ਪੰਨਾ:ਸਿੱਖ ਗੁਰੂ ਸਾਹਿਬਾਨ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤੋਂ ਸੱਤ ਦਿਨ ਬਾਅਦ 10 ਮਾਰਚ 1644 ਈ. ਨੂੰ ਗੁਰੂ ਹਰ ਗੋਬਿੰਦ ਸਾਹਿਬ ਜੋਤੀ ਜੋਤ ਸਮਾ ਗਏ। ਸੰਗਤਾਂ ਨੂੰ ਪ੍ਰਮਾਤਮਾ ਦਾ ਹੁਕਮ ਮੰਨਣ ਲਈ ਪੇ੍‌ਰਿਤ ਕੀਤਾ ਗਿਆ।

ਗੁਰਗੱਦੀ ਸੰਭਾਲਣ ਤੋਂ ਬਾਅਦ ਗੁਰੂ ਹਰ ਰਾਇ ਦਾ ਕੰਮ ਸੁਖਾਲਾ ਨਹੀਂ ਸੀ। ਇਹ ਬੇਹੱਦ ਮੁਸ਼ਕਲਾਂ ਭਰਿਆ ਸਮਾਂ ਸੀ। ਸਭ ਤੋਂ ਪਹਿਲੀ ਗੱਲ ਪੁਰਾਣੇ ਮਸੰਦਾਂ ਵਿੱਚੋਂ ਬਹੁਤ ਸਾਰੇ ਬੇਈਮਾਨ ਤੇ ਭ੍ਰਿਸ਼ਟ ਹੋ ਗਏ ਸਨ। ਉਹ ਵਿਸ਼ਵਾਸਯੋਗ ਵੀ ਨਹੀਂ ਸਨ ਅਤੇ ਪ੍ਰਚਾਰ ਦਾ ਕੰਮ ਵੀ ਵਧੀਆ ਢੰਗ ਨਾਲ ਨਹੀਂ ਕਰਦੇ ਸਨ। ਦੂਜੀ ਗੱਲ ਜਹਾਂਗੀਰ ਅਤੇ ਸ਼ਾਹ ਜਹਾਨ ਦਾ ਸਮਾਂ ਘੱਟ ਕੌਂਟੜਵਾਦ ਦਾ ਸੀ ਅਤੇ ਹੁਣ ਔਰੰਗਜੇਬ ਦਾ ਰਾਜ ਸੀ। ਗੋਕੁਲਚੰਦ ਨਾਰੰਗ 'ਟਰਾਂਸਫਾਰਮੇਸ਼ਨ ਆਫ ਸਿੱਖਇਜ਼ਮ' ਵਿੱਚ ਲਿਖਦੇ ਹਨ ਕਿ ਔਰੰਗਜੇਬ ਦੇ ਸਮੇਂ ਮੁਗਲ ਰਾਜ ਨੇ ਸਰਵਉੱਚ ਸ਼ਕਤੀ ਪ੍ਰਾਪਤ ਕੀਤੀ। ਇਹ ਸਰਕਾਰ ਹੁਣ ਸਿੱਖਾਂ ਦੀ ਦੁਸ਼ਮਣ ਬਣ ਚੁੱਕੀ ਸੀ। ਤੀਜੀ ਗੱਲ ਸਿੱਖਾਂ ਦਾ ਅੰਮ੍ਰਿਤਸਰ, ਗੋਇੰਦਵਾਲ, ਖਡੂਰ ਸਾਹਿਬ ਤੇ ਕਰਤਾਰਪੁਰ ਤੋਂ ਦੂਰ ਰਹਿਣਾ ਕਈ ਤਰਾਂ ਦੇ ਭਰਮ ਖੜੇ ਕਰ ਰਿਹਾ ਸੀ। ਸਿੱਖ ਧਰਮ ਨੂੰ ਅਗਾਂਹ ਵਧਣ ਤੋਂ ਰੋਕ ਰਿਹਾ ਸੀ। ਚੌਥੀ ਗੱਲ ਵੱਖਵਾਦੀ ਗਰੁੱਪ ਮੀਣੇ ਤੇ ਧੀਰਮੱਲੀਏ ਵੀ ਗੁਰੂ ਸਾਹਿਬ ਅੱਗੇ ਅੜਿੱਕਾ ਬਣੇ ਹੋਏ ਸਨ। ਮੀਣੇ ਚੌਥੇ ਗੁਰੂ ਰਾਮਦਾਸ ਦੇ ਵੱਡੇ ਪੁੱਤਰ ਪਿ੍‌ਥੀ ਚੰਦ ਦੇ ਵੰਸ਼ ਵਿੱਚੋਂ ਸਨ। ਜਦੋਂ ਕਿ ਧੀਰਮੱਲੀਏ ਛੇਵੇਂ ਗੁਰੂ ਹਰ ਗੋਬਿੰਦ ਸਾਹਿਬ ਦੇ ਪੁੱਤਰ ਗੁਰਦਿੱਤਾ ਦੇ ਵੱਡੇ ਪੁੱਤਰ ਧੀਰ ਮੱਲ ਦੇ ਵੰਸ਼ਜ਼ ਸਨ। ਪ੍ਰਿਥੀ ਚੰਦ ਅਤੇ ਧੀਰ ਮੱਲ ਦੋਵੇਂ ਗੁਰਗੱਦੀ ਨਾ ਮਿਲਣ ਕਾਰਨ ਨਿਰਾਸ਼ ਸਨ ਅਤੇ ਆਪਣੀਆਂ ਅਲੱਗ ਗੱਦੀਆਂ 'ਤੇ ਬੈਠੇ ਸਨ। ਹਰਿਮੰਦਰ ਸਾਹਿਬ 'ਤੇ ਮੀਣਿਆ ਦਾ ਕਬਜ਼ਾ ਸੀ ਅਤੇ ਕੁੱਝ ਮਸੰਦ ਵੀ ਉਹਨਾਂ ਨਾਲ ਰਲੇ ਹੋਏ ਸਨ। ਇਸ ਤਰਾਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ 'ਤੇ ਰੋਕ ਲੱਗ ਗਈ ਸੀ।

ਇਹੋ ਜਿਹੀਆਂ ਪਰਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰੂ ਨਾਨਕ ਦੇਵ ਦੁਆਰਾ ਚਲਾਈਆਂ ਸੰਸਥਾਵਾਂ ਤੇ ਰਹੁ-ਰੀਤਾਂ ਅਤੇ ਉਹਨਾਂ ਦੇ ਉਤਰਧਿਕਾਰੀ ਗੁਰੂਆਂ ਵੱਲੋਂ ਵਿਕਸਿਤ ਕੀਤੀਆਂ ਇਹ ਸਿੱਖੀ ਰਸਮਾਂ ਨੂੰ ਗੁਰੂ ਹਰ ਰਾਇ ਨੇ ਤਰਕ ਸੰਗਤ ਢੰਗ ਨਾਲ ਵਿਕਸਿਤ ਕੀਤਾ ਜਿਸ ਨਾਲ ਸਿੱਖ ਸੰਗਤ ਅਧਿਆਤਮਕ ਅਤੇ ਹਥਿਆਰਬੰਦ ਤੌਰ 'ਤੇ ਇਕੋ ਸਮੇਂ ਮੌਜੂਦ ਹੋਵੇ। ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਹੀ ਇਹਨਾਂ ਸੰਸਥਾਵਾਂ ਨੂੰ ਸੰਸਥਾਗਤ ਢਾਂਚੇ ਵਿੱਚ ਢਾਲਣ ਦਾ ਮਹੱਤਵਪੂਰਨ ਕੰਮ ਕਰ ਦਿੱਤਾ ਸੀ। ਉਹਨਾਂ ਨੇ ਗੁਰੂ ਗਰੰਥ ਸਾਹਿਬ, ਗੁਰਦਵਾਰਾ ਅਤੇ ਇਹਨਾਂ ਦੀਆਂ ਸਹਿਯੋਗੀ ਸੰਸਥਾਵਾਂ ਲੰਗਰ, ਸੰਗਤ ਅਤੇ ਮਸੰਦ ਪ੍ਰਥਾ ਦਾ ਨਿਰਮਾਣ ਤੇ ਵਿਕਾਸ ਕੀਤਾ ਸੀ। ਗੁਰੂ ਹਰਗੋਬਿੰਦਸਾਹਿਬ ਦੇ ਸਮੇਂ ਸਿੱਖ ਫੌਜ ਵੀ ਹੋਂਦ ਵਿੱਚ ਆ ਚੁੱਕੀ ਸੀ ਬੇਸ਼ੌਕ ਇਹ ਛੋਟੀ ਜਿਹੀ ਹੀ ਸੀ। ਇਹ ਕੰਮ ਮੀਰੀ ਪੀਰੀ ਦੇ ਸੰਕਲਪ ਨੂੰ

81