ਪੰਨਾ:ਸਿੱਖ ਗੁਰੂ ਸਾਹਿਬਾਨ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜੀ ਨੇ ਵੰਡੀਆਂ। ਇਸ ਸਮੇਂ ਸਿੱਖ ਧਰਮ ਲਈ ਪਹਿਲਾਂ ਥਾਪੇ ਗਏ ਮਸੰਦ ਹੁਣ ਭ੍ਰਿਸ਼ਟ ਹੋ ਚੁੱਕੇ ਸਨ, ਦਸਵੰਧ ਦਾ ਪੂਰਾ ਪੈਸਾ ਵੀ ਗੁਰੂ ਖ਼ਜ਼ਾਨੇ ਵਿੱਚ ਜਮ੍ਹਾਂ ਨਹੀਂ ਕਰਵਾਉਂਦੇ ਸਨ ਤੇ ਸਿੱਖੀ ਦੇ ਪ੍ਰਚਾਰ ਵਿੱਚ ਵੀ ਜ਼ਿਆਦਾ ਦਿਲਚਸਪੀ ਨਹੀਂ ਲੈਂਦੇ ਸਨ। ਉਨ੍ਹਾਂ ਦਾ ਮੁੱਖ ਮਕਸਦ ਧਨ ਦੌਲਤ ਇਕੁੱਠੀ ਕਰਕੇ ਐਸ਼ ਦੀ ਜ਼ਿੰਦਗੀ ਜਿਉਣਾ ਹੀ ਹੋ ਗਿਆ। ਸੋ ਗੁਰੂ ਜੀ ਦੁਆਰਾ ਥਾਪੇ ਗਏ ਇਨ੍ਹਾਂ ਨਵੇਂ ਪ੍ਰਚਾਰਕਾਂ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਖ਼ਾਸ ਕਰਕੇ ਦੂਰ ਦਰਾਡੇ ਦੀਆਂ ਮੁਸ਼ਕਿਲ ਨਾਲ ਪਹੁੰਚਣ ਵਾਲੀਆਂ ਥਾਵਾਂ ਤੇ ਜਾ ਕੇ ਸਿੱਖ ਧਰਮ ਨੂੰ ਫੈਲਾਇਆ। ਉਸ ਨੇ ਇੱਕ ਹੋਰ ਮਹੱਤਵਪੂਰਨ ਧਰਮ ਪਰਿਵਰਤਨ ਭਾਈ ਗੋਂਡਾ ਦਾ ਕੀਤਾ ਅਤੇ ਸਿੱਖ ਥਾਪ ਕਿ ਉਸ ਨੂੰ ਕਾਬੁਲ ਵਿਚ ਸਿੱਖੀ ਦੇ ਪ੍ਰਚਾਰ ਲਈ ਭੇਜਿਆ।

ਸਿੱਖ ਇਤਿਹਾਸਕਾਰ ਇਸ ਗੱਲ ਤੇ ਸਹਿਮਤ ਹਨ ਕਿ ਗੁਰੂ ਸਾਹਿਬ ਨੇ ਪੰਜਾਬ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਉਹ ਜਲੰਧਰ ਜ਼ਿਲ੍ਹੇ ਵਿੱਚ ਮੁਕੰਦਪੁਰ ਥਾਂ ਤੇ ਗਏ ਤੇ ਆਪਣੇ ਪਹੁੰਚਣ ਦੀ ਖੁਸ਼ੀ ਵਿੱਚ ਉੱਥੇ ਇੱਕ ਬਾਂਸ ਦਾ ਦਰੱਖਤ ਲਾਇਆ ਜੋ 1909 ਈ. ਤੱਕ ਉੱਥੇ ਮੌਜੂਦ ਸੀ। ਇਸ ਤੋਂ ਬਾਅਦ ਗੁਰੂ ਜੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਪ੍ਰਚਾਰ ਹਿੱਤ ਗਏ। ਉੱਥੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਦੇ ਦੋ ਭਰਾਵਾਂ ਕਾਲਾ ਅਤੇ ਕਰਮ ਚੰਦ ਨੇ ਗੁਰੂ ਜੀ ਦਾ ਸਵਾਗਤ ਕੀਤਾ। ਉਨ੍ਹਾਂ ਨੇਂ ਗੁਰੂ ਜੀ ਨੂੰ ਸ਼ਿਕਾਇਤ ਕੀਤੀ ਕਿ ਕੌੜਾ ਕਬੀਲੇ ਦੇ ਲੋਕ ਉਨ੍ਹਾਂ ਨਾਲ ਦੁਸ਼ਮਣੀ ਰੱਖਦੇ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਜਗ੍ਹਾ ਤੇ ਟਿਕਣ ਨਹੀਂ ਦਿੰਦੇ। ਗੋਕਲ ਚੰਦ ਨਾਰੰਗ 'ਹਿਸਟਰੀ ਆਫ ਪੰਜਾਬ' ਵਿੱਚ ਲਿਖਦੇ ਹਨ ਕਿ ਗੁਰੂ ਹਰ ਰਾਏ ਨੇ ਉਨ੍ਹਾਂ ਦੀ ਸੁਲ੍ਹਾ ਕਰਵਾਉਣ ਦੇ ਯਤਨ ਕੀਤੇ ਤਾਂ ਕਿ ਮਸਲਾ ਸ਼ਾਂਤੀ ਨਾਲ ਨਿੱਬੜ ਜਾਏ ਪ੍ਰੰਤੂ ਉਨ੍ਹਾਂ ਨੂੰ ਇਸ ਕੰਮ ਵਿਚ ਸਫਲਤਾ ਨਹੀਂ ਮਿਲੀ ਜਿਸ ਕਰਕੇ ਗੁਰੂ ਜੀ ਨੇ ਮਹਿਰਾਜ ਦੇ ਇਨ੍ਹਾਂ ਦੋਵਾਂ ਭਰਾਵਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੇ ਜ਼ਮੀਨ ਤੇ ਜ਼ਬਰਦਸਤੀ ਕਬਜ਼ਾ ਕਰਕੇ ਕੌੜਾ ਕਬੀਲੇ ਦੇ ਲੋਕਾਂ ਨੂੰ ਖਦੇੜ ਦਿੱਤਾ ਅਤੇ ਆਪਣਾ ਬਸੇਰਾ ਉੱਥੇ ਕਰ ਲਿਆ।

ਗੁਰੂ ਜੀ ਮਹਿਰਾਜ ਦੇ ਨੇੜਲੇ ਪਿੰਡ ਨਥਾਣੇ ਕੁਝ ਸਮਾਂ ਰਹੇ ਤੇ ਉੱਥੇ ਸਿੱਖੀ ਦਾ ਪ੍ਰਚਾਰ ਕੀਤਾ। ਕਾਲਾ ਗੁਰੂ ਜੀ ਕੋਲ ਆਮ ਹੀ ਆਉਂਦਾ ਰਹਿੰਦਾ ਸੀ। ਇੱਕ ਵਾਰ ਉਸ ਦੇ ਨਾਲ ਉਸ ਦੇ ਦੋ ਭਤੀਜੇ ਸੰਦਲੀ ਤੇ ਫੂਲ ਵੀ ਆਏ। ਇਹ ਭਾਈ ਰੂਪ ਚੰਦ ਦੇ ਪੁੱਤਰ ਸਨ ਤੇ ਭਾਈ ਰੂਪ ਚੰਦ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਸੀ ਅਤੇ ਇੱਕ ਲੜਾਈ ਵਿੱਚ ਮਾਰਿਆ ਗਿਆ ਸੀ। ਉਸ ਸਮੇਂ ਫੂਲ ਸਿਰਫ਼ ਪੰਜਾਂ ਸਾਲਾਂ ਦਾ ਸੀ। ਗੁਰੂ ਜੀ ਨੇ ਦੇਖਿਆ ਕਿ ਫੂਲ ਆਪਣੇ ਪੇਟ ਤੇ ਹੱਥ ਮਾਰ ਰਿਹਾ ਸੀ। ਜਦੋਂ ਗੁਰੂ ਜੀ ਨੇ ਪੁੱਛਿਆ ਕਿ ਕੀ ਕਰ ਰਿਹਾ ਹੈ ਤਾਂ ਕਾਲੇ ਨੇ ਦੱਸਿਆ ਕਿ

88