ਪੰਨਾ:ਸਿੱਖ ਗੁਰੂ ਸਾਹਿਬਾਨ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਲੰਗਰ ਚਲਾਇਆ ਹੋਇਆ ਸੀ। ਇੱਕ ਦਿਨ ਇੱਕ ਸਿੱਖ ਉਸਦੇ ਘਰ ਓਦੋਂ ਪਹੁੰਚਿਆ ਜਦੋਂ ਸਾਰਾ ਕੁੱਝ ਖਤਮ ਹੋ ਚੁੱਕਾ ਸੀ। ਭਾਈ ਫੇਰੂ ਨੇ ਉਸਨੂੰ ਸਿਰਫ ਇੱਕ ਹੀ ਬਚੀ ਹੋਈ ਦਿੱਤੀ ਅਤੇ ਉਹਨੂੰ ਢਿੱਡ ਭਰ ਭਜਨ ਨਾ ਦਿੱਤਾ। ਕਿਉਂਕਿ ਉਹ ਲੇਟ ਆਇਆ ਸੀ। ਸਿੱਟੇ ਵਜੋਂ ਅੱਧੇ ਭੁੱਖੇ ਮਹਿਮਾਨ ਨੇ ਸਰਾਪ ਦਿੱਤਾ ਕਿ ਭਾਈ ਫੇਰੂ ਨੇ ਲੰਗਰ ਕਾਣਾ ਕੀਤਾ ਹੈ। ਭਾਈ ਫੇਰੂ ਨੇ ਨਿਮਰਤਾ ਪੂਰਵਕ ਕਿਹਾ ਕਿ ਉਹ ਗੁਰੂ ਲੰਗਰ ਨੂੰ ਸਰਾਪ ਨਾ ਦੇਵੇ, ਭਾਈ ਫੇਰੂ ਨੂੰ ਸਰਾਪ ਦੇਵੇ ਅਤੇ ਉਹ ਇੱਕ ਅੱਖ ਇਸਦੇ ਬਦਲੇ ਦੇਣ ਨੂੰ ਤਿਆਰ ਹੈ, ਉਸਨੇ ਇਸ ਤਰਾਂ ਹੀ ਕੀਤਾ। ਕਹਾਣੀ ਦੱਸਦੀ ਹੈ ਕਿ ਉਸਦੀ ਭਾਈ ਫੇਰੂ ਦੀ ਇੱਕ ਅੱਖ ਦੀ ਰੌਸ਼ਨੀ ਚਲੀ ਗਈ। ਇਸ ਤਰਾਂ ਭਾਈ ਫੇਰੂ ਨੇ ਲੰਗਰ ਕਾਣਾ ਹੋਣ ਤੋਂ ਬਚਾ ਲਿਆ ਅਤੇ ਆਪ ਕਾਣਾ ਹੋ ਗਿਆ। ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਉਹ ਭਾਈ ਫੇਰੂ ਦੀ ਸੱਚੀ ਸ਼ਰਧਾ ਤੇ ਪਕਿਆਈ ਦੇਖਕੇ ਬਹੁਤ ਖੁਸ਼ ਹੋਏ ਜੋ ਉਸਨੇ ਲੰਗਰ ਪ੍ਰਥਾ ਲਈ ਦਿਖਾਈ ਸੀ। ਕਰਤਾਰ ਸਿੰਘ ਇਤਿਹਾਸਕਾਰ ਦੇ ਅਨੁਸਾਰ ਉਸਨੂੰ ਕਸੂਰ ਦਾ ਮਸੰਦ ਥਾਪਿਆ ਗਿਆ ਤਾਂ ਕਿ ਉਹ ਕਸੂਰ ਤੇ ਚੂਨੀਆ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰੇ ਤੇ ਧਾਰਿਮਕ ਚੇਤਨਤਾ ਦੇਵੇ। ਗੁਰੂ ਜੀ ਨੇ ਆਪਣੇ ਸਿੱਖਾਂ ਦੇ ਮਨਾਂ ਵਿਚ ਇਹ ਗੱਲ ਪੱਕੀ ਕੀਤੀ ਹੋਈ ਸੀ ਕਿ ਕੋਈ ਵੀ ਸਿੱਖ ਲੰਗਰ ਵਿੱਚ ਕਿਸੇ ਵੀ ਸਮੇਂ ਆਉਂਦਾ ਹੈ ਉਹ ਪੂਰੀ ਤਰਾਂ ਸਤੁੰਸ਼ਟ ਹੋ ਕੇ ਜਾਣਾ ਚਾਹੀਦਾ ਹੈ। ਜੋ ਇਹ ਕੰਮ ਸੱਚੇ ਮਨ ਨਾਲ ਕਰੇਗਾ ਉਹ ਗੁਰੂ ਦੇ ਅਸ਼ੀਰਵਾਦ ਦਾ ਹੱਕਦਾਰ ਹੋਵੇਗਾ ਤੇ ਮੁਕਤੀ ਪ੍ਰਾਪਤ ਕਰੇਗਾ। ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਜੀ ਲੰਗਰ ਦੀ ਸੇਵਾ ਨੂੰ ਗੁਰੂ ਤੇ ਪ੍ਰਮਾਤਮਾ ਦੀ ਸੇਵਾ ਸਮਝਦੇ ਸਨ ਅਤੇ ਇਸਨੂੰ ਮੁਕਤੀ ਪ੍ਰਾਪਤ ਕਰਨ ਦਾ ਜ਼ੁਰੂਰੀ ਅੰਗ ਸਮਝਦੇ ਸਨ। ਲੰਗਰ ਪ੍ਰਥਾ ਨੇ ਗੁਰੂ ਹਰ ਰਾਇ ਜੀ ਸਮੇਂ ਵੱਡਾ ਭੋਜਨ ਕਰਾਉਣ ਦੇ ਨਾਲ ਹੀ ਸੇਵਾ ਦੇ ਮੌਕੇ ਲੈਣ ਅਤੇ ਦਾਨ ਕਰਨ ਲਈ ਵੀ ਪ੍ਰੇਰਿਤ ਕੀਤਾ।

ਸਿੱਖ ਸੰਸਥਾਵਾਂ ਦੀ ਸੇਵਾ ਸੰਭਾਲ ਦੇ ਨਾਲ ਗੁਰੂ ਹਰ ਰਾਇ ਜੀ ਸਿੱਖਾਂ ਦੇ ਧਾਰਮਿਕ ਅਤੇ ਅਧਿਆਤਮਕ ਜੀਵਨ ਨੂੰ ਵੀ ਸੰਵਾਰਦੇ ਸਨ। ਉਹ ਗੁਰੂ ਹਰ ਗੋਬਿੰਦ ਸਾਹਿਬ ਦੀ ਪਾਈ ਰੀਤ ਸਿਪਾਹੀ ਜੀਵਨ ਪ੍ਰਤੀ ਵੀ ਸੁਚੇਤ ਤੇ ਦ੍ਰਿੜ ਸਨ। ਉਹਨਾਂ ਕੋਲ ਸੁਸਿਖਿਅਤ ਫੌਜੀ ਜਵਾਨਾਂ ਦੀ ਸੈਨਾ ਸੀ ਜੋ ਅਭਿਆਸ ਵੀ ਰੋਜ਼ਾਨਾ ਕਰਦੇ ਸਨ। ਤਵਾਰੀਖ ਗੁਰੂ ਖਾਲਸਾ ਦੇ ਅਨੁਸਾਰ ਗੁਰੂ ਹਰ ਰਾਇ ਕੋਲ 2200 ਘੋੜ ਸਵਾਰਾਂ ਦੀ ਪੱਕੀ ਸੈਨਾ ਸੀ ਜੋ ਸ਼ਿਕਾਰ ਤੇ ਲਗਾਤਾਰ ਮੁੰਹਿਮਾਂ ਕਰਦੇ ਰਹਿੰਦੇ ਸਨ। ਇਹ ਸ਼ਿਕਾਰ ਮੁੰਹਿਮਾਂ ਜੰਗੀ ਕਾਰਵਾਈਆਂ ਦਾ ਹੀ ਹਿੱਸਾ ਸਨ ਤਾਂ ਜੋ ਦਾਦਾ ਗੁਰੂ ਹਰ ਗੋਬਿੰਦ ਸਾਹਿਬ ਦੇ ਅਨੁਸਾਰ ਨਸੀਹਤ ਅਨੁਸਾਰ ਸਵੈ-ਰੱਖਿਆ ਲਈ

84