ਪੰਨਾ:ਸਿੱਖ ਗੁਰੂ ਸਾਹਿਬਾਨ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੈਵੀ ਸ਼ਕਤੀਆਂ ਨਾਲ ਜਾਦੂ ਕਰ ਰਹੇ ਹਨ। ਔਰੰਗਜ਼ੇਬ ਨੂੰ ਇਹ ਵੀ ਸਲਾਹ ਮਿਲੀ ਹੋਵੇਗੀ ਕਿ ਗੁਰੂ ਜੀ ਨੂੰ ਸੱਦ ਕੇ ਉਸ ਨੂੰ ਇਸਲਾਮ ਕਬੂਲ ਕਰਵਾ ਲਵੋ ਨਹੀਂ ਤਾਂ ਉਹ ਆਪਣੀਆਂ ਕਰਾਮਾਤਾਂ ਨਾਲ ਧਾਰਮਿਕ ਰਾਜ ਸਥਾਪਤ ਕਰ ਲਵੇਗਾ। ਇਸ ਤਰ੍ਹਾਂ ਔਰੰਗਜ਼ੇਬ ਜਿਹੜਾ ਆਪਣੀ ਹਿੰਦੂ ਵਿਰੋਧੀ ਧਾਰਮਿਕ ਕੱਟੜਤਾ ਦਾ ਮੁਦਈ ਸੀ, ਉਹ ਗੁਰੂ ਜੀ ਤੋਂ ਬਦਲਾ ਵੀ ਲੈਣਾ ਚਾਹੁੰਦਾ ਸੀ ਅਤੇ ਦਾਰੇ ਦੀ ਮਦਦ ਵਾਲੀ ਗੱਲ ਉਸ ਦੇ ਹਜ਼ਮ ਨਹੀਂ ਹੋ ਰਹੀ ਸੀ। ਉਸ ਨੇ ਅਨੁਭਵ ਕੀਤਾ ਕਿ ਜੇਕਰ ਉਹ ਗੁਰੂ ਨੂੰ ਇਸਲਾਮ ਧਰਮ ਕਬੂਲ ਕਰਵਾ ਦਿੰਦਾ ਹੈ ਤਾਂ ਸੈਂਕੜੇ ਹਿੰਦੂ ਆਪਣੇ ਆਪ ਹੀ ਮੁਸਲਮਾਨ ਬਣਾ ਦਿੱਤੇ ਜਾਣਗੇ। ਕਿਉਂਕਿ ਉਹ ਗੁਰੂ ਉਨ੍ਹਾਂ ਸਾਹਮਣੇ ਉਦਾਹਰਣ ਹੋਵੇਗਾ। ਦਾਰਾ ਸ਼ਿਕੋਹ ਦਾ ਮਿੱਤਰ ਗੁਰੂ ਹਰ ਰਾਇ ਕਦੇ ਵੀ ਔਰੰਗਜ਼ੇਬ ਦਾ ਮਿੱਤਰ ਨਹੀਂ ਹੋ ਸਕਦਾ ਸੀ।

ਗੁਰਪ੍ਰਤਾਪ ਸੂਰਜ ਗ੍ਰੰਥ ਦੇ ਰਚੇਤਾ ਸੰਤੋਖ ਸਿੰਘ ਅਨੁਸਾਰ ਗੁਰੂ ਹਰ ਰਾਇ ਜੀ ਨੇ ਇਸ ਮਸਲੇ ਤੇ ਸਿੱਖਾਂ ਨਾਲ ਸਲਾਹ ਕੀਤੀ ਕਿ ਔਰੰਗਜੇਬ ਦੇ ਬੁਲਾਵੇ ਤੇ ਦਿੱਲੀ ਜਾਇਆ ਜਾਵੇ ਕਿ ਨਾ ਜਾਇਆ ਜਾਵੇ। ਕਾਫੀ ਸਲਾਹ ਮਸ਼ਵਰੇ ਪਿੱਛੋਂ ਸਿੱਖ ਧਰਮ ਦੇ ਸਿਆਣੇ ਤੇ ਵਡੇਰੇ ਸਿੱਖਾਂ ਨੇ ਸਲਾਹ ਦਿੱਤੀ ਕਿ ਗੁਰੂ ਜੀ ਨੂੰ ਦਿੱਲੀ ਜਾਣਾ ਚਾਹੀਦਾ ਹੈ ਅਤੇ ਬਾਦਸ਼ਾਹ ਅੱਗੇ ਆਪਣਾ ਪੱਖ ਰੱਖਣਾ ਚਾਹੀਦਾ ਹੈ, ਕਿ ਬਾਬੇ ਨਾਨਕ ਦਾ ਦਰ ਮੁਗਲ ਸਾਸਕਾਂ ਦੇ ਅੰਦਰੂਨੀ ਝਗੜਿਆਂ ਅਤੇ ਤਾਕਤਾਂ ਦੀ ਵੰਡ ਦੇ ਮੁੱਦੇ ਤੇ ਕੋਈ ਸਬੰਧ ਨਹੀਂ ਰੱਖਦਾ ਹੈ। ਪ੍ਰੰਤੂ ਸੂਰਜ ਪ੍ਰਕਾਸ਼ ਗ੍ਰੰਥ ਦੇ ਆਧਾਰ ਤੇ ਤਰਲੋਚਨ ਸਿੰਘ ਸੁਝਾਅ ਦਿੰਦੇ ਹਨ ਕਿ ਸਿੱਖ ਦਰਬਾਰ ਦੇ ਵਡੇਰਿਆਂ ਦਾ ਇਹ ਪੱਕਾ ਤੇ ਦ੍ਰਿੜ ਵਿਚਾਰ ਸੀ ਕਿ ਔਰੰਗਜ਼ੇਬ ਨੂੰ ਸਮਝਾਉਣ ਲਈ ਇੱਕ ਪੱਤਰ ਭੇਜਿਆ ਜਾਵੇ ਅਤੇ ਜੇਕਰ ਇਸ ਤੋਂ ਪਿੱਛੋਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਫੌਜ ਭੇਜਦਾ ਹੈ ਤਾਂ ਸਿੱਖ ਫ਼ੌਜ ਯੁੱਧ ਕਰੇ ਅਤੇ ਗੁਰੂ ਦਾ ਦਰਬਾਰ ਸ਼ਿਵਾਲਕ ਦੀਆਂ ਪਹਾੜੀਆਂ ਵਿੱਚ ਭੇਜ ਦਿੱਤਾ ਜਾਵੇ ਅਤੇ ਗੁਰੂ ਜੀ ਨੂੰ ਔਰੰਗਜ਼ੇਬ ਦੀ ਪਹੁੰਚ ਤੋਂ ਬਾਹਰ ਰੱਖਿਆ ਜਾਵੇ ।

ਜਦੋਂ ਇਹ ਬਹਿਸ ਚੱਲ ਰਹੀ ਸੀ ਤਾਂ ਗੁਰੂ ਹਰ ਰਾਏ ਦਾ ਵੱਡਾ ਸਪੁੱਤਰ ਰਾਮ ਰਾਇ ਵੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਆ ਪਹੁੰਚਿਆ। ਛੋਟਾ ਪੁੱਤਰ ਹਰਕ੍ਰਿਸ਼ਨ ਪਹਿਲਾਂ ਹੀ ਉੱਥੇ ਮੌਜੂਦ ਸੀ ਜੋ ਆਪਣੇ ਪਿਆਰੇ ਪਿਤਾ ਦੇ ਬਹੁਤ ਹੀ ਗੁੰਝਲਦਾਰ ਮਸਲੇ ਤੇ ਰੱਖੇ ਵਿਚਾਰਾਂ ਨੂੰ ਉਡੀਕ ਰਿਹਾ ਸੀ, ਕਿ ਕਿਵੇਂ ਬਾਬੇ ਨਾਨਕ ਦੇ ਘਰ ਦੀ ਏਕਤਾ ਅਤੇ ਆਜ਼ਾਦੀ ਬਰਕਰਾਰ ਰੱਖੀ ਜਾ ਸਕਦੀ ਹੈ। ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਅਨੁਸਾਰ ਗੁਰੂ ਜੀ ਨੇ ਧੀਮੀ ਆਵਾਜ਼ ਵਿਚ ਕਿਹਾ ਕਿ ਉਹ ਪਹਿਲਾਂ ਹੀ ਆਪਣਾ ਫੈਸਲਾ ਕਰ ਚੁੱਕੇ ਹਨ ਕਿ ਉਹ ਕਦੇ ਵੀ ਔਰੰਗਜ਼ੇਬ ਦੇ ਦਰਬਾਰ ਵਿੱਚ ਨਹੀਂ ਜਾਣਗੇ। ਉਹ ਸ਼ਾਸਕ ਦਾ ਕਦੇ ਮੂੰਹ ਨਹੀਂ ਦੇਖਣਗੇ ਜਿਸ

98