ਪੰਨਾ:ਸਿੱਖ ਗੁਰੂ ਸਾਹਿਬਾਨ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕ੍ਰਾਂਤੀ ਲਿਆਂਦੀ। ਗੁਰੂ ਜਸ ਸੁਣ ਕੇ ਸੰਗਤਾਂ ਨਿਹਾਲ ਹੁੰਦੀਆਂ ਅਤੇ ਗੁਰੂ ਘਰ ਨਾਲ ਜੁੜ ਕੇ ਮਾਣ ਮਹਿਸੂਸ ਕਰਦੀਆਂ। ਗੁਰੂ ਸੰਗਤਾਂ ਦਾ ਰਾਹ ਦਸੇਰਾ, ਰੱਖਿਅਕ ਅਤੇ ਗਿਆਨ ਦਾ ਸਾਗਰ ਬਣ ਕੇ ਉਹਨਾਂ ਦੀ ਜ਼ਿੰਦਗੀ ਨੂੰ ਸੁਖਾਲਾ ਕਰ ਰਿਹਾ ਸੀ।

ਗੁਰੂ ਹਰ ਰਾਇ ਜੀ ਨੇ ਆਪਣੇ ਤੋਂ ਪਹਿਲਾਂ ਵਾਲੇ ਗੁਰੂਆਂ ਦੁਆਰਾ ਚਲਾਈ ਹੋਈ ਲੰਗਰ-ਪ੍ਰਥਾ ਜਾਂ ਸਾਂਝੀ ਰਸੋਈ ਨੂੰ ਕਾਇਮ ਰੱਖਿਆ। ਮਹਿਮਾ ਪ੍ਰਕਾਸ਼ ਦੇ ਲੇਖਕ ਨੇ ਇਸ ਪ੍ਰਥਾ ਦਾ ਮਹੱਤਵ ਵਰਨਣ ਕਰਦੇ ਹੋਏ ਲਿਖਿਆ ਹੈ ਕਿ ਕੀਰਤਪੁਰ ਸਾਹਿਬ ਵਿਖੇ ਨਿੱਤ-ਰੋਜ਼ ਚਰਨ ਕੰਵਲ ਆਰਤੀ ਦੇ ਪਾਠ ਤੋਂ ਬਾਅਦ ਸੰਗਤ ਨੂੰ ਆਦੇਸ਼ ਸੀ ਕਿ ਉਹ ਗੁਰੂ ਦੇ ਲੰਗਰ ਵਿੱਚ ਪ੍ਰਸ਼ਾਦਾ ਛਕਣ। ਰਾਤ ਦਾ ਖਾਣਾ ਸੰਗਤਾਂ ਨੂੰ ਸੋਦਰ ਰਹਿਰਾਸ ਦੇ ਪਾਠ ਤੋਂ ਬਾਅਦ ਵਰਤਾਇਆ ਜਾਂਦਾ ਸੀ। ਇਹ ਵੀ ਦੱਸਿਆ ਗਿਆ ਹੈ ਕਿ ਕਿਸੇ ਵੀ ਖਾਣੇ ਵਿਚ ਮਾਸਾਹਾਰੀ ਭੋਜਨ ਦੀ ਮਨਾਹੀ ਸੀ ਅਤੇ ਸਿਰਫ ਸ਼ਾਕਾਹਾਰੀ ਭੋਜਨ ਹੀ ਤਿਆਰ ਹੁੰਦਾ ਸੀ ਤੇ ਵਰਤਾਇਆ ਜਾਂਦਾ ਸੀ। ਲੰਗਰ ਬਿਨਾਂ ਕਿਸੇ ਭੇਦ-ਭਾਵ, ਊਚ-ਨੀਚ ਤੋਂ ਵਰਤਾਇਆ ਜਾਂਦਾ ਸੀ।

ਮਹਿਮਾ ਪ੍ਰਕਾਸ਼ ਵਿੱਚ ਕਈ ਥਾਈ ਵਰਨਣ ਕੀਤਾ ਗਿਆ ਹੈ ਕਿ ਗੁਰੂ ਹਰ ਰਾਇ ਜੀ ਨੇ ਸੰਗਤਾਂ ਦੇ ਸਨਮੁਖ ਹੋ ਕੇ ਉਹਨਾਂ ਨੂੰ ਆਦੇਸ਼ ਦਿੱਤੇ ਕਿ ਉਹਨਾਂ ਨੂੰ ਆਪਣੇ ਤੌਰ 'ਤੇ ਵੀ ਲੰਗਰ ਲਾਉਣੇ ਚਾਹੀਦੇ ਹਨ ਅਤੇ ਸਿੱਖਾਂ, ਸੰਤਾਂ ਅਤੇ ਹੋਰ ਲੋੜਵੰਦ ਲੋਕਾਂ ਨੂੰ ਗੁਰੂ ਦੇ ਨਾਂ 'ਤੇ ਭੋਜਨ ਕਰਾਉਣਾ ਚਾਹੀਦਾ ਹੈ। ਇਹ ਕੰਮ ਕਰਦੇ ਹੋਏ ਉਹਨਾਂ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਤਾਂ ਕਿ ਭੋਜਨ ਗ੍ਰਹਿਣ ਕਰਨ ਵਾਲਾ ਆਦਮੀ ਇਹ ਨਾ ਸਮਝੇ ਕਿ ਉਸਨੂੰ ਦਾਨ ਦਿੱਤਾ ਗਿਆ ਹੈ। ਗੁਰੂ ਜੀ ਦੇ ਇਹਨਾਂ ਵਚਨਾਂ ਸਦਕਾ ਅਲੱਗ-ਅਲੱਗ ਥਾਵਾਂ 'ਤੇ ਲੰਗਰ ਪ੍ਰਥਾ ਹੋਂਦ ਵਿੱਚ ਆਈ ਤੇ ਸਿੱਖਾਂ ਨੇ ਵਧ ਚੜ੍ਹ ਕੇ ਗੁਰੂ ਜੀ ਦੇ ਸ਼ਬਦਾਂ 'ਤੇ ਫੁੱਲ ਚੜ੍ਹਾਏ।

'ਬਹੁਤ ਅਸਥਾਨ ਲੰਗਰ ਗੁਰ ਹੋਇ॥'
('ਮਹਿਮਾ ਪ੍ਰਕਾਸ਼')

ਅਜਿਹੀ ਹੀ ਇੱਕ ਘਟਨਾ ਭਾਈ ਫੇਰੂ ਦੇ ਲੰਗਰ ਬਾਰੇ ਵੀ ਹੈ। ਭਾਈ ਫੇਰੂ ਦਾ ਅਸਲੀ ਨਾਂ ਸੰਗਤ ਜਾਂ ਸੰਗਤੀਆ ਸੀ। ਉਸਦਾ ਜਨਮ ਅੰਬਰੀ ਪਿੰਡ ਵਿੱਚ 1640 ਈ. ਵਿੱਚ ਹੋਇਆ ਮੰਨਿਆ ਜਾਂਦਾ ਹੈ। 1656 ਈ. ਵਿੱਚ ਉਹ ਹਰ ਰਾਏ ਜੀ ਕੋਲ ਆ ਗਿਆ ਤੇ ਸਿੱਖ ਸਜ ਗਿਆ। ਉਹ ਵਪਾਰ ਦੇ ਸਿਲਸਿਲੇ ਵਿੱਚ ਥਾਂ ਥਾਂ ਯਾਤਰਾ ਕਰਦਾ ਰਿਹੰਦਾ ਸੀ।

ਇਸ ਲਈ ਗੁਰੂ ਜੀ ਨੇ ਉਸਦਾ ਨਾਂ ਫੇਰੂ ਰੱਖ ਦਿੱਤਾ ਸੀ। ਫੇਰੂ ਦਾ ਮਤਲਬ ਫੇਰੀ ਵਾਲਾ ਤੋਂ ਹੈ। ਉਸਨੇ ਗੁਰੂ ਜੀ ਦੀ ਹਦਾਇਤ ਅਨੁਸਾਰ ਆਪਣੇ ਘਰ ਗੁਰੂ

83