ਪੰਨਾ:ਸਿੱਖ ਗੁਰੂ ਸਾਹਿਬਾਨ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਸਾਲ ਔਰੰਗਜ਼ੇਬ ਮੁਗ਼ਲ ਬਾਦਸ਼ਾਹ ਦੇ ਸਿੱਖ ਭਾਈਚਾਰੇ ਨਾਲ ਕੀਤੀਆਂ ਬੇਇਨਸਾਫੀਆਂ ਤੇ ਦਖਲਅੰਦਾਜ਼ੀ ਕਰਕੇ ਸੌਖੇ ਨਹੀਂ ਸਨ ਗੁਜ਼ਰੇ। ਦੋ ਤਰ੍ਹਾਂ ਦੀਆਂ ਧਾਰਨਾਵਾਂ ਤੇ ਆਧਾਰਤ ਔਰੰਗਜੇਬ ਨੇ ਗੁਰੂ ਜੀ ਨਾਲ ਮੱਤਭੇਦ ਰੱਖੇ ਅਤੇ ਉਨ੍ਹਾਂ ਨੂੰ ਤੇ ਸਿੱਖਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਪਹਿਲੀ ਗੱਲ ਤਾਂ ਇਹ ਕਿ ਔਰੰਗਜੇਬ ਨੇ ਉੱਤਰ ਅਧਿਕਾਰੀ ਦੀ ਜੰਗ 1658 ਈਸਵੀ ਵਿੱਚ ਆਪਣੇ ਸਾਰੇ ਭਰਾਵਾਂ ਨੂੰ ਮਾਰ ਕੇ ਅਤੇ ਪਿਤਾ ਨੂੰ ਕੈਦ ਕਰਕੇ ਜਿੱਤੀ ਸੀ। ਉਹ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਨਕਸ਼ਬੰਦੀ ਬ੍ਰਾਂਡ ਦੀ ਹੈਦਰਾਬਾਦੀ ਪੁਰਾਣੀ ਵਿਚਾਰਧਾਰਾ ਦਾ ਪੈਰੋਕਾਰ ਸੀ। ਜਿਸ ਅਨੁਸਾਰ ਦੇਸ਼ ਵਿੱਚ ਹਿੰਦੂ ਲਹਿਰ ਦਾ ਉਠਾਨ ਮੁਸਲਿਮ ਰਾਜ ਲਈ ਖਤਰਨਾਕ ਹੈ ਇਸ ਲਈ ਇਸ ਲਹਿਰ ਨੂੰ ਜਲਦੀ ਹੀ ਦਬਾ ਦੇਣਾ ਚਾਹੀਦਾ ਹੈ। ਉਹ ਇਹ ਵੀ ਸਮਝਦਾ ਸੀ ਕਿ ਭਾਰਤ ਵਿੱਚ ਇਸਲਾਮਿਕ ਰਾਜ ਦੀ ਸਥਾਪਨਾ ਮੁਸਲਮਾਨ ਧਰਮ ਦੀ ਬੇਹੱਦ ਜ਼ਰੂਰੀ ਲੋੜ ਹੈ। ਇਸ ਨੂੰ ਉਹ ਰਾਜਨੀਤਕ ਤੌਰ ਤੇ ਜ਼ਰੂਰੀ ਸਮਝਦਾ ਸੀ। ਕੁਦਰਤੀ ਗੱਲ ਸੀ ਕਿ ਸਿੱਖ ਧਰਮ ਪ੍ਰਤੀ ਉਸ ਨੂੰ ਕੋਈ ਇੱਜ਼ਤ ਨਹੀਂ ਸੀ, ਜਿਸ ਦੀਆਂ ਪੰਜਾਬ ਵਿੱਚ ਡੂੰਘੀਆਂ ਜੜ੍ਹਾਂ ਲੱਗ ਚੁੱਕੀਆਂ ਸਨ। ਫੌਜਾ ਸਿੰਘ ਇਤਿਹਾਸਕਾਰ 'ਡਿਵੈਲਪਮੈਂਟ ਆਫ ਸਿੱਖਇਜ਼ਮ' ਅੰਡਰ ਦਾ ਗੁਰੂ ਵਿੱਚ ਇਸੇ ਕਥਨ ਦੀ ਪ੍ਰੋੜਤਾ ਕਰਦੇ ਹਨ। ਸਿੱਖ ਧਰਮ ਹੁਣ ਪੂਰੀ ਤਰ੍ਹਾਂ ਵੱਧ ਫੁੱਲ ਰਿਹਾ ਸੀ। ਫੌਜਾ ਸਿੰਘ ਇਹ ਵੀ ਲਿਖਦੇ ਹਨ ਕਿ ਦੂਜੀ ਗੱਲ ਔਰੰਗਜੇਬ ਗੁਰੂ ਸਾਹਿਬ ਨਾਲ ਇਸ ਗੱਲੋਂ ਗੁੱਸੇ ਸੀ ਕਿ ਉਨ੍ਹਾਂ ਨੇ ਉਸ ਦੇ ਵੱਡੇ ਭਰਾ ਦਾਰਾ ਸ਼ਿਕੋਹ ਦੀ ਸਹਾਇਤਾ ਕੀਤੀ ਸੀ, ਜੋ ਉਸ ਦਾ ਵਿਰੋਧੀ ਸੀ। ਔਰੰਗਜ਼ੇਬ ਦੀਆਂ ਫੌਜਾਂ ਨੂੰ ਦਾਰੇ ਦੇ ਲਾਹੌਰ ਤੱਕ ਪੁੱਜਣ ਤੱਕ ਬਿਆਸ ਦਰਿਆ ਤੇ ਰੋਕਿਆ ਸੀ। ਫੌਜਾ ਸਿੰਘ ਵੀ ਇਹ ਦਲੀਲ ਦਿੰਦੇ ਹਨ ਕਿ ਇਹ ਸਾਰੀ ਕਹਾਣੀ ਵੀ ਠੀਕ ਨਹੀਂ ਲੱਗਦੀ ਕਿਉਂਕਿ ਜੇ ਸੱਚੀ ਹੁੰਦੀ ਤਾਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਕਰੜੀ ਕਾਰਵਾਈ ਕਰਨੀ ਸੀ। ਸਿਰਫ ਗੁਰੂ ਜੀ ਨੂੰ ਦਿੱਲੀ ਹੀ ਨਹੀਂ ਬੁਲਾਉਣਾ ਸੀ ਇਹ ਵੀ ਇੱਕ ਸੱਚਾਈ ਹੈ ਕਿ ਰਾਜ ਗੱਦੀ ਸੰਭਾਲਣ ਤੋਂ ਜਲਦੀ ਬਾਅਦ ਹੀ ਸਿੱਖ ਮਾਮਲਿਆਂ ਵਿੱਚ ਉਲਝਣਾ ਬਾਦਸ਼ਾਹ ਦੀ ਇਸ ਲਹਿਰ ਪ੍ਰਤੀ ਕੋਈ ਇਕੱਲੀ ਘ੍ਰਿਣਾ ਨਹੀਂ ਸੀ ਹੋਰ ਕੁਝ ਵੀ ਇਸ ਵਿੱਚ ਹੋਵੇਗਾ।

ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਔਰੰਗਜ਼ੇਬ ਨੂੰ ਲੱਗਿਆ ਕਿ ਹੁਣ ਉਸ ਦਾ ਰਾਜ ਸੁਰੱਖਿਅਤ ਹੈ ਦਿੱਲੀ ਦੇ ਤਖ਼ਤ ਤੇ ਉਹਦੀ ਪਕੜ ਮਜ਼ਬੂਤ ਹੈ ਤਾਂ ਗੁਰੂ ਜੀ ਦੇ ਵਿਰੋਧੀਆਂ ਨੇ ਬਾਦਸ਼ਾਹ ਨੂੰ ਸ਼ਿਕਾਇਤਾਂ ਕੀਤੀਆਂ ਹੋਣਗੀਆਂ ਕਿ ਦਾਰੇ ਨੇ ਗੁਰੂ ਜੀ ਨੂੰ ਮਿਲ ਕੇ ਆਸ਼ੀਰਵਾਦ ਲਿਆ ਸੀ ਅਤੇ ਉਸ ਦੀ ਬਾਦਸ਼ਾਹਤ ਵਿਰੁੱਧ ਮਦਦ ਵੀ ਕੀਤੀ ਸੀ। ਇਹ ਵੀ ਸ਼ਿਕਾਇਤ ਗਈ ਹੋਵੇਗੀ ਗੁਰੂ ਹਰ ਰਾਇ ਮੁਸਲਿਮ ਧਰਮ ਤੋਂ ਅਲੱਗ ਇੱਕ ਹੋਰ ਧਰਮ ਦਾ ਪ੍ਰਚਾਰ ਕਰ ਰਹੇ ਹਨ ਅਤੇ ਆਪਣੀਆਂ

97