ਪੰਨਾ:ਸਿੱਖ ਗੁਰੂ ਸਾਹਿਬਾਨ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਦੋਂ ਬਾਦਸ਼ਾਹ ਦੇ ਦੂਸਰੇ ਤਿੰਨਾਂ ਪੁੱਤਰਾਂ ਨੂੰ ਦਾਰੇ ਨੂੰ ਦਿੱਲੀ ਬਲਾਉਣ ਤੇ ਰਾਜ ਚਲਾਉਣ ਦੀ ਜ਼ਿੰਮੇਵਾਰੀ ਦੇਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਤਿੰਨਾਂ ਔਰੰਗਜ਼ੇਬ, ਸੁਜਾਅ ਅਤੇ ਮੁਰਾਦ ਬਖਸ਼ ਨੇ ਦਾਰੇ ਦੇ ਖਿਲਾਫ ਜੰਗੀ ਤਿਆਰੀਆਂ ਵਿੱਢ ਦਿੱਤੀਆਂ। ਦਾਰਾ ਅਜੇ ਆਗਰਾ ਵਿੱਚ ਹੀ ਸੀ।

ਉੱਤਰ ਅਧਿਕਾਰੀ ਦੀ ਇਸ ਲੜਾਈ ਵਿੱਚ ਔਰੰਗਜ਼ੇਬ ਨੇ ਦਾਰੇ ਨੂੰ ਹਰਾ ਦਿੱਤਾ। ਦਾਰਾ ਭੱਜ ਕੇ ਪੰਜਾਬ ਆ ਗਿਆ। ਇਹ ਕਿਹਾ ਜਾਂਦਾ ਹੈ ਕਿ ਦਾਰਾ ਗੁਰੂ ਹਰ ਰਾਇ ਜੀ ਕੋਲ ਆਇਆ ਅਤੇ ਸਹਾਇਤਾ ਮੰਗੀ। ਗੁਰੂ ਜੀ ਦੁਆਰਾ ਦਾਰੇ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਗਈ ਇਸ ਬਾਰੇ ਇਤਿਹਾਸਕਾਰ ਇੱਕ ਮਤ ਨਹੀਂ ਹਨ। ਮੈਕਾਲਿਫ ਲਿਖਦਾ ਹੈ ਕਿ ਦਾਰਾ ਕਿਉਂਕਿ ਪ੍ਰਮਾਤਮਾ ਦਾ ਉਪਾਸਕ ਸੀ ਉਹ ਸਾਧਾਰਨ ਹੀ ਗੁਰੂ ਜੀ ਕੋਲੋਂ ਅਸੀਰਵਾਦ ਲੈਣ ਹੀ ਆਇਆ ਸੀ। ਉਸ ਨੇ ਗੁਰੂ ਜੀ ਨੂੰ ਸਿਰਫ ਏਨੀ ਬੇਨਤੀ ਕੀਤੀ ਸੀ ਕਿ ਜਿੰਨਾ ਹੋ ਸਕੇ ਔਰੰਗਜ਼ੇਬ ਦੀ ਸੈਨਾ ਨੂੰ ਰੋਕ ਲਵੋ ਤਾਂ ਕਿ ਉਹ ਉੱਨੀ ਦੇਰ ਵਿੱਚ ਫੌਜ ਤੋਂ ਅੱਗੇ ਨਿਕਲ ਕੇ ਕੋਈ ਸੁਰੱਖਿਅਤ ਟਿਕਾਣਾ ਲੱਭ ਲਵੇ। ਇਤਿਹਾਸਕਾਰ ਟਰੰਪ ਨੇ ਆਪਣੀ ਕਿਤਾਬ 'ਆਦਿ ਗ੍ਰੰਥ' ਵਿੱਚ ਲਿਖਿਆ ਹੈ ਕਿ ਗੁਰੂ ਹਰ ਰਾਏ ਨੇ ਆਪਣੀ ਸਿੱਖ ਸੈਨਾ ਦੇ ਨਾਲ ਅਸਲ ਵਿੱਚ ਦਾਰਾ ਦੀ ਮਦਦ ਕੀਤੀ ਸੀ, ਜਦੋਂ ਦਾਰਾ ਹਾਰ ਗਿਆ ਤੇ ਮਾਰਿਆ ਗਿਆ ਤਾਂ ਗੁਰੂ ਜੀ ਲੜਾਈ ਦੇ ਮੈਦਾਨ ਵਿੱਚੋਂ ਵਾਪਸ ਕੀਰਤਪੁਰ ਆ ਗਏ। ਖੁਲਸਤਤ-ਏ-ਤਵਾਰੀਖ ਦੇ ਲੇਖਕ ਸੁਜਾਨ ਰਾਏ ਨੇ ਲਿਖਿਆ ਹੈ ਕਿ, ਗੁਰੂ ਜੀ ਨੇ ਆਪਣੀਆਂ ਫੌਜਾਂ ਨੂੰ ਦਾਰਾ ਦੀਆਂ ਫੌਜਾਂ ਸੰਗ ਰਲਾਇਆ ਸੀ। ਇੰਦੂ ਭੂਸ਼ਣ ਬੈਨਰਜੀ ਵੀ ਸੁਜਾਨ ਰਾਏ ਦੇ ਇਸ ਬਿਆਨ ਦੀ ਪ੍ਰੋੜਤਾ ਕਰਦੇ ਹਨ। ਉਹ ਦੱਸਦੇ ਹਨ ਕਿ ਹਾਰ ਤੋਂ ਬਾਅਦ ਦਾਰਾ ਸ਼ਿਕੋਹ ਲਾਹੌਰ ਆ ਗਿਆ। ਉਹ ਔਰੰਗਜ਼ੇਬ ਤੋਂ ਬਹੁਤ ਡਰਿਆ ਹੋਇਆ ਸੀ। ਉਸ ਨੇ ਮੁਲਤਾਨ ਭੱਜ ਜਾਣ ਦਾ ਮਨ ਬਣਾ ਲਿਆ ਸੀ ਤੇ ਉੱਥੋਂ ਕੰਧਾਰ ਜਾਣਾ ਚਾਹੁੰਦਾ ਸੀ। ਇਸ ਬਾਰੇ ਉਸ ਨੇ ਆਪਣੇ ਵਿਸ਼ਵਾਸ ਪਾਤਰਾਂ ਨਾਲ ਸਲਾਹ ਮਸ਼ਵਰਾ ਕੀਤਾ। ਨੂਰਪੁਰ ਦੀ ਪਹਾੜੀ ਰਿਆਸਤ ਦੇ ਰਾਜੇ ਰਾਜਰੂਪ ਨੇ ਕਿਹਾ ਕਿ ਉਹ ਆਪਣੇ ਰਾਜ ਵਿੱਚੋਂ ਫ਼ੌਜ ਇਕੱਠੀ ਕਰਕੇ ਲਿਆਉਣ ਲਈ ਜਾ ਰਿਹਾ ਹੈ। ਉਹ ਆਪਣੇ ਵਕੀਲ ਅਤੇ ਪੁੱਤਰ ਨੂੰ ਲਾਹੌਰ ਛੱਡ ਕੇ ਚੱਲਿਆ ਗਿਆ। ਕੁਝ ਦਿਨਾਂ ਪਿੱਛੋਂ ਵਕੀਲ ਤੇ ਰਾਜੇ ਦਾ ਪੁੱਤਰ ਵੀ ਵਾਪਸ ਚਲੇ ਗਏ। ਗੁਰੂ ਹਰ ਰਾਏ ਵੀ ਆਪਣੀ ਫੌਜ ਦੇ ਨਾਲ ਵਾਪਸ ਆ ਗਏ। ਇੰਦੂ ਭੂਸ਼ਣ ਬੈਨਰਜੀ ਅਨੁਸਾਰ ਗੁਰੂ ਜੀ ਨੇ ਦਾਰੇ ਦੀ ਸਹਾਇਤਾ ਤਾਂ ਕੀਤੀ ਸੀ ਪਰ ਜਦੋਂ ਦਾਰਾ ਆਪ ਹੀ ਨਿਰਾਸ਼ ਹੋ ਕੇ ਬੈਠ ਗਿਆ ਤਾਂ ਗੁਰੂ ਜੀ ਵੀ ਉਸ ਤੋਂ ਵੱਖ ਹੋ ਗਏ ਅਤੇ ਮਾਝੇ ਵਿਚ ਸਿੱਖੀ ਦੇ ਪ੍ਰਚਾਰ ਲਈ ਚਾਲੇ ਪਾ ਦਿੱਤੇ।

ਇਹ ਕਹਿਣਾ ਕਿ ਇਨ੍ਹਾਂ ਵਿੱਚੋਂ ਕਿਹੜਾ ਵਿਚਾਰ ਠੀਕ ਹੈ, ਮੁਸ਼ਕਿਲ ਹੈ। ਕੀ

95