ਪੰਨਾ:ਸਿੱਖ ਗੁਰੂ ਸਾਹਿਬਾਨ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਹਰਿ ਰਾਇ ਜੀ ਨੇ ਰਾਜਪੂਤ ਰਾਜਿਆਂ ਦੀ ਤਰ੍ਹਾਂ ਦਾਰਾ ਸ਼ਿਕੋਹ ਦੀ ਲਾਹੌਰ ਉਡੀਕ ਕੀਤੀ ਅਤੇ ਤਖ਼ਤ-ਨਸ਼ੀਨੀ ਦੀ ਲੜਾਈ ਵਿੱਚ ਫੌਜਾਂ ਸਮੇਤ ਸ਼ਾਮਿਲ ਹੋ ਗਏ? ਗੁਰੂ ਹਰ ਰਾਇ ਜੀ ਸੁਭਾਅ ਪੱਖੋਂ ਸ਼ਾਂਤ ਸਨ ਅਤੇ ਲੜਾਈ ਕਰਨ ਦੇ ਵਿਰੁੱਧ ਸਨ। ਇਸ ਤੋਂ ਬਿਨਾਂ ਉਹ ਆਪਣੇ ਦਾਦਾ-ਗੁਰੂ ਹਰਿਗੋਬਿੰਦ ਸਾਹਿਬ ਦੀ ਦਿੱਤੀ ਨਸੀਹਤ ਨੂੰ ਕਦੇ ਵੀ ਉਲੰਘ ਨਹੀਂ ਸਕਦੇ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ ਉਹ ਮੁਗ਼ਲ ਬਾਦਸ਼ਾਹ ਦੀ ਅੰਦਰੂਨੀ ਲੜਾਈ ਵਿੱਚ ਕਿਸੇ ਵੀ ਹਾਲਤ ਵਿੱਚ ਦਖਲ ਨਹੀਂ ਦੇਣਗੇ ਅਤੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਹਿੰਦੂ ਰਾਜਿਆਂ ਦੀ ਲੜਾਈ ਵਿੱਚ ਵੀ ਕਦੇ ਸ਼ਾਮਲ ਨਹੀਂ ਹੋਣਗੇ।

ਇੰਦੂ ਭੂਸ਼ਣ ਬੈਨਰਜੀ ਆਪਣੀ ਪੁਸਤਕ 'ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ' ਵਿੱਚ ਲਿਖਦੇ ਹਨ ਕਿ ਗੱਲ ਗੁਰੂ ਹਰ ਰਾਏ ਦੇ ਗੁਰਗੱਦੀ ਸੰਭਾਲਣ ਤੋਂ ਲੈ ਕੇ ਇਸ ਸਮੇਂ ਤੱਕ ਉਨ੍ਹਾਂ ਦੇ ਆਦਰਸ਼ਾਂ ਅਤੇ ਨੀਤੀਆਂ ਜੋ ਉਨ੍ਹਾਂ ਨੇ ਅਪਣਾਇਆ ਉਨ੍ਹਾਂ ਦੇ ਵਿਰੁੱਧ ਹੈ। ਤਰਲੋਚਨ ਸਿੰਘ ਦਾ ਵੀ ਇਹੀ ਵਿਚਾਰ ਹੈ ਕਿ ਕਿਸੇ ਵੀ ਫ਼ਾਰਸੀ ਜਾਂ ਪੰਜਾਬੀ ਸਰੋਤ ਵਿੱਚ ਅਸਪੱਸ਼ਟ ਵਿਚਾਰ ਵੀ ਨਹੀਂ ਹੈ ਕਿ ਗੁਰੂ ਹਰ ਰਾਏ ਨੇ ਔਰੰਗਜ਼ੇਬ ਤੇ ਦਾਰਾ ਸ਼ਿਕੋਹ ਦੀ ਲੜਾਈ ਵਿੱਚ ਸ਼ਮੂਲੀਅਤ ਕੀਤੀ ਹੋਵੇ। ਇਨ੍ਹਾਂ ਅਲੱਗ ਅਲੱਗ ਰਾਵਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਦਾਰਾ ਲੜਾਈ ਦੇ ਸਮੇਂ ਗੁਰੂ ਜੀ ਕੋਲ ਆਇਆ ਹੋ ਸਕਦਾ ਹੈ ਤੇ ਗੁਰੂ ਜੀ ਨੇ ਉਸ ਨੂੰ ਅਸ਼ੀਰਵਾਦ ਦਿੱਤਾ ਹੋਵੇ। ਹੋ ਸਕਦਾ ਹੈ ਕਿ ਕੁਝ ਚਿਰ ਉਸਦੀ ਰੱਖਿਆ ਕੀਤੀ ਹੋਵੇ ਜਾਂ ਵੱਧ ਤੋਂ ਵੱਧ ਇਹ ਹੋਵੇਗਾ ਕਿ ਉਨ੍ਹਾਂ ਨੇ ਆਪਣੀ ਸੈਨਾ ਨੂੰ ਔਰੰਗਜ਼ੇਬ ਦੀ ਸੈਨਾ ਨੂੰ ਕੁਝ ਸਮਾਂ ਰੋਕਣ ਲਈ ਕਿਹਾ ਹੋਵੇ ਜੋ ਬੁਰੀ ਤਰ੍ਹਾਂ ਦਾਰੇ ਦੇ ਮਗਰ ਆ ਰਹੀ ਸੀ। ਸਰੂਪ ਦਾਸ ਭੱਲਾ ਵੀ 'ਮਹਿਮਾ ਪ੍ਰਕਾਸ਼' ਵਿੱਚ ਲਿਖਦੇ ਹਨ ਕਿ ਦਾਰੇ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਜਿੰਨਾਂ ਚਿਰ ਲਾਹੌਰ ਨਹੀਂ ਪਹੁੰਚ ਜਾਂਦਾ ਉਹ ਔਰੰਗਜ਼ੇਬ ਦੀ ਫ਼ੌਜ ਨੂੰ ਸੁਲਤਾਨਪੁਰ ਤੋਂ ਗੋਇੰਦਵਾਲ ਤੱਕ ਦਰਿਆ ਨਾ ਪਾਰ ਕਰਨ ਦੇਣ। ਗੁਰੂ ਜੀ ਸਹਿਮਤ ਹੋ ਗਏ ਤੇ ਉਨ੍ਹਾਂ ਨੇ ਆਪਣੇ ਤੋਪਚੀ ਅਤੇ ਘੋੜ ਸਵਾਰਾਂ ਨੂੰ ਬਿਆਸ ਦਰਿਆ ਦੇ ਦੋਹੀਂ ਪਾਸੀ ਤੈਨਾਤ ਕਰ ਦਿੱਤਾ ਅਤੇ ਕਿਸੇ ਨੂੰ ਵੀ ਦਰਿਆ ਪਾਰ ਨਹੀਂ ਕਰਨ ਦਿੱਤਾ ਜਦੋਂ ਤੱਕ ਉਨ੍ਹਾਂ ਨੂੰ ਇਹ ਖਬਰ ਨਹੀਂ ਮਿਲੀ ਕਿ ਦਾਰਾ ਲਾਹੌਰ ਸੁਰੱਖਿਅਤ ਪਹੁੰਚ ਗਿਆ ਸੀ।

ਪਰ ਇਹ ਮਦਦ ਭਾਵੇਂ ਕਿਸੇ ਵੀ ਰੂਪ ਵਿੱਚ ਕੀਤੀ ਗਈ ਪਰ ਇਸ ਨੇ ਗੁਰੂ ਜੀ ਅਤੇ ਔਰੰਗਜ਼ੇਬ ਦੇ ਰਿਸ਼ਤਿਆਂ ਵਿੱਚ ਤਣਾਅ ਲੈ ਆਂਦਾ। ਔਰੰਗਜ਼ੇਬ ਦਿੱਲੀ ਦਾ ਬਾਦਸ਼ਾਹ ਬਣ ਗਿਆ। ਉਹ ਸ਼ੱਕੀ ਮਿਜਾਜ, ਗੁਸੈਲ ਤੇ ਕੱਟੜ ਮੁਸਲਿਮ ਸ਼ਾਸਕ ਸੀ। ਦਿੱਲੀ ਦੀ ਬਾਦਸ਼ਾਹਤ ਤੇ ਕਾਬਜ਼ ਹੋਣ ਤੋਂ ਜਲਦੀ ਬਾਅਦ ਹੀ ਉਸਨੇ ਗੁਰੂ ਹਰ ਰਾਇ ਜੀ ਨੂੰ ਦਿੱਲੀ ਤੋਂ ਬੁਲਾਵਾ ਭੇਜਿਆ। ਗੁਰੂ ਜੀ ਦੇ ਪਿਛਲੇ

96