ਪੰਨਾ:ਸਿੱਖ ਗੁਰੂ ਸਾਹਿਬਾਨ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਥਾ ਚਾਲੂ ਕੀਤੀ, ਜੇ ਨਾਮ ਜਪਣ ਨੂੰ ਕਿਹਾ ਤਾਂ ਆਪ ਵੀ ਨਾਮ ਜਪਿਆ। ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਹਿਨਾਇਆ ਤਾਂ ਹੀ ਲੋਕਾਂ ਨੂੰ ਉਪਦੇਸ਼ ਦਿੱਤਾ। ਬਾਬੇ ਨਾਨਕ ਨੇ ਜ਼ਿੰਦਗੀ ਦੇ ਪਿਛਲੇ ਸਾਲ ਕਰਤਾਰਪੁਰ ਵਿਖੇ ਕਿਰਤ ਕਰਦਿਆਂ ਗੁਜ਼ਾਰੇ ਸਨ।

ਆਪਣੇ ਲੰਬੇ ਸਮੇਂ ਦੇ ਅਧਿਆਪਨ ਤਜਰਬੇ ਵਿੱਚ ਬਹੁਤ ਸਾਰੇ ਅਧਿਆਪਕਾਂ ਨਾਲ ਗੱਲਬਾਤ ਹੋਈ। ਜਿਹਨਾਂ ਵਿੱਚੋਂ ਕੁਝ ਸਿੱਖ ਧਰਮ ਨਾਲ ਅਤੇ ਕੁੱਝ ਹੋਰ ਧਰਮਾਂ ਨਾਲ ਜੁੜੇ ਹੋਏ ਹਨ। ਇਸ ਕਿੱਤੇ ਵਿੱਚ ਸਿੱਧਾ ਲੋਕਾਂ ਨਾਲ ਵਾਹ ਹੁੰਦਾ ਹੈ। ਹਰ ਇੱਕ ਧਰਮ, ਵਰਗ ਦੇ ਵਿਦਿਆਰਥੀ ਹੁੰਦੇ ਹਨ ਉਹਨਾਂ ਦੇ ਮਾਪੇ ਵੀ ਮਿਲਦੇ ਰਹਿੰਦੇ ਹਨ। ਵਿਦਿਆਰਥੀ ਤਾਂ ਕੋਰੀ ਸਲੇਟ ਹੁੰਦੇ ਹਨ ਜੋ ਪਾਂਧੇ, ਅਧਿਆਪਕ ਜਾਂ ਆਲਾ-ਦੁਆਲਾ ਉਹਨਾਂ ਨੂੰ ਸਿੱਖਿਆ ਦਿੰਦਾ ਹੈ, ਉਹੀ ਉਹਨਾਂ ਦੇ ਮਨਾਂ 'ਤੇ ਉਕਰਿਆ ਜਾਂਦਾ ਹੈ। ਪੇਂਡੂ ਮਾਪੇ ਜ਼ਿਆਦਾਤਰ ਸਿੱਖਿਆ ਤੋਂ ਵਾਂਝੇ ਜਾਂ ਅੱਧ- ਪਚੱਧੇ ਪੜ੍ਹੇ ਹੁੰਦੇ ਹਨ। ਉਹਨਾਂ ਦੀਆਂ ਸਿੱਖ ਧਰਮ ਨਾਲ ਜੁੜੀਆਂ ਭਾਵਨਾਵਾਂ ਬੇਹੱਦ ਸ਼ਰਧਾ ਤੋਂ ਪ੍ਰੇਰਿਤ ਹੁੰਦੀਆਂ ਹਨ ਤੇ ਉਹ ਸੁਣੀਆਂ ਸੁਣਾਈਆਂ ਗੱਲਾਂ ਵੀ ਇਸ ਧਰਮ ਨਾਲ ਜੋੜ ਲੈਂਦੇ ਹਨ। ਪਰ ਜਦੋਂ ਪੜ੍ਹੇ ਲਿਖੇ ਅਧਿਆਪਕ ਵੀ ਅੰਧ- ਵਿਸ਼ਵਾਸ ਤੇ ਕਰਾਮਾਤਾਂ ਨਾਲ ਸਿੱਖ ਇਤਿਹਾਸ ਨੂੰ ਜੋੜਦੇ ਹਨ ਤਾਂ ਮੈਨੂੰ ਜ਼ਰੂਰ ਸਾਡੀ ਪੜਾਈ 'ਤੇ ਤਾਂ ਸ਼ੱਕ ਹੁੰਦਾ ਹੀ ਹੈ ਨਾਲ ਦੀ ਨਾਲ ਸਿੱਖ ਸੰਸਥਾਵਾਂ 'ਤੇ ਵੀ ਹਿਰਖ ਹੁੰਦਾ ਹੈ ਕਿ ਬਹੁਤ ਸਾਰੇ ਵਸੀਲਿਆਂ ਦੇ ਬਾਵਜੂਦ ਅਜੇ ਤੱਕ ਉਹ ਇਸ ਧਰਮ ਦੇ ਵਿਗਿਆਨਕ ਅਤੇ ਤਰਕਪੂਰਣ ਨਜ਼ਰੀਏ ਨੂੰ ਹੀ ਸਪੱਸ਼ਟ ਨਹੀਂ ਕਰ ਸਕੇ। ਮੈਂ ਇਹ ਨਿਮਾਣਾ ਜਿਹਾ ਯਤਨ ਕੀਤਾ ਹੈ। ਇਸ ਛੋਟੀ ਜਿਹੀ ਕਿਤਾਬ ਵਿੱਚ ਸਿੱਖ ਧਰਮ ਦੀ ਸੱਚਾਈ ਤੇ ਪਵਿੱਤਰਤਾ ਅਤੇ ਸਿੱਖ ਗੁਰੂਆਂ ਦੇ ਜੀਵਨ ਦੀਆਂ ਸੰਖੇਪ ਤੇ ਉਚਿਤ ਧਾਰਨਾਵਾਂ ਨੂੰ ਹੀ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ। ਸ਼ੁਰੂ ਤੋਂ ਹੀ ਸਿੱਖ ਧਰਮ ਨਾਲ ਸਬੰਧਤ ਸਾਹਿਤ ਮੈਂ ਵੱਖ-ਵੱਖ ਸਰੋਤਾਂ, ਲਾਇਬ੍ਰੇਰੀਆਂ ਤੋਂ ਪੜ੍ਹਿਆ ਹੈ ਤੇ ਉਸ ਦਾ ਭਾਵ ਅਰਥ ਇਸ ਕਿਤਾਬ ਵਿੱਚ ਦੇਣ ਦਾ ਯਤਨ ਕੀਤਾ ਹੈ। ਕਿਤਾਬ ਛੋਟੀ ਹੈ ਤੇ ਭਾਸ਼ਾ ਬੇਹੱਦ ਸਰਲ ਰੱਖੀ ਹੈ। ਆਮ ਲੋਕ ਵੀ ਪੜ੍ਹ ਸਕਦੇ ਹਨ ਤੇ ਸਮਝ ਸਕਦੇ ਹਨ। ਲੋਕਾਂ ਦੇ ਟੋਲਿਆਂ ਦੇ ਟੋਲੇ ਕਦੇ ਕਿਸੇ ਬਾਬੇ ਦੀ ਚੌਂਕੀ ਭਰਨ ਚੱਲੇ ਹਨ, ਕਿਤੇ ਮਾਈਆਂ ਕਿਸੇ ਬਾਬੇ ਦੇ ਪੈਰੀਂ ਹੱਥ ਲਾ ਰਹੀਆਂ ਹਨ। ਕਿਤੇ ਬੀਬੀਆਂ ਘਰੇ ਬਜ਼ੁਰਗਾਂ ਤੇ ਬੱਚਿਆਂ ਨੂੰ ਭੁੱਖੇ ਭਾਣੇ ਛੱਡ ਕੇ ਕਿਸੇ ਬਾਬੇ ਦੇ ਖੇਤਾਂ ਵਿੱਚ ਸੇਵਾ ਕਰ ਰਹੀਆਂ ਹਨ, ਇਹੋ ਜਿਹੇ ਵਰਤਾਰੇ ਮੈਨੂੰ ਜਾਤੀ ਤੌਰ 'ਤੇ ਕੋਝੇ ਲੱਗਦੇ ਹਨ। ਧਾਰਮਿਕ ਕੰਮਾਂ ਵਿੱਚ ਮੇਰੇ ਰਾਜ ਦੇ ਲੋਕ ਵੱਧ ਚੱੜ ਕੇ ਹਿੱਸਾ ਲੈਂਦੇ ਹਨ, ਧਰਮ ਦੇ ਨਾਂ 'ਤੇ ਲੜਨ ਮਰਨ ਤੱਕ ਦੀ ਨੌਬਤ ਆ ਜਾਂਦੀ ਹੈ, ਧਰਮ ਦੇ ਨਾਂ 'ਤੇ ਵੱਡੇ-ਵੱਡੇ ਸਮਾਗਮ ਕਰਕੇ ਦਿਖਾਵਾ ਕੀਤਾ ਜਾਂਦਾ ਹੈ ਪਰ ਬਾਬੇ ਨਾਨਕ ਦੀ ਬੰਦਗੀ, ਸੇਵਾ ਭਾਵਨਾ ਅਤੇ ਸਾਦਗੀ ਗਾਇਬ ਹੈ। ਪਾਠ ਰਖਾਏ ਜਾਂਦੇ ਹਨ,

9