ਪੰਨਾ:ਸਿੱਖ ਗੁਰੂ ਸਾਹਿਬਾਨ.pdf/89

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੂਲ ਗੂੰਗਾ ਹੈ, ਬੋਲ ਨਹੀਂ ਸਕਦਾ, ਉਹ ਜਦੋਂ ਵੀ ਭੁੱਖ ਲੱਗਦੀ ਹੈ, ਇਸੇ ਤਰ੍ਹਾਂ ਢਿੱਡ ਵਜਾਉਂਦਾ ਹੈ। ਗੁਰੂ ਜੀ ਦਾ ਦਿਲ ਪਸੀਜ ਗਿਆ। ਉਨ੍ਹਾਂ ਨੇ ਫੂਲ ਨੂੰ ਵਰ ਦਿੱਤਾ ਕਿ ਇਹ ਭੁੱਖਾ ਨਹੀਂ ਰਹੇਗਾ ਸਗੋਂ ਅੱਗੇ ਜਾ ਕੇ ਹੋਰਾਂ ਨੂੰ ਰਜਾਏਗਾ। ਇਹ ਮਹਾਨ ਮਸ਼ਹੂਰ ਤੇ ਧਨਵਾਨ ਵਿਅਕਤੀ ਬਣੇਗਾ। ਇਸ ਦੇ ਉੱਤਰ ਅਧਿਕਾਰੀਆਂ ਦੇ ਘੋੜੇ ਜਮਨਾ ਦਰਿਆ ਤੱਕ ਪਾਣੀ ਪੀਣਗੇ। ਉਹ ਜਦੋਂ ਤੱਕ ਗੁਰੂ ਦੀ ਸੇਵਾ ਵਿੱਚ ਰਹਿਣਗੇ ਤਾਂ ਅਜਾਦ ਰਹਿਣਗੇ ਅਤੇ ਸਨਮਾਨਜਨਕ ਜ਼ਿੰਦਗੀ ਬਸਰ ਕਰਨਗੇ। ਬੇਸ਼ੱਕ ਇਹ ਇਕ ਭਵਿੱਖਬਾਣੀ ਸੀ ਪਰ ਇਹ ਸੱਚ ਸਾਬਤ ਹੋਈ। ਇਤਿਹਾਸ ਵਿੱਚ ਇੰਦੂ ਭੂਸ਼ਣ ਬੈਨਰਜੀ, ਗੋਪਾਲ ਚੰਦ ਨਾਰੰਗ ਅਤੇ ਹਰੀ ਰਾਮ ਗੁਪਤਾ ਨੇ ਵੀ ਇਸ ਘਟਨਾ ਦੀ ਤਸਦੀਕ ਕੀਤੀ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਗੂੰਗਾ ਬੋਲ਼ਾ ਪਰ ਸਾਫ਼ ਦਿਲ ਫੂਲ ਨੂੰ ਗੁਰੂ ਹਰਿਰਾਇ ਜੀ ਨੇ ਅਹਿਮੀਅਤ ਦਿੱਤੀ। ਬਾਅਦ ਵਿੱਚ ਉਸ ਦੀ ਆਉਣ ਵਾਲੀ ਪੀੜ੍ਹੀ ਲਈ ਵੀ ਵੱਡੇ ਮਾਨ ਸਨਮਾਨ ਦੀ ਗੱਲ ਰਹੀ। ਤਵਾਰੀਖ ਏ ਗੁਰੂ ਖਾਲਸਾ ਵਿੱਚ ਵੀ ਲਿਖਿਆ ਹੈ ਕਿ ਜਦੋਂ ਕਾਲੇ ਨੇ ਘਰ ਜਾ ਕੇ ਆਪਣੀ ਘਰਵਾਲੀ ਨੂੰ ਇਹ ਘਟਨਾ ਸੁਣਾਈ ਤੋਂ ਉਸ ਉਸ ਨੇ ਕਾਲੇ ਨੂੰ ਆਪਣੇ ਪੁੱਤਰਾਂ ਨੂੰ ਵੀ ਗੁਰੂ ਜੀ ਕੋਲ ਲੈ ਕੇ ਜਾਣ ਲਈ ਕਿਹਾ। ਜਦੋਂ ਕਾਲਾ ਆਪਣੇ ਪੁੱਤਰਾਂ ਨੂੰ ਗੁਰੂ ਜੀ ਕੋਲ ਲੈ ਕੇ ਗਿਆ ਤੇ ਮੇਹਰ ਭਰਿਆ ਹੱਥ ਸਿਰ ਤੇ ਰੱਖਣ ਲਈ ਕਿਹਾ ਤਾਂ ਗੁਰੂ ਜੀ ਨੇ ਉਨ੍ਹਾਂ ਨੂੰ ਵੀ ਪਿਆਰ ਦਿੱਤਾ ਤੇ ਕਿਹਾ ਕਿ ਇਹ ਵੀ ਆਪਣੀਆਂ ਜ਼ਮੀਨਾਂ ਤੇ ਕਦੇ ਵੀ ਮਾਮਲਾ ਨਹੀਂ ਤਾਰਨਗੇ।

ਇਹ ਭਵਿੱਖਬਾਣੀ ਸੱਚੀ ਸਾਬਤ ਹੋਈ ਅਤੇ ਕਾਲੇ ਦੀਆਂ ਅਗਲੀਆਂ ਪੀੜ੍ਹੀਆਂ ਕੋਲ ਬਾਈ ਪਿੰਡਾਂ ਦੀ ਮਾਲਕੀ ਰਹੀ ਜਿਸ ਨੂੰ ਬਾਹੀਆ ਕਿਹਾ ਜਾਂਦਾ ਹੈ। ਉਨ੍ਹਾਂ ਨੂੰ ਕਦੇ ਵੀ ਇਨ੍ਹਾਂ ਪਿੰਡਾਂ ਦਾ ਮਾਮਲਾ ਜਾਂ ਜਮੀਨੀ ਟੈਕਸ ਨਹੀਂ ਦੇਣਾ ਪਿਆ। ਬਾਹੀਏ ਵਿੱਚ ਮਹਿਰਾਜ ਦੇ ਨੇੜੇ ਤੇੜੇ ਦੇ ਬਾਈ ਪਿੰਡ ਅੱਜ ਵੀ ਘੁੱਗ ਵਸਦੇ ਹਨ ਇਹ ਜਿਆਦਾਤਰ ਸਿੱਧੂ ਗੋਤ ਦੇ ਹਨ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਵੱਡੇ ਵਡੇਰੇ ਮਹਿਰਾਜ ਪਿੰਡ ਦੇ ਹੀ ਹਨ ਅਤੇ ਮਾਲ ਮਹਿਕਮੇ ਦੇ ਰਿਕਾਰਡ ਮੁਤਾਬਿਕ ਮਹਿਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ। ਪਿੰਡ ਦੀਆਂ ਮੁੱਖ ਚਾਰ ਪੱਤੀਆਂ ਕਾਲਾ, ਕਰਮਚੰਦ, ਸੰਦਲੀ ਅਤੇ ਸੌਲ ਪੱਤੀ ਹਨ ਜੋ ਦੂਰ ਦੂਰ ਤੱਕ ਫੈਲੀਆਂ ਹੋਈਆਂ ਹਨ। ਪਿੰਡ ਵਿੱਚ ਨਗਰ ਪੰਚਾਇਤਾਂ ਤੇ ਕਈ ਸਕੂਲ ਹਨ। ਇਸ ਪਿੰਡ ਵਿੱਚ ਉਸ ਸਮੇਂ ਸਿੱਖ ਗੁਰੂਆਂ ਦਾ ਬਹੁਤ ਜਸ ਸੀ। ਇਹ ਪਿੰਡ ਗੁਰੂ ਹਰਿਗੋਬਿੰਦ ਸਾਹਿਬ ਦੇ ਹੁਕਮ ਨਾਲ ਕਾਲੇ ਨੇ ਵਸਾਇਆ ਸੀ। ਇਥੇ ਗੁਰੂ ਛੇਵੇਂ ਨੂੰ ਯੁੱਧ ਵੀ ਕਰਨਾ ਪਿਆ ਸੀ।

ਇਸ ਤਰ੍ਹਾਂ ਗੁਰੂ ਹਰ ਰਾਇ ਜੀ ਫੂਲ ਅਤੇ ਕਾਲੇ ਦੀ ਸੰਤਾਨ ਨੂੰ ਵਰ ਨੂੰ ਦੇ ਕੇ ਅਤੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਮਾਲਵੇ ਦੀ ਧੁਨੀ ਸੰਗਰੂਰ, ਸਮਾਣਾ,

89