ਪੰਨਾ:ਸਿੱਖ ਗੁਰੂ ਸਾਹਿਬਾਨ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਗਤਾਂ ਵਿੱਚ ਬਾਣੀ ਤੇ ਕੀਰਤਨ ਜਾ ਪ੍ਰਵਾਹ ਚੱਲਦਾ ਰਹਿੰਦਾ। ਫੌਜੀ ਕਾਰਵਾਈਆਂ ਦਾ ਅਭਿਆਸ ਵੀ ਨਿਰਵਿਘਨ ਚੱਲਦਾ ਸੀ। ਗੁਰੂ ਹਰ ਰਾਇ ਨੇ ਉਸ ਸਮੇਂ ਦੇ ਹਾਲਤਾਂ ਦਾ ਜਾਇਜ਼ਾ ਲੈਂਦੇ ਹੋਏ ਸਿੱਖ ਸੰਗਤ ਨੂੰ ਸਹੀ ਸੇਧ ਦਿੱਤੀ। ਉਹਨਾਂ ਸੱਚੇ ਧਾਰਮਿਕ ਤੇ ਅਧਿਆਤਮਕ ਆਗੂ ਦਾ ਰੋਲ ਅਦਾ ਕੀਤਾ। ਉਹ ਕੁਸ਼ਲ ਪ੍ਰਬੰਧਕ ਸੁਚੇਤ ਆਗੂ, ਨਿਮਰਤਾ ਦੀ ਮੂਰਤ ਪਰ ਸੱਚੇ ਤੇ ਦ੍ਰਿੜ ਇਰਾਦੇ ਦੇ ਮਾਲਕ ਸਨ। ਉਹਨਾਂ ਨੇ ਸਿੱਖਾਂ ਵਿੱਚ ਵੀ ਇਹੀ ਗੁਣ ਭਰੇ ਅਤੇ ਤਾ ਜੀਵਨ ਇਸੇ ਮਾਰਗ 'ਤੇ ਜੋ ਸੱਚਾਈ ਤੇ ਪਵਿੱਤਰਤਾ ਦਾ ਮਾਰਗ ਸੀ, ਚੱਲਦੇ ਰਹੇ।

91