ਪੰਨਾ:ਸਿੱਖ ਗੁਰੂ ਸਾਹਿਬਾਨ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਦ ਕਰਾਉਂਦੇ। ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕਿ 'ਪੋਥੀ ਪ੍ਰਮੇਸ਼ਰ ਦਾ ਬਾਨ ਹੈ' ਕਿਉਂਕਿ ਸੱਚੇ ਪਾਤਸ਼ਾਹ ਦੀ ਬਾਣੀ ਹੈ ਜਿਵੇਂ ਕਿ ਗੁਰੂਆਂ ਤੇ ਸੰਤਾਂ, ਭਗਤਾਂ ਨੇ ਵਰਨਣ ਕੀਤਾ ਹੋਇਆ ਹੈ। ਆਪਣਾ ਨਿੱਤ ਦਿਨ ਦਾ ਕਰਮ ਕਰਨ ਦੇ ਨਾਲ ਸਿੱਖਾਂ ਨੰ ਪ੍ਰਭੂ ਭਗਤੀ ਵਿੱਚ ਵੀ ਕੁੱਝ ਸਮਾਂ ਬਿਤਾਉਣ ਚਾਹੀਦਾ ਹੈ। ਸੋ ਗੁਰਬਾਣੀ ਨਾਲ ਜੁੜ ਕੇ ਪ੍ਰਭੂ ਪਾਇਆ ਜਾ ਸਕਦਾ ਹੈ।

ਗੁਰੂ ਹਰ ਰਾਇ ਜੀ ਨੇ ਸਿੱਖਾਂ ਵਿੱਚ ਨਿਮਰਤਾ ਦਾ ਸਦਗੁਣ ਅਤੇ ਮਨੁੱਖਤਾ ਦੀ ਨਿਰਸਵਾਰਥ ਸੇਵਾ ਦਾ ਸਦਗੁਣ ਭਰਿਆ। ਗੋਪਾਲ ਸਿੰਘ ਇਤਹਿਸਕਾਰ ਦੇ ਅਨੁਸਾਰ ਗੁਰੂ ਜੀ ਦੀ ਸਪੱਸ਼ਟ ਹਦਾਇਤ ਸੀ ਕਿ ਜੇਕਰ ਕੋਈ ਮਹਿਮਾਨ ਆਉਂਦਾ ਹੈ, ਬੇਸ਼ੱਕ ਕੋਈ ਵੀ ਸਮਾਂ ਹੋਵੇ, ਉਸ ਨੂੰ ਸੰਤੁਸ਼ਟ ਕਰੋ, ਉਸ ਦੀ ਇਸ ਤਰਾਂ ਸੇਵਾ ਕਰੋ ਕਿ ਮਹਿਮਾਨ ਇਹ ਨਾ ਸੋਚੇ ਕਿ ਉਸ 'ਤੇ ਤਰਸ ਕੀਤਾ ਗਿਆ ਹੈ ਸਗੋਂ ਇਹ ਸਮਝੇ ਕਿ ਉਹ ਗੁਰੂ-ਘਰ ਆਇਆ ਹੈ, ਜਿਥੇ ਸਭ ਨੂੰ ਬਰਾਬਰ ਸਮਝਿਆ ਜਾਂਦਾ ਹੈ। ਆਦਮੀ ਤਾਂ ਸੇਵਾ ਕਰਨ ਵਾਲਾ ਹੈ, ਚੀਜ਼ਾਂ ਵਸਤਾਂ ਵਾਹਿਗੁਰੂ ਦੀ ਮਿਹਰ ਨਾਲ ਮਿਲਦੀਆਂ ਹਨ ਜੋ ਸਾਰਿਆਂ ਦਾ ਸਾਂਝਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਿਨਾਂ ਸਿੱਖਾਂ ਕੋਲ ਧਨ ਦੀ ਬਹੁਤਾਤ ਹੈ ਇਹ ਇਸਨੂੰ ਪ੍ਰਭੂ ਦੀ ਦਾਤ ਸਮਝਣ ਅਤੇ ਇਸ ਵਿਚੋਂ ਕੁਝ ਆਪਣੇ ਗਰੀਬ ਭਰਾਵਾਂ ਨੂੰ ਵੰਡਣ। ਮਹਿਮਾ ਪ੍ਰਕਾਸ਼ ਦਾ ਲੇਖਕ ਕਈਂ ਥਾਈ ਵਰਨਣ ਕਰਦਾ ਹੈ ਕਿ ਗੁਰੂ ਹਰ ਰਾਇ ਜੀ ਆਰਥਿਕ ਲੁੱਟ-ਖਸੁੱਟ ਬੇਈਮਾਨੀ ਦੇ ਵਿਰੱਧ ਪ੍ਰਚਾਰ ਕਰਦੇ ਸਨ ਅਤੇ ਮਿਹਨਤ ਦੀ ਕਮਾਈ ਖਾਣ 'ਤੇ ਹੀ ਜ਼ੋਰ ਦਿੰਦੇ ਸਨ। ਇੱਕ ਵਾਰ ਜੰਗਲ ਵਿੱਚ ਗੁਰੂ ਜੀ ਸਿੱਖਾਂ ਨਾਲ ਲੰਘ ਰਹੇ ਸਨ ਤਾਂ ਉਹਨਾਂ ਇੱਕ ਸੱਪ ਦੇਖਿਆ ਜਿਸਨੂੰ ਕੀੜੀਆਂ ਖਾ ਰਹੀਆਂ ਸਨ ਅਤੇ ਸੱਪ ਬਹੁਤ ਦੁਖੀ ਸੀ। ਗੁਰੂ ਜੀ ਨੇ ਸਿੱਖਾਂ ਨੂੰ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਸੱਪ ਪਿਛਲੇ ਜਨਮ ਵਿੱਚ ਪੰਡਿਤ ਹੋਵੇ। ਉਹਨਾਂ ਨੇ ਕਿਹਾ ਕਿ ਇਹ ਪੰਡਿਤ ਹੋ ਕੇ ਬਹੁਤ ਬੁਰੇ ਕੰਮ ਕਰਦਾ ਸੀ ਅਤੇ ਆਪਣੇ ਚੇਲਿਆਂ ਨਾਲ ਧੋਖਾਧੜੀ ਕਰਕੇ ਉਹਨਾਂ ਤੋਂ ਧਨ ਲੁੱਟ ਲੈਂਦਾ ਸੀ। ਇਸ ਤਰਾਂ ਉਸ ਕੋਲ ਬਹੁਤ ਧਨ ਇਕੱਠਾ ਹੋ ਗਿਆ। ਹੁਣ ਉਹ ਆਪਣੇ ਬੁਰੇ ਕਰਮਾਂ ਦਾ ਫਲ ਭੁਗਤ ਰਿਹਾ ਹੈ, ਉਸਨੇ ਜਿਹਾ ਬੀਜਿਆ ਉਹੀ ਵੱਢ ਰਿਹਾ ਹੈ। ਇਸ ਤਰਾਂ ਦੀਆਂ ਕਹਾਣੀਆਂ ਸੁਣਾ ਕੇ ਗੁਰੂ ਜੀ ਆਪਣੇ ਸਿੱਖਾਂ ਵਿੱਚ ਸਦਗੁਣ ਭਰਨਾ ਲੋਚਦੇ ਸਨ ਤਾਂ ਕਿ ਉਹ ਗੁਣੀ ਅਤੇ ਨੈਤਿਕ ਤੌਰ 'ਤੇ ਸੱਚੇ ਸੁੱਚੇ ਆਦਮੀ ਬਣਨ। ਉਹ ਇਹ ਵੀ ਸਿੱਖਿਆ ਦਿੰਦੇ ਸਨ ਕਿ ਸਮਾਜਿਕ, ਆਰਥਿਕ ਤੇ ਧਾਰਮਿਕ ਵਿਸ਼ਵਾਸ ਵਿੱਚ ਵੀ ਵਿਅਕਤੀ ਪਾਕ-ਪਵਿੱਤਰ ਹੋਣਾ ਚਾਹੀਦਾ ਹੈ ਤਾਂ ਜੋ ਹਿਰਦਾ ਪਵਿੱਤਰ ਬਣਿਆ ਰਹੇ।

ਗੁਰੂ ਹਰ ਰਾਇ ਜੀ ਨੇ ਆਪਣਾ ਸਾਰਾ ਜੀਵਨ ਸਿੱਖ ਧਰਮ ਨੂੰ ਪੱਕੇ ਪੈਂਰੀ ਕਰਨ 'ਤੇ ਲਾ ਦਿੱਤਾ। ਉਹ ਦੂਰ ਨੇੜੇ ਨਿੱਜੀ ਤੌਰ 'ਤੇ ਜਾ ਕੇ ਸਿੱਖਾਂ ਨੂੰ ਸਿੱਖ ਧਰਮ

86