ਪੰਨਾ:ਸਿੱਖ ਗੁਰੂ ਸਾਹਿਬਾਨ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਰੂਰੀ ਸਨ। ਗੁਰੂ ਜੀ ਦੀਆਂ ਸਪੱਸ਼ਟ ਹਦਾਇਤਾਂ ਸਨ ਕਿ ਸਿਰਫ ਤੇ ਸਿਰਫ ਖੂੰਖਾਰ ਜਨਵਰ ਜਿਵੇਂ ਚੀਤੇ, ਬਘਿਆੜ, ਸ਼ੇਰ, ਜੰਗਲੀ ਜਾਨਵਰ ਅਤੇ ਆਦਮ-ਭਕਸ਼ੀ ਹੀ ਮਾਰੇ ਜਾਣ ਜਿਹਨਾਂ ਦਾ ਪਹਾੜੀਆਂ ਵਿੱਚ ਸਦਾ ਖਤਰਾ ਬਣਿਆ ਰਹਿੰਦਾ ਹੈ। ਦੂਸਰੇ ਪੰਛੀ ਜਾਂ ਹੋਰ ਜਾਨਵਰ ਜੋ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ, ਉਹਨਾਂ ਨੂੰ ਜੀਉਂਦੇ ਫੜ ਕੇ ਲਿਆਂਦਾ ਜਾਵੇ ਅਤੇ ਗੁਰੂ ਘਰ ਦੇ ਚਿੜੀਆਘਰ ਵਿੱਚ ਰੱਖੇ ਜਾਣ ਜੋ ਹਰ ਗੋਬਿੰਦ ਸਾਹਿਬ ਨੇ ਬਣਾਇਆ ਸੀ। ਕਿਹਾ ਜਾਂਦਾ ਹੈ ਕਿ ਚਿੜੀਆਘਰ ਵਿੱਚ ਵੱਡੀ ਗਿਣਤੀ ਵਿੱਚ ਪੱਛੀ ਤੇ ਜਾਨਵਰ ਰੱਖੇ ਹੋਏ ਸਨ। ਜਿਵੇ ਸ਼ੇਰ, ਰਿੱਛ, ਗਿੱਦੜ, ਹਿਰਨ, ਬਿੱਲੀਆਂ, ਤੋਤੇ ਤੇ ਖਰਗੋਸ਼ ਆਦਿ ਮੁੱਖ ਸਨ।

ਇਸ ਤਰਾਂ ਗੁਰੂ ਹਰ ਰਾਇ ਨੇ ਸ਼ਾਂਤੀ ਪੂਰਵਕ ਢੰਗ ਨਾਲ ਜਿੰਦਗੀ ਬਸਰ ਕੀਤੀ ਉਹ ਸ਼ਾਂਤੀ ਦੇ ਪੁੰਜ ਸਨ, ਫਿਰ ਵੀ ਕਿਸੇ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਅਤੇ ਦਾਦਾ-ਗੁਰੂ ਦੀ ਨਸੀਹਤ ਅਨੁਸਾਰ ਸੈਨਾ ਨੂੰ ਤਿਆਰ ਬਰ ਤਿਆਰ ਰੱਖਿਆ।

ਗੁਰੂ ਹਰ ਰਾਇ ਜੀ ਨੇ ਆਪਣੀ ਕੋਈ ਬਾਣੀ ਨਹੀਂ ਰਚੀ। ਪਰ ਉਹ ਪਹਿਲੇ ਪੰਜਾਂ ਗੁਰੂਆਂ ਦੀ ਬਾਣੀ ਦੇ ਬੇਹੱਦ ਕਾਇਲ ਸਨ। ਉਹਨਾਂ ਨੇ ਆਪਣੇ ਸਿੱਖਾਂ ਨੂੰ ਸਮਝਾਇਆ ਕਿ ਗੁਰੂ ਦੇ ਸ਼ਬਦ ਜਾਂ ਬਾਣੀ ਨਾਲ ਜੁੜਕੇ ਹੀ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਡੰਕਨ ਗਰੀਨਲੈੱਸ 'ਦਾ ਗੋਸਪਲ ਆਫ ਗੁਰੂ ਗਰੰਥ ਸਾਹਿਬ' ਲਿਖਦੇ ਹਨ ਕਿ ਗੁਰੂ ਦਾ ਕਥਨ ਸੀ ਕਿ ਸਿਰਫ ਬਾਣੀ ਹੀ ਤੁਹਾਨੂੰ ਮੁਕਤੀ ਮਾਰਗ ਤੱਕ ਲੈ ਕੇ ਜਾ ਸਕਦੀ ਹੈ। ਗੁਰੂ ਜੀ ਨੇ ਇਹ ਵੀ ਦੱਸਿਆ ਕਿ ਜਿਨਾਂ ਨੂੰ ਬਾਣੀ ਦੇ ਅਰਥ ਪੜ ਕੇ ਸਮਝ ਨਹੀਂ ਪੈਂਦੀ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਜੇਕਰ ਸਮਝ ਨਹੀਂ ਆਉਂਦੀ ਤਾਂ ਵੀ ਭਜਨ ਪਾਠ ਦੀ ਮਹੱਤਤਾ ਹੈ ਕਿਉਂਕਿ ਉਹ ਮੌਤ ਦੇ ਸਮੇਂ ਸਹਾਈ ਹੁੰਦੇ ਹਨ 'ਮਹਿਮਾ ਪ੍ਰਕਾਸ਼' ਵਿੱਚ ਵਰਨਣ ਹੈ-

'ਜਿਉਂ ਠੀਕਰੀ ਮਾਹ ਚਿਕਨਤਾ ਰਹੀ।।
ਤਿਉਂ ਬਾਨੀ ਕੋ ਗੁਨ ਘਟ ਮੋ ਆਹੀ।।
ਅੰਤਕਾਲ ਗੁਨ ਹੋਇ ਪ੍ਰਕਾਸ਼॥'

ਗੁਰੂ ਜੀ ਨੇ ਕਿਹਾ ਕਿ ਧਿਆਨ ਤੇ ਪ੍ਰੇਮ ਨਾਲ ਸੁਣੀ ਬਾਣੀ ਧੁਰ ਅੰਦਰੋਂ ਹਿਰਦੇ ਨੂੰ ਪਵਿੱਤਰ ਕਰਦੀ ਹੈ। ਉਹ ਗੁਰੂ ਗਰੰਥ ਸਾਹਿਬ ਨੂੰ ਬਹੁਤ ਹੀ ਮਹੱਤਤਾ ਦਿੰਦੇ ਸਨ। ਜਦੋਂ ਹੀ ਕੋਈ ਸ਼ਬਦ ਜਾਂ ਬਾਣੀ ਦੀ ਕੋਈ ਤੁਕ ਉਹਨਾਂ ਕੋਲ ਉਚਾਰੀ ਜਾਂਦੀ ਤਾਂ ਉਹ ਖੜੇ ਹੋ ਕੇ ਹੱਥ ਜੋੜ ਕੇ ਸਤਿਕਾਰ ਦਿੰਦੇ। ਉਹਨਾਂ ਨੇ ਨਾ ਸਿਰਫ ਗੁਰੂ ਗਰੰਥ ਸਾਹਿਬ ਦੀ ਉੱਚਤਾ ਨੂੰ ਆਪਣੇ ਤੋਂ ਵੱਡਾ ਸਮਝਿਆ ਸਗੋਂ ਉਹ ਗੁਰੂ ਅਰਜਨ ਦੇਵ ਪੰਜਵੇਂ ਗੁਰੂ ਦੇ ਗੁਰੂ ਗਰੰਥ ਸਾਹਿਬ ਬਾਰੇ ਬੋਲੇ ਸ਼ਬਦ ਵੀ ਸਿੱਖਾਂ ਨੂੰ

85