ਪੰਨਾ:ਸਿੱਖ ਗੁਰੂ ਸਾਹਿਬਾਨ.pdf/8

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਤੋਂ ਇਲਾਵਾ ਮੈਂ ਕੁਝ ਹੋਰ ਵੀ ਦੱਸਣਾ ਚਾਹੁੰਦੀ ਹਾਂ ਕਿ ਸਿੱਖ ਧਰਮ ਬਾਰੇ ਤੇ ਸਿੱਖ ਗੁਰੂਆਂ ਬਾਰੇ ਫੈਲਾਏ ਜਾ ਰਹੇ ਪ੍ਰ੍ਚਾਰ ਜਿਸ ਵਿੱਚ ਜਾਂ ਤਾਂ ਲੋਕਾਂ ਜਾਂ ਕਈ ਲੇਖਕਾਂ ਨੇ ਇਸ ਪਵਿੱਤਰ ਸੰਸਥਾ ਤੇ ਸੰਸਥਾਪਕਾਂ ਨੂੰ ਸ਼ਰਧਾਵੱਸ ਉਹੀ ਕਰਾਮਾਤਾਂ ਨਾਲ ਜੋੜ ਦਿੱਤਾ ਹੈ, ਜਿਹਨਾਂ ਦੇ ਵਿਰੋਧ ਵਿੱਚ ਇਹ ਸੰਸਥਾ ਉੱਭਰੀ ਸੀ। ਬਹੁਤ ਸਾਰੇ ਪੁਰਾਣੇ ਤੇ ਨਵੇਂ ਸਿੱਖ ਸਾਹਿਤ ਨੂੰ ਪੜ੍ਹ ਕੇ ਪਤਾ ਲੱਗਿਆ ਕਿ ਗੁਰੂਆਂ ਦੇ ਜੀਵ/ਨ ਦੀਆਂ ਤਰਕਪੂਰਣ ਤੇ ਸਿੱਖਿਆਦਾਇਕ ਘਟਨਾਵਾਂ ਨੂੰ ਤੋੜ-ਮਰੋੜ ਕੇ ਉਹਨਾਂ ਨੂੰ ਰਹੱਸਮਈ ਵਰਤਾਰੇ ਬਣਾ ਦਿੱਤਾ ਹੈ। ਸਿੱਖ ਧਰਮ ਹਾਲੇ 550 ਸਾਲ ਹੀ ਪੁਰਾਣਾ ਹੈ। ਇਸ ਸਮੇਂ ਦਾ ਸਾਡੇ ਕੋਲ ਇਤਿਹਾਸ ਹੈ, ਪਰ ਫਿਰ ਵੀ ਪਤਾ ਨਹੀਂ ਕੀ ਕਾਰਨ ਹੈ ਕਿ ਵਿਦਵਾਨ ਲੇਖਕਾਂ ਨੇ ਇਤਿਹਾਸ ਨੂੰ ਮਿਥਿਹਾਸ ਵਿੱਚ ਪ੍ਰੀਵਰਤਿਤ ਕਰ ਦਿੱਤਾ ਹੈ। ਖਾਸ ਕਰਕੇ ਬਾਬੇ ਨਾਨਕ ਨਾਲ ਤਾਂ ਇੰਨੀ ਬੇਇਨਸਾਫੀ ਕੀਤੀ ਹੈ ਕਿ ਉਸਨੂੰ ਵਧੀਆ ਪੜ੍ਹਿਆ ਲਿਖਿਆ, ਇਨਸਾਨ ਹੋਣ ਦੇ ਬਾਵਜੂਦ ਮੱਕਾ ਹਿਲਾਉਣਾ ਤੇ ਪੰਜੇ ਨਾਲ ਪਹਾੜ ਰੋਕਣਾ ਆਦਿ ਮਿਥਿਹਾਸਿਕ ਗੱਲਾਂ ਨਾਲ ਜੋੜ ਕੇ ਉਸਨੂੰ ਅਨਪੜ੍ਹ ਹੀ ਸਿੱਧ ਕਰਨ ਦਾ ਯਤਨ ਕੀਤਾ ਹੈ। ਜੇ ਕਰ ਸਹੀ ਢੰਗ ਨਾਲ ਸਿੱਖ ਗੁਰੂਆਂ ਦੀ ਜ਼ਿੰਦਗੀ ਦਾ ਮੁਲਾਂਕਣ ਕਰੀਏ ਤਾਂ ਸਾਰਿਆਂ ਨੇ ਹੀ ਚੰਗੀ ਤਾਲੀਮ ਹਾਸਲ ਕੀਤੀ ਸੀ। ਸਿੱਖਿਆ ਬੇਸ਼ੱਕ ਕਿਸੇ ਗੁਰੂ ਜਾਂ ਸੰਸਥਾ ਤੋਂ ਲਈ ਗਈ ਜਾਂ ਘਰੋਂ ਮਿਲੀ, ਪਰ ਉਹ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਉਜਾਗਰ ਕਰਦੀ ਸੀ। ਸਿੱਖ ਧਰਮ ਕੇਵਲ ਇੱਕ ਧਰਮ ਹੀ ਨਹੀਂ ਸਗੋਂ ਵਿਗਿਆਨਕ ਪੱਖ ਤੋਂ ਇਹ ਸਹੀ ਸੋਚ ਤੇ ਹੀ ਆਧਾਰਿਤ ਹੈ। ਸਿੱਖ ਧਰਮ ਤਾਂ ਉਭਰਿਆ ਹੀ ਹਨੇਰੇ ਨੂੰ ਚਾਨਣ ਵਿੱਚ ਬਦਲਣ ਲਈ ਹੈ। ਵਹਿਮ-ਭਰਮ, ਭੁਲੇਖੇ, ਕਰਮ-ਕਾਂਡ, ਕਰਾਮਾਤ, ਕੁਝ ਜਾਤੀਆਂ ਨੂੰ ਧਾਰਮਿਕ ਸਥਾਨਾਂ 'ਤੇ ਹੀ ਨਾ ਜਾਣ ਦੀ 'ਇਜਾਜ਼ਤ' ਦੇਣੀ, ਛੂਤ-ਛਾਤ, ਲਿੰਗ, ਭੇਦ ਇਸ ਸਾਰੇ ਕੁੱਝ ਦਾ ਤਾਂ ਇਸ ਧਰਮ ਵਿੱਚ ਖੰਡਨ ਕੀਤਾ ਗਿਆ ਹੈ। ਸੰਗਤ ਤੇ ਪੰਗਤ ਇਸ ਜਾਤੀ ਪ੍ਰਥਾ ਨੂੰ ਤੋੜਨ ਲਈ ਹੀ ਸ਼ੁਰੂ ਕੀਤੀ ਗਈ ਸੀ। ਲੋਭ, ਲਾਲਚ, ਹੰਕਾਰ, ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਤਾਂ ਸਿੱਖ ਗੁਰੂਆਂ ਨੇ ਸਾਰੀ ਜ਼ਿੰਦਗੀ ਪ੍ਰ੍ਚਾਰ ਕੀਤਾ। ਪਰ ਅੱਜ ਫਿਰ ਸਾਡੇ ਸਮਾਜ 'ਤੇ ਇਹੀ ਚੀਜ਼ਾਂ ਭਾਰੂ ਹਨ। ਇਸ ਚੀਜ਼ ਨੂੰ ਮੁੱਖ ਰੱਖਦਿਆਂ ਮੈਂ ਸਿੱਖ ਧਰਮ ਅਤੇ ਗੁਰੂ ਹਰ ਰਾਇ ਅਤੇ ਹਰ ਕ੍ਰਿਸ਼ਨ ਤੋਂ ਇਲਾਵਾ ਦੂਸਰੇ ਗੁਰੂਆਂ ਬਾਰੇ ਵੀ ਕੁੱਝ ਲਿਖਣ ਦਾ ਯਤਨ ਕੀਤਾ ਹੈ ਅਤੇ ਸਿਰਫ ਉਹਨਾਂ ਦੀ ਜ਼ਿੰਦਗੀ ਦੇ ਤੱਥ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਸਿੱਖ ਧਰਮ ਤੱਥਾਂ 'ਤੇ ਆਧਾਰਿਤ ਹੈ। ਸਿੱਖ ਗੁਰੂ ਕੋਈ ਵਲੀ, ਔਲੀਏ, ਪੈਗੰਬਰ ਜਾਂ ਅਵਤਾਰ ਨਹੀਂ ਸਨ, ਸਗੋਂ ਵਿਦਵਾਨ ਤੇ ਸੁਲਝੇ ਹੋਏ ਮਹਾਂਪੁਰਸ਼ ਸਨ, ਜਿਹਨਾਂ ਨੇ ਜੋ ਜ਼ਿੰਦਗੀ ਦੀਆਂ ਸੱਚਾਈਆਂ ਸਾਡੇ ਸਾਹਮਣੇ ਰੱਖੀਆਂ ਹਨ, ਉਹਨਾਂ ਨੂੰ ਆਪ ਹੰਢਾਇਆ ਵੀ ਸੀ। ਜੇ ਕਿਰਤ ਕਰਨ ਨੂੰ ਕਿਹਾ ਸੀ ਤਾਂ ਕਿਰਤ ਹੱਥੀ ਕੀਤੀ ਵੀ ਸੀ, ਵੰਡ ਛਕਣ ਨੂੰ ਕਿਹਾ ਸੀ ਤਾਂ ਲੰਗਰ ਦੀ

8