ਪੰਨਾ:ਸਿੱਖ ਗੁਰੂ ਸਾਹਿਬਾਨ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਨਾਮ ਤੇ ਗੂਹਲਾ ਚੀਕਾ ਆਦਿ ਥਾਵਾਂ ਤੇ ਸੰਗਤਾਂ ਨੰ ਸਿੱਖ ਧਰਮ ਵਿੱਚ ਪ੍ਰਪੱਕ ਕਰਨ ਲੱਗੇ। ਉਹਨਾਂ ਨੇ ਕੈਥਲ ਦੇ ਭਾਈ ਅਤੇ ਬਾਗੜੀਆ ਕਬੀਲੇ ਨੰ ਵੀ ਗੁਰੂ ਚਰਨਾਂ ਨਾਲ ਜੋੜਿਆ।ਇਹ ਕਬੀਲੇ ਉਥੇ ਤਾਕਤਵਰ ਯੋਧੇ ਸਨ। ਗੁਰੂ ਜੀ ਨੇ ਉਹਨਾਂ ਨੂੰ ਸਿੱਖ ਧਰਮ ਬਾਰੇ ਚਾਨਣਾ ਪਾਇਆ। ਉਹ ਗੁਰੂ ਜੀ ਦੇ ਸ਼ਾਤ, ਨਿਰਮਲ ਸੁਭਾਅ ਅਤੇ ਸਚਾਈ ਤੋਂ ਬਹੁਤ ਪ੍ਰਭਾਵਤ ਹੋਏ ਅਤੇ ਗੁਰੂ ਜੀ ਦੇ ਅਨਿਨ ਸੇਵਕ ਬਣ ਗਏ। ਗੁਰੂ ਜੀ ਨੇ ਮਾਲਵੇ ਵਿੱਚ ਸਿੱਖੀ ਦੇ ਬੂਟੇ ਦੀਆਂ ਜੜ੍ਹਾਂ ਪਾਤਾਲ ਤੱਕ ਪਹੁੰਚਾ ਦਿੱਤੀਆਂ।

ਗੁਰੂ ਹਰ ਰਾਇ ਜੀ ਨੇ ਸ਼ਾਂਤੀਪੂਰੀਬਕ ਤਰੀਕੇ ਨਾਲ ਮਹੱਤਵਪੂਰਣ ਪਰਿਵਾਰਾਂ ਨੂੰ ਸਿੱਖ ਧਰਮ ਵਿੱਚ ਪ੍ਰਵਰਤਿਤ ਕੀਤਾ। ਇਹਨਾਂ ਥਾਵਾਂ 'ਤੇ ਸਿੱਖ ਧਰਮ ਬਹੁਤ ਹਰਮਨ ਪਿਆਰਾ ਬਣ ਗਿਆ ਕਿਉਂਕਿ ਜਦੋਂ ਕੋਈ ਚੌਧਰੀ ਜਾਂ ਸਰਦਾਰ ਜਾਂ ਕਿਸੇ ਕਬੀਲੇ ਦਾ ਮੁਖੀ ਸਿੱਖ ਧਰਮ ਵਿੱਚ ਆ ਜਾਂਦਾ ਸੀ ਤਾਂ ਉਹਨਾਂ ਨਾਲ ਜੁੜੇ ਅਨੇਕਾਂ ਲੋਕ ਵੀ ਸਿੱਖ ਧਰਮ ਵਿੱਚ ਆ ਜਾਂਦੇ ਸਨ। ਫੌਜ ਸਿੰਘ ਇਤਿਹਾਸਕਾਰ, 'ਸਿੱਖਇਜ਼ਮ' ਵਿੱਚ ਵਰਨਣ ਕਰਦੇ ਹਨ ਕਿ ਮਾਲਵੇ ਦੀ ਇਸ ਧਰਤੀ 'ਤੇ ਸਿੱਖ ਧਰਮ ਦੇ ਤੇਜ਼ੀ ਨਾਲ ਫੈਲਣ ਦੀ ਜ਼ਮੀਨ ਤਿਆਰ ਹੋ ਰਹੀ ਸੀ। ਸਿੱਖ ਧਰਮ ਦੇ ਫੈਲਾਅ ਦੀ ਤਰੱਕੀ ਦੀ ਰਫਤਾਰ ਨੌਵੇਂ ਗੁਰੂ ਤੇਗ ਬਹਾਦਰ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਵੇਲੇ ਹੋਰ ਵੀ ਤੇਜ਼ ਹੋ ਗਈ।


ਗੁਰੂ ਜੀ ਨੇ ਨਾ ਸਿਰਫ ਸਿੱਖ ਧਰਮ ਦੀਆਂ ਸੰਸਥਾਵਾਂ ਦਾ ਵਿਕਾਸ ਕੀਤਾ ਸਗੋਂ ਉਹਨਾਂ ਨੂੰ ਪੱਕੇ ਪੈਰੀਂ ਖੜ੍ਹਾ ਵੀ ਕੀਤਾ। ਉਹਨਾਂ ਨੇ ਬਖਸ਼ੀਸ਼ ਵਰਗੇ ਨਵੇਂ ਧਰਮ ਪ੍ਰਚਾਰ ਕੇਂਦਰ ਖੋਲੇ, ਪਹਿਲੇ ਖੁਲ੍ਹੇ ਹੋਏ ਕੇਂਦਰਾਂ ਦਾ ਵਿਸਥਾਰ ਕੀਤਾ ਅਤੇ ਜਿੱਥੇ ਜਿੱਥੇ ਜ਼ਰੂਰੀ ਸਮਝਿਆ ਉੱਥੇ ਆਪ ਜਾ ਕੇ ਧਰਮ ਪ੍ਰਚਾਰ ਵੀ ਕੀਤਾ। ਸਿੱਖ ਧਰਮ ਨੂੰ ਹਰਮਨ-ਪਿਆਰਾ ਬਣਾਉਣ ਲਈ ਮਾਲਵੇ ਵਰਗੇ ਰੇਤੀਲੇ ਅਤੇ ਘੱਟ ਉਪਜਾਊ ਖੇਤਰ ਦਾ ਦੌਰਾ ਕੀਤਾ। ਇਹ ਖੇਤਰ ਉਸ ਸਮੇਂ ਨਾ ਤਾ ਮੁਗਲ ਸ਼ਾਸਨ ਦੇ ਚੰਗੀ ਤਰਾਂ ਅਧੀਨ ਸੀ ਅਤੇ ਨਾ ਹੀ ਮੁਸਲਮਾਨ ਧਾਰਮਿਕ ਲੋਕਾਂ ਦੀਆਂ ਗਤੀਵਿਧੀਆਂ ਦਾ ਕੇਂਦਰ ਸੀ। ਇਹ ਸਿੱੱਖ ਧਰਮ ਦੇ ਪੁੰਗਰਨ ਤੇ ਫੈਲਾਅ ਲਈ ਜ਼ਰਖੇਜ ਖਿੱਤਾ ਸਾਬਤ ਹੋਇਆ। ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਦੇ ਵੱਡੇ-ਵਡੇਰੇ ਸਿੱਖ ਧਰਮ ਦੇ ਆਗੋਸ਼ ਵਿਚ ਆ ਗਏ ਅਤੇ ਆਉਣ ਵਾਲੇ ਗੁਰੂਆਂ ਲਈ ਇੱਥੇ ਧਰਮ ਪ੍ਰਚਾਰ ਕਰਨਾ ਸੌਖਾ ਹੋ ਗਿਆ।

ਗੁਰੂ ਹਰ ਰਾਇ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਨਾਲ 'ਗੁਰੂ ਕਾ ਲੰਗਰ' ਸੰਸਥਾ ਦਾ ਵਿਕਾਸ ਕਰਕੇ ਇਹਨਾਂ ਸ਼ਰਧਾਲੂਆਂ ਨੂੰ ਆਪਣੇ ਤੌਰ 'ਤੇ ਲੰਗਰ ਲਾਉਣ ਲਈ ਵੀ ਉਪਦੇਸ਼ ਦਿੱਤਾ। ਉਹਨਾਂ ਨੇ ਸਿੱਖ ਸੰਗਤਾਂ ਨਾਲ ਜੁੜਣ ਲਈ ਧਾਰਮਿਕ ਭਾਸ਼ਨ, ਕੀਰਤਨ ਅਤੇ ਪ੍ਰਭੂ-ਭਗਤੀ ਤੇ ਖ਼ਾਸ ਜ਼ੋਰ ਦਿੱਤਾ। ਸਵੇਰ ਸ਼ਾਮ

90