਝਿਜਕਣਾ। ਸ਼ਾਹੀ ਫੌਜਾਂ ਦੀ ਵੱਡੀ ਗਿਣਤੀ ਤੇ ਹਥਿਆਰਾਂ ਤੋਂ ਨਹੀਂ ਡਰਨਾ ਕਿਉਂਕਿ ਗੁਰੂ ਨਾਨਕ ਤੁਹਾਡੀ ਰੱਖਿਆ ਕਰਨਗੇ।'

'ਮਹਿਮਾ ਪ੍ਰਕਾਸ਼' ਦੇ ਲੇਖਕ ਸਰੂਪ ਦਾਸ ਭੱਲਾ ਅਨੁਸਾਰ ਇਸ ਤਰਾਂ 3 ਮਾਰਚ 1633 ਈ. ਗੁਰੂ ਹਰ ਗੋਬਿੰਦ ਸਾਹਿਬ ਨੇ ਹਰ ਰਾਇ ਨੂੰ ਸੱਤਵਾਂ ਗੁਰੂ ਸਥਾਪਿਤ ਕਰ ਦਿੱਤਾ। ਇਸ ਸਮੇਂ ਗੁਰੂ ਹਰ ਰਾਇ ਦੀ ਉਮਰ 14 ਸਾਲ ਦੀ ਸੀ।

80